ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਹਿਮਾਇਤ ਪ੍ਰਾਪਤ ਸਟਾਰਟ-ਅੱਪ ਕੋਵਿਡ-19 ਦੇ ਮੁਕਾਬਲੇ ਲਈ ਕੁਦਰਤੀ, ਅਲਕੋਹਲ-ਰਹਿਤ ਸੈਨੇਟਾਈਜ਼ਰ ਬਣਾਵੇਗਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਦਾ ਕਹਿਣਾ ਹੈ " ਬਾਇਓ-ਸਰਫੈਕਟੈਂਟ ਅਧਾਰਿਤ ਕੀਟਾਣੂਨਾਸ਼ਕ ਸਾਲਿਊਸ਼ਨਸ ਬਾਇਓਡੀਗ੍ਰੇਡੇਬਲ, ਵਾਤਾਵਰਣ ਮਿੱਤਰ ਅਤੇ ਚਮੜੀ ਨੂੰ ਪ੍ਰਭਾਵਿਤ ਨਾ ਕਰਨ ਵਾਲਾ ਹੈ "

Posted On: 10 APR 2020 12:00PM by PIB Chandigarh

ਗ੍ਰੀਨ ਪਿਰਾਮਿਡ ਬਾਇਓਟੈੱਕ (ਜੀਪੀਬੀ), ਜੋ ਕਿ ਪੁਣੇ, ਮਹਾਰਾਸ਼ਟਰ ਦੀ  ਇੱਕ  ਖੁਰਾਕ,  ਖੇਤੀ, ਬਾਇਓਟੈੱਕਨਾਲੋਜੀ ਦਾ ਵਿੱਤ ਪੋਸ਼ਣ ਕਰਨ ਵਾਲੀ ਕੰਪਨੀ ਹੈ, ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ)  ਦੁਆਰਾ ਕੁਦਰਤੀ, ਅਲਕੋਹਲ-ਰਹਿਤ ਸੈਨੇਟਾਈਜ਼ਰ,  ਹੱਥਾਂ ਅਤੇ ਸਤਹਾਂ ਉੱਤੇ ਲਗਾਉਣ ਲਈ ਤਿਆਰ ਕਰਨ ਲਈ  ਮਾਲੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ਇਸ ਸੈਨੇਟਾਈਜ਼ਰਾ ਦੇ ਲੰਬੀ ਮਿਆਦ ਦੇ  ਐਂਟੀਬੈਕਟੀਰੀਅਲ  ਅਤੇ ਐਂਟੀਵਾਇਰਲ ਪ੍ਰਭਾਵ ਹੁੰਦੇ ਹਨ

 

ਇਹ ਭਾਰਤ ਵਿੱਚ ਕੋਵਿਡ-19 ਨਾਲ ਜੰਗ ਵਿੱਚ ਪ੍ਰਭਾਵੀ ਸਿੱਧ ਹੋ ਸਕਦੇ ਹਨ ਕਿਉਂਕਿ ਇਹ ਬਿਮਾਰੀ ਛੂਤ ਰਾਹੀਂ ਫੈਲਦੀ ਹੈ,  ਇਸ ਲਈ ਹੱਥਾਂ ਦੀ ਸਫਾਈ, ਆਮ ਕੰਮ ਆਉਣ ਵਾਲੇ ਟੇਬਲਾਂ, ਕੰਪਿਊਟਰਾਂ, ਕੁਰਸੀਆਂ, ਮੋਬਾਈਲ,  ਫੋਨਜ਼, ਤਾਲੇ ਆਦਿ ਦੀ ਸਫਾਈ ਇਸ ਪ੍ਰਸਾਰ ਨੂੰ ਸੀਮਿਤ ਕਰਨ ਲਈ ਜ਼ਰੂਰੀ ਹੈ ਸਾਬਣ ਜਾਂ ਅਲਕੋਹਲ ਦੀ ਵਰਤੋਂ ਇਸ ਵਾਇਰਸ ਦੀ ਬਾਹਰੀ ਪਤਲੀ ਤਹਿ ਨੂੰ ਨਸ਼ਟ ਕਰ ਸਕਦੀ ਹੈ ਪਰ ਅਸਾਨੀ ਨਾਲ ਮੁਹੱਈਆ ਹੋਣ ਵਾਲਾ ਸਾਬਣ ਅਤੇ ਪਾਣੀ ਇਸ ਵਾਇਰਸ ਲਈ ਚੁਣੌਤੀ ਹੁੰਦਾ ਹੈ ਪਰ ਅਲਕੋਹਲ ਅਤੇ  ਪਾਣੀ ਦੇ ਮਿਕਸਚਰ ਦੀ ਵਰਤੋਂ ਦੀ ਸੁਵਿਧਾ ਤੱਕ ਪਹੁੰਚ  ਵੀ ਔਖੀ ਹੁੰਦੀ ਹੈ

