ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਮਾਰਟ ਸ਼ਹਿਰਾਂ ਵਿੱਚ ਨਗਰ ਪ੍ਰਸ਼ਾਸਨ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਹਿਯੋਗ ਨਾਲ ਕੋਵਿਡ-19 ਨਾਲ ਨਜਿੱਠਣ ਦੇ ਤਾਲਮੇਲੀ ਯਤਨ ਹੋ ਰਹੇ ਹਨ

Posted On: 07 APR 2020 1:57PM by PIB Chandigarh

ਸਮਾਰਟ ਸ਼ਹਿਰਾਂ ਵਿੱਚਕੋਵਿਡ -19  ਦੇ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਦੇ ਸੰਯੁਕਤ ਯਤਨ ਜ਼ਿਲ੍ਹਾ ਪ੍ਰਸ਼ਾਸਨਜ਼ਿਲ੍ਹਾ ਪੁਲਿਸ ਅਤੇ ਨਗਰ ਸੰਸਥਾਵਾਂ ਦੇ ਸਹਿਯੋਗ ਨਾਲ ਸੁਨਿਸ਼ਚਿਤ ਕੀਤੇ ਜਾ ਰਹੇ ਹਨ। ਆਪਣੇ ਵਿਕਸਿਤ ਬੁਨਿਆਦੀ ਢਾਂਚੇ ਦਾ ਲਾਭ ਉਠਾਉਂਦੇ ਹੋਏ ਇਹ ਸ਼ਹਿਰ  ਹੀਟ ਮੈਪਸ ਦੀ ਵਰਤੋਂ ਕਰਦੇ ਹੋਏ ਭਵਿੱਖ ਦੀਆਂ ਸਥਿਤੀਆਂ ਦੇ ਵਿਸ਼ਲੇਸ਼ਣ ਲਈ ਸਮਰੱਥ ਪ੍ਰਣਾਲੀ ਵਿਕਸਿਤ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਆਵਾਗਮਨ ਉੱਤੇ ਨਿਗਰਾਨੀ ਲਈ ਜੀਓ ਫੈਂਸਿੰਗ (geo-fencing) ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਹਨ।  ਅਜਿਹੇ ਮਰੀਜ਼ਾਂ ਦੀ ਸਿਹਤ ਦੀ ਸਥਿਤੀ ਉੱਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।             

 

ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਸਮਾਜਿਕ ਦੂਰੀ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ ਅਜਿਹੇ ਵਿੱਚ ਟੈਲੀਮੈਡੀਸਿਨਸੰਚਾਰ ਦਾ ਇੱਕ ਸਮਰੱਥ ਮਾਧਿਅਮ ਬਣ ਕੇ ਨਾਗਰਿਕ ਸੁਰੱਖਿਆ ਸੁਨਿਸ਼ਚਿਤ ਕਰਨ ਦਾ ਇੱਕ ਮਹੱਤਵਪੂਰਨ ਤਕਨੀਕ ਦੇ ਰੂਪ ਵਿੱਚ ਉੱਭਰਿਆ ਹੈ।  ਇਸ ਤਕਨੀਕ ਦਾ ਉਪਯੋਗ ਕਰਦੇ ਹੋਏਸਮਾਰਟ ਸ਼ਹਿਰ ਆਪਣੇ ਨਾਗਰਿਕਾਂ ਨੂੰ ਔਨਲਾਈਨ ਮੈਡੀਕਲ ਸਲਾਹ - ਮਸ਼ਵਰੇ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਡਾਕਟਰਾਂ  (ਪ੍ਰਮਾਣਿਤ  ਡਾਕਟਰਾਂ ਅਤੇ ਸਿਹਤ ਮਾਹਿਰਾ) ਨਾਲ ਸਹਿਯੋਗ ਕਰ ਰਹੇ ਹਨ।  ਨੀਤੀ ਆਯੋਗ ਅਤੇ ਭਾਰਤੀ ਮੈਡੀਕਲ ਪਰਿਸ਼ਦ ਦੇ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਲੌਕਡਾਊਨ ਦੌਰਾਨ ਰਿਮੋਟ ਮੈਡੀਕਲ ਸੇਵਾਵਾਂ ਉਪਲੱਬਧ ਕਰਵਾਉਣ ਦੀ ਆਗਿਆ ਦਿੰਦੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ  ਅਨੁਸਾਰ  ਡਾਕਟਰ ਟੈਲੀਫੋਨ ਤੇ ਗੱਲ ਕਰਕੇ ਜਾਂ ਵੀਡੀਓ ਵਾਰਤਾਲਾਪ ਅਤੇ ਚੈਟਿੰਗਚਿਤਰ ਸੰਦੇਸ਼ਈਮੇਲਫੈਕਸ ਅਤੇ ਅਜਿਹੇ ਹੀ ਸੋਸ਼ਲ ਮੀਡੀਆ  ਦੇ ਹੋਰ ਮਾਧਿਅਮਾਂ ਜ਼ਰੀਏ ਸੰਪਰਕ ਦੇ ਅਧਾਰ ਉੱਤੇ ਮਰੀਜ਼ਾਂ ਲਈ ਨੁਸਖੇ ਲਿਖ ਸਕਦੇ ਹਨ ।  

