ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਪ੍ਰਾਈਵੇਟ ਏਅਰਲਾਈਨਾਂ ਦੁਆਰਾ ਲਗਭਗ 2,675 ਟਨ ਘਰੇਲੂ ਮੈਡੀਕਲ ਸਮਾਨ ਦੀ ਢੋਆ–ਢੁਆਈ
ਜ਼ਰੂਰੀ ਮੈਡੀਕਲ ਸਪਲਾਈਜ਼ ਡਿਲਿਵਰ ਕਰਨ ਲਈ 180 ਤੋਂ ਵੱਧ ਲਾਈਫ਼ਲਾਈਨ ਉਡਾਨ ਫ਼ਲਾਈਟਸ ਨੇ 1,66,000 ਕਿਲੋਮੀਟਰ ਤਹਿ ਕੀਤੇ
Posted On:
10 APR 2020 5:34PM by PIB Chandigarh
ਕੋਵਿਡ–19 ਲੌਕਡਾਊਨ ਦੌਰਾਨ ‘ਲਾਈਫ਼ਲਾਈਨ ਉਡਾਨ’ ਤਹਿਤ 180 ਤੋਂ ਵੱਧ ਉਡਾਨਾਂ ਅਪਰੇਟ ਕੀਤੀਆਂ ਗਈ ਹਨ, ਜਿਨ੍ਹਾਂ ਵਿੱਚੋਂ 114 ਉਡਾਨਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਦੁਆਰਾ ਅਪਰੇਟ ਕੀਤੀਆਂ ਸਨ। 58 ਉਡਾਨਾਂ ਭਾਰਤੀ ਵਾਯੂ ਸੈਨਾ ਦੁਆਰਾ ਅਪਰੇਟ ਕੀਤੀਆਂ ਗਈਆਂ ਸਨ।
ਤਹਿ ਕੀਤੇ ਗਏ ਕੁੱਲ ਕਿਲੋਮੀਟਰ
|
1,66,076 ਕਿਲੋਮੀਟਰ
|
09.04.2020 ਨੂੰ ਚੁੱਕੇ ਮਾਲ ਦਾ ਵਜ਼ਨ
|
10.22 ਟਨ
|
09.04.2020 ਤੱਕ ਚੁੱਕੇ ਮਾਲ ਦਾ ਕੁੱਲ ਵਜ਼ਨ
|
248.02 + 10.22 = 258.24 ਟਨ
|
ਘਰੇਲੂ ਮਾਲ–ਵਾਹਕ ਅਪਰੇਟਰ ਬਲੂ ਡਾਰਟ, ਸਪਾਈਸ–ਜੈੱਟ ਤੇ ਇੰਡੀਗੋ ਵਪਾਰਕ ਆਧਾਰ ’ਤੇ ਮਾਲ–ਵਾਹਕ ਉਡਾਨਾਂ ਅਪਰੇਟ ਕਰ ਰਹੇ ਹਨ। ਸਪਾਈਸ–ਜੈੱਟ ਨੇ 241 ਮਾਲ–ਵਾਹਕ ਉਡਾਨਾਂ ਅਪਰੇਟ ਕਰਦਿਆਂ 3,29,886 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1,993 ਟਨ ਮਾਲ ਦੀ ਢੋਆ–ਢੁਆਈ ਕੀਤੀ। ਉਨ੍ਹਾਂ ਵਿੱਚੋਂ 175 ਘਰੇਲੂ ਮਾਲ–ਵਾਹਕ ਉਡਾਨਾਂ ਸਨ, ਜਿਨ੍ਹਾਂ ਰਾਹੀਂ 1401 ਟਨ ਮਾਲ ਦੀ ਢੋਆ–ਢੁਆਈ ਹੋਈ। ਬਲੂ ਡਾਰਟ ਨੇ 82 ਘਰੇਲੂ ਮਾਲ–ਵਾਹਕ ਉਡਾਨਾਂ ਅਪਰੇਟ ਕਰਦਿਆਂ 79,916 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1,270 ਟਨ ਮਾਲ ਦੀ ਢੋਆ–ਢੁਆਈ ਕੀਤੀ। ਇੰਡੀਗੋ ਨੇ 15 ਮਾਲ–ਵਾਹਕ ਉਡਾਨਾਂ ਅਪਰੇਟ ਕਰਦਿਆਂ 12,206 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 4.37 ਟਨ ਮਾਲ ਦੀ ਢੋਆ–ਢੁਆਈ ਕੀਤੀ।
ਪਵਨ ਹੰਸ ਲਿਮਿਟੇਡ ਨੇ 8 ਅਪ੍ਰੈਲ 2020 ਤੱਕ 5 ਮਾਲ–ਵਾਹਕ ਉਡਾਨਾਂ ਅਪਰੇਟ ਕੀਤੀਆਂ, ਜਿਨ੍ਹਾਂ ਰਾਹੀਂ 3,561 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 1.07 ਟਨ ਅਹਿਮ ਮੈਡੀਕਲ ਸਪਲਾਈਜ਼ ਗੁਵਾਹਾਟੀ, ਅਗਰਤਲਾ, ਕਿਸ਼ਵਰ, ਨਵਾਪਚੀ, ਸ੍ਰੀਨਗਰ, ਜੰਮੂ (ਜੰਮੂ ਤੇ ਕਸ਼ਮੀਰ), ਨਾਗਪੁਰ, ਔਰੰਗਾਬਾਦ ਤੱਕ ਪਹੁੰਚਾਈਆਂ।
ਮਿਤੀ
|
ਏਅਰ ਇੰਡੀਆ
|
ਅਲਾਇੰਸ
|
ਭਾਰਤੀ ਹਵਾਈ ਫ਼ੌਜ
|
ਕੁੱਲ ਅਪਰੇਟ ਕੀਤੀਆਂ ਉਡਾਨਾਂ
|
09.4.2020
|
04
|
08
|
01
|
13
|
* ਏਅਰ ਇੰਡੀਆ ਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ’ਤੇ ਜੰਮੁ ਤੇ ਕਸ਼ਮੀਰ, ਲਦਾਖ, ਉੱਤਰ–ਪੂਰਬੀ ਤੇ ਹੋਰ ਟਾਪੂ ਖੇਤਰਾਂ ਲਈ ਤਾਲਮੇਲ ਕੀਤਾ ਸੀ।
ਇਸ ਮਾਲ ’ਚ ਜ਼ਿਆਦਾਤਰ ਕੋਵਿਡ–19 ਨਾਲ ਸਬੰਧਿਤ ਰੀਜੈਂਟਸ, ਐਨਜ਼ਾਈਮਜ਼, ਮੈਡੀਕਲ ਉਪਕਰਨ, ਟੈਸਟਿੰਗ ਕਿਟਸ ਤੇ ਪੀਪੀਈ, ਮਾਸਕਸ, ਦਸਤਾਨੇ ਤੇ ਐੱਚਐੱਲਅੱਲ ਦੇ ਹੋਰ ਸਹਾਇਕ ਉਪਕਰਣ ਅਤੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਮੰਗੀਆਂ ਗਈਆਂ ਵਸਤਾਂ ਤੇ ਡਾਕ ਦੇ ਪੈਕੇਟ ਵੀ ਸਨ।
ਅੰਤਰਰਾਸ਼ਟਰੀ
9 ਅਪ੍ਰੈਲ, 2020 ਨੂੰ ਏਅਰ ਇੰਡੀਆ ਨੇ ਸ਼ੰਘਾਈ ਤੋਂ 21.77 ਟਨ ਮੈਡੀਕਲ ਉਪਕਰਨ ਲਿਆਂਦੇ ਸਨ। ਏਅਰ ਇੰਡੀਆ ਹੋਰ ਦੇਸ਼ਾਂ ਤੋਂ ਜ਼ਰੂਰਤ ਅਨੁਸਾਰ ਅਹਿਮ ਮੈਡੀਕਲ ਉਪਕਰਨ ਲਿਆਉਣ ਲਈ ਸਮਰਪਿਤ ਅਨੁਸੂਚਿਤ ਮਾਲ–ਵਾਹਕ ਉਡਾਨਾਂ ਅਪਰੇਟ ਕਰੇਗੀ।
ਸਪਾਈਸ–ਜੈੱਟ ਦੁਆਰਾ ਘਰੇਲੂ ਕਾਰਗੋ (09.4.2020 ਦੀ ਸਥਿਤੀ)
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
09-04-2020
|
16
|
133.80
|
16,795
|
ਸਪਾਈਸ–ਜੈੱਟ ਦੁਆਰਾ ਅੰਤਰਰਾਸ਼ਟਰੀ ਕਾਰਗੋ (09.4.2020 ਦੀ ਸਥਿਤੀ)
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
09-04-2020
|
5
|
53.77
|
13,316
|
ਬਲੂ ਡਾਰਟ ਕਾਰਗੋ ਅਪਲਿਫ਼ਟ (09.4.2020 ਨੂੰ)
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
09-04-2020
|
12
|
195.100
|
12,642.65
|
****
ਆਰਜੇ/ਐੱਨਜੀ
(Release ID: 1613073)
Visitor Counter : 109
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Tamil
,
Telugu
,
Kannada