ਵਣਜ ਤੇ ਉਦਯੋਗ ਮੰਤਰਾਲਾ

ਵਣਜ ਤੇ ਉਦਯੋਗ ਮੰਤਰੀ ਨੇ ਉਦਯੋਗ ਤੇ ਵਪਾਰੀ ਸੰਗਠਨਾਂ ਨਾਲ ਵਿਚਾਰ–ਵਟਾਂਦਰਾ ਕੀਤਾ, ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੰਤਰਾਲਾ ਉਨ੍ਹਾਂ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਯਤਨਸ਼ੀਲ ਹੈ

Posted On: 09 APR 2020 6:02PM by PIB Chandigarh

ਵਣਜ ਤੇ ਉਦਯੋਗ ਮੰਤਰਾਲੇ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਦੇਸ਼ ਦੇ ਵੱਖੋਵੱਖਰੇ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਵਿਚਾਰਵਟਾਂਦਰਾ ਕੀਤਾ, ਜਿਸ ਦਾ ਮੰਤਵ ਕੋਵਿਡ–19 ਤੇ ਉਸ ਤੋਂ ਬਾਅਦ ਕੀਤੇ ਗਏ ਲੌਕਡਾਊਨ ਦੇ ਮੱਦੇਨਜ਼ਰ ਜ਼ਮੀਨੀ ਸਥਿਤੀ ਦੇ ਨਾਲਨਾਲ ਉਨ੍ਹਾਂ ਸਾਹਮਣੇ ਮੌਜੂਦ ਸਮੱਸਿਆਵਾਂ ਦਾ ਮੁਲਾਂਕਣ ਕਰਨਾ ਸੀ। ਕੇਂਦਰੀ ਵਣਜ ਤੇ ਉਦਯੋਗ ਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਤੇ ਵਣਜ ਤੇ ਉਦਯੋਗ ਮੰਤਰਾਲੇ ਦੇ ਅਧਿਕਾਰੀ ਇਸ ਮੀਟਿੰਗ ਚ ਮੌਜੂਦ ਸਨ।

