ਰੱਖਿਆ ਮੰਤਰਾਲਾ

ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਸਕ੍ਰੀਨਿੰਗ, ਆਈਸੋਲੇਸ਼ਨ ਅਤੇ ਕੁਆਰੰਟੀਨ ਲਈ ਦੋ-ਬੈੱਡਾਂ ਵਾਲੇ ਟੈਂਟ ਤਿਆਰ ਕੀਤੇ ਅਰੁਣਾਚਲ ਪ੍ਰਦੇਸ਼ ਨੂੰ 50 ਟੈਂਟ ਦਿੱਤੇ

Posted On: 11 APR 2020 9:28AM by PIB Chandigarh

ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ)  ਕੋਰੋਨਾਵਾਇਰਸ (ਕੋਵਿਡ-19) ਦੇ ਟਾਕਰੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਮਹਾਮਾਰੀ ਖ਼ਿਲਾਫ਼ ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ)    ਦੇ ਇਹ ਦੋ ਅਣਥੱਕ ਯਤਨ ਹਨ:

ਦੋ-ਬੈੱਡਾਂ ਵਾਲਾ ਟੈਂਟ

ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ)   ਨੇ ਆਈਸੋਲੇਸ਼ਨ   ਵਾਰਡਾਂ ਵਜੋਂ ਘੱਟ ਲਾਗਤ ਤੇ ਸਕ੍ਰੀਨਿੰਗ  , ਆਈਸੋਲੇਸ਼ਨ   ਅਤੇ ਕੁਆਰੰਟੀਨ ਲਈ ਮੈਡੀਕਲ ਉਪਕਰਣਾਂ    ਨਾਲ ਲੈਸ  ਦੋ-ਬੈੱਡਾਂ ਵਾਲਾ ਟੈਂਟ ਤਿਆਰ ਕੀਤਾ ਹੈ। ਇਨ੍ਹਾਂ ਵਿਸ਼ੇਸ਼ ਟੈਂਟਾਂ ਦਾ ਉਪਯੋਗ ਸੰਕਟਕਾਲੀਨ, ਮੈਡੀਕਲ ਸਕ੍ਰੀਨਿੰਗ  , ਹਸਪਤਾਲ ਦੀ ਤਰ੍ਹਾਂ ਅਤੇ ਕੁਆਰੰਟੀਨ ਉਦੇਸ਼ਾਂ ਲਈ ਕੀਤਾ ਜਾ ਸਕਦਾ ਹੈ। 9.55 ਵਰਗ ਮੀਟਰ ਦੇ ਖੇਤਰ ਨਾਲ ਇਹ ਟੈਂਟ ਜਲਰੋਧਕ ਕੱਪੜੇ, ਹਲਕੇ ਸਟੀਲ ਅਤੇ ਐਲੂਮੀਨੀਅਮ ਮਿਸ਼ਰਤ ਧਾਤੂ ਨਾਲ ਬਣਾਏ ਗਏ ਹਨ।

ਇਹ ਟੈਂਟ ਕਿਸੇ ਵੀ ਸਥਾਨ ਅਤੇ ਇਲਾਕੇ ਵਿੱਚ ਸਥਾਪਿਤ ਕੀਤੇ ਜਾ ਸਕਦੇ ਹਨ ਅਤੇ ਕੁਝ ਹੀ ਸਮੇਂ ਦੇ ਅੰਦਰ ਰਵਾਇਤੀ ਹਸਪਤਾਲਾਂ ਵਾਂਗ ਇਹ ਵਧੀਕ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ। ਆਰਡੀਨੈਂਸ ਫੈਕਟਰੀ, ਕਾਨਪੁਰ ਨੇ ਇਨ੍ਹਾਂ ਟੈਂਟਾਂ ਦਾ ਨਿਰਮਾਣ ਕੀਤਾ ਹੈ। ਅਜਿਹੇ ਪੰਜਾਹ ਟੈਂਟ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਭੇਜੇ ਗਏ ਹਨ।

 

ਹੈਂਡ ਸੈਨੀਟੇਸ਼ਨ ਅਤੇ ਫੇਸ ਮਾਸਕ

ਆਰਡੀਨੈਂਸ ਫੈਕਟਰੀ ਬੋਰਡ ਦੀ ਇਕਾਈ ਔਪਟੋ  ਇਲੈਕਟ੍ਰੌਨਿਕਸ  ਫੈਕਟਰੀ, ਦੇਹਰਾਦੂਨ ਨੇ 6 ਅਪ੍ਰੈਲ, 2020 ਨੂੰ ਉਤਰਾਖੰਡ ਦੇ ਰਾਜਪਾਲ ਨੂੰ 1,500 ਬੋਤਲਾਂ (100 ਮਿਲੀਲੀਟਰ ਪ੍ਰਤੀ ਬੋਤਲ) ਹੈਂਡ ਸੈਨੀਟਾਈਜ਼ਰਾਂ ਅਤੇ 1,000 ਫੇਸ ਮਾਸਕ ਦਾਨ ਵਿੱਚ ਦਿੱਤੇ ਹਨ।

ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ)  ਦੀ ਇਕਾਈ ਕੋਰਡਾਇਟ ਫੈਕਟਰੀ ਅਰੁਵਾਂਕਾਡੂ ਨੇ 08 ਅਪ੍ਰੈਲ, 2020 ਨੂੰ ਤਾਮਿਲ ਨਾਡੂ ਦੇ ਨੀਲਗਿਰੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ 100 ਲੀਟਰ ਸੈਨੇਟਾਈਜ਼ਰ ਦਿੱਤੇ ਹਨ।

ਪੁਣੇ ਵਿੱਚ ਹਾਈਐਕਸਪਲੋਸਿਵਸ ਫੈਕਟਰੀ (ਐੱਚਈਐੱਫ) ਨੇ 9 ਅਪ੍ਰੈਲ, 2020 ਨੂੰ ਮੈਸਰਜ ਐੱਚਐੱਲਐੱਲ, ਬੇਲਗਾਵੀ ਨੂੰ 2,500 ਲੀਟਰ ਸੈਨੇਟਾਈਜ਼ਰ ਦਾ ਪਹਿਲਾ ਬੈਚ ਦਿੱਤਾ ਹੈ।

ਫਿਊਮੀਗੇਸ਼ਨ ਚੈਂਬਰ

ਆਰਡੀਨੈਂਸ ਫੈਕਟਰੀ ਅੰਬਾਝਰੀ (ਓਐੱਫਏਜੇ) ਨਾਗਪੁਰ ਨੇ ਸਵੱਛਤਾ ਦੇ ਉਦੇਸ਼ ਨਾਲ ਫਿਊਮੀਗੇਸ਼ਨ ਚੈਂਬਰ ਵਿਕਸਿਤ  ਕੀਤਾ ਹੈ।

ਇਹ ਪੂਰੀ ਤਰ੍ਹਾਂ ਨਾਲ ਪੋਰਟੇਬਲ ਹੈ ਅਤੇ ਇਸ ਨੂੰ  ਅਸਾਨੀ ਨਾਲ ਸਿਫ਼ਟ ਕੀਤਾ ਜਾ ਸਕਦਾ ਹੈ। ਇਹ ਓਐੱਫਏਜੇ ਹਸਪਤਾਲ ਦੇ ਮੁੱਖ ਦੁਆਰ ਤੇ ਸਥਾਪਿਤ ਹੈ।

ਹੈਂਡਵਾਸ਼ਿੰਗ ਸਿਸਟਮ

ਆਰਡੀਨੈਂਸ ਫੈਕਟਰੀ ਦੇਹਰਾਦੂਨ ਨੇ 7 ਅਪ੍ਰੈਲ, 2020 ਨੂੰ ਪੁਲਿਸ ਅਧਿਕਾਰੀਆਂ ਨੂੰ ਸਵਦੇਸ਼ੀ ਨਿਰਮਿਤ  ਪੈਡਲ ਨਾਲ ਸੰਚਾਲਿਤ ਸੋਪ ਡਿਸਪੈਂਸਰ ਨਾਲ ਲੈਸ  ਹੈਂਡਵਾਸ਼ਿੰਗ ਸਿਸਟਮ ਸੌਂਪਿਆ।

ਆਰਡੀਨੈਂਸ ਫੈਕਟਰੀ ਦੇਹੂ ਰੋਡ, ਪੁਣੇ ਨੇ 6 ਅਪ੍ਰੈਲ, 200 ਨੂੰ ਦੇਹੂਗਾਓਂ ਪਿੰਡ ਵਿੱਚ ਮਜ਼ਦੂਰਾਂ ਨੂੰ ਭੋਜਨ ਕਿੱਟਾਂ ਵੰਡੀਆਂ।

 

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ



(Release ID: 1613235) Visitor Counter : 166