ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਹੁਣ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ’

Posted On: 09 APR 2020 10:51AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਹੁਣ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ।
ਸ਼੍ਰੀ ਮੋਦੀ  ਨੇ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਡੋਨਾਲਡ ਟ੍ਰੰਪ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਦਰਅਸਲ, ਸ਼੍ਰੀ ਡੋਨਾਲਡ ਟ੍ਰੰਪ ਨੇ ‘ਕੋਵਿਡ-19’  ਦੇ ਖ਼ਿਲਾਫ਼ ਸੰਯੁਕਤ ਰਾਜ ਅਮਰੀਕਾ ਦੀ ਲੜਾਈ ਵਿੱਚ ‘ਹਾਈਡ੍ਰੋਕਸੀਕਲੋਰੋਕੁਈਨ’ ਦੀ ਸਪਲਾਈ ਕਰਨ ਸਬੰਧੀ ਭਾਰਤ ਦੇ ਫੈਸਲੇ ਲਈ ਆਪਣਾ ਆਭਾਰ ਵਿਅਕਤ ਕੀਤਾ ਹੈ। 
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅਮਰੀਕਾ ਦੇ ਰਾਸ਼ਟਰਪਤੀ  ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, “ਇਸ ਤਰ੍ਹਾਂ ਦੇ ਸਮੇਂ ਮਿੱਤਰਾਂ ਨੂੰ ਹੋਰ ਕਰੀਬ ਲਿਆ ਦਿੰਦੇ ਹਨ।  ਭਾਰਤ-ਅਮਰੀਕਾ ਸਾਂਝੇਦਾਰੀ ਪਹਿਲਾਂ ਦੀ ਤੁਲਨਾ ਵਿੱਚ ਨਿਸ਼ਚਿਤ ਤੌਰ ‘ਤੇ ਹੁਣ ਕਿਤੇ ਜ਼ਿਆਦਾ ਮਜ਼ਬੂਤ ਹੈ।  ਭਾਰਤ ਮਾਨਵਤਾ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।”

https://twitter.com/narendramodi/status/1248110109487591424


***************
ਵੀਆਰਆਰਕੇ/ਐੱਸਐੱਚ(Release ID: 1612444) Visitor Counter : 141