ਵਿੱਤ ਮੰਤਰਾਲਾ

ਸਰਕਾਰ ਨੇ ਬੁਨਿਆਦੀ ਕਸਟਮ ਡਿਊਟੀ ਤੇ ਹੈਲਥ ਸੈੱਸ ਤੋਂ ਵੈਂਟੀਲੇਟਰਾਂ, ਪੀਪੀਈ, ਕੋਵਿਡ ਟੈਸਟ ਕਿੱਟਾਂ ਤੇ ਫ਼ੇਸ ਅਤੇ ਸਰਜੀਕਲ ਮਾਸਕਾਂ ਨੂੰ ਛੂਟ ਦਿੱਤੀ

प्रविष्टि तिथि: 09 APR 2020 10:42PM by PIB Chandigarh

ਕੋਵਿਡ–19 ਸਥਿਤੀ ਦੇ ਸੰਦਰਭ ਚ ਵੈਂਟੀਲੇਟਰਾਂ ਤੇ ਹੋਰ ਵਸਤਾਂ ਦੀ ਤੁਰੰਤ ਜ਼ਰੂਰਤ ਬਾਰੇ ਵਿਚਾਰ ਕਰਦਿਆਂ, ਕੇਂਦਰ ਸਰਕਾਰ ਨੇ ਹੇਠ ਲਿਖੀਆਂ ਵਸਤਾਂ ਦੀ ਦਰਾਮਦ ਉੱਤੇ ਲੱਗਣ ਵਾਲੀ ਬੁਨਿਆਦੀ ਕਸਟਮਜ਼ ਡਿਊਟੀ ਤੇ ਹੈਲਥ ਸੈੱਸ ਤੋਂ ਤੁਰੰਤ ਪ੍ਰਭਾਵ ਨਾਲ ਛੂਟ ਪ੍ਰਵਾਨ ਕਰ ਦਿੱਤੀ ਹੈ:

ੳ.  ਵੈਂਟੀਲੇਟਰ,

ਅ.  ਫ਼ੇਸ ਮਾਸਕ, ਸਰਜੀਕਲ ਮਾਸਕ,

ੲ.  ਨਿਜੀ ਸੁਰੱਖਿਆ ਉਪਕਰਣ (ਪੀਪੀਈ)

ਸ.  ਕੋਵਿਡ–19 ਟੈਸਟ ਕਿੱਟਾਂ

ਹ.  ਉਪਰੋਕਤ ਵਸਤਾਂ ਦੇ ਨਿਰਮਾਣ ਚ ਕੰਮ ਆਉਣ ਵਾਲੀਆਂ ਵਸਤਾਂ

 

ਬੁਨਿਆਦੀ ਕਸਟਮਜ਼ ਡਿਊਟੀ ਦੀ ਇਹ ਛੋਟ 30 ਸਤੰਬਰ, 2020 ਤੱਕ ਹੋਵੇਗੀ।

 

******

ਆਰਐੱਮ/ਕੇਐੱਮਐੱਨ


(रिलीज़ आईडी: 1612781) आगंतुक पटल : 210
इस विज्ञप्ति को इन भाषाओं में पढ़ें: English , Urdu , हिन्दी , Assamese , Bengali , Manipuri , Gujarati , Tamil , Telugu , Kannada