ਸਮਾਰਟ ਸ਼ਹਿਰਾਂ ਦੀਆਂ ਕੁਝ ਪ੍ਰਮੁੱਖ ਪਹਿਲਾਂ ਦਾ ਬਿਓਰਾ ਨਿਮਨਲਿਖਿਤ ਹੈ:

ਮੱਧ ਪ੍ਰਦੇਸ਼ :

ਭੋਪਾਲ ਵਿੱਚਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਉਪਯੋਗ ਨਾਗਰਿਕਾਂ ਲਈ ਇੱਕ ਹੈਲਪਲਾਈਨ ਅਤੇ ਟੈਲੀ - ਸਲਾਹ - ਮਸ਼ਵਰਾ ਕੇਂਦਰ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ।  ਸੈਂਟਰ  ਨਾਲ ਇੰਟੈਗ੍ਰੇਟਿਡ ਟੋਲ ਫ੍ਰੀ ਨੰਬਰ 104 ਦੀ ਜਨਤਕ ਸੂਚਨਾ ਦਿੱਤੀ ਗਈ ਹੈ।  ਇਨ੍ਹਾਂ ਸੈਂਟਰਾਂ ਵਿੱਚ ਤੈਨਾਤ ਸਟੇਸ਼ਨ ਅਪਰੇਟਰਾਂ ਨੂੰ ਆਉਣ ਵਾਲੀਆਂ ਫੋਨ ਕਾਲਾਂ ਦਾ ਜਵਾਬ ਦੇਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ।  

ਉੱਜੈਨ ਦੇ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਵਿੱਚਨਾਗਰਿਕਾਂ ਨਾਲ ਵੀਡੀਓ ਕਾਨਫਰੰਸਿੰਗ/ਟੈਲੀਫੋਨ ਕਾਲ ਲੈਣ ਅਤੇ ਉਨ੍ਹਾਂ ਵਿੱਚ ਆ ਰਹੇ ਲੱਛਣਾਂ ਦੇ ਅਧਾਰ ਉੱਤੇ ਉਨ੍ਹਾਂ ਨੂੰ ਉਚਿਤ ਸਲਾਹ ਦੇਣ ਲਈ ਦੋ ਡਾਕਟਰ 24 ਘੰਟੇ ਸੈਂਟਰ ਵਿੱਚ ਤੈਨਾਤ ਰੱਖੇ ਗਏ ਹਨ।  ਡਾਕਟਰਾਂ ਦੁਆਰਾ ਪਰਚੀ ਦੇ ਅਧਾਰ ਉੱਤੇ ਲੋਕਾਂ ਨੂੰ ਦਵਾਈਆਂ ਵੰਡਣ ਲਈ 40 ਮੈਡੀਕਲ ਮੋਬਾਈਲ ਯੂਨਿਟਾਂ ਦਾ ਸੰਚਾਲਨ ਕੀਤਾ ਗਿਆ ਹੈ।

ਜਬਲਪੁਰ ਵਿੱਚਸਮਰਪਿਤ ਰੈਪਿਡ ਰਿਸਪਾਂਸ ਟੀਮ (ਆਰਆਰਟੀ)  ਅਤੇ ਮੋਬਾਈਲ ਐਕਸ਼ਨ ਯੂਨਿਟ  (ਐੱਮਏਯੂ)  ਜ਼ਮੀਨੀ ਪੱਧਰ ਉੱਤੇ ਹਰ ਨਗਰ ਪਾਲਿਕਾ ਦੇ ਹਰ ਵਾਰਡ ਵਿੱਚ ਮੌਜੂਦ ਹੈ ਅਤੇ ਸਕ੍ਰੀਨਿੰਗਐਂਬੂਲੈਂਸ ਅਤੇ ਕੁਆਰੰਟੀਨ ਆਦਿ ਬਾਰੇ ਸੈਂਟਰ ਵਿੱਚ ਮੌਜੂਦ ਅਧਿਕਾਰੀਆਂ  ਨਾਲ ਤਾਲਮੇਲ ਕਰ ਰਹੀ ਹੈ। ਇੱਕ ਮੈਡੀਕਲ ਟੀਮ ਵੀ ਹੈਲਪਲਾਈਨ ਨੰਬਰ ਰਾਹੀਂ ਕਿਸੇ ਸੰਕਟਕਾਲੀਨ ਸਥਿਤੀ ਵਿੱਚ ਤਤਕਾਲ ਚਿਕਿਤਸਾ ਪ੍ਰਦਾਨ ਕਰਨ ਲਈ ਸੈਂਟਰ ਵਿੱਚ ਤੈਨਾਤ ਹੈ। ਵਟਸਐਪ ਵੀਡੀਓ ਕਾਲ ਨੰਬਰ + 917222967605  ਰਾਹੀਂ ਨਾਗਰਿਕਾਂ ਨੂੰ ਟੈਲੀਮੈਡੀਸਿਨ ਅਤੇ ਵੀਡੀਓ ਸਲਾਹ - ਮਸ਼ਵਰੇ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।  ਸਾਰੇ ਅਪਰੇਟਰਾਂ ਨੂੰ ਕੁਆਰੰਟੀਨ ਕੀਤੇ ਗਏ ਨਾਗਰਿਕਾਂ ਹਾਲ  ਵਿੱਚ ਵਿਦੇਸ਼ ਯਾਤਰਾ ਤੋਂ ਆਏ ਲੋਕਾਂ ਦੀ ਨਿਗਰਾਨੀ ਕਰਨ ਅਤੇ ਕੋਵਿਡ  ਬਾਰੇ ਪੁੱਛੇ ਜਾਣ ਵਾਲੇ ਆਮ ਪ੍ਰਸ਼ਨਾਂ ਦਾ ਜਵਾਬ ਦੇਣ ਦਾ ਰੋਜ਼ਾਨਾ ਦਾ ਕਾਰਜ ਸੌਂਪਿਆ ਗਿਆ ਹੈ। 

ਗਵਾਲੀਅਰ ਵਿੱਚਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਵਿੱਚ ਇੱਕ 24X7 ਸਲਾਹ-ਮਸ਼ਵਰਾ ਹੈਲਪਡੈਸਕ ਬਣਾਇਆ ਗਿਆ ਹੈ। ਇਨ੍ਹਾਂ ਸੈਂਟਰਾਂ ਵਿੱਚ ਤੈਨਾਤ ਸਿਖਲਾਈ ਪ੍ਰਾਪਤ ਪ੍ਰੋਫੈਸ਼ਨਲ ਆਮ ਲੋਕਾਂ ਦੁਆਰਾ ਸ਼ੁਰੂਆਤੀ ਪੱਧਰ ਉੱਤੇ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦੇ ਹਨ ਜਿਸ ਦੇ ਬਾਅਦ ਇਹ ਸਾਰੀਆਂ ਕਾਲਾਂ ਅੱਗੇ  ਡੈਜ਼ੀਗਨੇਟਿਡ ਡਾਕਟਰਾਂ ਨਾਲ ਸਲਾਹ - ਮਸ਼ਵਰੇ ਲਈ ਉਨ੍ਹਾਂ ਨਾਲ ਜੋੜ ਦਿੱਤੀਆਂ ਜਾਂਦੀਆਂ ਹਨ।  ਇਹ ਪ੍ਰਕਿਰਿਆ ਨਾਗਰਿਕਾਂ ਵਿੱਚ ਕੋਵਿਡ ਨੂੰ ਲੈ ਕੇ ਫੈਲੀ ਘਬਰਾਹਟ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਪ੍ਰੋਤਸਾਹਿਤ ਕਰ ਰਹੀ ਹੈ।

