ਰੇਲ ਮੰਤਰਾਲਾ

ਰੇਲਵੇ ਨੇ 23 ਮਾਰਚ ਤੋਂ ਅਨਾਜ, ਨਮਕ, ਖੰਡ, ਖੁਰਾਕੀ–ਤੇਲ, ਕੋਲਾ ਤੇ ਪੈਟਰੋਲੀਅਮ ਉਤਪਾਦਾਂ ਜਿਹੀਆਂ ਜ਼ਰੂਰੀ ਵਸਤਾਂ ਦੀਆਂ 4.50 ਲੱਖ ਵੈਗਨਾਂ ਸਮੇਤ ਹੋਰ ਵਸਤਾਂ ਦੀਆਂ ਲਗਭਗ 6.75 ਲੱਖ ਵੈਗਨਾਂ ਦੀ ਢੋਆ–ਢੁਆਈ ਕੀਤੀ

ਪਿਛਲੇ ਇੱਕ ਹਫ਼ਤੇ ’ਚ ਵਸਤਾਂ ਦੀਆਂ 2.5 ਲੱਖ ਤੋਂ ਵੱਧ ਵੈਗਨਾਂ ਦੀ ਢੋਆ–ਢੁਆਈ, ਜਿਨ੍ਹਾਂ ’ਚੋਂ 1.55 ਲੱਖ ਤੋਂ ਵੱਧ ਵੈਗਨਾਂ ’ਚ ਜ਼ਰੂਰੀ ਵਸਤਾਂ ਸਨ
ਭਾਰਤੀ ਰੇਲਵੇ ਲੌਕਡਾਊਨ ’ਚ ਵੀ ਲਗਾਤਾਰ ਦੇਸ਼ ਦੇ ਸਾਰੇ ਭਾਗਾਂ ਤੱਕ ਜ਼ਰੂਰੀ ਵਸਤਾਂ ਪਹੁੰਚਾ ਰਿਹਾ ਹੈ; ਖੇਤੀਬਾੜੀ, ਰਸਾਇਣ ਤੇ ਖਾਦਾਂ, ਖੁਰਾਕ ਤੇ ਜਨਤਕ ਵੰਡ ਮੰਤਰਾਲਿਆਂ ਦੇ ਸਹਿਯੋਗ ਨਾਲ ਜ਼ਰੂਰੀ ਵਸਤਾਂ ਦੀ ਉਪਲਬਧਤਾ ਯਕੀਨੀ ਬਣਾ ਰਿਹਾ ਹੈ

Posted On: 10 APR 2020 4:56PM by PIB Chandigarh

ਭਾਰਤੀ ਰੇਲਵੇ ਦੇਸ਼ਵਿਆਪੀ ਲੌਕਡਾਊਨ ਦੌਰਾਨ ਵੀ ਆਪਣੀਆਂ ਮਾਲਗੱਡੀਆਂ ਦੀਆਂ ਸੇਵਾਵਾਂ ਰਾਹੀਂ ਜ਼ਰੂਰੀ ਵਸਤਾਂ ਦੀ ਡਿਲੀਵਰੀ ਲਗਾਤਾਰ ਯਕੀਨੀ ਬਣਾ ਰਿਹਾ ਹੈ, ਤਾਂ ਜੋ ਦੇਸ਼ ਚ ਕੋਵਿਡ–19 ਦੀਆਂ ਚੁਣੌਤੀਆਂ ਤੇ ਭੈੜੇ ਅਸਰਾਂ ਤੇ ਕਾਬੂ ਪਾਉਣ ਦੇ ਸਰਕਾਰ ਦੇ ਜਤਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਕੇਂਦਰ ਸਰਕਾਰ ਜ਼ਰੂਰੀ ਵਸਤਾਂ ਦੀ ਸਪਲਾਈਲੜੀਆਂ ਯਕੀਨੀ ਬਣਾਉਣ ਵੱਲ ਖਾਸ ਧਿਆਨ ਦੇ ਰਹੀ ਹੈ ਤੇ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਫ਼ਸਲਾਂ ਦੀ ਰਾਜ ਅੰਦਰ ਤੇ ਅੰਤਰਰਾਜੀ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣਾ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

