ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਨਿਊ ਯਾਰਕ ’ਚ ਇੱਕ ਬਾਘ ਦੇ ਕੋਵਿਡ–19 ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਕੇਂਦਰੀ ਚਿੜੀਆਘਰ ਅਥਾਰਿਟੀ ਨੇ ਭਾਰਤ ’ਚ ਚਿੜੀਆਘਰਾਂ ਨੂੰ ਹਾਈ–ਅਲਰਟ ’ਤੇ ਰਹਿਣ ਦੀ ਸਲਾਹ ਦਿੱਤੀ

Posted On: 06 APR 2020 6:09PM by PIB Chandigarh

 

ਅਮਰੀਕਾ ਦੇ ਖੇਤੀ ਵਿਭਾਗ ਦੀ ਰਾਸ਼ਟਰੀ ਪਸ਼ੂ–ਚਿਕਿਤਸਾ ਸੇਵਾ ਪ੍ਰਯੋਗਸ਼ਾਲਾ ਨੇ 5 ਅਪ੍ਰੈਲ, 2020 ਨੂੰ ਜਾਰੀ ਬਿਆਨ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬ੍ਰੌਂਕਸ ਚਿੜੀਆਘਰ, ਨਿਊ ਯਾਰਕ ਦਾ ਇੱਕ ਬਾਘ ਸਾਰਸ–ਕੋਵ–2 (ਕੋਵਿਡ–19) ਦੀ ਛੂਤ ਤੋਂ ਗ੍ਰਸਤ ਹੈ।

https://wvvw.aphis.usda.gov/aphisinewsroominews/sa_by_date/sa-2020/ny-zoo-covid-19

ਇਸ ਤੱਥ ਦਾ ਨੋਟਿਸ ਲੈਂਦਿਆਂ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਤਹਿਤ ਕੇਂਦਰੀ ਚਿੜੀਆਘਰ ਅਥਾਰਿਟੀ ਨੇ ਦੇਸ਼ ਦੇ ਸਾਰੇ ਚਿੜੀਆਘਰਾਂ ਨੂੰ ਹਾਈ–ਅਲਰਟ ’ਤੇ ਰਹਿਣ, ਕਿਸੇ ਅਸਾਧਾਰਨ ਵਿਵਹਾਰ / ਲੱਛਣਾਂ ਨੂੰ ਧਿਆਨ ’ਚ ਰੱਖਦਿਆਂ ਸੀਸੀਟੀਵੀ ਦੀ ਮਦਦ ਨਾਲ ਜਾਨਵਰਾਂ ਦੀ 24 ਘੰਟੇ ਨਿਗਰਾਨੀ ਕਰਨ, ਪੀਪੀਈ (ਵਿਅਕਤੀਗਤ ਸੁਰੱਖਿਆ ਉਪਕਰਣ) ਜਾਂ ਹੋਰ ਸੁਰੱਖਿਆ ਉਪਾਅ ਦੇ ਬਗ਼ੈਰ ਚਿੜੀਆਘਰ ਕਰਮਚਾਰੀਆਂ ਨੂੰ ਜਾਨਵਰਾਂ ਨੇੜੇ ਜਾਣ, ਬਿਮਾਰ ਜਾਨਵਰਾਂ ਨੂੰ ਕੁਆਰੰਟੀਨ/ਅਲੱਗ–ਅਲੱਗ ਰੱਖਣ ਤੇ ਜਾਨਵਰਾਂ ਨੂੰ ਭੋਜਨ ਦਿੰਦੇ ਸਮੇਂ ਘੱਟ ਤੋਂ ਘੱਟ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।

ਅਡਵਾਈਜ਼ਰੀ ’ਚ ਅੱਗੇ ਕਿਹਾ ਗਿਆ ਹੈ ਕਿ ਮਾਸਾਹਾਰੀ ਥਣਧਾਰੀਆਂ ਜਿਵੇਂ ਬਿੱਲੀ, ਨਿਓਲ਼ਾ ਤੇ ਪ੍ਰਾਈਮੇਟਸ ਦੀ ਸਾਵਧਾਨੀ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਸ਼ੱਕੀ ਮਾਮਲਿਆਂ ਦੇ ਨਮੂਨਿਆਂ ਨੂੰ 15 ਦਿਨਾਂ ਦੀ ਮਿਆਦ ਤੱਕ ਕੋਵਿਡ–19 ਪਰੀਖਣ ਲਈ ਵਰਣਿਤ ਪਸ਼ੂ–ਸਿਹਤ ਸੰਸਥਾਨਾਂ ’ਚ ਭੇਜਿਆ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਰਾਸ਼ਟਰੀ/ਆਈਸੀਐੱਮਆਰ ਦਿਸ਼ਾ–ਨਿਰਦੇਸ਼ ਅਨੁਸਾਰ ਵਧੇਰੇ ਜੋਖਮ ਵਾਲੇ ਇਸ ਵਾਇਰਸ ਦੀ ਜੈਵਿਕ–ਰੋਕਥਾਮ ਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ:

1. ਨੈਸ਼ਨਲ ਇੰਸਟੀਟਿਊਟ ਆਵ੍ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ (ਐੱਨਆਈਐੱਚਐੱਸਏਡੀ), ਭੋਪਾਲ, ਮੱਧ ਪ੍ਰਦੇਸ਼

2. ਨੈਸ਼ਨਲ ਰਿਸਰਚ ਸੈਂਟ ਔਨ ਇਕੁਈਨਜ਼ (ਐੱਨਆਰਸੀਈ), ਹਿਸਾਰ, ਹਰਿਆਣਾ।

3. ਸੈਂਟਰ ਫ਼ਾਰ ਐਨੀਮਲ ਡਿਜ਼ੀਜ਼ ਰਿਸਰਚ ਐਂਡ ਡਾਇਓਗਨੌਸਟਿਕ (ਸੀਏਡੀਆਰਏਡੀ), ਇੰਡੀਅਨ ਵੈਟਰਨਰੀ ਰਿਸਰਚ ਇੰਸਟੀਟਿਊਟ, (ਆਈਵੀਆਰਆਈ), ਇੱਜ਼ਤਨਗਰ, ਬਰੇਲੀ, ਉੱਤਰ ਪ੍ਰਦੇਸ਼।

ਕੇਂਦਰੀ ਚਿੜੀਆਘਰ ਅਥਾਰਿਟੀ ਨੇ ਚਿੜੀਆਘਰਾਂ ਦੇ ਸਾਰੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਵਿਡ–19 ਦੇ ਸੰਦਰਭ ’ਚ ਸਰਕਾਰ ਵੱਲੋਂ ਸਮੇਂ–ਸਮੇਂ ’ਤੇ ਜਾਰੀ ਸੁਰੱਖਿਆ ਤੇ ਕੀਟਾਣੂ–ਸ਼ੋਧਨ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ।

ਇਸ ਤੋਂ ਇਲਾਵਾ ਸਾਰੇ ਚਿੜੀਆਘਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਨ–ਸਿਹਤ ਲਈ ਮਨੋਨੀਤ ਨੋਡਲ ੲਜੰਸੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਤੇ ਨੋਡਲ ਏਜੰਸੀ ਦੀ ਬੇਨਤੀ ’ਤੇ ਸਕ੍ਰੀਨਿੰਗ, ਪਰੀਖਣ, ਨਿਗਰਾਨੀ ਤੇ ਤਸ਼ਖੀਸ (ਡਾਇਓਗਨੌਸਿਸ) ਲਈ ਨਮੂਨਿਆਂ ਦੀ ਇਜਾਜ਼ਤ ਦੇਣ।

 

***

ਜੀਕੇ



(Release ID: 1611854) Visitor Counter : 98