ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ ਪੀਪੀਈਜ਼ ਦੀਆਂ ਬਾਹਰੋਂ ਮੰਗਵਾਈਆਂ ਸਪਲਾਈਜ਼ ਭਾਰਤ ’ਚ ਆਉਣੀਆਂ ਸ਼ੁਰੂ

Posted On: 06 APR 2020 6:08PM by PIB Chandigarh

ਚੀਨ ਤੋਂ 1.70 ਲੱਖ ‘ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਵਰਆਲਸ (ਸਾਰੇ ਕੱਪੜਿਆਂ ਨੂੰ ਢਕਣ ਲਈ ਪਾਈ ਜਾਣ ਵਾਲੀ ਡ੍ਰੈੱਸ) ਦੀ ਪ੍ਰਾਪਤੀ ਨਾਲ ਵਿਦੇਸ਼ ਤੋਂ ਸਪਲਾਈ ਲਾਈਨਾਂ ਅੱਜ ਖੁੱਲ੍ਹ ਗਈਆਂ, ਜੋ ਭਾਰਤ ਸਰਕਾਰ ਨੂੰ ਦਾਨ ਕੀਤੀਆਂ ਗਈਆਂ ਹਨ। 20,000 ਕਵਰਆਲਸ ਦੀ ਘਰੇਲੂ ਸਪਲਾਈਜ਼ ਦੇ ਨਾਲ, ਹੁਣ ਕੁੱਲ 1.90 ਲੱਖ ਕਵਰਆਲਸ ਹਸਪਤਾਲਾਂ ਨੂੰ ਵੰਡੇ ਜਾਣਗੇ ਅਤੇ ਉਹ ਹੁਣ ਤੱਕ ਦੇਸ਼ ’ਚ ਉਪਲੱਬਧ 3,87,473 ਪੀਪੀਈਜ਼ ਤੋਂ ਇਲਾਵਾ ਹੋਣਗੇ। ਹੁਣ ਤੱਕ ਕੁੱਲ 2.94 ਲੱਖ ਪੀਪੀਈ ਕਵਰਆਲਸ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਭਾਰਤ ਸਰਕਾਰ ਵੱਲੋਂ ਸਪਲਾਈ ਕੀਤੇ ਗਏ ਹਨ।
ਇਸ ਤੋਂ ਇਲਾਵਾ, ਦੇਸ਼ ’ਚ ਹੀ ਤਿਆਰ ਕੀਤੇ ਗਏ 2 ਲੱਖ ਐੱਨ95 ਮਾਸਕਸ ਵੀ ਵੱਖੋ–ਵੱਖਰੇ ਹਸਪਤਾਲਾਂ ਨੂੰ ਭੇਜੇ ਗਏ ਹਨ। ਇਨ੍ਹਾਂ ਸਮੇਤ, 20 ਲੱਖ ਤੋਂ ਵੱਧ ਐੱਨ95 ਮਾਸਕਸ ਭਾਰਤ ਸਰਕਾਰ ਵੱਲੋਂ ਸਪਲਾਈ ਕੀਤੇ ਗਏ ਹਨ। ਇਸ ਵੇਲੇ ਦੇਸ਼ ’ਚ 16 ਲੱਖ ਐੱਨ95 ਮਾਸਕਸ ਉਪਲੱਬਧ ਹਨ ਅਤੇ ਇਹ ਅੰਕੜਾ 2 ਲੱਖ ਮਾਸਕਸ ਦੀ ਤਾਜ਼ਾ ਸਪਲਾਈ ਨਾਲ ਵਧੇਗਾ।
ਤਾਜ਼ਾ ਸਪਲਾਈਜ਼ ਦੇ ਵੱਡੇ ਹਿੱਸੇ ਤੁਲਨਾਤਮਕ ਤੌਰ ’ਤੇ ਵਧੇਰੇ ਕੇਸਾਂ ਦੀ ਗਿਣਤੀ ਵਾਲੇ ਰਾਜਾਂ ਜਿਵੇਂ ਕਿ ਤਮਿਲ ਨਾਡੂ, ਮਹਾਰਾਸ਼ਟਰ, ਦਿੱਲੀ, ਕੇਰਲ, ਆਂਧਰ ਪ੍ਰਦੇਸ਼, ਤੇਲੰਗਾਨਾ ਤੇ ਰਾਜਸਥਾਨ ਨੂੰ ਭੇਜੇ ਜਾ ਰਹੇ ਹਨ। ਇਹ ਸਪਲਾਈਜ਼ ਏਮਸ, ਸਫ਼ਦਰਜੰਗ ਤੇ ਆਰਐੱਮਐੱਲ ਹਸਪਤਾਲਾਂ, ਆਰਆਈਐੱਮਐੱਸ, ਐੱਨਈਆਜੀਆਰਆਈਐੱਚਐੱਮਐੱਸ, ਬੀਐੱਚਯੂ ਤੇ ਏਐੱਮਯੂ ਜਿਹੇ ਕੇਂਦਰੀ ਸੰਸਥਾਨਾਂ ਨੂੰ ਵੀ ਭੇਜੀਆਂ ਜਾ ਰਹੀਆਂ ਹਨ।