23 ਮਾਰਚ 2020 ਤੋਂ ਰੇਲਵੇ ਨੇ ਅਨਾਜ, ਨਮਕ, ਖੰਡ, ਖੁਰਾਕੀਤੇਲ, ਕੋਲਾ ਤੇ ਪੈਟਰੋਲੀਅਮ ਉਤਪਾਦਾਂ ਜਿਹੀਆਂ ਜ਼ਰੂਰੀ ਵਸਤਾਂ ਦੀਆਂ ਲਗਭਗ 4.50 ਲੱਖ ਵੈਗਨਾਂ ਸਮੇਤ ਹੋਰ ਵਸਤਾਂ ਦੀਆਂ ਕੁੱਲ ਲਗਭਗ 6.75 ਲੱਖ ਵੈਗਨਾਂ ਦੀ ਆਵਾਜਾਈ ਕੀਤੀ ਹੈ। ਦੂਜੇ ਹਫ਼ਤੇ ਦੌਰਾਨ 8 ਅਪ੍ਰੈਲ 2020 ਤੱਕ ਰੇਲਵੇ ਨੇ ਵਸਤਾਂ ਦੀਆਂ ਕੁੱਲ 2,58,503 ਵੈਗਨਾਂ ਦੀ ਆਵਾਜਾਈ ਕੀਤੀ, ਜਿਨ੍ਹਾਂ ਵਿੱਚੋਂ 1,55,512 ਵੈਗਨਾਂ ਚ ਜ਼ਰੂਰੀ ਵਸਤਾਂ ਸਨ। ਇਨ੍ਹਾਂ ਵਿੱਚੋਂ 21247 ਵੈਗਨਾਂ ਚ ਅਨਾਜ, 11,336 ਵੈਗਨਾਂ ਚ ਖਾਦਾਂ, 1,24,759 ਵੈਗਨਾਂ ਚ ਕੋਲਾ ਅਤੇ 7,665 ਵੈਗਨਾਂ ਚ ਪੈਟਰੋਲੀਅਮ ਉਤਪਾਦ ਸਨ।

ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਨੂੰ ਧਿਆਨ ਚ ਰੱਖਦਿਆਂ 21–ਦਿਨਾ ਲੌਕਡਾਊਨ ਦੇ ਸਬੰਧ ਚ ਖੇਤੀਬਾੜੀ ਤੇ ਹੋਰ ਸਬੰਧਿਤ ਖੇਤਰਾਂ ਨੂੰ ਅਨੇਕ ਛੂਟਾਂ ਪ੍ਰਵਾਨ ਕੀਤੀਆਂ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਹਾਲਤ ਚ ਮਾੜੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਰਸਾਇਣ ਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਆਉਂਦੇ ਖ਼ਰੀਫ਼ (ਸਾਉਣੀ) ਦੇ ਮੌਸਮ ਲਈ ਖਾਦਾਂ ਦੀ ਉਚਿਤ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਖਾਦ ਵਿਭਾਗ ਖਾਦਾਂ ਦੇ ਉਤਪਾਦਨ, ਆਵਾਜਾਈ ਤੇ ਉਨ੍ਹਾਂ ਦੀ ਉਪਲਬਧਤਾ ਉੱਤੇ ਚੌਕਸ ਨਿਗਰਾਨੀ ਰੱਖ ਰਿਹਾ ਹੈ ਅਤੇ ਇਸ ਮਾਮਲੇ ਚ ਉਸ ਨੇ ਰਾਜ ਸਰਕਾਰਾਂ ਤੇ ਰੇਲਵੇ ਮੰਤਰਾਲੇ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਕੋਵਿਡ–19 ਲੌਕਡਾਊਨ ਦੋਰਾਨ ਰੇਲਵੇ ਦੁਆਰਾ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਨਾਲ ਵੀ ਮਿਲ ਕੇ ਕੰਮ ਕਰ ਰਿਹਾ ਹੈ ਤੇ 24 ਮਾਰਚ ਤੋਂ ਹੁਣ ਤੱਕ ਸਮੁੱਚੇ ਦੇਸ਼ ਵਿੱਚ 20 ਲੱਖ ਮੀਟ੍ਰਿਕ ਟਨ ਅਨਾਜ ਤੋਂ ਵੱਧ ਦੇ 800 ਤੋਂ ਜ਼ਿਆਦਾ ਰੇਕਸ ਦੀ ਢੋਆਢੁਆਈ ਕੀਤੀ ਹੈ। ਐੱਫ਼ਸੀਆਈ ਦੇਸ਼ ਭਰ ਚ ਜ਼ਿਆਦਾਤਰ ਟ੍ਰੇਨਾਂ ਰਾਹੀਂ ਕਣਕ ਤੇ ਚਾਵਲ ਦੀ ਸਪਲਾਈ ਦੀ ਰਫ਼ਤਾਰ ਤੇਜ਼ ਕਰ ਕੇ ਅਨਾਜ ਦੀ ਵਧਦੀ ਜਾ ਰਹੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋ ਰਿਹਾ ਹੈ।

ਰੇਲਵੇ ਨੇ ਛੇਤੀ ਨਸ਼ਟ ਹੋਣ ਵਾਲੀਆਂ ਵਸਤਾਂ ਜਿਵੇਂ ਬਾਗ਼ਬਾਨੀ ਉਤਪਾਦ, ਬੀਜ, ਦੁੱਧ ਤੇ ਡੇਅਰੀ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਲਈ 109 ਟਾਈਮਟੇਬਲ ਪਾਰਸਲ ਟ੍ਰੇਨਾਂ ਵੀ ਚਲਾਈਆਂ ਹਨ। ਲੌਕਡਾਊਨ ਸ਼ੁਰੂ ਹੋਣ ਦੇ ਬਾਅਦ ਤੋਂ ਪਾਰਸਲ ਸਪੈਸ਼ਲ ਟ੍ਰੇਨਾਂ ਲਈ ਲਗਭਗ 59 ਰੂਟਾਂ (109 ਰੇਲਗੱਡੀਆਂ) ਉੱਤੇ ਪਾਰਸਲ ਸਪੈਸ਼ਲ ਟ੍ਰੇਨਾਂ ਨੋਟੀਫ਼ਾਈ ਕੀਤੀਆਂ ਗਈਆਂ ਹਨ। ਇਸ ਨਾਲ, ਭਾਰਤ ਦੇ ਲਗਭਗ ਸਾਰੇ ਹੀ ਅਹਿਮ ਸ਼ਹਿਰ ਤੇਜ਼ ਰਫ਼ਤਾਰ ਨਾਲ ਜ਼ਰੂਰੀ ਤੇ ਛੇਤੀ ਨਸ਼ਟ ਹੋਣ ਯੋਗ ਵਸਤਾਂ ਦੀ ਆਵਾਜਾਈ ਨਾਲ ਜੁੜ ਜਾਣਗੇ। ਇਨ੍ਹਾਂ ਸੇਵਾਵਾਂ ਦੀ ਰਫ਼ਤਾਰ ਜ਼ਰੂਰਤ ਮੁਤਾਬਕ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ।

ਗ੍ਰਹਿ ਮੰਤਰਾਲੇ ਨੇ ਆਪਦਾ ਪ੍ਰਬੰਧਨ ਕਾਨੂੰਨ ਤਹਿਤ ਆਪਣੇ ਆਦੇਸ਼ਾਂ ਰਾਹੀਂ ਅਨਾਜ, ਦਵਾਈਆਂ ਤੇ ਜਿਹੀਆਂ ਜ਼ਰੂਰੀ ਵਸਤਾਂ ਮੈਡੀਕਲ ਉਪਕਰਣਾਂ ਦੇ ਨਿਰਮਾਣ/ਉਤਪਾਦਨ, ਆਵਾਜਾਈ ਦੇ ਸਬੰਧ ਵਿੱਚ ਹੋਰ ਸਬੰਧਿਤ ਸਪਲਾਈਲੜੀ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਹੋਈ ਹੈ।

 

****

ਐੱਸਜੀ/ਐੱਮਕੇਵੀ



(Release ID: 1613050) Visitor Counter : 147