ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਮੰਤਰੀ ਨੇ ਕਿਹਾ ਕਿ ਲਾਈਟਾਂ ਬੰਦ ਕਰਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਨੂੰ “ਜ਼ਬਰਦਸਤ ਹੁੰਗਾਰਾ” ਮਿਲਿਆ

Posted On: 06 APR 2020 6:15PM by PIB Chandigarh


ਕੇਂਦਰੀ ਬਿਜਲੀ ਮੰਤਰੀ, ਸ਼੍ਰੀ ਆਰ. ਕੇ. ਸਿੰਘ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੋਵਿਡ -19 ਵਿਰੁੱਧ ਲੜਾਈ ਵਿੱਚ ਰਾਸ਼ਟਰੀ ਏਕਤਾ ਦੇ ਪ੍ਰਦਰਸ਼ਨ ਵਜੋਂ ਲਾਈਟਾਂ ਬੰਦ ਕਰਨ ਅਤੇ ਦੀਵੇ ਜਗਾਉਣ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਸ਼੍ਰੀ ਆਰ ਕੇ ਸਿੰਘ ਨੇ ਕੱਲ੍ਹ ਦੇਰ ਸ਼ਾਮ  ਲਾਈਟ ਆਫ ਦੌਰਾਨ ਬਿਜਲੀ ਗ੍ਰਿੱਡ ਦੇ ਪ੍ਰਬੰਧਨ ਦੀ ਨਿਜੀ ਤੌਰ 'ਤੇ ਨਿਗਰਾਨੀ ਕਰਨ ਅਤੇ ਦੀਵੇ ਬਾਲਣ ਦੀ ਮੁਹਿੰਮ ਤੋਂ ਬਾਅਦ ਇਹ ਬਿਆਨ ਦਿੱਤਾ।  ਜਦੋਂ ਸ਼੍ਰੀ ਆਰ ਕੇ ਸਿੰਘ ਰਾਸ਼ਟਰੀ ਬਿਜਲੀ ਨਿਗਰਾਨੀ ਕੇਂਦਰ ਵਿਖੇ ਆਪਣੇ ਅਧਿਕਾਰੀਆਂ ਨਾਲ ਗ੍ਰਿੱਡ ਦੀ ਨਿਗਰਾਨੀ ਕਰ ਰਹੇ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਇਕੱਠੇ ਹੋ ਕੇ ਸਾਰਿਆਂ ਲਈ ਉਮੀਦ ਅਤੇ ਸਕਾਰਾਤਮਕਤਾ ਦੇ 'ਦੀਵੇ' ਬਾਲ਼ ਰਹੇ ਸਨ।

ਬਿਜਲੀ ਮੰਤਰੀ ਨੇ ਟਵੀਟਾਂ ਰਾਹੀਂ ਜਾਣਕਾਰੀ ਦਿੱਤੀ ਕਿ ਬਿਜਲੀ ਦੀ ਮੰਗ 20.49 ਵਜੇ 117300 ਮੈਗਾਵਾਟ ਤੋਂ ਘਟ ਕੇ 21.09 ਵਜੇ ਤੱਕ 85300 ਮੈਗਾਵਾਟ ਰਹਿ ਗਈ ਸੀ; ਅਜਿਹੇ ਵਿੱਚ ਕੁਝ ਮਿੰਟਾਂ ਵਿੱਚ ਹੀ ਬਿਜਲੀ ਦੀ ਮੰਗ ‘ਚ  32000 ਮੈਗਾਵਾਟ ਦੀ ਘਾਟ ਦਰਜ ਕੀਤੀ ਗਈ। ਜਿਸ ਮਗਰੋਂ ਬਿਜਲੀ ਦੀ ਮੰਗ ਫਿਰ  ਵਧਣੀ ਸ਼ੁਰੂ ਹੋ ਗਈ। ਫ੍ਰੀਕੁਐਂਸੀ ਅਤੇ ਵੋਲਟੇਜ ਨੂੰ ਨਾਰਮਲ ਬੈਂਡ ਦੇ ਤਹਿਤ 49.7 ਤੋਂ 50.26 ਹਰਟਜ਼ ਤੱਕ ਬਣਾ ਕੇ ਰੱਖਿਆ ਗਿਆ ਸੀ, ਜਿਸ ਦਾ ਅਰਥ ਹੈ ਕਿ ਵੋਲਟੇਜ ਸਥਿਰ ਰੱਖੀ ਗਈ ਸੀ। ਬਿਜਲੀ ਦੀ ਰਾਸ਼ਟਰੀ ਮੰਗ 'ਚ 32,000 ਮੈਗਾਵਾਟ ਦੀ ਗਿਰਾਵਟ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਦੇਸ਼ ਦੇ ਜ਼ਬਰਦਸਤ ਹੁੰਗਾਰੇ ਨੂੰ ਦਰਸਾਉਂਦੀ ਹੈ।
 
