ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਈਫੈੱਡ ਨੇ ਯੂਨੀਸੈੱਫ ਅਤੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਲਈ ਵੈਬੀਨਾਰ ਜ਼ਰੀਏ ਡਿਜੀਟਲ ਮੁਹਿੰਮ ਸ਼ੁਰੂ ਕੀਤੀ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜਨਜਾਤੀ - ਸੰਗ੍ਰਾਹਕ ਆਪਣੇ ਕੰਮ ਨੂੰ ਸੁਰੱਖਿਅਤ ਰੂਪ ਨਾਲ ਕਰ ਸਕਣ
ਇਸ ਮੁਹਿੰਮ ਜ਼ਰੀਏ 50 ਲੱਖ ਜਨਜਾਤੀ - ਸੰਗ੍ਰਾਹਕਾਂ ਤੱਕ ਪਹੁੰਚਣ ਦਾ ਪ੍ਰਸਤਾਵ ਹੈ
प्रविष्टि तिथि:
09 APR 2020 8:05PM by PIB Chandigarh
ਟ੍ਰਾਈਫੈੱਡ ਨੇ ਅੱਜ ਵੈਬੀਨਾਰ ਜ਼ਰੀਏ ਆਪਣੇ ਅਧਿਆਪਕਾ ਅਤੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਨੂੰ ਵਰਚੂਅਲ ਟ੍ਰੇਨਿੰਗ ਜ਼ਰੀਏ ਕੋਵਿਡ - 19 ਬਾਰੇ ਅਤੇ ਇਸ ਦੇ ਮੁੱਖ ਨਿਵਾਰਕ ਉਪਰਾਲਿਆਂ ਉੱਤੇ ਬੁਨਿਆਦੀ ਅਨੁਸਥਾਪਨ (ਨੀਤੀ) ਉੱਤੇ ਕੰਮ ਸ਼ੁਰੂ ਕੀਤਾ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜਨਜਾਤੀ - ਸੰਗ੍ਰਾਹਕ ਸੁਰੱਖਿਅਤ ਰੂਪ ਨਾਲ ਕੰਮ ਕਰ ਸਕਣ। ਇਸ ਦਾ ਉਦੇਸ਼ ਸਾਰੇ 27 ਰਾਜਾਂ ਵਿੱਚ ਫੈਲੇ 18,000 ਤੋਂ ਅਧਿਕ ਪ੍ਰਤੀਯੋਗੀਆਂ ਅਤੇ ਸਾਰੇ ਕਬਾਇਲੀਆਂ ਖੇਤਰਾਂ ਤੱਕ ਪਹੁੰਚਣਾ ਹੈ। ਜਨਜਾਤੀ-ਸੰਗਰਾਹਕਾਂ ਨੂੰ ਸੁਰੱਖਿਅਤ ਰੂਪ ਨਾਲ ਕਾਰਜ ਕਰਨਾ ਸੁਨਿਸ਼ਚਿਤ ਕਰਨ ਲਈ, ਟ੍ਰਾਈਫੈੱਡ ਨੇ ਯੂਨੀਸੈੱਫ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਇਸ ਕੰਮ ਵਿੱਚ ਸ਼ਾਮਲ ਸਵੈਮ ਸਹਾਇਤਾ ਸਮੂਹਾਂ (ਐੱਸਐੱਚਜੀ) ਲਈ ਡਿਜੀਟਲ ਮੁਹਿੰਮ ਨੂੰ ਹੁਲਾਰਾ ਦੇਣ ਲਈ ਡਿਜੀਟਲ ਸੰਚਾਰ ਦੀ ਯੋਜਨਾ ਦਾ ਵਿਕਾਸ ਕੀਤਾ ਹੈ, ਨਾਲ ਹੀ ਇਸ ਜ਼ਰੀਏ ਸਮਾਜਿਕ ਦੂਰੀ ਦੇ ਮਹੱਤਵ ਉੱਤੇ ਵੀ ਪ੍ਰਕਾਸ਼ ਪਾਇਆ ਹੈ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ, ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਸ਼੍ਰੀ ਪ੍ਰਵੀਰ ਕ੍ਰਿਸ਼ਣਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਕਬਾਇਲੀ ਲੋਕਾਂ ਦੀ ਸੁਰੱਖਿਆ ਸਾਡੀ ਸਰਬ ਉੱਚ ਪ੍ਰਾਥਮਿਕਤਾ ਹੈ ਅਤੇ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਆਦਿਵਾਸੀ ਲੋਕ ਉਪਜ ਦੀ ਖਰੀਦ ਦੇ ਕਾਰਜ ਨੂੰ ਸੁਰੱਖਿਅਤ ਤਰੀਕੇ ਨਾਲ ਕਰ ਸਕਣ। ਇਸ ਡਿਜੀਟਲ ਮੁਹਿੰਮ ਦਾ ਉਦੇਸ਼ 50 ਲੱਖ ਤੋਂ ਅਧਿਕ ਆਦਿਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ। ਇਹ ਕਈ ਖੇਤਰਾਂ ਵਿੱਚ ਲਘੂ ਵਨ ਉਪਜ (ਐੱਮਐੱਫਪੀ)/ਗ਼ੈਰ - ਲੱਕੜੀ ਵਨ ਉਪਜ (ਐੱਨਟੀਐੱਫਪੀ) ਦੇ ਸੰਗ੍ਰਿਹ ਅਤੇ ਉਪਜ ਦਾ ਸਮਾਂ ਹੈ। ਜਨਜਾਤੀ-ਸੰਗ੍ਰਾਹਕਾਂ ਅਤੇ ਉਨ੍ਹਾਂ ਦੀ ਅਰਥਵਿਵਸਥਾ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਆਜੀਵਿਕਾ ਸੁਨਿਸ਼ਚਿਤ ਕਰਨ ਲਈ ਕੁਝ ਸਰਗਰਮ ਉਪਾਅ ਸ਼ੁਰੂ ਕਰਨ ਦੀ ਜ਼ਰੂਰਤ ਹੈ ।