 

ਗ੍ਰੀਨ ਪਿਰਾਮਿਡ ਬਾਇਓਟੈੱਕ ਦੁਆਰਾ ਵਿਕਸਿਤ ਕੀਤਾ ਇਹ ਸੈਨੇਟਾਈਜ਼ਰ, ਜਿਸ ਦਾ  ਸਰਗਰਮ ਫਾਰਮਾਸਿਊਟੀਕਲ ਇਨਗ੍ਰੀਡੀਐਂਟ (ਏਪੀਆਈ) ਇੱਕ ਬਾਇਓ-ਸਰਫੈਕਟੈਂਟ ਹੈ,  ਜੋ ਕਿ ਬੈਕਟੀਰੀਆ ਅਤੇ ਵਾਇਰਸਾਂ ਵਿਰੁੱਧ ਲੰਬੀ ਸੁਰੱਖਿਆ ਪ੍ਰਦਾਨ ਕਰਦਾ ਹੈ, ਉਹ ਇਨਫੈਕਸ਼ਨ ਦੇ ਖਤਰੇ ਨੂੰ ਘਟਾਉਣ ਵਾਲਾ ਇੱਕ ਅਹਿਮ ਬਦਲ ਸਿੱਧ ਹੋ ਸਕਦਾ ਹੈ ਇਸ ਦੀ ਬਿਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਖਮੀਰ ਦੇ ਇੱਕ ਵਿਆਪਕ ਲੜੀ ਸਮੂਹ ਵਿਰੁੱਧ ਪਰਖ ਕੀਤੀ ਗਈ ਹੈ ਇਹ ਫਾਰਮੂਲੇਸ਼ਨ ਹੱਥਾਂ ਅਤੇ ਤਹਿਆਂ ਨੂੰ ਸਾਫ ਕਰਨ ਦਾ ਇੱਕ ਸਰਲ ਅਤੇ ਪ੍ਰਭਾਵੀ ਮਾਰਗ ਪ੍ਰਦਾਨ ਕਰ ਸਕਦਾ ਹੈ ਅਤੇ ਇਹ ਪੂਰੀ ਤਰ੍ਹਾਂ ਬਾਇਓ-ਡਿਗ੍ਰੇਡੇਬਲ, ਕੁਦਰਤੀ ਅਤੇ ਅਲਕੋਹਲ-ਰਹਿਤ ਹੈ ਸੈਨੇਟਾਈਜ਼ੇਸ਼ਨ ਤੋਂ ਇਲਾਵਾ ਏਪੀਆਈ ਵਿੱਚ ਫਾਈਬਰੋ-ਬਲਾਸਟ ਐਕਟੀਵਿਟੀ ਦੀ ਸਹਾਇਤਾ ਕਰਨ ਦਾ ਵਿਸ਼ੇਸ਼ ਗੁਣ ਹੈ ਇਸ ਤਰ੍ਹਾਂ ਇਸ ਦੀ ਵਰਤੋਂ ਜ਼ਖਮਾਂ ਨੂੰ ਸਾਫ ਕਰਨ ਵਿੱਚ ਕੀਤੀ ਜਾ ਸਕਦੀ ਹੈ ਅਤੇ ਇਹ ਸੁੱਕੇਪਣ ਅਤੇ ਚਮੜੀ ਦੀ ਜਲਨ ਨੂੰ ਰੋਕਦਾ ਹੈ ਇਸ ਤੋਂ ਇਲਾਵਾ ਇਹ ਉਤਪਾਦ ਜਿਸ ਦੀ ਟੈਕਨੋਲੋਜੀ ਧਾਰਨਾ ਅਤੇ ਅਨੁਭਵ ਦਾ ਅਣੁਪ੍ਰਯੋਗ ਦਾ ਨਿਰਮਾਣ ਕੀਤਾ ਗਿਆ ਹੈ, ਚਮੜੀ ਲਈ ਨੁਕਸ ਰਹਿਤ ਹੈ

