ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ, ਲੌਕਡਾਊਨ ਦੇ ਬਾਅਦ ਵੀ ਸਿਹਤ ਸਰੋਕਾਰਾਂ ਨੂੰ ਅਰਥਵਿਵਸਥਾ ਦੀ ਤੁਲਨਾ ਵਿੱਚ ਪ੍ਰਾਥਮਿਕਤਾ ਦਿੱਤੀ ਜਾਵੇਗੀ

ਲੌਕਡਾਊਨ ਬਾਰੇ ਫੈਸਲੇ ਕਰਨ ਲਈ ਇਸ ਦਾ ਤੀਜਾ ਹਫ਼ਤਾ ਮਹੱਤਵਪੂਰਨ ਹੈ: ਉਪ ਰਾਸ਼ਟਰਪਤੀ
ਲੋਕ ਕੁਝ ਕਠਿਨਾਈਆਂ ਦੇ ਬਾਵਜੂਦ ਸਰਕਾਰ ਦੇ ਫੈਸਲਿਆਂ ਨਾਲ ਸਹਿਯੋਗ ਕਰਦੇ ਰਹਿਣ: ਉਪ ਰਾਸ਼ਟਰਪਤੀ
ਹੁਣ ਤੱਕ ਭਾਰਤ ਦੇ ਪ੍ਰਯਤਨ ਸਫ਼ਲ, ਸਾਰਿਆਂ ਦੇ ਹਿਤ ਲਈ ਦੇਸ਼ ਦੇ ਅਧਿਆਤਮਕ ਆਯਾਮ ਨੂੰ ਦਰਸਾਉਂਦੇ ਹਨ : ਉਪ ਰਾਸ਼ਟਰਪਤੀ
ਤਬਲੀਗ਼ੀ ਜਮਾਤ ਦੀ ਘਟਨਾ ਟਾਲੀ ਜਾ ਸਕਦੀ ਸੀ: ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਤਾਕੀਦ ਕੀਤੀ ਕਿ ਇਸ ਸੰਕਟ ਤੋਂ ਆਲਮੀ ਭਾਈਚਾਰਾ ਸਹੀ ਪਾਠ ਸਿੱਖੇ

प्रविष्टि तिथि: 07 APR 2020 12:04PM by PIB Chandigarh

ਅੱਜ ਜਦੋਂ ਦੇਸ਼ ਦੀ ਅਗਵਾਈ ਕੋਰੋਨਾ ਦੇ ਕਾਰਨ ਹੋਈ ਤਿੰਨ ਹਫ਼ਤੇ ਦੇ ਦੇਸ਼ਵਿਆਪੀ ਲੌਕਡਾਊਨ ਦੇ ਬਾਅਦ, ਅਰਥਵਿਵਸਥਾ ਨੂੰ ਦੁਬਾਰਾ ਪਟੜੀ ਤੇ ਲਿਆਉਣ ਦੇ ਰਸਤਿਆਂ ਤੇ ਵਿਚਾਰ ਕਰ ਰਿਹਾ ਹੈ, ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਤਾਕੀਦ ਕੀਤੀ ਕਿ ਲੌਕਡਾਊਨ ਦੇ ਬਾਅਦ ਵੀ ਜਨ ਸਿਹਤ ਨੂੰ ਆਰਥਿਕ ਸਥਿਰਤਾ ਦੀ ਤੁਲਨਾ ਵਿੱਚ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਅੱਜ ਸੰਪੂਰਨ ਲੌਕਡਾਊਨ ਦੇ ਦੋ ਹਫ਼ਤੇ ਬਾਅਦ ਆਪਣੇ ਵਿਸ਼ਲੇਸ਼ਣ ਵਿੱਚ ਸ਼੍ਰੀ ਨਾਇਡੂ ਨੇ ਵਿਚਾਰ ਵਿਅਕਤ ਕੀਤਾ ਕਿ ਆਉਣ ਵਾਲਾ ਤੀਜਾ ਹਫ਼ਤਾ ਸੰਪੂਰਨ ਲੌਕਡਾਊਨ ਦੇ ਬਾਰੇ ਸਰਕਾਰ ਦੁਆਰਾ ਫ਼ੈਸਲਾ ਲੈਣ ਲਈ ਮਹੱਤਵਪੂਰਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸੰਕ੍ਰਮਣ ਦੇ ਪ੍ਰਸਾਰ ਦੇ ਅੰਕੜੇ ਅਤੇ ਇਸ ਦੇ ਪ੍ਰਸਾਰ ਦੀ ਗਤੀ, ਸੰਪੂਰਨ ਲੌਕਡਾਊਨ ਤੋਂ ਕੱਢਣ ਦੇ ਕਿਸੇ ਵੀ ਫੈਸਲੇ ਨੂੰ ਪ੍ਰਭਾਵਿਤ ਕਰਨਗੇ।

