ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਰਾਸ਼ਟਰੀ ਪਾਰਕਾਂ/ਰੱਖਾਂ/ਟਾਈਗਰ ਰਿਜ਼ਰਵਾਂ ਵਿੱਚ ਕੋਵਿਡ-19 ਨੂੰ ਰੋਕਣ ਅਤੇ ਪ੍ਰਬੰਧਨ ਸਬੰਧੀ ਅਡਵਾਈਜ਼ਰੀ

Posted On: 06 APR 2020 7:17PM by PIB Chandigarh

ਦੇਸ਼ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਦੇਖਦੇ ਹੋਏ ਅਤੇ ਹਾਲ ਹੀ ਵਿੱਚ ਨਿਊਯਾਰਕ ਵਿੱਚ ਕੋਵਿਡ-19 ਨਾਲ ਸੰਕ੍ਰਮਿਤ ਇੱਕ ਬਾਘ ਨਾਲ ਸਬੰਧਿਤ ਖ਼ਬਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ,  ਵਾਤਾਵਰਣ,  ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ  ਨੇ ਰਾਸ਼ਟਰੀ ਪਾਰਕਾਂ/ਰੱਖਾਂ/ਟਾਈਗਰ ਰਿਜ਼ਰਵਾਂ ਵਿੱਚ ਕੋਵਿਡ- 19 ਨੂੰ ਰੋਕਣ ਅਤੇ ਪ੍ਰਬੰਧਨ  ਸਬੰਧੀ  ਇੱਕ ਅਡਵਾਈਜ਼ਰੀ ਜਾਰੀ ਕੀਤੀ ਹੈ,  ਕਿਉਂਕਿ ਇਸ ਗੱਲ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਪਾਰਕਾਂ/ਰੱਖਾਂ/ਟਾਈਗਰ ਰਿਜ਼ਰਵਾਂ ਵਿੱਚ ਪਸ਼ੂਆਂ ਵਿੱਚ ਇਸ ਵਾਇਰਸ ਦੇ ਫੈਲਾਅ ਦੀਆਂ ਸੰਭਾਵਨਾਵਾਂ ਹਨ ਅਤੇ ਇਸ ਵਾਇਰਸ ਦੀ ਟਰਾਂਸਮਿਸ਼ਨ ਜਾਨਵਰਾਂ ਤੋਂ ਮਨੁੱਖਾਂ ਵਿੱਚ ਅਤੇ ਮਨੁੱਖਾਂ ਤੋਂ ਜਾਨਵਰਾਂ ਵਿੱਚ ਹੋ ਸਕਦੀ ਹੈ।
ਇਸ ਅਡਵਾਈਜ਼ਰੀ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੀਫ਼ ਵਾਈਲਡਲਾਈਫ ਵਾਰਡਨਾਂ (ਮੁੱਖ ਵਣ ਜੀਵ ਅਧਿਕਾਰੀਆਂ) ਨੂੰ ਕਿਹਾ ਗਿਆ ਹੈ :
1 . ਰਾਸ਼ਟਰੀ ਪਾਰਕਾਂ/ਰੱਖਾਂ/ਟਾਈਗਰ ਰਿਜ਼ਰਵਾਂ ਵਿੱਚ ਮਨੁੱਖਾਂ ਤੋਂ ਪਸ਼ੂਆਂ ਵਿੱਚ ਅਤੇ ਪਸ਼ੂਆਂ ਤੋਂ ਮਨੁੱਖਾਂ ਵਿੱਚ ਇਸ ਵਾਇਰਸ ਦੀ ਟਰਾਂਸਮਿਸ਼ਨ ਅਤੇ ਪ੍ਰਸਾਰ ਨੂੰ ਰੋਕਣ ਲਈ ਤਤਕਾਲ ਸੁਰੱਖਿਆਤਮਕ ਕਦਮ ਉਠਾਉਣ।
2 .  ਮਨੁੱਖਾਂ ਅਤੇ ਵਣ ਜੀਵਾਂ ਦੇ ਇੰਟਰਫੇਸ ਵਿੱਚ ਕਮੀ ਲਿਆਓ।
3. ਰਾਸ਼ਟਰੀ ਪਾਰਕਾਂ/ਰੱਖਾਂ /ਟਾਈਗਰ ਰਿਜ਼ਰਵ ਵਿੱਚ ਲੋਕਾਂ ਦੀ ਆਵਾਜਾਈ ‘ਤੇ ਰੋਕ ਲਗਾਓ।
4.  ਫੀਲਡ ਮੈਨੇਜਰਾਂ,  ਵੈਟਰਨਰੀ ਡਾਕਟਰਾਂ ਅਤੇ ਫਰੰਟਲਾਈਨ ਸਟਾਫ ਦੇ ਨਾਲ ਇੱਕ ਟਾਸਕ ਫੋਰਸ/  ਰੈਪਿਡ ਐਕਸ਼ਨ ਫੋਰਸ ਦਾ ਗਠਨ ਕਰੋ,  ਜਿਸ ਨਾਲ ਸਥਿਤੀ ਨੂੰ ਛੇਤੀ ਤੋਂ ਛੇਤੀ ਨਿਯੰਤਰਿਤ ਕੀਤਾ ਜਾ ਸਕੇ।
5. ਕਿਸੇ ਵੀ ਮਾਮਲੇ ਦੇ ਤਤਕਾਲ ਪ੍ਰਬੰਧਨ ਕਰਨ ਲਈ ਇੱਕ ਨੋਡਲ ਅਧਿਕਾਰੀ ਸਮੇਤ ