ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫ਼ੈੱਡ, ਕਬਾਇਲੀ ਸਮੂਹਾਂ ਲਈ ਸੁਰੱਖਿਅਤ ਕੰਮ ਕਰਨਾ ਯਕੀਨੀ ਬਣਾਉਣ ਹਿਤ ਸੈਲਫ ਹੈਲਪ ਗਰੁੱਪਾਂ ਲਈ ਯੂਨੀਸੈਫ਼ ਦੇ ਤਾਲਮੇਲ ਨਾਲ ਇੱਕ ਡਿਜੀਟਲ ਮੁਹਿੰਮ ਸ਼ੁਰੂ ਕਰੇਗਾ

ਮੁਹਿੰਮ ਦੀ ਪ੍ਰਮੋਸ਼ਨ ਲਈ ਵੈਬੀਨਾਰ ਕੱਲ੍ਹ ਹੋਵੇਗਾ

Posted On: 08 APR 2020 7:20PM by PIB Chandigarh

ਕਬਾਇਲੀਸਮੂਹਾਂ ਲਈ ਸੁਰੱਖਿਅਤ ਤਰੀਕੇ ਕੰਮ ਕਰਨਾ ਯਕੀਨੀ ਬਣਾਉਣ ਲਈ ਟ੍ਰਾਈਫ਼ੈੱਡ (TRIFED) ਨੇ ਇਸ ਕੰਮ ਚ ਲੱਗੇ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਹਿਤ ਇੱਕ ਡਿਜੀਟਲ ਸੰਚਾਰ ਨੀਤੀ ਵਿਕਸਿਤ ਕਰਨ ਲਈ ਯੂਨੀਸੈਫ਼ ਨਾਲ ਤਾਲਮੇਲ ਕਾਇਮ ਕੀਤਾ ਹੈ ਤੇ ਇਸ ਰਾਹੀਂ ਸਮਾਜਿਕਦੂਰੀ ਦੇ ਮਹੱਤਵ ਨੂੰ ਉਜਾਗਰ ਕੀਤਾ ਜਾਵੇਗਾ। ਯੂਨੀਸੈਫ਼ ਸੈਲਫ ਹੈਲਪ ਗਰੁੱਪ ਸੈਂਟਰਾਂ ਨੂੰ ਡਿਜੀਟਲ ਮਲਟੀਮੀਡੀਆ ਵਿਸ਼ੇ, ਹਕੀਕੀ (ਵਰਚੁਅਲ) ਸਿਖਲਾਈ ਲਈ ਵੈਬੀਨਾਰ (ਕੋਵਿਡ ਹੁੰਗਾਰੇ ਬਾਰੇ ਬੁਨਿਆਦੀ ਰੁਝਾਨ, ਪ੍ਰਮੁੱਖ ਰੋਕਥਾਮ ਵਿਵਹਾਰ), ਸੋਸ਼ਲ ਮੀਡੀਆ ਮੁਹਿੰਮਾਂ (ਸਮਾਜਿਕ ਦੂਰੀ, ਘਰ ਚ ਕੁਆਰੰਟੀਨ ਆਦਿ ਬਾਰੇ) ਅਤੇ ਵਨਯ ਰੇਡੀਓ  (Vanya Radio) ਦੀ ਸ਼ਕਲ ਚ ਲੋੜੀਂਦੀ ਮਦਦ ਮੁਹੱਈਆ ਕਰਵਾਏਗਾ। ਇਸ ਦੇ ਨਾਲ ਹੀ, ਟ੍ਰਾਈਫ਼ੈੱਡ ਨੇ ਆਰਟ ਆਵ੍ ਲਿਵਿੰਗ ਫ਼ਾਊਂਡੇਸ਼ਨ ਵੱਲੋਂ ਕਬਾਇਲੀ ਭਾਈਚਾਰੇ ਨੂੰ ਬਹੁਤ ਜ਼ਿਆਦਾ ਲੋੜੀਂਦਾ ਭੋਜਨ ਤੇ ਜਿਊਣ ਲਈ ਰਾਸ਼ਨ ਮੁਹੱਈਆ ਕਰਵਾਉਣ ਲਈ ਕਬਾਇਲੀ ਪਰਿਵਾਰਾਂ ਨਾਲ ਖੜ੍ਹੋ ਕੰਪੋਨੈਂਟ ਨਾਲ #ਆਈਸਟੈਂਡਵਿਦਹਿਊਮੈਨਿਟੀ (#iStandWithHumanity) ਪਹਿਲਕਦਮੀ ਕੀਤੀ ਹੈ।