ਕੋਵਿਡ–19 ਵਿਰੁੱਧ ਜੰਗ ਲਈ ਨਿਜੀ ਸੁਰੱਖਿਆ ਉਪਕਰਣਾਂ ਦੀ ਖ਼ਰੀਦ ਲਈ ਸਾਡੇ ਯਤਨਾਂ ਵਿੱਚ ਵਿਦੇਸ਼ੀ ਸਪਲਾਈਜ਼ ਦੀ ਸ਼ੁਰੂਆਤ ਇੱਕ ਵੱਡਾ ਮੀਲ–ਪੱਥਰ ਹੈ। 80 ਲੱਖ ਮੁਕੰਮਲ ਪੀਪੀਈ ਕਿਟਸ (ਐੱਨ95 ਮਾਸਕਸ ਸਮੇਤ) ਲਈ ਇੱਕ ਆਰਡਰ ਸਿੰਗਾਪੁਰ ਸਥਿਤ ਪਲੇਟਫ਼ਾਰਮ ਨੂੰ ਪਹਿਲਾਂ ਦਿੱਤਾ ਗਿਆ ਹੈ ਅਤੇ ਹੁਣ ਅਜਿਹਾ ਸੰਕੇਤ ਮਿਲਿਆ ਹੈ ਕਿ 2 ਲੱਖ ਨਾਲ ਸਪਲਾਈਜ਼ 11 ਅਪ੍ਰੈਲ, 2020 ਤੋਂ ਸ਼ੁਰੂ ਹੋ ਜਾਣਗੀਆਂ, ਬਾਅਦ ’ਚ 8 ਲੱਖ ਹੋਰ ਇੱਕ ਹਫ਼ਤੇ ’ਚ ਆ ਜਾਣਗੀਆਂ। 60 ਲੱਖ ਮੁਕੰਮਲ ਪੀਪੀਈ ਕਿਟਸ ਦਾ ਆਰਡਰ ਦੇਣ ਲਈ ਇੱਕ ਚੀਨੀ ਮੰਚ ਨਾਲ ਗੱਲਬਾਤ ਆਖ਼ਰੀ ਗੇੜ ’ਚ ਚੱਲ ਰਹੀ ਹੈ, ਜਿਸ ਵਿੱਚ ਐੱਨ95 ਮਾਸਕਸ ਵੀ ਸ਼ਾਮਲ ਹੋਣਗੇ। ਐੱਨ95 ਮਾਸਕਸ ਅਤੇ ਸੁਰੱਖਿਆਤਮਕ ਐਨਕਾਂ ਲਈ ਵੱਖਰੇ ਆਰਡਰ ਵੀ ਕੁਝ ਵਿਦੇਸ਼ੀ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ।
ਦੇਸ਼ ਦੀਆਂ ਸਮਰੱਥਾਵਾਂ ਨੂੰ ਹੋਰ ਹੁਲਾਰਾ ਦਿੰਦਿਆਂ, ਉੱਤਰੀ ਰੇਲਵੇ ਨੇ ਇੰਕ ਪੀਪੀਈ ਕਵਰਆਲ ਵਿਕਸਤ ਕੀਤਾ ਹੈ। ਇਹ ਡੀਆਰਡੀਓ ਵੱਲੋਂ ਪਹਿਲਾਂ ਵਿਕਸਿਤ ਕੀਤੇ ਗਏ ਪੀਪੀਈ ਕਵਰਆਲਸ ਤੋਂ ਇਲਾਵਾ ਹੈ। ਹੁਣ ਇਨ੍ਹਾਂ ਉਤਪਾਦਾਂ ਦਾ ਵੱਡੇ ਪੱਧਰ ’ਤੇ ਉਤਪਾਦਨ ਸ਼ੁਰੂ ਕਰਨ ਦੇ ਜਤਨ ਕੀਤੇ ਜਾ ਜਾ ਰਹੇ ਹਨ। ਮੌਜੂਦਾ ਐੱਨ95 ਮਾਸਕ ਉਤਪਾਦਕਾਂ ਨੇ ਆਪਣੀ ਸਮਰੱਥਾ ਵਧਾ ਕੇ 80,000 ਮਾਸਕਸ ਪ੍ਰਤੀ ਦਿਨ ਕਰ ਦਿੱਤੀ ਹੈ।
112.76 ਲੱਖ ਇਕੱਲੇ ਸੁਤੰਤਰ ਐੱਨ95 ਮਾਸਕਸ ਤੇ 157.32 ਲੱਖ ਪੀਪੀਈ ਕਵਰਆਲਸ ਲਈ ਆਰਡਰ ਦਿੱਤੇ ਗਏ ਹਨ। ਇਨ੍ਹਾਂ ’ਚੋਂ, 80 ਲੱਖ ਪੀਪੀਈ ਕਿਟਸ ਵਿੱਚ ਐੱਨ95 ਮਾਸਕਸ ਸ਼ਾਮਲ ਹੋਣਗੇ। ਇਸ ਦਾ ਮੰਤਵ ਸਪਲਾਈ 10 ਲੱਖ ਪੀਪੀਈ ਕਿਟਸ ਪ੍ਰਤੀ ਹਫ਼ਤਾ ਤੱਕ ਪਹੁੰਚਾਉਣਾ ਹੈ। ਦੇਸ਼ ’ਚ ਮਰੀਜ਼ਾਂ ਦੀ ਗਿਣਤੀ ਨੂੰ ਵੇਖਦਿਆਂ, ਹਾਲ ਦੀ ਘੜੀ ਵਾਜਬ ਮਾਤਰਾਵਾਂ ਉਪਲੱਬਧ ਹਨ। ਹੋਰ ਸਪਲਾਈਜ਼ ਇਸ ਹਫ਼ਤੇ ਅੰਦਰ ਪੁੱਜਣ ਦੀ ਸੰਭਾਵਨਾ ਹੈ।
*****
ਐੱਮਵੀ

 



(Release ID: 1611855) Visitor Counter : 199