PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 10 APR 2020 7:01PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

(ਪਿਛਲੇ 24  ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ 6,412 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 199 ਮੌਤਾਂ ਹੋ ਚੁੱਕੀਆਂ ਹਨ। 503 ਵਿਅਕਤੀ ਠੀਕ ਹੋ ਚੁੱਕੇ/ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਜਾ ਚੁੱਕੇ ਹਨ।
  • ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਮਹਾਮਾਰੀ ਨਾਲ ਲੜਨ ਲਈ ਆਪਣੇ ਮਿੱਤਰਾਂ ਦੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹੈ
  • ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੋਵਿਡ-19 ਦੇ ਟਾਕਰੇ ਲਈ ਲਗਾਏ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕਰਨਾ ਯਕੀਨੀ ਬਣਾਉਣ ਅਤੇ ਕਿਸੇ ਵੀ ਸਮਾਜਿਕ/ਧਾਰਮਿਕ ਇਕੱਠ/ਜਲੂਸ ਆਦਿ ਦੀ ਆਗਿਆ ਨਾ ਦੇਣ
  • ਸਿਹਤ ਮੰਤਰਾਲੇ ਨੇ ਕਿਹਾ, ਪੀਸੀ ਐਂਡ ਪੀਐੱਨਡੀਟੀ ਐਕਟ ਮੁਲਤਵੀ ਨਹੀਂ ਕੀਤਾ ਗਿਆ।
  • ਬੁਨਿਆਦੀ ਕਸਟਮ ਡਿਊਟੀ ਅਤੇ ਹੈਲਥ ਸੈੱਸ ਤੋਂ ਵੈਂਟੀਲੇਟਰਾਂ, ਪੀਪੀਈ, ਕੋਵਿਡ ਟੈਸਟ ਕਿੱਟਾਂ ਤੇ ਫ਼ੇਸ ਅਤੇ ਸਰਜੀਕਲ ਮਾਸਕਾਂ ਦੇ ਆਯਾਤ ਤੇ ਛੂਟ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ 6,412 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 199 ਮੌਤਾਂ ਹੋ ਚੁੱਕੀਆਂ ਹਨ। 503 ਵਿਅਕਤੀ ਠੀਕ ਹੋ ਚੁੱਕੇ/ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਜਾ ਚੁੱਕੇ ਹਨ। ਹੁਣ ਟੈਸਟਿੰਗ ਦੀ ਸਮਰੱਥਾ ਵਧਾ ਕੇ 146 ਸਰਕਾਰੀ ਲੈਬਜ਼, 67 ਪ੍ਰਾਈਵੇਟ ਲੈਬਜ਼ ਕਰ ਦਿੱਤੀ ਗਈ ਹੈ ਤੇ 16,000 ਤੋਂ ਵੱਧ ਕਲੈਕਸ਼ਨ ਸੈਂਟਰ ਹਨ। ਇਸ ਤੋਂ ਇਲਾਵਾ, ਰੈਪਿਡ ਡਾਇਗਨੌਸਟਿਕ ਕਿੱਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਨ੍ਹਾਂ ਦੀ ਵਰਤੋਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਆਰਡਰ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ

https://pib.gov.in/PressReleseDetail.aspx?PRID=1613084

 

ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਮਹਾਮਾਰੀ ਨਾਲ ਲੜਨ ਲਈ ਆਪਣੇ ਮਿੱਤਰਾਂ ਦੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹੈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਮਹਾਮਾਰੀ ਨਾਲ ਲੜਨ ਲਈ ਆਪਣੇ ਮਿੱਤਰਾਂ ਦੀ ਮਦਦ ਕਰਨ ਲਈ ਜੋ ਕੁਝ ਵੀ ਸੰਭਵ ਹੈ ਉਹ ਕਰਨ ਨੂੰ ਤਿਆਰ ਹੈ।ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਸ਼੍ਰੀ ਬੈਂਜਾਮਿਨ ਨੇਤਨਯਾਹੂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ ਹੈ। ਸ਼੍ਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲ ਨੂੰ ਕਲੋਰੋਕੁਈਨਦੀ ਸਪਲਾਈ ਕਰਨ ਸਬੰਧੀ ਭਾਰਤ ਦੇ ਫੈਸਲੇ ਲਈ ਆਪਣਾ ਆਭਾਰ ਪ੍ਰਗਟਾਇਆ ਹੈ।

https://pib.gov.in/PressReleseDetail.aspx?PRID=1612840

 

ਪ੍ਰਧਾਨ ਮੰਤਰੀ ਦਫ਼ਤਰ ਨੇ ਕੋਵਿਡ - 19’ ਨਾਲ ਨਜਿੱਠਣ ਲਈ ਉੱਚ ਅਧਿਕਾਰ ਪ੍ਰਾਪਤ 11 ਗਰੁੱਪਾਂ ਦੁਆਰਾ ਕੀਤੇ ਗਏ ਯਤਨਾਂ ਦੀ ਸਮੀਖਿਆ ਕੀਤੀ

ਕੋਵਿਡ -19ਦੇ ਫੈਲਾਅ ਕਾਰਨ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਧਿਕਾਰੀਆਂ ਦੇ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ ਦੀ ਇੱਕ ਬੈਠਕ ਅੱਜ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਇਸ ਮਹਾਮਾਰੀ ਦੇ ਉਲਟ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਮੌਜੂਦਾ ਸਮੇਂ ਵਿੱਚ ਜਾਰੀ ਯਤਨਾਂ ਤੇ ਕਰੀਬੀ ਨਜ਼ਰ ਰੱਖਣ ਲਈ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਕਈ ਪੱਧਰਾਂ ਉੱਤੇ ਸਮੇਂ-ਸਮੇਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਸਮੀਖਿਆਵਾਂ ਦੀ ਲੜੀ ਵਿੱਚ ਇਹ ਨਵੀਨਤਮ ਬੈਠਕ ਸੀ

https://pib.gov.in/PressReleseDetail.aspx?PRID=1612890

 

ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੋਵਿਡ-19 ਦੇ ਟਾਕਰੇ ਲਈ ਲਗਾਏ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕਰਨਾ ਯਕੀਨੀ ਬਣਾਉਣ ਅਤੇ ਕਿਸੇ ਵੀ ਸਮਾਜਿਕ/ਧਾਰਮਿਕ ਇਕੱਠ/ਜਲੂਸ ਆਦਿ ਦੀ ਆਗਿਆ ਨਾ ਦੇਣ

ਅਪ੍ਰੈਲ ਮਹੀਨੇ ਵਿੱਚ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜ਼ਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ-19 ਦੇ ਟਾਕਰੇ ਲਈ ਲਗਾਏ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕਰਨਾ ਯਕੀਨੀ ਬਣਾਉਣ ਅਤੇ ਕਿਸੇ ਵੀ ਸਮਾਜਿਕ/ਧਾਰਮਿਕ ਇਕੱਠ/ਜਲੂਸ ਦੀ ਆਗਿਆ ਨਾ ਦੇਣ।

https://pib.gov.in/PressReleseDetail.aspx?PRID=1612928

 

ਪ੍ਰਧਾਨ ਮੰਤਰੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਕੇਪੀ ਸ਼ਰਮਾ ਓਲੀ ਦਰਮਿਆਨ ਅੱਜ ਟੈਲੀਫੋਨ ਤੇ ਗੱਲਬਾਤ ਹੋਈ।ਦੋਹਾਂ ਨੇਤਾਵਾਂ ਨੇ ਜਾਰੀ ਕੋਵਿਡ-19 ਸੰਕਟ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਖੇਤਰ ਦੀ ਸਿਹਤ ਅਤੇ ਸੁਰੱਖਿਆ ਤੇ ਆਉਣ ਵਾਲੀਆਂ ਚੁਣੌਤੀਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਬੰਧਿਤ ਦੇਸਾਂ ਵਿੱਚ ਉਠਾਏ ਗਏ ਕਦਮਾਂ ਬਾਰੇ ਚਰਚਾ ਕੀਤੀ।

https://pib.gov.in/PressReleseDetail.aspx?PRID=1612911

 

ਪ੍ਰਧਾਨ ਮੰਤਰੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ
 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ਿੰਜ਼ੋ ਅਬੇ (H.E. Shinzo Abe) ਨਾਲ ਟੈਲੀਫੋਨਤੇ ਗੱਲਬਾਤ ਕੀਤੀ।ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਆਲਮੀ ਸਿਹਤ ਅਤੇ ਆਰਥਿਕ ਚੁਣੌਤੀਆਂਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਸੰਕਟ ਨਾਲ ਨਜਿੱਠਣ ਲਈ ਆਪਣੇ-ਆਪਣੇ ਦੇਸ਼ ਵਿੱਚ ਉਠਾਏ ਗਏ ਕਦਮਾਂ ਬਾਰੇ ਵੀ ਚਰਚਾ ਕੀਤੀ।

https://pib.gov.in/PressReleseDetail.aspx?PRID=1612911

 

ਮੌਜੂਦਾ ਚੁਣੌਤੀਪੂਰਨ ਸਮੇਂ ਵਿੱਚ ਭਾਰਤ - ਬ੍ਰਾਜ਼ੀਲ ਸਾਂਝੇਦਾਰੀ ਪਹਿਲਾਂ ਨਾਲੋਂ ਕਿਤੇ ਅਧਿਕ ਮਜ਼ਬੂਤ : ਪ੍ਰਧਾਨ ਮੰਤਰੀ
 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸਾਂਝੇਦਾਰੀ ਮੌਜੂਦਾ ਚੁਣੌਤੀਪੂਰਨ ਸਮੇਂ ਵਿੱਚ ਪਹਿਲਾਂ ਨਾਲੋਂ ਕਿਤੇ ਅਧਿਕ ਮਜ਼ਬੂਤ ਹੈ।ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਐੱਮ ਬੋਲਸੋਨਾਰੋ ਦੁਆਰਾ ਕੀਤੇ ਗਏ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ ਹੈ ਸ਼੍ਰੀ ਬੋਲਸੋਨਾਰੋ ਨੇ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੀ ਸਪਲਾਈ ਕਰਨ ਦੇ ਭਾਰਤ ਦੇ ਫੈਸਲੇ ਲਈ ਆਭਾਰ ਵਿਅਕਤ ਕੀਤਾ ਹੈ।

https://pib.gov.in/PressReleseDetail.aspx?PRID=1612900

 

ਕੇਂਦਰੀ ਗ੍ਰਹਿ ਮੰਤਰੀ ਨੇ ਬੀਐੱਸਐੱਫ਼ ਨਾਲ ਭਾਰਤਪਾਕਿਸਤਾਨ ਤੇ ਭਾਰਤਬੰਗਲਾਦੇਸ਼ ਸਰਹੱਦਾਂ ਤੇ ਸਰਹੱਦਾਂ ਦੀ ਰਾਖੀ ਦੇ ਇੰਤਜ਼ਾਮਾਂ ਦੀ ਸਮੀਖਿਆ ਕੀਤੀ

 

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓਕਾਨਫ਼ਰੰਸਿੰਗ ਜ਼ਰੀਏ ਬੀਐੱਸਐੱਫ਼ ਕਮਾਂਡ ਤੇ ਸੈਕਟਰ ਹੈੱਡਕੁਆਰਟਰਾਂ ਨਾਲ ਭਾਰਤ ਪਾਕਿਸਤਾਨ ਅਤੇ ਭਾਰਤ ਬੰਗਲਾਦੇਸ਼ ਸਰਹੱਦਾਂ ਦੀ ਰਾਖੀ ਦੇ ਇੰਤਜ਼ਾਮਾਂ ਦੀ ਸਮੀਖਿਆ ਕੀਤੀ। ਗ੍ਰਹਿ ਮੰਤਰੀ ਨੇ ਇਹ ਹਿਦਾਇਤ ਵੀ ਕੀਤੀ ਕਿ ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਕੋਵਿਡ–19 ਬਾਰੇ ਜ਼ਰੂਰ ਹੀ ਜਾਣਕਾਰੀ ਦਿੱਤੀ ਜਾਵੇ ਤੇ ਇਨ੍ਹਾਂ ਇਲਾਕਿਆਂ ਚ ਇਸ ਮਹਾਮਾਰੀ ਦੇ ਫੈਲਣ ਤੋਂ ਬਚਾਅ ਤੇ ਰੋਕਥਾਮ ਲਈ ਲੋੜੀਂਦੇ ਕਦਮ ਚੁੱਕੇ ਜਾਣ। ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਬੀਐੱਸਐੱਫ਼ ਇਹ ਵੀ ਯਕੀਨੀ ਬਣਾਵੇ ਕਿ ਲੋਕ ਕਿਤੇ ਗ਼ਲਤੀ ਨਾਲ ਸਰਹੱਦੀ ਵਾੜ ਦੇ ਪਾਰ ਨਾ ਚਲੇ ਜਾਣ।

http://pib.gov.in/PressReleseDetail.aspx?PRID=1613003

 

ਸਰਕਾਰ ਨੇ ਬੁਨਿਆਦੀ ਕਸਟਮ ਡਿਊਟੀ ਤੇ ਹੈਲਥ ਸੈੱਸ ਤੋਂ ਵੈਂਟੀਲੇਟਰਾਂ, ਪੀਪੀਈ, ਕੋਵਿਡ ਟੈਸਟ ਕਿੱਟਾਂ ਤੇ ਫ਼ੇਸ ਅਤੇ ਸਰਜੀਕਲ ਮਾਸਕਾਂ ਨੂੰ ਛੂਟ ਦਿੱਤੀ

ਕੋਵਿਡ–19 ਸਥਿਤੀ ਦੇ ਸੰਦਰਭ ਚ ਵੈਂਟੀਲੇਟਰਾਂ ਤੇ ਹੋਰ ਵਸਤਾਂ ਦੀ ਤੁਰੰਤ ਜ਼ਰੂਰਤ ਬਾਰੇ ਵਿਚਾਰ ਕਰਦਿਆਂ, ਕੇਂਦਰ ਸਰਕਾਰ ਨੇ ਹੇਠ ਲਿਖੀਆਂ ਵਸਤਾਂ ਦੀ ਦਰਾਮਦ ਉੱਤੇ ਲੱਗਣ ਵਾਲੀ ਬੁਨਿਆਦੀ ਕਸਟਮਜ਼ ਡਿਊਟੀ ਤੇ ਹੈਲਥ ਸੈੱਸ ਤੋਂ ਤੁਰੰਤ ਪ੍ਰਭਾਵ ਨਾਲ ਛੂਟ ਪ੍ਰਵਾਨ ਕਰ ਦਿੱਤੀ ਹੈ: ਵੈਂਟੀਲੇਟਰ, ਫ਼ੇਸ ਮਾਸਕ, ਸਰਜੀਕਲ ਮਾਸਕ, ਨਿਜੀ ਸੁਰੱਖਿਆ ਉਪਕਰਣ (ਪੀਪੀਈ), ਕੋਵਿਡ–19 ਟੈਸਟ ਕਿੱਟਾਂ, ਉਪਰੋਕਤ ਵਸਤਾਂ ਦੇ ਨਿਰਮਾਣ ਚ ਕੰਮ ਆਉਣ ਵਾਲੀਆਂ ਵਸਤਾਂ

https://pib.gov.in/PressReleseDetail.aspx?PRID=1612748

 

ਕੋਵਿਡ-19 ਨਾਲ ਸਬੰਧਿਤ ਚਿਕਿਤਸਾ ਸਾਮਾਨਾਂ ਦੇ ਉਤਪਾਦਨ ਨਾਲ ਜੁੜੇ ਐੱਮਐੱਸਐੱਮਈ ਨੂੰ ਪ੍ਰਾਥਮਿਕਤਾ ਦੇ ਅਧਾਰ ਉੱਤੇ ਮਿਲੀਆਂ ਸੁਵਿਧਾਵਾਂ  :  ਸ਼੍ਰੀ ਨਿਤੀਨ ਗਡਕਰੀ

 

ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਦੋ-ਤਰਫਾ ਲੜਾਈ ਲੜਨ ਦੀ ਜ਼ਰੂਰਤ ਹੈਜਿਸ ਵਿੱਚੋਂ ਪਹਿਲੀ ਕੋਵਿਡ ਦੇ ਖ਼ਿਲਾਫ਼ ਅਤੇ ਦੂਜੀ ਅਰਥਵਿਵਸਥਾ ਦੇ ਮੋਰਚੇ ‘ਤੇ ਹੈ।  ਉਨ੍ਹਾਂ ਨੇ ਮੰਤਰਾਲਾ ਦੇ ਅਧਿਕਾਰੀਆਂ ਅਤੇ ਖੇਤਰੀ ਪੱਧਰ ਉੱਤੇ ਬਦਲਾਵਾਂ  ਦੇ ਦੁਆਰੇ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕਰਨ ਦੇ ਨਾਲ ਹੀ ਜ਼ੋਰ ਦਿੱਤਾ ਕਿ ਇਸ ਕਵਾਇਦ ਵਿੱਚ ਸੁਝਾਈ ਗਈ ਸਵੱਛਤਾਸਮਾਜਿਕ ਦੂਰੀ ਸਬੰਧੀ ਸਾਵਧਾਨੀਆਂ ਵਰਤੀਆਂ ਜਾਣੀ ਚਾਹੀਦੀਆਂ ਹਨ।  ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਦੇ ਕਾਰਨ ਪਿਛਲੇ ਇੱਕ ਮਹੀਨੇ ਦੌਰਾਨ ਵੈਂਟੀਲੇਟਰ, ਪੀਪੀਈ ਕਿੱਟਮਾਸਕ ਅਤੇ ਸੈਨੀਟਾਈਜਰ ਵਰਗੇ ਮੈਡੀਕਲ ਸਾਮਾਨਾਂ ਦੀ ਮੰਗ ਤੇਜ਼ੀ ਨਾਲ ਵੱਧ ਗਈ ਹੈ ਅਤੇ ਐੱਮਐੱਸਐੱਮਈ ਇਨ੍ਹਾਂ ਸਾਮਾਨਾਂ ਦਾ ਉਤਪਾਦਨ ਵਧਾ ਕੇ ਇਸ ਦੀ ਭਰਪਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਨਾਲ ਜੁੜੇ ਐੱਮਐੱਸਐੱਮਈ ਲਈ ਪ੍ਰਾਥਮਿਕਤਾ ਦੇ ਅਧਾਰ ਉੱਤੇ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣੀ ਚਾਹੀਦੀਆਂ ਹਨ

https://pib.gov.in/PressReleseDetail.aspx?PRID=1612721

 

ਰਾਜ ਸਰਕਾਰਾਂ ਦੁਆਰਾ ਜਾਰੀ ਕੀਤੇ ਗਏ ਰਾਸ਼ਨ ਕਾਰਡ ਵਾਲੇ ਗ਼ੈਰ-ਐੱਨਐੱਫਐੱਸਏ ਲਾਭਾਰਥੀਆਂ ਨੂੰ ਭੋਜਨ ਪਦਾਰਥ ਉਪਲੱਬਧ ਕਰਵਾਇਆ ਜਾਵੇਗਾ

ਭਾਰਤ ਸਰਕਾਰ ਨੇ ਭਾਰਤੀ ਫੂਡ ਨਿਗਮ (ਐੱਫਸੀਆਈ) ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਸਾਰੇ ਲਾਭਾਰਥੀਆਂ ਨੂੰ 3 ਮਹੀਨੇ ਤੱਕ 5 ਕਿੱਲੋਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਅਨਾਜ਼ ਉਪਲੱਬਧ ਕਰਵਾਇਆ ਜਾਵੇ ਜੋ ਐੱਨਐੱਫਐੱਸਏ ਦੇ ਦਾਇਰੇ ਵਿੱਚ ਨਹੀਂ ਆਉਂਦੇ ਲੇਕਿਨ ਰਾਜ‍ ਸਰਕਾਰਾਂ ਦੁਆਰਾ ਉਨ੍ਹਾਂ ਦੀਆਂ ਯੋਜਨਾਵਾਂ ਤਹਿਤ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ।  ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਵਿੱਚ ਸਾਰੇ ਲਾਭਾਰਥੀਆਂ ਨੂੰ ਸਮਾਨ ਰੂਪ ਨਾਲ 21 ਰੁਪਏ ਪ੍ਰਤੀ ਕਿੱਲੋਗ੍ਰਾਮ ਦਰ ‘ਤੇ ਕਣਕ ਅਤੇ 22 ਰੁਪਏ ਪ੍ਰਤੀ ਕਿੱਲੋਗ੍ਰਾਮ ਦਰ ਉੱਤੇ ਚਾਵਲ ਉਪਲਬ‍ਧ ਕਰਵਾਇਆ ਜਾਵੇ। ਰਾਜਾਂ ਨੂੰ ਜੂਨ 2020 ਤੱਕ 3 ਮਹੀਨੇ ਵਿੱਚ ਸ‍ਟਾਕ ਨੂੰ ਇੱਕ ਹੀ ਵਾਰ ਜਾਂ ਮਹੀਨੇ ਦੇ ਅਧਾਰ ਉੱਤੇ ਉੱਠਣ ਦਾ ਵਿਕਲਪ ਦਿੱਤਾ ਗਿਆ ਹੈ

https://pib.gov.in/PressReleseDetail.aspx?PRID=1612712

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੀਸੀ ਐਂਡ ਪੀਐੱਨਡੀਟੀ ਐਕਟ ਮੁਲਤਵੀ ਨਹੀਂ ਕੀਤਾ, ਜੋ ਗਰਭਧਾਰਨ ਤੋਂ ਪਹਿਲਾਂ ਜਾਂ ਬਾਅਦ 'ਚ ਲਿੰਗ ਦੀ ਸਿਲੈਕਸ਼ਨ ਉੱਤੇ ਰੋਕ ਲਾਉਂਦਾ ਹੈ

 

 

 

 

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੀਸੀ ਐਂਡ ਪੀਐੱਨਡੀਟੀ ਐਕਟ ਨੂੰ ਮੁਲਤਵੀ ਨਹੀਂ ਕੀਤਾ ਹੈ, ਜੋ ਗਰਭਧਾਰਨ ਤੋਂ ਪਹਿਲਾਂ ਜਾਂ ਬਾਅਦ ਚ ਲਿੰਗ ਦੀ ਸਿਲੈਕਸ਼ਨ ਤੇ ਰੋਕ ਲਾਉਂਦਾ ਹੈ।  ਇਸ ਗੱਲ ਨੂੰ ਦੁਹਰਾਇਆ ਗਿਆ ਹੈ ਕਿ ਹਰੇਕ ਅਲਟ੍ਰਾਸਾਊਂਡ ਕਲੀਨਿਕ, ਜੀਨੈਟਿਕ ਕੌਂਸਲਿੰਗ ਸੈਂਟਰ, ਜੀਨੈਟਿਕ ਪ੍ਰਯੋਗਸ਼ਾਲਾ, ਜੀਨੈਟਿਕ ਕਲੀਨਿਕ ਐਂਡ ਇਮੇਜਿੰਗ ਸੈਂਟਰ ਨੂੰ ਐਕਟ ਤਹਿਤ ਨਿਰਧਾਰਿਤ ਰੋਜ਼ਮੱਰਾ ਦੇ ਅਧਾਰ ਤੇ ਸਾਰੇ ਜ਼ਰੂਰੀ ਰਿਕਾਰਡ ਰੱਖਣੇ ਹੋਣਗੇ। ਇਹ ਸਿਰਫ਼ ਸਬੰਧਿਤ ਅਧਿਕਾਰਿਤ ਅਧਿਕਾਰੀਆਂ ਨੂੰ ਦਿੱਤੀ ਅਰਜ਼ੀ ਦੀ ਸਮਾਂਸੀਮਾ ਹੈ, ਜਿਸ ਨੂੰ 30 ਜੂਨ, 2020 ਤੱਕ ਵਧਾਇਆ ਗਿਆ ਹੈ। ਪੀਸੀ ਐਂਡ ਪੀਐੱਨਡੀਟੀ ਐਕਟ ਦੀਆਂ ਵਿਵਸਥਾਵਾਂ ਦੀ ਪਾਲਣਾ ਵਿੱਚ (ਡਾਇਗਨੌਸਟਿਕ ਕੇਂਦਰਾਂ) ਨੂੰ ਕੋਈ ਛੂਟ ਨਹੀਂ ਹੈ।

 

https://pib.gov.in/PressReleseDetail.aspx?PRID=1612635

 

ਕੇਂਦਰੀ ਖੇਤੀਬਾੜੀ ਮੰਤਰੀ ਦੀ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਤੋਂ ਬਾਅਦ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਈ ਫ਼ੈਸਲਿਆਂ ਤੋਂ ਜਾਣੂ ਕਰਵਾਇਆ

ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੀਮਤ ਸਮਰਥਨ ਯੋਜਨਾ (ਪੀਐੱਸਐੱਸ) ਤਹਿਤ ਦਾਲ਼ਾਂ ਤੇ ਤੇਲਬੀਜਾਂ ਦੀ ਖ਼ਰੀਦ ਸ਼ੁਰੂ ਕਰਨ ਦੀ ਮਿਤੀ ਬਾਰੇ ਫ਼ੈਸਲਾ ਸਬੰਧਿਤ ਰਾਜਾਂ ਦੁਆਰਾ ਹੀ ਲਿਆ ਜਾਵੇ। ਖ਼ਰੀਦ ਸ਼ੁਰੂ ਹੋਣ ਦੀ ਮਿਤ ਤੋਂ 90 ਦਿਨ ਬਾਅਦ ਤੱਕ ਖ਼ਰੀਦ ਜਾਰੀ ਰਹੇਗੀ।ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਜ਼ਾਰ ਦਖ਼ਲ ਯੋਜਨਾ ਦੇ ਵੇਰਵੇ ਭੇਜ ਦਿੱਤੇ ਹਨ, ਤਾਂ ਜੋ ਨਸ਼ਟ ਹੋਣਯੋਗ ਖੇਤੀ ਤੇ ਬਾਗ਼ਬਾਨੀ ਫ਼ਸਲਾਂ ਲਈ ਲਾਹੇਵੰਦ ਕੀਮਤਾਂ ਯਕੀਨੀ ਹੋ ਸਕਣ। ਰਾਜਾਂ ਨੂੰ ਇਹ ਯੋਜਨਾ ਲਾਗੁ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿੱਥੇ 50% (ਉੱਤਰਪੂਰਬੀ ਰਾਜਾਂ ਦੇ ਮਾਮਲੇ 75%) ਲਾਗਤ ਭਾਰਤ ਸਰਕਾਰ ਝੱਲੇਗੀ। ਵਿਸਤ੍ਰਿਤ ਦਿਸ਼ਾਨਿਰਦੇਸ਼ ਅੱਜ ਜਾਰੀ ਸਰਕੂਲਰ ਚ ਰਾਜਾਂ ਨਾਲ ਸਾਂਝੇ ਕੀਤੇ ਗਏ ਹਨ।

https://pib.gov.in/PressReleseDetail.aspx?PRID=1612669

 

ਟ੍ਰੇਨ ਸੇਵਾਵਾਂ ਦੁਬਾਰਾ ਚਾਲੂ ਹੋਣ ਦੇ ਸਬੰਧ ਵਿੱਚ ਟ੍ਰੇਨ ਯਾਤਰੀਆਂ ਦੇ ਯਾਤਰਾ ਪ੍ਰੋਟੋਕੋਲ ਆਦਿ ਸਬੰਧੀ ਸਮਾਚਾਰਾਂ ਦੇ ਪ੍ਰਕਾਸ਼ਨ ਬਾਰੇ ਮੀਡੀਆ ਲਈ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਗਈ

 

ਬੀਤੇ ਦੋ ਦਿਨਾਂ ਵਿੱਚ ਟ੍ਰੇਨਾਂ ਦੇ ਸੰਭਾਵਿਤ ਯਾਤਰੀਆਂ ਨਾਲ ਸਬੰਧਿਤ ਵਿਭਿੰਨ ਪ੍ਰੋਟੋਕੋਲ ਆਦਿ ਬਾਰੇ ਮੀਡੀਆ ਵਿੱਚ ਕੁਝ ਰਿਪੋਰਟਾਂ ਆਈਆਂ ਹਨ। ਇਨ੍ਹਾਂ ਵਿੱਚ ਇੱਕ ਨਿਸ਼ਚਿਤ ਮਿਤੀ ਤੋਂ ਸ਼ੁਰੂ ਹੋਣ ਜਾ ਰਹੀਆਂ ਟ੍ਰੇਨਾਂ ਦੀ ਸੰਖਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੀਡੀਆ ਦੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਉਕਤ ਮਾਮਲਿਆਂ ਵਿੱਚ ਅੰਤਿਮ ਫੈਸਲਾ ਲਿਆ ਜਾਣਾ ਹਾਲੇ ਬਾਕੀ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸਮੇਂ ਤੋਂ ਪਹਿਲਾਂ ਪੁਸ਼ਟੀ ਨਾ ਕੀਤੀ ਸੂਚਨਾ ਦੇਣ ਨਾਲ ਜਨਤਾ ਵਿੱਚ ਅਜਿਹੇ ਮੁਸ਼ਕਿਲ ਹਾਲਾਤ ਵਿੱਚ ਗ਼ੈਰ-ਜ਼ਰੂਰੀ ਅਟਕਲਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਹਨ।

https://pib.gov.in/PressReleseDetail.aspx?PRID=1612669

 

ਭਾਰਤੀ ਰੇਲਵੇ ਲੌਕਡਾਊਨ ਚ ਵੀ ਲਗਾਤਾਰ ਦੇਸ਼ ਦੇ ਸਾਰੇ ਭਾਗਾਂ ਤੱਕ ਜ਼ਰੂਰੀ ਵਸਤਾਂ ਪਹੁੰਚਾ ਰਿਹਾ ਹੈ;

23 ਮਾਰਚ 2020 ਤੋਂ ਰੇਲਵੇ ਨੇ ਅਨਾਜ, ਨਮਕ, ਖੰਡ, ਖੁਰਾਕੀਤੇਲ, ਕੋਲਾ ਤੇ ਪੈਟਰੋਲੀਅਮ ਉਤਪਾਦਾਂ ਜਿਹੀਆਂ ਜ਼ਰੂਰੀ ਵਸਤਾਂ ਦੀਆਂ ਲਗਭਗ 4.50 ਲੱਖ ਵੈਗਨਾਂ ਸਮੇਤ ਹੋਰ ਵਸਤਾਂ ਦੀਆਂ ਕੁੱਲ ਲਗਭਗ 6.75 ਲੱਖ ਵੈਗਨਾਂ ਦੀ ਆਵਾਜਾਈ ਕੀਤੀ ਹੈ। ਦੂਜੇ ਹਫ਼ਤੇ ਦੌਰਾਨ 8 ਅਪ੍ਰੈਲ 2020 ਤੱਕ ਰੇਲਵੇ ਨੇ ਵਸਤਾਂ ਦੀਆਂ ਕੁੱਲ 2,58,503 ਵੈਗਨਾਂ ਦੀ ਆਵਾਜਾਈ ਕੀਤੀ, ਜਿਨ੍ਹਾਂ ਵਿੱਚੋਂ 1,55,512 ਵੈਗਨਾਂ ਚ ਜ਼ਰੂਰੀ ਵਸਤਾਂ ਸਨ।

https://pib.gov.in/PressReleseDetail.aspx?PRID=1612975

 

ਜ਼ਰੂਰੀ ਮੈਡੀਕਲ ਸਪਲਾਈਜ਼ ਡਿਲਿਵਰ ਕਰਨ ਲਈ 180 ਤੋਂ ਵੱਧ ਲਾਈਫ਼ਲਾਈਨ ਉਡਾਨ ਫ਼ਲਾਈਟਸ ਨੇ 1,66,000 ਕਿਲੋਮੀਟਰ ਤਹਿ ਕੀਤੇ

ਕੋਵਿਡ–19 ਲੌਕਡਾਊਨ ਦੌਰਾਨ ਲਾਈਫ਼ਲਾਈਨ ਉਡਾਨਤਹਿਤ 180 ਤੋਂ ਵੱਧ ਉਡਾਨਾਂ ਅਪਰੇਟ ਕੀਤੀਆਂ ਗਈ ਹਨ, ਜਿਨ੍ਹਾਂ ਵਿੱਚੋਂ 114 ਉਡਾਨਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਦੁਆਰਾ ਅਪਰੇਟ ਕੀਤੀਆਂ ਸਨ। 58 ਉਡਾਨਾਂ ਭਾਰਤੀ ਵਾਯੂ ਸੈਨਾ ਦੁਆਰਾ ਅਪਰੇਟ ਕੀਤੀਆਂ ਗਈਆਂ ਸਨ।

https://pib.gov.in/PressReleseDetail.aspx?PRID=1612996

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਭਾਰਤ ਦੇ ਔਨਲਾਈਨ ਸਿੱਖਿਆ ਵਾਤਾਵਰਣ ਨੂੰ ਸੁਧਾਰਨ ਲਈ ਵਿਚਾਰਾਂ ਨੂੰ ਇਕੱਠੇ ਕਰਨ ਲਈ ਇੱਕ ਹਫਤੇ ਦੀ 'ਭਾਰਤ ਪੜ੍ਹੇ ਔਨਲਾਈਨ' ਮੁਹਿੰਮ ਦੀ ਸ਼ੁਰੂਆਤ ਕੀਤੀ

 

ਇਸ ਮੁਹਿੰਮ ਦਾ ਉਦੇਸ਼ ਉਪਲੱਬਧ ਡਿਜੀਟਲ ਐਜੂਕੇਸ਼ਨ ਪਲੈਟਫਾਰਮ ਨੂੰ ਉਤਸ਼ਾਹਿਤ ਕਰਦੇ ਹੋਏ ਔਨਲਾਈਨ ਸਿੱਖਿਆ ਦੀਆਂ ਕਮੀਆਂ ਨੂੰ ਦੂਰ ਕਰਨ ਲਈ, ਭਾਰਤ ਵਿੱਚ ਬਿਹਤਰੀਨ ਦਿਮਾਗਾਂ ਨੂੰ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨਾਲ ਸਿੱਧੇ ਤੌਰ 'ਤੇ ਸੁਝਾਅ/ਹੱਲ ਸਾਂਝੇ ਕਰਨ ਲਈ ਸੱਦਾ ਦੇਣਾ ਹੈ। ਸ਼੍ਰੀ ਨਿਸ਼ੰਕ ਨੇ ਕਿਹਾ ਕਿ ਵਿਚਾਰ bharatpadheonline.mhrd[at]gmail[dot]com ਅਤੇ ਟਵਿੱਟਰ 'ਤੇ #BharatPadheOnline ਦੀ ਵਰਤੋਂ ਕਰਕੇ 16 ਅਪ੍ਰੈਲ 2020 ਤੱਕ ਸਾਂਝੇ ਕੀਤੇ ਜਾ ਸਕਦੇ ਹਨ।

https://pib.gov.in/PressReleseDetail.aspx?PRID=1612894

 

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਕੋਵਿਡ-19 ਨਾਲ ਲੜਨ ਲਈ 10 ਤੋਂ ਵੀ ਘੱਟ ਦਿਨਾਂ ਵਿੱਚ 1.37 ਲੱਖ ਨਿਕਾਸੀ ਦਾਅਵੇ ਨਿਪਟਾਏ

 

ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਤਹਿਤ ਇੱਕ ਕਾਨੂੰਨੀ ਸੰਸਥਾ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਕੋਵਿਡ -19 ਨਾਲ ਲੜਾਈ ਵਿੱਚ ਕਰਮਚਾਰੀਆਂ ਦੀ ਮਦਦ ਕਰਨ ਲਈ ਕਰਮਚਾਰੀ ਭਵਿੱਖ ਨਿਧੀ ਸਕੀਮ ਵਿੱਚ ਸੋਧ ਕਰ ਕੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਇੱਕ ਨਵੇਂ ਪ੍ਰਬੰਧ ਤਹਿਤ ਦੇਸ਼ ਭਰ ਦੇ ਲਗਭਗ 1.37 ਲੱਖ ਦਾਅਵਿਆਂ ਉੱਤੇ ਕਾਰਵਾਈ ਕੀਤੀ ਅਤੇ 279.65 ਕਰੋੜ ਰੁਪਏ ਦੀ ਰਕਮ ਤਕਸੀਮ ਕੀਤੀ।

https://pib.gov.in/PressReleseDetail.aspx?PRID=1612849

 

ਜਲ੍ਹਿਆਂਵਾਲਾ ਬਾਗ਼ ਸੈਲਾਨੀਆਂ ਲਈ 15.6.2020 ਤੱਕ ਬੰਦ ਰਹੇਗਾ

ਕੋਵਿਡ-19 ਸੰਕਟ ਕਾਰਨ ਯਾਦਗਾਰੀ ਸਥਲ ਦੇ ਨਵੀਨੀਕਰਨ ਦਾ ਕਾਰਜ ਪ੍ਰਭਾਵਿਤ ਹੋਇਆ ਹੈ।

https://pib.gov.in/PressReleseDetail.aspx?PRID=1612896

 

ਕੋਵਿਡ-19 ਪ੍ਰਕੋਪ ਦੇ ਟਾਕਰੇ ਲਈ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ, ਇੰਸਟੀਟਿਊਟ ਆਵ੍ ਕੰਪਨੀ ਸੈਕਰੇਟਰੀਜ਼ ਆਵ੍ ਇੰਡੀਆ ਅਤੇ ਇੰਸਟੀਟਿਊਟ ਆਵ੍ ਕੌਸਟ ਅਕਾਊਂਟੈਂਟਸ ਆਵ੍ ਇੰਡੀਆ ਨੇ ਪੀਐੱਮ ਕੇਅਰਸ ਫੰਡ ਵਿੱਚ 28.80 ਕਰੋੜ ਰੁਪਏ ਦਾ ਯੋਗਦਾਨ ਦਿੱਤਾ

 

ਕਾਰਪੋਰੇਟ ਮਾਮਲੇ ਮੰਤਰਾਲੇ ਤਹਿਤ ਆਉਂਦੀਆਂ ਤਿੰਨ ਪੇਸ਼ੇਵਰ ਸੰਸਥਾਵਾਂ ਨੇ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤਾਂ ਦੀ ਸਹਾਇਤਾ ਕਰਨ ਲਈ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ, ਇੰਸਟੀਟਿਊਟ ਆਵ੍ ਕੰਪਨੀ ਸੈਕਰੇਟਰੀਜ਼ ਆਵ੍ ਇੰਡੀਆ ਅਤੇ ਇੰਸਟੀਟਿਊਟ ਆਵ੍ ਕੌਸਟ ਅਕਾਊਂਟੈਂਟਸ ਆਵ੍ ਇੰਡੀਆ ਨੇ ਪੀਐੱਮ ਕੇਅਰਸ ਫੰਡ ਵਿੱਚ 28.80 ਕਰੋੜ ਰੁਪਏ ਦਾ ਯੋਗਦਾਨ ਦਿੱਤਾ।

https://pib.gov.in/PressReleseDetail.aspx?PRID=1612783

 

ਸੈਂਟਰਲ ਇੰਸਟੀਟਿਊਟ ਆਵ੍ ਪਲਾਸਟਿਕ ਇੰਜਨੀਅਰਿੰਗ ਅਤੇ ਟੈਕਨੋਲੋਜੀ (ਸੀਆਈਪੀਈਟੀ) ਸੰਸਥਾਨਾਂ/ਸੈਂਟਰਾਂ ਨੇ ਕੋਵਿਡ-19 ਰਾਹਤ ਕਾਰਜਾਂ ਲਈ ਸਥਾਨਕ ਅਥਾਰਿਟੀਆਂ/ਸਰਕਾਰਾਂ ਨੂੰ 86.5 ਲੱਖ ਰੁਪਏ ਦਾ ਯੋਗਦਾਨ ਦਿੱਤਾ

ਕੈਮੀਕਲ ਅਤੇ ਖਾਦ ਮੰਤਰਾਲੇ ਤਹਿਤ ਸਰਕਾਰੀ ਸੰਸਥਾਨ ਸੈਂਟਰਲਇੰਸਟੀਟਿਊਟ ਆਵ੍ ਪਲਾਸਟਿਕ ਇੰਜਨੀਅਰਿੰਗ ਅਤੇ ਟੈਕਨੋਲੋਜੀ (ਸੀਆਈਪੀਈਟੀ) ਨੇ ਕੋਵਿਡ-19 ਮਹਾਮਾਰੀ ਨਾਲ ਲੜਾਈ ਵਿੱਚ ਵੱਖ ਵੱਖ ਸਥਾਨਕ ਸਰਕਾਰਾਂ, ਨਗਰ ਨਿਗਮਾਂ ਅਤੇ ਰਾਜ ਸਰਕਾਰਾਂ ਨੂੰ ਸਹਾਇਤਾ ਵਜੋਂ 85.50 ਲੱਖ ਰੁਪਏ ਦਾ ਦਾਨ ਦਿੱਤਾ ਹੈ।

https://pib.gov.in/PressReleseDetail.aspx?PRID=1612874

 

ਕੋਵਿਡ-19 ਨਾਲ ਲੜਾਈ ਵਿੱਚ ਸੀਐੱਸਆਈਆਰ-ਸੀਐੱਮਈਆਰਆਈ ਨੇ ਦੁਰਗਾਪੁਰ ਵਿੱਚ ਤਿਆਰ ਕੀਤੇ ਕੀਟਾਣੂਨਾਸ਼ਕ ਮਾਰਗ ਅਤੇ ਰੋਡ-ਸੈਨੇਟਾਈਜ਼ਰ ਯੂਨਿਟ