ਲਾਈਟ-ਆਫ ਪ੍ਰੋਗਰਾਮ ਦੇ ਸਫਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ ਸ਼੍ਰੀ ਸਿੰਘ ਨੇ ਦੇਸ਼ ਦੇ ਨਾਲ-ਨਾਲ ਰਾਸ਼ਟਰੀ ਬਿਜਲੀ ਪ੍ਰਣਾਲੀ ਨੂੰ ਇੱਕ ਟੀਮ ਵਜੋਂ ਕੰਮ ਕਰਨ ਲਈ ਵਧਾਈ ਦਿੱਤੀ।  ਉਨ੍ਹਾਂ ਪ੍ਰਧਾਨ ਮੰਤਰੀ ਦੇ 9.09 ਵਜੇ ਦੇ ਕਾਲ ਦੌਰਾਨ ਦੇਸ਼ਵਾਸੀਆਂ ਨੂੰ ਉਨ੍ਹਾਂ ਦੀ ਭੂਮਿਕਾ ਨੂੰ ਸਫਲਤਾਪੂਰਵਕ ਨਿਭਾਉਣ ਲਈ ਦਿਲੋਂ ਵਧਾਈ ਦਿੱਤੀ।  ਉਨ੍ਹਾਂ ਨੇ ਰਾਸ਼ਟਰੀ ਗ੍ਰਿੱਡ ਮੈਨੇਜਰ ਪੋਸੋਕੋ ਅਤੇ ਐੱਨਟੀਪੀਸੀ, ਐੱਨਐੱਚਪੀਸੀ, ਟੀਐੱਚਡੀਸੀ, ਨੀਪਕੋ, ਐੱਸਜੇਵੀਐੱਨਐੱਲ, ਬੀਬੀਐੱਮਬੀ, ਪੀਜੀਸੀਆਈਐੱਲ ਦੇ ਨਾਲ-ਨਾਲ ਰਾਜਾਂ ਦੇ ਬਿਜਲੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਨੂੰ ਇੱਕ ਟੀਮ ਵਜੋਂ ਕੰਮ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਅਖੀਰ ਵਿੱਚ ਕਿਹਾ, "ਦੇਸ਼ ਵਿੱਚ ਕੋਰੋਨਾਵਾਇਰਸ ਖ਼ਿਲਾਫ਼ ਜੰਗ ‘ਚ ਅਸੀਂ ਸਾਰੇ ਅਤੇ ਸਾਰਾ ਰਾਸ਼ਟਰ ਪ੍ਰਧਾਨ ਮੰਤਰੀ ਦੇ ਨਾਲ ਖੜ੍ਹੇ ਹਾਂ। ਪੂਰਾ ਦੇਸ਼ ਪ੍ਰਧਾਨ ਮੰਤਰੀ ਦੇ ਨਾਲ ਖੜ੍ਹਾ ਹੈ।"

*****
ਆਰਸੀਜੇ/ਐੱਮ
 



(Release ID: 1611856) Visitor Counter : 130