ਕਾਰਪੋਰੇਟ ਮਾਮਲੇ ਮੰਤਰਾਲਾ

ਕੋਵਿਡ-19 ਪ੍ਰਕੋਪ ਦੇ ਟਾਕਰੇ ਲਈ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ, ਇੰਸਟੀਟਿਊਟ ਆਵ੍ ਕੰਪਨੀ ਸੈਕਰੇਟਰੀਜ਼ ਆਵ੍ ਇੰਡੀਆ ਅਤੇ ਇੰਸਟੀਟਿਊਟ ਆਵ੍ ਕੌਸਟ ਅਕਾਊਂਟੈਂਟਸ ਆਵ੍ ਇੰਡੀਆ ਨੇ ਪੀਐੱਮ ਕੇਅਰਸ ਫੰਡ ਵਿੱਚ 28.80 ਕਰੋੜ ਰੁਪਏ ਦਾ ਯੋਗਦਾਨ ਦਿੱਤਾ

Posted On: 10 APR 2020 9:21AM by PIB Chandigarh

ਕਾਰਪੋਰੇਟ ਮਾਮਲੇ ਮੰਤਰਾਲੇ  ਤਹਿਤ   ਆਉਂਦੀਆਂ ਤਿੰਨ ਪੇਸ਼ੇਵਰ ਸੰਸਥਾਵਾਂ ਨੇ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤਾਂ ਦੀ ਸਹਾਇਤਾ ਕਰਨ ਲਈ ਇੰਸਟੀਟਿਊਟ  ਆਵ੍  ਚਾਰਟਰਡ ਅਕਾਊਂਟੈਂਟਸ ਆਵ੍  ਇੰਡੀਆ, ਇੰਸਟੀਟਿਊਟ  ਆਵ੍  ਕੰਪਨੀ ਸੈਕਰੇਟਰੀਜ਼ ਆਵ੍  ਇੰਡੀਆ ਅਤੇ ਇੰਸਟੀਟਿਊਟ  ਆਵ੍  ਕੌਸਟ ਅਕਾਊਂਟੈਂਟਸ ਆਵ੍  ਇੰਡੀਆ ਨੇ ਪੀਐੱਮ ਕੇਅਰਸ  ਫੰਡ ਵਿੱਚ 28.80 ਕਰੋੜ ਰੁਪਏ ਦਾ ਯੋਗਦਾਨ ਦਿੱਤਾ।

 

ਭਾਰਤ ਵਿੱਚ ਕੋਵਿਡ-19 ਮਹਾਮਾਰੀ ਕਾਰਨ 28 ਮਾਰਚ, 2020 ਨੂੰ ਦਿ ਪ੍ਰਾਈਮ ਮਨਿਸਟਰਜ਼ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੂਏਸ਼ਨਸ ਫੰਡ (ਪੀਐੱਮ ਕੇਅਰਸ  ਫੰਡ) ਦੀ ਸਥਾਪਨਾ ਕੀਤੀ ਗਈ ਸੀ। ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਹੋਈ ਸਥਿਤੀ ਵਿੱਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇਹ ਸਮਰਪਿਤ ਰਾਸ਼ਟਰੀ ਫੰਡ ਕਿਸੇ ਵੀ ਪ੍ਰਕਾਰ ਦੀ ਹੰਗਾਮੀ ਜਾਂ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਦੇ ਮੁੱਢਲੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ।

 

ਦਾਨ ਦਾ ਵਿਵਰਣ ਨਿਮਨ ਅਨੁਸਾਰ ਹੈ :

                                                                                     (ਰੁਪਏ ਕਰੋੜਾਂ ਵਿੱਚ)

ਸੀਰੀਅਲ ਨੰਬਰ

ਸੰਗਠਨ

ਸੰਸਥਾਨ ਵੱਲੋਂ ਯੋਗਦਾਨ

ਮੈਂਬਰ ਸਟਾਫ ਦਾ ਯੋਗਦਾਨ

ਕੁੱਲ

1

ਦਿ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ

15.00

6.00

21.00

2

ਇੰਸਟੀਟਿਊਟ ਆਵ੍ ਕੰਪਨੀ ਸੈਕਰੇਟਰੀਜ਼ ਆਵ੍ ਇੰਡੀਆ

5.00

0.25

5.25

3

ਇੰਸਟੀਟਿਊਟ ਆਵ੍ ਕੌਸਟ ਅਕਾਊਂਟੈਂਟਸ ਆਵ੍ ਇੰਡੀਆ

2.50

0.05

2.55

ਕੁੱਲ

 

22.50

6.30

28.80

 

 

****

 

ਆਰਐੱਮ/ਕੇਐੱਮਐੱਨ



(Release ID: 1612837) Visitor Counter : 84