 

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਚਮੜੀ ਨੂੰ ਡਿਸਇਨਫੈਕਟ ਕਰਨ ਦੇ ਸਾਬਣ ਅਤੇ ਪਾਣੀ, ਅਲਕੋਹਲ ਅਧਾਰਿਤ ਫਾਰਮੂਲੇਸ਼ਨ, ਮੀਡੀਆ ਵਿੱਚ ਸ਼ਾਮਲ ਨੈਨੋਪਾਰਟੀਕਲਜ਼ ਆਦਿ ਕਈ ਤਰੀਕੇ ਹਨ ਉਪਲਬਧਤਾ, ਸੰਦਰਭ ਅਤੇ ਹਾਲਾਤ ਅਨੁਸਾਰ ਇਨ੍ਹਾਂ ਵਿੱਚੋਂ ਹਰੇਕ ਦੀ ਆਪਣੀ ਤਾਕਤ ਅਤੇ ਫਾਇਦੇ ਹਨ ਬਾਇਓ-ਸਰਫੈਕਟੈਂਟ ਅਧਾਰਿਤ ਡਿਸਇਨਫੈਕਟਿੰਗ ਸਾਲਿਊਸ਼ਨਸ ਬਾਇਓਡਿਗ੍ਰੇਡੇਬਲ, ਵਾਤਾਵਰਣ ਦੇ ਅਨੁਕੂਲ ਅਤੇ ਚਮੜੀ ਲਈ ਸਰਲ ਹਨ"

 

ਗ੍ਰੀਨ ਪਿਰਾਮਿਡ ਬਾਇਓਟੈੱਕ (ਜੀਪੀਬੀ) ਇੱਕ ਪੁਣੇ ਸਥਿਤ ਕੰਪਨੀ ਹੈ ਜੋ ਇਸ ਉੱਚ ਖੋਜ ਸੰਸਥਾਨ ਸੀਐੱਸਆਈਆਰ-ਨੈਸ਼ਨਲ ਕੈਮੀਕਲ ਲੈਬਾਰਟਰੀ (ਪੁਣੇ) ਦੀ ਸਪਿਨ ਆਫ ਹੈ ਅਤੇ ਇਸ ਦੀ ਮਾਲੀ ਮਦਦ ਟੀਡੀਬੀ, ਡੀਐੱਸਟੀ ਦੁਆਰਾ ਕੀਤੀ ਜਾਂਦੀ ਹੈ ਅਤੇ ਐਂਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਸੈਂਟਰ (ਵੈਂਚਰ ਸੈਂਟਰ), ਪੁਣੇ ਦੁਆਰਾ ਇਨਕਿਊਬੇਟ ਕੀਤੀ ਗਈ ਹੈ ਮਾਈਕ੍ਰੋਬਾਇਓਲੋਜੀ ਵਿੱਚ ਪੀਐੱਚਡੀ ਡਾ. ਅਸਮਿਤ ਪ੍ਰਭੁਨ ਇਸ ਦੇ ਸੰਸਥਾਪਕ ਅਤੇ ਡਾਇਰੈਕਟਰ ਹਨ

 

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ

 

ਡਾ. ਅਸਮਿਤਾ ਪ੍ਰਭੁਨ (Dr. Asmita Prabhune) (ਬਾਨੀ ਡਾਇਰੈਕਟਰ) ਗ੍ਰੀਨ ਪਿਰਾਮਿਡ ਬਾਇਓਟੈੱਕ ਪ੍ਰਾਈਵੇਟ ਲਿਮਿਟਿਡ, ਐੱਨਸੀਐੱਲ asmita.prabhune[at]gmail[dot]com

ਮੋਬਾਈਲ  98222-44149

 

****

 

ਕੇਜੀਐੱਸ/(ਡੀਐੱਸਟੀ)


(Release ID: 1612953) Visitor Counter : 218