ਸਤਨਾ ਅਤੇ ਸਾਗਰ ਵਿੱਚਡਾਕਟਰ ਨਾਗਰਿਕਾਂ ਨਾਲ ਵੀਡੀਓ ਕਾਨਫਰੰਸਿੰਗ/ਟੈਲੀਫੋਨ ਕਾਲਾਂ ਕਰਨ ਅਤੇ ਸੁਣਨ ਲਈ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਵਿੱਚ ਤੈਨਾਤ ਹਨ ਅਤੇ ਲੱਛਣਾਂ ਦੇ ਅਧਾਰ ਉੱਤੇ ਉਨ੍ਹਾਂ ਨੂੰ ਉਚਿਤ ਸਲਾਹ ਦਿੰਦੇ ਹਨ।

ਉੱਤਰ ਪ੍ਰਦੇਸ਼ :

ਕਾਨਪੁਰ ਵਿੱਚ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ)  ਤੋਂ ਸ਼ਹਿਰ ਦੀਆਂ ਸਿਹਤ ਸੇਵਾਵਾਂ ਉੱਤੇ ਨਜ਼ਰ  ਰੱਖੀ ਜਾ ਰਹੀ ਹੈ।  ਟੈਲੀਮੈਡੀਸਿਨ ਦੀ ਸੁਵਿਧਾ ਨੂੰ ਸਿਟੀ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀ ਗਈ ਵੀਡੀਓ ਕਾਨਫਰੰਸਿੰਗ  ਰਾਹੀਂ ਉਪਲੱਬਧ ਕਰਵਾਇਆ ਜਾ ਰਿਹਾ ਹੈ।  ਨਾਗਰਿਕਾਂ ਨੂੰ ਇਸ ਸੁਵਿਧਾ ਦਾ ਲਾਭ ਉਠਾਉਣ ਲਈ 8429525801 ਨੰਬਰ ਉੱਤੇ ਵੀਡੀਓ ਕਾਲ ਕਰਨ ਦੀ ਬੇਨਤੀ ਕੀਤੀ ਗਈ ਹੈ।  ਅਲੀਗੜ੍ਹ ਵਿੱਚਆਈਸੀਸੀਸੀ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਅਤੇ ਸ਼ਾਮ 5:00 ਵਜੇ ਤੋਂ 8:00 ਵਜੇ  ਦੇ ਦਰਮਿਆਨ ਡਾਕਟਰ ਉਪਲੱਬਧ ਕਰਵਾਏ ਗਏ ਹਨ ਤਾਕਿ ਆਮ ਨਾਗਰਿਕ ਦਿੱਤੇ ਗਏ ਵਟਸਐਪ ਨੰਬਰ  ਰਾਹੀਂ ਇਨ੍ਹਾਂ ਡਾਕਟਰਾਂ ਨਾਲ ਟੈਲੀਮੈਡੀਸਿਨ ਅਤੇ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਦਾ ਲਾਭ ਉਠਾ ਸਕਣ। 

ਵਾਰਾਣਸੀ ਵਿੱਚ ਡਾਕਟਰਾਂ ਦੁਆਰਾ ਵੀਡੀਓ ਕਾਨਫਰੰਸ ਰਾਹੀਂ ਮੈਡੀਕਲ ਸੇਵਾ ਉਪਲੱਬਧ ਕਰਵਾਈ ਜਾ ਰਹੀ ਹੈ । 

ਮਹਾਰਾਸ਼ਟਰ :

ਨਾਗਪੁਰ ਨਗਰ ਨਿਗਮ ਨੇ ਖਾਂਸੀਬੁਖਾਰ ਅਤੇ ਸਾਹ ਲੈਣ ਵਿੱਚ ਕਠਿਨਾਈ ਵਾਲੇ ਨਾਗਰਿਕਾਂ ਦੀ ਮਦਦ ਲਈ  ਕੋਰੋਨਾ ਵਾਇਰਸ ਐਪਲੀਕੇਸ਼ਨ ਲਾਂਚ ਕੀਤੀ ਹੈ।  ਨਾਗਰਿਕਾਂ ਨੂੰ ਕੇਵਲ ਇਸ ਉੱਤੇ ਆਪਣੇ ਲੱਛਣਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ ਜਿਸ ਦੇ ਅਧਾਰ ਉੱਤੇ ਇਹ  ਮੋਬਾਈਲ ਐਪਲੀਕੇਸ਼ਨ ਇਹ ਪਤਾ ਲਗਾ ਲਵੇਗੀ ਕਿ ਉਨ੍ਹਾਂ ਵਿੱਚ ਕੋਰੋਨਾ ਸੰਕ੍ਰਮਣ  ਦੇ ਲੱਛਣ ਹਨ ਜਾਂ  ਨਹੀਂ।  ਜੇ ਅਜਿਹੇ ਕੋਈ ਲੱਛਣ ਪਾਏ ਗਏ ਤਾਂ, ਮੋਬਾਈਲ ਐਪਲੀਕੇਸ਼ਨ ਐੱਨਐੱਮਸੀ ਡਾਕਟਰਾਂ ਦੀ ਟੀਮ ਨੂੰ ਅੱਗੇ ਦੀ ਨਿਗਰਾਨੀ ਅਤੇ ਕਾਰਵਾਈ ਲਈ ਸੂਚਿਤ ਕਰੇਗੀ। 

 

ਕਰਨਾਟਕ :

ਮੰਗਲੁਰੂ ਵਿੱਚਹੈਲਪਲਾਈਨ ਨੰਬਰ 1077  ਦੇ ਨਾਲ ਇੱਕ ਸਮਰਪਿਤ ਕਾਲ ਸੈਂਟਰ ਟੈਲੀਮੈਡੀਸਿਨ ਸੁਵਿਧਾ ਦੇ ਰੂਪ ਵਿੱਚ ਖੁਦ ਕੁਆਰੰਟੀਨ ਵਿੱਚ ਰਹਿ ਰਹੇ ਨਾਗਰਿਕਾਂ ਦੀ ਨਿਗਰਾਨੀ ਅਤੇ ਸਲਾਹ ਲਈ ਚਲਾਈਆਂ ਗਿਆ ਹੈ।  ਮੰਗਲੁਰੂ ਨਗਰ ਨਿਗਮ ਦੇ ਸਮਰਪਿਤ ਪੇਸ਼ੇਵਰਪੁਲਿਸ ਅਤੇ ਡਾਕਟਰ ਇਸ ਸੈਂਟਰ ਵਿੱਚ ਉਪਲੱਬਧ ਹਨ ਜੋ ਨਾਗਰਿਕਾਂ ਨੂੰ ਫੋਨਾਂ ਉੱਤੇ ਉਚਿਤ ਜਾਣਕਾਰੀ ਦੇ ਰਹੇ ਹਨ।  

ਤਮਿਲ ਨਾਡੂ :

ਚੇਨਈ ਵਿੱਚ25 ਡਾਕਟਰ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ)  ਵਿੱਚ ਤੈਨਾਤ ਕੀਤੇ ਗਏ ਹਨ ।  ਉਨ੍ਹਾਂ ਵਿੱਚੋਂ ਹਰੇਕ ਨੂੰ ਕੁਆਰੰਟੀਨ ਵਿੱਚ ਰਹਿ ਰਹੇ 250 ਲੋਕਾਂ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ।  ਡਾਕਟਰਾਂ ਨੂੰ ਇਨ੍ਹਾਂ ਲੋਕਾਂ ਦੀ ਨੈਤਿਕ ਅਤੇ ਮਨੋਵਿਗਿਆਨਕ ਰੂਪ ਨਾਲ ਮਦਦ ਕਰਨ ਨੂੰ ਕਿਹਾ ਗਿਆ  ਜੇਕਰ ਜ਼ਰੂਰੀ ਹੋਵੇ ਤਾਂ ਉਹ ਇਨ੍ਹਾਂ ਲੋਕਾਂ ਨੂੰ ਜ਼ਰੂਰੀ ਦਵਾਈਆਂ ਲੈਣ ਦੀ ਵੀ ਸਲਾਹ ਦੇ ਸਕਦੇ ਹਨ ।  ਵੈਲੋਰ ਵਿੱਚ ਕੋਰੋਨਾ ਦੇ 118 ਸ਼ੱਕੀ ਮਰੀਜ਼ਾਂ ਨੂੰ ਵਿਅਕਤੀਗਤ ਰੂਪ ਨਾਲ ਵੱਖ-ਵੱਖ ਸਿਹਤ ਮਾਹਿਰਾਂ ਦੇ ਨਾਲ ਜੋੜਿਆ ਗਿਆ ਹੈ। ਸ਼ੱਕੀ ਮਰੀਜ਼ਾਂ ਦੇ ਸੰਪਰਕ ਦਾ ਬਿਓਰਾ ਅਤੇ ਮੈਡੀਕਲ ਇਤਿਹਾਸ ਸਾਂਝੇ ਕੀਤੇ ਜਾਂਦੇ ਹਨ ਅਤੇ ਜ਼ਰੂਰੀ ਸਲਾਹ ਵੀ ਦਿੱਤੀ ਜਾਂਦੀ ਹੈ। 

ਗੁਜਰਾਤ :

ਗਾਂਧੀਨਗਰ ਵਿੱਚਸਿਹਤ ਟੀਮ (ਮਾਹਿਰ ਡਾਕਟਰ)  ਵੀਡੀਓ ਕਾਨਫਰੰਸ  ਰਾਹੀਂ ਘਰਾਂ ਵਿੱਚ ਕੁਆਰੰਟੀਨ ਜਾਂ ਕੋਰੋਨਾ ਦੇ ਸ਼ੱਕੀ ਰੋਗੀਆਂ ਨੂੰ ਸ਼ੁਰੂਆਤੀ ਕਦਮ ਉਠਾਉਣ ਅਤੇ ਸਾਵਧਾਨੀਆਂ ਵਰਤਣ ਦਾ ਸੁਝਾਅ ਦਿੰਦੇ ਹਨ। ਗਾਂਧੀਨਗਰ ਦੇ ਨਗਰ ਨਿਗਮ ਦੀ ਵੈੱਬਸਾਈਟ  ਜ਼ਰੀਏ ਸ਼ਹਿਰ  ਦੇ ਸਾਰੇ ਖੇਤਰਾਂ ਵਿੱਚ ਸਥਿਤ ਕਰਿਆਨੇ ਦੀਆਂ ਦੁਕਾਨਾਂ ਦੇ ਸੰਪਰਕ ਨੰਬਰ ਨਾਗਰਿਕਾਂ ਨੂੰ ਉਪਲੱਬਧ ਕਰਵਾਏ ਗਏ ਹਨ । 

ਰਾਜਸਥਾਨ  :

ਕੋਟਾ ਸਮਾਰਟ ਸਿਟੀ ਵਿੱਚ ਵੀ  ਰਿਮੋਟ ਡਿਜੀਟਲ ਮੈਡੀਕਲ ਸਲਾਹ-ਮਸ਼ਵਰੇ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ।  ਸਥਾਨਕ ਮੈਡੀਕਲ ਸਟੋਰਾਂ ਦੀ ਜਾਣਕਾਰੀ ਵੀ ਇਸ ਜ਼ਰੀਏ ਦਿੱਤੀ ਜਾ ਰਹੀ ਹੈ।

ਨਿਊ ਟਾਊਨ ਕੋਲਕਾਤਾ ਵਿੱਚ ਸਕਾਈਪ (Skype) ਜ਼ਰੀਏ ਇੱਕ ਟੈਲੀਮੈਡੀਸਿਨ ਸੈਂਟਰ  ਦੇ ਸੰਚਾਲਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ ।

 

********

ਆਰਜੇ/ਆਰਪੀ


(Release ID: 1612066) Visitor Counter : 190