 

ਦੁਨੀਆ ਭਰ ਵਿੱਚ ਨੋਵੇਲ ਕੋਰੋਨਾ ਵਾਇਰਸ (ਕੋਵਿਡ19) ਦਾ ਸੰਕਟ ਵਧਣ ਦੇ ਨਾਲ ਵਿਗਿਆਨ ਅਤੇ ਟੈਕਨੋਲੋਜੀ ਖੋਜ ਪਰਿਸ਼ਦ (ਸੀਐੱਸਆਈਆਰ) ਨੇ ਵਿਗਿਆਨ ਅਤੇ ਟੈਕਨੋਲੋਜੀ ਹੱਲ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਯਤਨ ਕੀਤੇ ਹਨ ਦੁਰਗਾਪੁਰ ਵਿੱਚ ਸਥਿਤ ਸੀਐੱਸਆਈਆਰ ਦੀਆਂ ਵੱਕਾਰੀ ਇੰਜੀਨੀਅਰਿੰਗ ਲੈਬਾਰਟਰੀਆਂ ਵਿੱਚੋਂ ਇੱਕ ਲੈਬਾਰਟਰੀ ਸੀਐੱਸਆਈਆਰ - ਸੈਂਟਰਲ ਮੈਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਮਈਆਰਆਈ) ਨੇ ਕਈ ਟੈਕਨੋਲੋਜੀਆਂ ਅਤੇ ਉਤਪਾਦ ਵਿਕਸਿਤ ਕੀਤੇ ਹਨ ਜਿਨ੍ਹਾਂ ਨਾਲ ਇਸ ਵਾਇਰਸ ਦੀ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਮਦਦ ਮਿਲ ਸਕਦੀ ਹੈ

https://pib.gov.in/PressReleseDetail.aspx?PRID=1612811

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਕੇਰਲ: 4 ਬ੍ਰਿਟਿਸ਼ ਨਾਗਰਿਕਾਂ ਦੀ ਸਿਹਤ ਵਿੱਚ ਅੱਜ ਸੁਧਾਰ ਹੋਇਆ; ਫਿਲਹਾਲ, ਹਾਲੇ ਕਿਸੇ ਵੀ ਵਿਦੇਸ਼ੀ ਦਾ ਇਲਾਜ ਨਹੀਂ ਹੋ ਰਿਹਾ ਹੈ। ਕਾਸਰਗੋਡ ਵਿੱਚ 15 ਲੋਕਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 12 ਨਵੇਂ ਮਾਮਲੇ ਅਤੇ 13 ਦੇ ਠੀਕ ਹੋਣ ਦੀ ਕੱਲ੍ਹ ਰਿਪੋਰਟ ਮਿਲੀ। ਕੁੱਲ 258 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ
  • ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਦੁਆਰਾ ਗਠਿਤ ਡਾਕਟਰੀ ਮਾਹਿਰਾਂ ਦੀ ਟੀਮ ਨੇ ਲੌਕਡਾਊਨ  ਮਿਆਦ ਨੂੰ ਹੋਰ 2 ਹਫ਼ਤਿਆਂ ਤੱਕ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਪੁੱਦੂਚੇਰੀ ਵਿੱਚ 2 ਪਾਜ਼ਿਟਿਵ ਮਾਮਲੇ; ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੁਣ ਕੁੱਲ 7 ਮਾਮਲੇ ਹਨ।
  • ਕਰਨਾਟਕ: ਅੱਜ 10 ਨਵੇਂ ਮਾਮਲੇ ਆਏ; ਮੈਸੂਰ 5, ਬੰਗਲੌਰ ਸ਼ਹਿਰ 2, ਬੰਗਲੌਰ ਗ੍ਰਾਮੀਣ 2 ਅਤੇ ਕਲਬੁਰਗੀ ਵਿੱਚ ਇੱਕ ਕੁੱਲ 207 ਮਾਮਲਿਆਂ ਦੀ ਪੁਸ਼ਟੀ ਹੋਈ ਹੁਣ ਤੱਕ, 6 ਮੌਤਾਂ ਅਤੇ 30 ਡਿਸਚਾਰਜ ਹੋਏ
  • ਆਂਧਰ ਪ੍ਰਦੇਸ਼: ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕੋਵਿਡ-19 ਖ਼ਿਲਾਫ਼ ਲੜਨ ਵਿੱਚ ਰਾਜ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਰਾਜ ਨੇ ਕੁਰਨੂਲ ਵਿਖੇ ਇੱਕ ਕੋਵਿਡ -19 ਨੈਦਾਨਿਕ ਪ੍ਰਯੋਗਸ਼ਾਲਾ ਸਥਾਪਿਤ ਕਰਨ ਲਈ ਆਈਸੀਐੱਮਆਰ ਨੂੰ ਇੱਕ ਪ੍ਰਸਤਾਵ ਸੌਂਪਿਆ ਹੈ। ਅਨੰਤਪੁਰ ਤੋਂ ਅੱਜ ਦੋ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕੁੱਲ 365 ਪਾਜ਼ਿਟਿਵ ਮਾਮਲੇ; 10 ਤੰਦਰੁਸਤ ਹੋਏ।
  • ਤੇਲੰਗਾਨਾ: ਵੇਮੁਲਾਵਾੜਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ; ਹੁਣ ਤੱਕ ਕੁੱਲ 472 ਮਾਮਲੇ ਦਰਜ ਕੀਤੇ ਗਏ। ਰਾਜ ਨੇ ਲੋਕਾਂ ਲਈ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨਣਾ ਜ਼ਰੂਰੀ ਕੀਤਾ।
  • ਗੁਜਰਾਤ: ਪਿਛਲੇ 12 ਘੰਟਿਆਂ ਦੌਰਾਨ ਗੁਜਰਾਤ ਤੋਂ 46 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਦੇ ਕੁੱਲ ਮਾਮਲਿਆਂ ਦੀ ਗਿਣਤੀ 308 ਹੋ ਗਈ ਹੈਨਵੇਂ ਆਏ 46 ਮਾਮਲਿਆਂ ਦਾ ਸ਼ਹਿਰ ਅਨੁਸਾਰ ਵੇਰਵਾ ਇਸ ਤਰ੍ਹਾਂ ਹੈ- ਅਹਿਮਦਾਬਾਦ 11, ਵਡੋਦਰਾ 17, ਪਟਨ 2, ਰਾਜਕੋਟ 5, ਕੱਛ 2, ਭਾਰੂਚ 4, ਗਾਂਧੀਨਗਰ 1, ਭਾਵਨਗਰ 4.
  • ਰਾਜਸਥਾਨ: ਰਾਜਸਥਾਨ ਵਿੱਚ ਕੋਵਿਡ-19 ਦੇ 26 ਹੋਰ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ, ਇਸ ਦੇ ਨਾਲ ਹੀ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 489 ਹੋ ਗਈ। ਰਾਜਸਥਾਨ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਨਵੇਂ ਪਾਜ਼ਿਟਿਵ ਮਾਮਲਿਆਂ ਵਿੱਚੋਂ 25 ਦਾ ਸੰਪਰਕ ਇਤਿਹਾਸ ਹੈ, ਜਦੋਂ ਕਿ 1 ਮਾਮਲੇ ਦੇ ਵੇਰਵਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਕੁੱਲ 46 ਕੋਰੋਨਾ ਹੌਟਸਪੌਟ ਐਲਾਨੇ ਹਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁੱਲ 75 ਕੋਰੋਨਾ ਪਾਜ਼ਿਟਿਵ ਮਰੀਜ਼ ਮਿਲੇ ਹਨ।
  • ਮਹਾਰਾਸ਼ਟਰ: ਮਹਾਰਾਸ਼ਟਰ ਦੇ ਮਹਾਬਲੇਸ਼ਵਰ ਪੁਲਿਸ ਸਟੇਸ਼ਨ ਵਿੱਚ ਲੌਕਡਾਊਨ ਦੇ ਆਦੇਸ਼ ਦੀ ਉਲੰਘਣਾ ਕਰਨ ਲਈ ਡੀਐੱਚਐੱਫਐੱਲ ਸਮੂਹ ਦੇ ਕਪਿਲ ਵਧਾਵਨ ਅਤੇ 22 ਹੋਰ ਲੋਕਾਂ - ਪਰਿਵਾਰਕ ਮੈਂਬਰਾਂ ਅਤੇ ਘਰੇਲੂ ਸਹਾਇਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਹੁਣ ਤੱਕ, 16 ਐਂਟੀਬਾਡੀ ਬੇਸਡ ਰੈਪਿਡ ਟੈਸਟਾਂ ਨੂੰ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ), ਪੁਣੇ ਵਿਖੇ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ 8 ਤਸੱਲੀਬਖਸ਼ ਪਾਏ ਗਏ ਹਨ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਕੈਬਨਿਟ ਨੇ 1 ਅਪ੍ਰੈਲ, 2020 ਤੋਂ ਇੱਕ ਸਾਲ ਲਈ ਰਾਜ ਦੇ ਸਾਰੇ ਵਿਧਾਇਕਾਂ ਦੀ ਤਨਖਾਹ ਵਿੱਚ 30% ਤੱਕ ਕਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਫੰਡ ਦੀ ਵਰਤੋਂ ਕੋਵਿਡ-19 ਵਿਰੁੱਧ ਲੜਾਈ ਵਿੱਚ ਕੀਤੀ ਜਾਵੇਗੀ
  • ਅਸਾਮ: ਅਸਾਮ ਦੇ ਡੀਜੀਪੀ ਨੇ ਬਿਹੁ ਕਮੇਟੀਆਂ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰੋਂਗਾਲੀ ਬਿਹੁ ਦੌਰਾਨ ਝੰਡਾ ਲਹਿਰਾਉਣ ਲਈ ਸਿਰਫ 5 ਲੋਕਾਂ ਦੇ ਹੀ ਇਕੱਠੇ ਹੋਣ ਦੀ ਤਾਕੀਦ ਕੀਤੀ ਹੈ
  • ਮਣੀਪੁਰ: ਚੀਨ ਤੋਂ ਮਿਆਂਮਾਰ ਰਾਹੀਂ ਮਣੀਪੁਰ ਪਹੁੰਚਣ ਵਾਲੀ ਚੌਰਾ ਚਾਂਦਪੁਰ (Churachandpur) ਦੀ ਲੜਕੀ ਉੱਤੇ ਰਾਜ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ।
  • ਮਿਜ਼ੋਰਮ: ਮਿਜ਼ੋਰਮ ਦੇ ਮੁੱਖ ਮੰਤਰੀ ਨੇ ਕੋਵਿਡ-19 ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਸਾਰੇ 11 ਜ਼ਿਲ੍ਹਿਆਂ ਵਾਸਤੇ 2.33 ਕਰੋੜ ਰੁਪਏ ਦੀ ਰਾਹਤ ਰਕਮ ਪ੍ਰਵਾਨ ਕੀਤੀ ਹੈ, ਆਈਜ਼ੌਲ (Aizawl) ਨੂੰ 62 ਲੱਖ ਰੁਪਏ ਤੋਂ ਵੱਧ ਮਿਲੇ।
  • ਮੇਘਾਲਿਆ: ਸਿਹਤ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਕੋਈ ਵੀ ਪ੍ਰਯੋਗਸ਼ਾਲਾ ਬਿਨਾ ਅਧਿਕਾਰ ਤੋਂ ਮੇਘਾਲਿਆ ਵਿੱਚ ਕੋਵਿਡ-19 ਦੇ ਸੈਂਪਲ ਨਾ ਹੀ ਇਕੱਤਰ ਕਰੇਗੀ ਅਤੇ ਨਾ ਹੀ ਟੈਸਟ ਕਰੇਗੀ।
  • ਨਾਗਾਲੈਂਡ: ਨਾਗਾਲੈਂਡ ਸਰਕਾਰ ਨੇ ਹਵਾਈ ਸੇਵਾਵਾਂ ਸ਼ੁਰੂ ਹੋਣ ਤੇ ਰਾਜ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਆਪਣੀ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ; ਆਉਣ ਵਾਲੇ ਨੂੰ ਕੁਆਰੰਟੀਨ ਕੀਤਾ ਜਾਵੇਗਾ
  • ਸਿੱਕਮ: ਸਿੱਕਮ ਲੇਬਰ ਡਿਪਾਰਟਮੈਂਟ ਨੇ ਸਰਕਾਰ ਨਾਲ ਰਜਿਸਟਰਡ ਬਿਲਡਿੰਗਾਂ ਅਤੇ ਹੋਰ ਉਸਾਰੀ ਕਿਰਤੀਆਂ ਦੇ ਖਾਤਿਆਂ ਵਿੱਚ 2000 ਰੁਪਏ ਪ੍ਰਤੀ ਕਿਰਤੀ ਟਰਾਂਸਫਰ ਕਰੇਗਾ।
  • ਤ੍ਰਿਪੁਰਾ: ਤ੍ਰਿਪੁਰਾ ਵਿੱਚ ਵਿਦਿਆਰਥੀ ਘਰਾਂ ਤੋਂ ਹੀ ਕਲਾਸਾਂ ਲਗਾਉਣਗੇ। ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਵੱਖ-ਵੱਖ ਮੀਡੀਆ ਹਾਊਸਾਂ ਦੀ ਮਦਦ ਲਈ ਜਾਵੇਗੀ

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

 

 

https://static.pib.gov.in/WriteReadData/userfiles/image/image004E13Z.jpg

 

https://static.pib.gov.in/WriteReadData/userfiles/image/image005NR7K.jpg

 

https://static.pib.gov.in/WriteReadData/userfiles/image/image006GXDR.jpg

 

 

******

ਵਾਈਕੇਬੀ
 



(Release ID: 1613174) Visitor Counter : 123