ਸਿੱਖਿਆ ਮੰਤਰਾਲਾ

ਆਈਆਈਟੀ (ਬੀਐੱਚਯੂ) ਦੇ ਇਨੋਵੇਸ਼ਨ ਸੈਂਟਰ ਨੇ ਪੂਰੇ ਸਰੀਰ ਦੀ ਸੈਨੀਟਾਈਜ਼ੇਸ਼ਨ ਲਈ ਉਪਕਰਣ ਬਣਾਇਆ

Posted On: 10 APR 2020 7:33PM by PIB Chandigarh

ਅੱਜ ਦੇ ਵਿਸ਼ਵ ਵਾਤਾਵਰਣ , ਹਰੇਕ ਵਿਅਕਤੀ ਕੋਵਿਡ–19 ਵਾਇਰਸ ਵਿਰੁੱਧ ਲੜਨ ਦਾ ਯਤਨ ਕਰ ਰਿਹਾ ਹੈ। ਇਸ ਵੇਲੇ ਕੋਰੋਨਾ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਦਾ ਇਹੋ ਰਾਹ ਹੈ ਕਿ ਪੂਰੀ ਤਰ੍ਹਾਂ ਸਾਫ਼ਸਫ਼ਾਈ (ਸੈਨੀਟਾਈਜ਼ੇਸ਼ਨ) ਰੱਖੀ ਜਾਵੇ ਤੇ ਸਮਾਜਿਕਦੂਰੀ ਬਣਾ ਕੇ ਰੱਖੀ ਜਾਵੇ। ਆਈਆਈਟੀ (ਬੀਐੱਚਯੂ) ਮਾਲਵੀਯ ਸੈਂਟਰ ਫ਼ਾਰ ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਐਂਟ੍ਰੀਪ੍ਰਿਨਓਰਸ਼ਿਪ’ (ਐੱਮਸੀਆਈਆਈਈ) ਦੇ ਇੱਕ ਇਨਕਿਊਬੇਟ ਸ਼੍ਰੀ ਜੀਤੂ ਸ਼ੁਕਲਾ ਨੇ ਇੱਕ ਉਪਕਰਣ ਵਿਕਸਿਤ ਕੀਤਾ ਹੈ, ਜਿਸ ਦੀ ਵਰਤੋਂ ਸਮੁੱਚੇ ਸਰੀਰ ਨੂੰ ਸੈਨੀਟਾਈਜ਼ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਉਪਕਰਣ ਕਿਸੇ ਵੀ ਥਾਂ ਤੇ ਸਥਾਪਿਤ ਕੀਤਾ ਜਾ ਸਕਦਾ ਹੈ ਤੇ ਇਹ ਆਪਣੇਆਪ ਹੀ ਕੰਮ ਕਰਦਾ ਹੈ। ਇਹ ਉਪਕਰਣ ਸੈਂਸਰ ਉੱਤੇ ਅਧਾਰਿਤ ਹੈ ਜਿਹੜਾ ਕਿਸੇ ਵੀ ਕੈਂਪਸ ਦੇ ਬਾਹਰ ਸਥਾਪਿਤ ਕੀਤਾ ਜਾ ਸਕਦਾ ਹੈ। ਸੈਂਸਰ ਅਧਾਰਿਤ ਇਹ ਸਥਾਪਿਤ ਮਸ਼ੀਨ ਆਪਣੇਆਪ ਹੀ ਪਤਾ ਲਾ ਲਵੇਗੀ ਕਿ ਕੋਈ ਵਿਅਕਤੀ ਇਸ ਦੇ ਸਾਹਮਣਿਓਂ ਲੰਘੇਗਾ ਤੇ ਇਹ 15 ਸੈਕੰਡਾਂ ਲਈ 10–15 ਮਿਲੀ ਲਿਟਰ ਸੈਨੀਟਾਈਜ਼ਰ ਦਾ ਛਿੜਕਾਅ ਕਰੇਗੀ ਤੇ ਇਹ ਵਿਅਕਤੀ ਦੇ ਸਮੁੱਚੇ ਸਰੀਰ, ਕੱਪੜਿਆਂ, ਜੁੱਤੀਆਂ ਆਦਿ ਨੂੰ ਸੈਨੀਟਾਈਜ਼ ਕਰ ਦੇਵੇਗੀ। ਇਹ ਉਪਕਰਣ ਕਿਸੇ ਵੀ ਅਜਿਹੀ ਥਾਂ ਤੇ ਸਥਾਪਿਤ ਕੀਤਾ ਜਾ ਸਕਦਾ ਹੈ, ਜਿੱਥੋਂ ਆਮ ਲੋਕਾਂ ਦਾ ਆਉਣਾਜਾਣਾ ਹੋਵੇ, ਤਾਂ ਜੋ ਹਰੇਕ ਵਿਅਕਤੀ ਸਿਰਫ਼ ਸੈਨੀਟਾਈਜ਼ ਹੋਣ ਤੋਂ ਬਾਅਦ ਹੀ ਉਸ ਕੈਂਪਸ ਦੇ ਅੰਦਰ ਜਾ ਸਕੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਮਾਲਵੀਯ ਸੈਂਟਰ ਫ਼ਾਰ ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਐਂਟ੍ਰੀਪ੍ਰਿਨਓਰਸ਼ਿਪ’ (ਐੱਮਸੀਆਈਆਈਈ) ਦੇ ਕੋਆਰਡੀਨੇਟਰ ਪ੍ਰੋ. ਪੀ.ਕੇ. ਮਿਸ਼ਰਾ ਨੇ ਦੱਸਿਆ ਕਿ ਇਹ ਉਪਕਰਣ ਅੱਜ ਦੀ ਜ਼ਰੂਰਤ ਅਨੁਸਾਰ ਬਣਾਇਆ ਗਿਆ ਹੈ। ਅਸੀਂ ਸਰਕਾਰ ਵੱਲੋਂ ਇਸ ਵੇਲੇ ਵਰਤਿਆ ਜਾ ਰਿਹਾ ਆਮ ਸੈਨੀਟਾਈਜ਼ਰ ਵਰਤ ਰਹੇ ਹਾਂ। ਇਸ ਸੈਨੀਟਾਈਜ਼ੇਸ਼ਨ ਕਾਰਨ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਹੁਤੇ ਵਾਇਰਸਾਂ ਤੋਂ ਬਚਾਅ ਸੰਭਵ ਹੈ। ਇਸ ਸੈਨੀਟਾਈਜ਼ੇਸ਼ਨ ਦੀ ਮਾਤਰਾ, ਛਿੜਕਾਅ ਦਾ ਸਮਾਂ, ਫ੍ਰੀਕੁਐਂਸੀ ਦਾ ਪੁਸ਼ਟੀਕਰਨ ਪ੍ਰਕਿਰਿਆ ਅਧੀਨ ਹੈ। ਇਸ ਉਪਕਰਣ ਨਾਲ ਸੈਨੀਟਾਈਜ਼ ਹੋਣ ਤੋਂ ਬਾਅਦ ਵਿਅਕਤੀ ਨੂੰ ਮਾਸਕ ਪਹਿਨਣ, ਸਮਾਜਿਕਦੂਰੀ ਰੱਖਣ ਤੇ ਨਿਯਮਿਤ ਵਕਫ਼ਿਆਂ ਤੇ ਸਾਬਣ ਨਾਲ ਹੱਥ ਧੋਣ ਦੀ ਜ਼ਰੂਰਤ ਵੀ ਹੁੰਦੀ ਹੈ।

*****

ਐੱਨਬੀ/ਏਕੇਜੇ/ਏਕੇ


(Release ID: 1613130) Visitor Counter : 200