ਯੂਨੀਸੈੱਫ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਕੇਂਦਰਾਂ ਨੂੰ ਡਿਜੀਟਲ ਮਲਟੀ ਮੀਡੀਆ ਜ਼ਰੀਏ ਜਿਵੇਂ ਵੈਬੀਨਾਰ ਦੇ ਜ਼ਰੀਏ ਵਰਚੁਅਲ ਟ੍ਰੇਨਿੰਗ (ਕੋਵਿਡ-19 ਉੱਤੇ ਬੁਨਿਆਦੀ ਓਰੀਐਂਟੇਸ਼ਨ , ਪ੍ਰਮੁੱਖ ਨਿਵਾਰਕ ਉਪਾਅ), ਸੋਸ਼ਲ ਮੀਡੀਆ ਮੁਹਿੰਮ (ਸਮਾਜਿਕ ਦੂਰੀ ਅਤੇ ਘਰੇਲੂ ਕੁਆਰੰਟੀਨ ) ਅਤੇ ਵਨਯ ਰੇਡੀਓ (Vanya Radio) ਜਿਹੇ ਪ੍ਰੋਗਰਾਮਾਂ ਜ਼ਰੀਏ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਸ ਦੇ ਇਲਾਵਾ, ਟ੍ਰਾਈਫੈੱਡ ਆਰਟ ਆਵ੍ ਲਿਵਿੰਗ ਫਾਊਡੇਸ਼ਨ ਨਾਲ ਮਿਲ ਕੇ ਹੈਸ਼ਟੈਗ #iStandWithHumanity ਪਹਿਲ ਜ਼ਰੀਏ ਵੀ ਪਹੁੰਚ ਬਣਾ ਰਿਹਾ ਹੈ, ਤਾਕਿ ਕਬਾਇਲੀ ਭਾਈਚਾਰੇ ਦੇ ਲੋਕਾਂ ਨੂੰ ਜ਼ਰੂਰੀ ਭੋਜਨ ਅਤੇ ਰਾਸ਼ਨ ਉਪਲੱਬਧ ਕਰਵਾਇਆ ਜਾ ਸਕੇ ।
27 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ 1205 ਵਨ ਧਨ ਵਿਕਾਸ ਕੇਂਦਰ (ਵੀਡੀਵੀਕੇ) ਪ੍ਰਵਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚ 18,075 ਵਨ ਧਨ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਸ਼ਾਮਲ ਹਨ। ਇਸ ਯੋਜਨਾ ਨਾਲ ਕਰੀਬ 3.6 ਲੱਖ ਕਬਾਇਲੀਆਂ (ਆਦਿਵਾਸੀਆਂ) ਨੂੰ ਲਾਭ ਹੋਵੇਗਾ। ਇਸ ਨੂੰ ਸ਼ੁਰੂ ਕਰਦੇ ਹੋਏ, ਇਨ੍ਹਾਂ ਵਿੱਚੋਂ 15,000 ਨੂੰ ਡਿਜੀਟਲ ਟ੍ਰੇਨਿੰਗ ਪ੍ਰੋਗਰਾਮ ਜ਼ਰੀਏ ਵਨ ਧਨ ਸਮਾਜਿਕ ਦੂਰੀ ਜਾਗਰੂਕਤਾ ਸਹਿ ਆਜੀਵਿਕਾ ਕੇਂਦਰ ਦੇ ਰੂਪ ਵਿੱਚ ਹੁਲਾਰਾ ਦਿੱਤਾ ਜਾਵੇਗਾ। ਇਹ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਇਸ ਭਾਈਚਾਰੇ ਵਿੱਚ ਸਮਾਜਿਕ ਦੂਰੀ ਅਤੇ ਪਾਲਣ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕਤਾ ਵੀ ਪੈਦਾ ਕਰਨਗੇ । ਕੋਵਿਡ-19 ਦੌਰਾਨ ਐੱਨਟੀਐੱਫਪੀ ਨਾਲ ਸਬੰਧਿਤ ‘ਕੀ ਕਰੀਏ ਅਤੇ ਕੀ ਨਾ ਕਰੀਏ’ ਦੀ ਅਡਵਾਈਜ਼ਰੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਨਾਲ ਹੀ ਵਿਅਕਤੀਗਤ ਸਵੱਛਤਾ ਬਣਾਈ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨਾ, ਲੈਣ-ਦੇਣ ਦੀ ਪ੍ਰਕਿਰਿਆ ਵਿੱਚ ਕੈਸ਼ਲੈੱਸ ਨੂੰ ਅਪਣਾਉਣਾ ਜਿਹੇ ਮੁੱਖ ਉਪਾਅ ਇੱਕ - ਦੂਜੇ ਨਾਲ ਸਾਂਝੇ ਕੀਤੇ ਜਾਣਗੇ।


*****
ਐੱਨਬੀ/ਐੱਸਕੇ
(रिलीज़ आईडी: 1612938)
आगंतुक पटल : 191