ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਯੁਗਾਂਡਾ ਗਣਰਾਜ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ

Posted On: 09 APR 2020 6:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੁਗਾਂਡਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਯੋਵੇਰੀ ਕਾਗੁਟਾ ਮੁਸੇਵੇਨੀ (H.E. Yoweri Kaguta Museveni) ਨਾਲ ਅੱਜ ਟੈਲੀਫੋਨ ਤੇ ਗੱਲਬਾਤ ਕੀਤੀ।

ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਤੋਂ ਉਤਪੰਨ ਸਿਹਤ ਅਤੇ ਆਰਥਿਕ ਚੁਣੌਤੀਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੁਸੇਵੇਨੀ ਨੂੰ ਭਰੋਸਾ ਦਿੱਤਾ ਕਿ ਭਾਰਤ ਮੌਜੂਦਾ ਸਿਹਤ ਸੰਕਟ ਦੌਰਾਨ ਅਫਰੀਕਾ ਵਿੱਚ ਆਪਣੇ ਮਿੱਤਰਾਂ ਨਾਲ ਇਕਜੁੱਟ ਹੋ ਕੇ ਖੜ੍ਹਾ ਹੈ, ਅਤੇ ਯੁਗਾਂਡਾ ਵਿੱਚ ਵਾਇਰਸ ਨੂੰ ਫੈਲਣ ਤੋਂ ਕੰਟਰੋਲ ਕਰਨ ਦੇ ਯੁਗਾਂਡਾ ਸਰਕਾਰ ਦੇ ਪ੍ਰਯਤਨਾਂ ਨੂੰ ਉਹ ਹਰ ਸੰਭਵ ਸਮਰਥਨ ਦੇਵੇਗਾ।

ਪ੍ਰਧਾਨ ਮੰਤਰੀ ਨੇ ਮੌਜੂਦਾ ਸਥਿਤੀ ਸਮੇਤ, ਯੁਗਾਂਡਾ ਦੀ ਸਰਕਾਰ ਅਤੇ ਸਮਾਜ ਦੁਆਰਾ ਪ੍ਰਵਾਸੀ ਭਾਰਤੀਆਂ ਨੂੰ ਦਿੱਤੀ ਗਈ ਸਦਭਾਵਨਾ ਅਤੇ ਹਿਫ਼ਾਜਤ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਜੁਲਾਈ 2018 ਵਿੱਚ ਯੁਗਾਂਡਾ ਦੀ ਆਪਣੀ ਯਾਤਰਾ ਨੂੰ ਗਰਮਜ਼ੋਸੀ ਨਾਲ ਯਾਦ ਕੀਤਾ, ਅਤੇ ਭਾਰਤ-ਯੁਗਾਂਡਾ ਸਬੰਧਾਂ ਦੀ ਵਿਸ਼ੇਸ਼ ਪ੍ਰਕਿਰਤੀ ਤੇ ਪ੍ਰਕਾਸ਼ ਪਾਇਆ।

 

ਦੋਹਾਂ ਨੇਤਾਵਾਂ ਨੇ ਉਮੀਦ ਪ੍ਰਗਟਾਈ ਕਿ ਕੋਵਿਡ-19 ਦੀ ਚੁਣੌਤੀ ਤੇ ਦੁਨੀਆ ਛੇਤੀ ਹੀ ਵਿਜੈ (ਜਿੱਤ) ਹਾਸਲ ਕਰ ਲਵੇਗੀ।

*****

ਵੀਆਰਆਰਕੇ/ਏਕੇ



(Release ID: 1612653) Visitor Counter : 125