ਇਸ ਮੁਹਿੰਮ ਦੀ ਪ੍ਰਮੋਸ਼ਨ ਲਈ ਵੈਬੀਨਾਰ ਕੱਲ੍ਹ ਭਾਵ 9 ਅਪ੍ਰੈਲ, 2020 ਨੂੰ ਹੋਣਾ ਤੈਅ ਹੈ। ਇਸ ਦਾ ਉਦੇਸ਼ 18,000 ਤੋਂ ਵੱਧ ਭਾਗੀਦਾਰਾਂ ਤੱਕ ਪੁੱਜਣਾ ਹੈ ਤੇ ਇਹ ਸਾਰੇ 27 ਰਾਜਾਂ ਚ ਕਬਾਇਲੀ ਖੇਤਰਾਂ ਨੂੰ ਕਵਰ ਕਰੇਗਾ।

ਕੁੱਲ 1205 ‘ਵਨ ਧਨ ਵਿਕਾਸ ਕੇਂਦਰ (ਵੀਡੀਵੀਕੇ) 27 ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚ ਪ੍ਰਵਾਨ ਕੀਤੇ ਗਏ ਹਨ ਤੇ ਇਸ ਵਿੱਚ 18,075 ‘ਵਨ ਧਨ ਸੈਲਫ ਹੈਲਪ ਗਰੁੱਪ ਸ਼ਾਮਲ ਹਨ। ਇਸ ਯੋਜਨਾ ਵਿੱਚ 3.6 ਲੱਖ ਤੋਂ ਵੱਧ ਕਬਾਇਲੀ ਸਮੂਹ ਹਨ। ਸ਼ੁਰੂ , ਇਨ੍ਹਾਂ 15,000 ਸੈਲਫ ਹੈਲਪ ਗਰੁੱਪਾਂ ਨੂੰ ਇੱਕ ਡਿਜੀਟਲ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਵਨ ਧਨ ਸਮਾਜਿਕਦੂਰੀ ਜਾਗਰੂਕਤਾਤੇਉਪਜੀਵਿਕਾ ਕੇਂਦਰਾਂ ਵਜੋਂ ਪ੍ਰਮੋਟ ਕੀਤਾ ਜਾਵੇਗਾ। ਸੈਲਫ ਹੈਲਪ ਗਰੁੱਪ, ਭਾਈਚਾਰੇ ਵਿੱਚ ਸਮਾਜਿਕਦੂਰੀ ਤੇ ਪਾਲਣਾ ਕੀਤੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕਤਾ ਪੈਦਾ ਕਰਨਗੇ। ਕੋਵਿਡ19 ਦੌਰਾਨ ਐੱਨਟੀਐੱਫ਼ਪੀ ਨਾਲ ਸਬੰਧਿਤ ਇਹ ਕਰੋ ਤੇ ਇਹ ਨਾ ਕਰੋ ਸਲਾਹਾਂ (ਅਡਵਾਈਜ਼ਰੀਆਂ) ਦਾ ਧਿਆਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਨਿਜੀ ਸਫ਼ਾਈ ਰੱਖਣ ਅਤੇ ਕੈਸ਼ਲੈੱਸ ਤਰੀਕੇ ਅਪਣਾਉਣ ਆਦਿ ਦੀਆਂ ਉਚਿਤ ਪਿਰਤਾਂ ਨੂੰ ਸ਼ੇਅਰ ਕੀਤਾ ਜਾਵੇਗਾ।

*****

ਐੱਨਬੀ/ਐੱਸਕੇ



(Release ID: 1612400) Visitor Counter : 107