ਸੰਪੂਰਨ ਲੌਕਡਾਊਨ ਨੂੰ ਖੋਲ੍ਹਣ ਦੇ ਵਿਸ਼ੇ ਵਿੱਚ ਪ੍ਰਧਾਨ ਮੰਤਰੀ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਦਰਮਿਆਨ ਵਿਚਾਰ ਵਟਾਂਦਰੇ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਇਹ ਜੇਕਰ 14 ਅਪ੍ਰੈਲ ਦੇ ਬਾਅਦ ਵੀ ਸਰਕਾਰ ਜੋ ਵੀ ਫੈਸਲਾ ਲਵੇ ਜਿਸ ਨਾਲ ਕੁਝ ਕਠਿਨਾਈ ਹੋਵੇ, ਤਾਂ ਵੀ ਉਹ ਸਰਕਾਰ ਦੇ ਫੈਸਲਿਆਂ ਨੂੰ ਆਪਣਾ ਸਮਰਥਨ ਦਿੰਦੇ ਰਹਿਣ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਸਰਕਾਰ ਵਸਤਾਂ ਦੀ ਸੁਚਾਰੂ ਸਪਲਾਈ ਸੁਨਿਸ਼ਚਿਤ ਕਰੇਗੀ ਅਤੇ ਕਮਜ਼ੋਰ ਵਰਗਾਂ ਨੂੰ ਕਾਫ਼ੀ ਰਾਹਤ ਅਤੇ ਸਹਾਇਤਾ ਪਹੁੰਚਾਈ ਜਾਵੇਗੀ।

22 ਮਾਰਚ ਨੂੰ ਜਨਤਾ ਕਰਫਿਊ ਜਾਂ 25 ਮਾਰਚ ਤੋਂ ਜਾਰੀ ਲੌਕਡਾਊਨ ਜਾਂ ਫਿਰ 5 ਅਪ੍ਰੈਲ ਨੂੰ ਦੀਪ ਜਗਾਉਣ ਨੂੰ ਪ੍ਰਾਪਤ ਵਿਆਪਕ ਜਨ ਸਮਰਥਨ ਦੀ ਚਰਚਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਭਾਰਤੀ ਪਰੰਪਰਾ ਵਿੱਚ ਨਿਹਿਤ ਅਧਿਆਤਮਿਕਤਾ ਦੇ ਗੁਣਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਤਮਿਕਤਾ ਦਾ ਅਰਥ ਹੀ ਵਿਸ਼ਾਲ ਸਮਾਜ ਦੇ ਹਿਤ ਲਈ ਸੁਆਰਥ ਨੂੰ ਸਮਾਪਤ ਕਰਨਾ ਹੈ ਅਤੇ ਇਸ ਕਠਿਨ ਘੜੀ ਵਿੱਚ ਦੇਸ਼ਵਾਸੀਆਂ ਨੇ ਆਪਣੇ ਇਸ ਸੰਸਕਾਰੀ ਅਧਿਆਤਮਿਕ ਚਰਿੱਤਰ ਨੂੰ ਦਿਖਾਇਆ ਹੈ ਜਿਸ ਨਾਲ ਇਸ ਸੰਕਟ ਤੋਂ ਉਬਰਨ ਵਿੱਚ ਸਹਾਇਤਾ ਮਿਲੇਗੀ।

ਰਾਜਧਾਨੀ ਵਿੱਚ ਹੋਏ ਤਬਲੀਗ਼ੀ ਜਮਾਤ ਅਤੇ ਕੋਰੋਨਾ ਵਿਸ਼ਾਣੂ ਨੂੰ ਸਮਾਪਤ ਕਰਨ ਦੇ ਕੀਤੇ ਜਾ ਰਹੇ ਦੇਸ਼ ਵਿਆਪੀ ਯਤਨਾਂ ਦੀ ਸਫ਼ਲਤਾ ਤੇ ਉਸ ਦੇ ਪ੍ਰਭਾਵ ਬਾਰੇ ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਘਟਨਾ ਟਾਲੀ ਜਾ ਸਕਦੀ ਸੀ ਜਿਸ ਤੋਂ ਦੂਜਿਆਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ।

ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਤਾਕੀਦ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੇ ਕਿਸੇ ਵੀ ਸੰਕਟ ਤੋਂ ਪਹਿਲਾਂ ਇਸ ਅਨੁਭਵ ਤੋਂ ਸਹੀ ਸਿੱਖਿਆ ਲੈਣ ਅਤੇ ਸੰਸਥਾਗਤਇੰਫਰਾਸਟ੍ਰਕਚਰ ਸਬੰਧੀ, ਸੂਚਨਾ ਦੇ ਅਦਾਨ-ਪ੍ਰਦਾਨ ਸਬੰਧੀ, ਅੰਤਰਰਾਸ਼ਟਰੀ ਸਹਿਯੋਗ ਅਤੇ ਨਿਜੀ ਪੱਧਰ ਤੇ ਪ੍ਰਯਤਨ ਸਬੰਧੀ, ਸਾਰੀਆਂ ਕਮੀਆਂ ਨੂੰ ਦੂਰ ਕਰਨ।

 

******

 

ਵੀਆਰਆਰਕੇ/ਐੱਮਐੱਸਵਾਈ/ਆਰਕੇ


(रिलीज़ आईडी: 1612027) आगंतुक पटल : 210
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam