ਸਿੱਖਿਆ ਮੰਤਰਾਲਾ

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਵਿਡ-19 ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ "ਸਮਾਧਾਨ" ਚੈਲੰਜ ਦੀ ਸ਼ੁਰੂਆਤ ਕੀਤੀ

"ਸਮਾਧਾਨ" ਚੈਲੰਜ ਲਈ ਅਰਜ਼ੀਆਂ ਭੇਜਣ ਦੀ ਅੰਤਿਮ ਮਿਤੀ 14 ਅਪ੍ਰੈਲ, 2020

Posted On: 07 APR 2020 5:41PM by PIB Chandigarh

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਫੋਰਜ ਐਂਡ ਇਨੋਵੇਸ਼ਨ ਕਿਊਰਿਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਇਨੋਵੇਟ ਕਰਨ ਦੀ ਯੋਗਤਾ ਦਾ ਪਤਾ ਲਗਾਉਣ ਲਈ ਵਿਸ਼ਾਲ ਔਨਲਾਈਨ "ਸਮਾਧਾਨ" ਚੈਲੰਜ ਦੀ ਸ਼ੁਰੂਆਤ ਕੀਤੀ ਹੈ।

 

ਇਸ ਚੈਲੰਜ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਅਜਿਹੇ ਕਦਮਾਂ ਦੀ ਖੋਜ ਅਤੇ ਵਿਕਾਸ ਕਰਨਗੇ ਜੋ ਕੋਰੋਨਾ ਵਾਇਰਸ ਮਹਾਮਾਰੀ ਅਤੇ ਹੋਰ ਆਫਤਾਂ ਦੇ ਤੇਜ਼ੀ ਨਾਲ ਹੱਲ ਲੱਭਣ ਲਈ ਸਰਕਾਰੀ ਏਜੰਸੀਆਂ, ਸਿਹਤ ਸੇਵਾਵਾਂ, ਹਸਪਤਾਲਾਂ ਅਤੇ ਹੋਰ ਸੇਵਾਵਾਂ ਵਿੱਚ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਇਸ "ਸਮਾਧਾਨ" ਚੈਲੰਜ ਰਾਹੀਂ ਸ਼ਹਿਰੀਆਂ ਨੂੰ ਜਾਗਰੂਕ ਕਰਨ, ਪ੍ਰੇਰਿਤ ਕਰਨ, ਕਿਸੇ ਚੁਣੌਤੀ ਦਾ ਸਾਹਮਣਾ ਕਰਨ, ਕਿਸੇ ਸੰਕਟ ਨੂੰ ਰੋਕਣ ਅਤੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਵਿੱਚ ਮਦਦ ਕੀਤੀ ਜਾਵੇਗੀ।

 

"ਸਮਾਧਾਨ" ਚੈਲੰਜ ਤਹਿਤ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਨਵੇਂ ਤਜਰਬੇ ਅਤੇ ਨਵੀਆਂ ਖੋਜਾਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਕਿ ਉਨ੍ਹਾਂ ਨੂੰ ਮਜ਼ਬੂਤ ਅਧਾਰ ਪ੍ਰਦਾਨ ਕੀਤਾ ਜਾ ਸਕੇ ਜਿਸ ਨਾਲ ਤਜਰਬੇ ਅਤੇ ਖੋਜ ਦੀ ਭਾਵਨਾ ਪ੍ਰਦਾਨ ਹੋ ਸਕੇ। ਇਸ ਪ੍ਰੋਗਰਾਮ ਦੀ ਸਫਲਤਾ ਇਸ ਗੱਲ ਉੱਤੇ ਨਿਰਭਰ ਕਰੇਗੀ ਕਿ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੇ ਵਿਚਾਰ ਕਿੰਨੇ ਪ੍ਰਭਾਵੀ ਹਨ ਅਤੇ ਹੱਲ ਲੱਭਣ ਦੀ ਉਨ੍ਹਾਂ ਵਿੱਚ ਕਿੰਨੀ ਕੁ ਤਕਨੀਕੀ ਅਤੇ ਕਮਰਸ਼ੀਅਲ ਯੋਗਤਾ ਹੈ। ਇਸ ਦੇ ਬਦਲੇ ਵਿੱਚ ਉਹ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਲੜਨ ਵਿੱਚ ਮਦਦ ਕਰਨਗੇ।

 

ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਅਰਜ਼ੀਆਂ 7 ਅਪ੍ਰੈਲ, 2020 ਤੋਂ ਲਈਆਂ ਜਾਣਗੀਆਂ। ਅਰਜ਼ੀਆਂ ਭੇਜਣ ਦੀ ਅੰਤਿਮ ਮਿਤੀ 14 ਅਪ੍ਰੈਲ, 2020 ਹੈ। ਇਸ ਮੁਕਾਬਲੇ ਵਿੱਚ ਅੱਗੇ ਜਾਣ ਵਾਲੇ ਉਮੀਦਵਾਰਾਂ ਦਾ ਐਲਾਨ ਅਰਜ਼ੀਆਂ ਦੀ ਸ਼ਾਰਟਲਿਸਟਿੰਗ ਤੋਂ ਬਾਅਦ 17 ਅਪ੍ਰੈਲ, 2020 ਨੂੰ ਕੀਤਾ ਜਾਵੇਗਾ ਅਤੇ ਅਜਿਹੇ ਉਮੀਦਵਾਰ 18-23 ਅਪ੍ਰੈਲ, 2020 ਤੱਕ ਆਪਣੀਆਂ ਐਂਟਰੀਆਂ ਭੇਜਣਗੇ। ਅੰਤਿਮ ਸੂਚੀ 24 ਅਪ੍ਰੈਲ, 2020 ਨੂੰ ਜਾਰੀ ਹੋਵੇਗੀ। ਉਸ ਤੋਂ ਬਾਅਦ 25 ਅਪ੍ਰੈਲ, 2020 ਨੂੰ ਗ੍ਰੈਂਡ ਔਨਲਾਈਨ ਜਿਊਰੀ ਜੇਤੂਆਂ ਦਾ ਫੈਸਲਾ ਕਰੇਗੀ।

 

*****

 

ਐੱਨਬੀ /ਏਕੇਜੇ /ਏਕ/ ਓਏ


(Release ID: 1612067) Visitor Counter : 178