ਸੱਭਿਆਚਾਰ ਮੰਤਰਾਲਾ

ਜਲ੍ਹਿਆਂਵਾਲਾ ਬਾਗ਼ ਸੈਲਾਨੀਆਂ ਲਈ 15.6.2020 ਤੱਕ ਬੰਦ ਰਹੇਗਾ ਕੋਵਿਡ-19ਸੰਕਟ ਕਾਰਨ ਯਾਦਗਾਰੀ ਸਥਲ ਦੇ ਨਵੀਨੀਕਰਨ ਦਾ ਕਾਰਜਪ੍ਰਭਾਵਿਤ ਹੋਇਆ

Posted On: 10 APR 2020 2:50PM by PIB Chandigarh

ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦਾ ਸ਼ਤਾਬਦੀ ਸਮਾਰੋਹ ਦੇਸ਼ ਭਰ ਵਿੱਚ 13.04.2019 ਤੋਂ 13.04.2020 ਤੱਕ ਮਨਾਇਆ ਜਾ ਰਿਹਾ ਹੈ। ਇਸ ਵੇਲੇ ਅਜਾਇਬ ਘਰ ਅਤੇ ਗੈਲਰੀ ਸਮਾਰਕ ਵਾਲੀ ਥਾਂ 'ਤੇ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਚਲ ਰਿਹਾ ਹੈ।  ਯਾਦਗਾਰੀ ਸਥਲਵਿੱਚ ਲਾਈਟ ਐਂਡ ਸਾਊਂਡ ਸ਼ੋਅ ਵੀ ਤਿਆਰ ਕੀਤਾ ਰਿਹਾ ਹੈ।  ਇਸ ਸਾਲ ਮਾਰਚ ਵਿੱਚ ਨਵੀਨੀਕਰਨ ਦੇ ਕਾਰਜ ਨੂੰ ਸਮਾਪਤ ਕਰਦਿਆਂ ਯਾਦਗਾਰੀ ਸਥਲ5 ਅਪ੍ਰੈਲ ਨੂੰ ਜਨਤਾ ਲਈ ਸ਼ਰਧਾਂਜਲੀ ਅਰਪਿਤ ਕਰਨ ਲਈ ਖੋਲ੍ਹਿਆ ਜਾਣਾ ਸੀ।  ਜਿਸ ਲਈ ਯਾਦਗਾਰੀ ਸਥਲਵਿੱਚ ਜੰਗੀ ਪੱਧਰ ਉੱਤੇ ਕੰਮ ਵੀ ਚਲ ਰਿਹਾ ਸੀ। ਨਿਰਧਾਰਿਤ ਸਮੇਂ ਅੰਦਰ ਕੰਮ ਨੂੰ ਪੂਰਾ ਕਰਨ ਲਈ ਸੈਲਾਨੀਆਂ ਦੇ ਇਸ ਸਾਲ 15  ਫਰਵਰੀ ਤੋਂ 12 ਅਪ੍ਰੈਲ ਤੱਕ ਯਾਦਗਾਰੀ ਸਥਲ ਵਿੱਚ ਪ੍ਰਵੇਸ਼'ਤੇ ਪਾਬੰਦੀ ਲਾਈ ਗਈ ਸੀ। ਹਾਲਾਂਕਿ ਕੋਵਿਡ-19 ਸੰਕਟ ਦੇ ਕਾਰਨ ਯਾਦਗਾਰੀ ਸਥਲ ਦਾਇਹ ਕਾਰਜ ਪ੍ਰਭਾਵਿਤ ਹੋਇਆ ਹੈ। ਇਸ ਲਈ ਹੁਣ ਯਾਦਗਾਰੀ ਸਥਲਨੂੰ ਸੈਲਾਨੀਆਂ ਲਈ 15 ਜੂਨ, 2020 ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

 

 

*******

ਐੱਨਬੀ/ਏਕੇਜੇ/ਓਏ
 


(Release ID: 1613049) Visitor Counter : 112