ਉਦਯੋਗ ਸੰਗਠਨਾਂ ਨੇ ਲੌਕਡਾਊਨ ਦੇ ਐਲਾਨ ਤੇ ਉਸ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਆਯੋਜਿਤ ਕੀਤੀਆਂ ਅਜਿਹੀਆਂ ਮੀਟਿੰਗਾਂ ਤੋਂ ਬਾਅਦ ਤਾਜ਼ਾ ਹਾਲਾਤ ਦੇ ਨਾਲਨਾਲ ਪਿਛਲੇ ਕੁਝ ਦਿਨਾਂ ਦੌਰਾਨ ਇਸ ਦਿਸ਼ਾ ਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ। ਇਨ੍ਹਾਂ ਸੰਗਠਨਾਂ ਨੇ ਤਰਲਤਾ (ਲਿਕੁਇਡਿਟੀ) ਦੀ ਕਮੀ, ਅਣਗਿਣਤ ਆਰਡਰ ਰੱਦ ਕੀਤੇ ਜਾਣ, ਕਿਰਤੀਆਂ ਦੀ ਕਮੀ, ਰਾਜਾਂ ਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ ਦੀ ਵੱਖੋਵੱਖਰੀ ਵਿਆਖਿਆ ਕਰਨ, ਵੱਖੋਵੱਖਰੇ ਸਥਾਨਾਂ ਤੇ ਟਰੱਕਾਂ ਦੇ ਫਸੇ ਹੋਣ ਤੇ ਕਲਪੁਰਜ਼ੇ ਹਾਸਲ ਕਰਨ ਚ ਹੋ ਰਹੀ ਔਖਿਆਈ ਜਿਹੇ ਮੁੱਦਿਆਂ ਨੂੰ ਚੁੱਕਿਆ। ਇਸ ਦੇ ਨਾਲ ਹੀ ਇਨ੍ਹਾਂ ਸੰਗਠਨਾਂ ਨੇ ਦੱਸਿਆ ਕਿ ਪਿਛਲੇ ਇੱਕ ਪੰਦਰਵਾੜ੍ਹੇ ਦੌਰਾਨ ਹਾਲਾਤ ਚ ਕਾਫ਼ੀ ਸੁਧਾਰ ਹੋਇਆ ਹੈ। ਇਹ ਸੁਧਾਰ ਇਸ ਹੱਦ ਤੱਕ ਹੋਇਆ ਹੈ ਕਿ ਆਈਟੀ ਉਦਯੋਗ ਜ਼ਮੀਨੀ ਜ਼ਰੂਰਤਾਂ ਦਾ 95% ਤੱਕ ਕਵਰ ਕਰਨ ਦੇ ਸਮਰੱਥ ਹੋ ਗਿਆ ਹੈ। ਇਨ੍ਹਾਂ ਸੰਗਠਨਾਂ ਨੇ ਆਪਣੀਆਂ ਸੀਐੱਸਆਰ ਗਤੀਵਿਧੀਆਂ, ਸਰਬੋਤਮ ਅਭਿਆਸਾਂ ਜਾਂ ਤੌਰਤਰੀਕਿਆਂ ਤੇ ਉਦਯੋਗਾਂ ਤੇ ਵਪਾਰੀਆਂ ਵੱਲੋਂ ਚਲਾਏ ਜਾ ਰਹੇ ਭਾਈਚਾਰੇ ਦੇ ਰਸੋਈਘਰਾਂ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਅਰਥਵਿਵਸਥਾ ਤੇ ਉਪਜੀਵਕਾ ਨੂੰ ਨਿਸ਼ਚਿਤ ਤੌਰ ਤੇ ਸੁਰੱਖਿਅਤ ਕਰਨਾ ਹੈ ਪਰ ਦੇਸ਼ ਦੇ ਲੋਕਾਂ ਦਾ ਜੀਵਨ ਬਚਾਉਣਾ ਸਭ ਤੋਂ ਵੱਧ ਅਹਿਮ ਹੈ। ਲੌਕਡਾਊਨ ਉੱਤੇ ਫ਼ੈਸਲਾ ਸਮੁੱਚੇ ਤੌਰ ਤੇ ਵਿਸ਼ਲੇਸ਼ਣ ਤੋਂ ਬਾਅਦ ਉਚਿਤ ਸਮੇਂ ਤੇ ਲਿਆ ਜਾਵੇਗਾ ਪਰ ਇਸ ਮਿਆਦ ਦੌਰਾਨ ਸਥਿਤੀ ਉੱਤੇ ਜੋ ਕਾਬੂ ਪਾਇਆ ਗਿਆ ਹੈ, ਉਸ ਨੂੰ ਜਲਦਬਾਜ਼ੀ ਚ ਕਦਮ ਚੁੱਕ ਕੇ ਗੁਆਇਆ ਨਹੀਂ ਜਾ ਸਕਦਾ। ਸ਼੍ਰੀ ਗੋਇਲ ਨੇ ਲੌਕਡਾਊਨ ਦੀ ਸਮਾਂਸੀਮਾ ਵਧਾਉਣ ਦੀ ਯੋਜਨਾ ਉਲੀਕ ਰਹੇ ਕੁਝ ਰਾਜਾਂ ਵੱਲੋਂ ਉਨ੍ਹਾਂ ਦਾ ਧਿਆਨ ਖਿੱਚਿਆ। ਸ਼੍ਰੀ ਗੋਇਲ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਹ ਵਾਜਬ ਪ੍ਰੋਟੋਕੋਲ ਤੇ ਪ੍ਰਕਿਰਿਆਵਾਂ ਵਿਕਸਿਤ ਕਰ ਕੇ ਇਸ ਗੰਭੀਰ ਸਮੱਸਿਆ ਲਈ ਇੱਕ ਵਾਜਬ ਤੇ ਤਰਕਪੂਰਨ ਦ੍ਰਿਸ਼ਟੀਕੋਣ ਅਪਨਾਉਣ, ਜਿਸ ਨਾਲ ਉਨ੍ਹਾਂ ਦੇ ਕਰਮਚਾਰੀਆਂ ਤੇ ਹੋਰ ਹਿਤਧਾਰਕਾਂ ਦੀ ਸਿਹਤ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਕੀਤੇ ਬਿਨਾ ਹੀ ਉਨ੍ਹਾਂ ਦੀ ਉਤਪਾਦਕਤਾ ਤੇ ਮੁਹਾਰਤ ਵਧਾਉਣ ਚ ਮਦਦ ਮਿਲੇਗੀ। ਉਨ੍ਹਾਂ ਕਿਹਾ,‘ਮੇਰੀ ਰਾਇ ਇਹ ਹੈ ਕਿ ਸਾਨੂੰ ਇੱਛਾਸੂਚੀ ਬਣਾਉਣ ਜਾਂ ਪੇਸ਼ ਕਰਨ ਦੀ ਥਾਂ ਹੋਰ ਵੀ ਜ਼ਿਆਦਾ ਵਿਵਹਾਰਕ ਗੱਲਾਂ ਕਰਨੀਆਂ ਚਾਹੀਦੀਆਂ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਮੰਤਰਾਲਾ ਪਹਿਲਾਂ ਤੋਂ ਹੀ ਲੌਜਿਸਟਿਕਸ ਤੇ ਬਰਾਮਦਦਰਾਮਦ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਉਦਯੋਗ ਜਗਤ ਤੇ ਵਪਾਰੀਆਂ ਦੀਆਂ ਹੋਰ ਚਿੰਤਾਵਾਂ ਨੂੰ ਵੀ ਵਿਭਿੰਨ ਮੰਤਰਾਲਿਆਂ ਸਾਹਮਣੇ ਉਠਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਆਪੋਆਪਣੇ ਰਾਜਾਂ ਵੱਲੋਂ ਰਵਾਨਾ ਹੋ ਗਏ ਕਿਰਤੀ ਜਾਂ ਮਜ਼ਦੂਰ ਕੋਵਿਡਨਾਲ ਜੁੜੇ ਮਾਮਲਿਆਂ ਚ ਕਮੀ ਹੋਣ ਤੋਂ ਬਾਅਦ ਵਾਪਸ ਆ ਜਾਣਗੇ। ਉਦਯੋਗ ਜਗਤ ਲਹੀ ਰਾਹਤ ਪੈਕੇਜ ਦਾ ਛੇਤੀ ਐਲਾਨ ਕਰਨ ਬਾਰੇ ਕੁਝ ਭਾਗੀਦਾਰਾਂ ਦੀ ਮੰਗ ਤੇ ਮੰਤਰੀ ਨੇ ਕਿਹਾ ਕਿ ਪ੍ਰਾਪਤ ਸੁਝਾਵਾਂ ਨੂੰ ਵਿੱਤ ਮੰਤਰਾਲੇ ਦੇ ਵਿਚਾਰ ਲਈ ਭੇਜਿਆ ਜਾ ਰਿਹਾ ਹੈ, ਜੋ ਸੰਭਾਵੀ ਤੌਰ ਤੇ ਕਾਫ਼ੀ ਬਾਰੀਕੀ ਨਾਲ ਗ਼ੌਰ ਕਰਨ ਤੋਂ ਬਾਅਦ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਅਪਣਾਏਗਾ। ਸ਼੍ਰੀ ਗੋਇਲ ਨੇ ਇਨ੍ਹਾਂ ਸੰਗਠਨਾਂ ਦੇ ਮੈਂਬਰਾਂ ਦੀ ਮਨੁੱਖੀ ਸਹਾਇਤਾ ਸਬੰਧੀ ਗਤੀਵਿਧੀਆਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਨ੍ਹਾਂ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਮੈਂਬਰਾਂ ਤੇ ਹੋਰ ਲੋਕਾਂ ਨੂੰ ਆਰੋਗਯ ਸੇਤੂਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਨ, ਜਿਸ ਨੂੰ ਉਨ੍ਹਾਂ ਨੇ ਕੋਵਿਡ–19 ਨਾਲ ਲੜਨ ਲਈ ਇੱਕ ਪ੍ਰਭਾਵਸ਼ਾਲੀ ਤਕਨੀਕੀ ਟੂਲ ਜਾਂ ਸਾਧਨ ਦੱਸਿਆ।

ਇਸ ਵਿਚਾਰਵਟਾਂਦਰੇ ਚ ਸੀਆਈਆਈ, ਫਿੱਕੀ, ਐਸੋਚੈਮ,ਆਈਸੀਸੀ, ਲਘੂ ਉਦਯੋਗ ਭਾਰਤੀ, ਐੱਫ਼ਆਈਐੱਸਐੱਮਈ (ਫ਼ਿਸਮੇ), ਨਾਸਕੌਮ, ਪੀਐੱਚਡੀ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ, ਐੱਸਆਈਏਐੱਮ, ਏਸੀਐੱਮਏ, ਆਈਐੱਮਟੀਐੱਮਏ, ਆਈਈਈਐੱਮਏ, ਸੀਏਆਈਟੀ ਤੇ ਫ਼ੇਮ ਦੇ ਅਹੁਦੇਦਾਰਾਂ ਨੇ ਭਾਗ ਲਿਆ।

*******

ਵਾਈਬੀ/ਏਪੀ


(Release ID: 1612775) Visitor Counter : 175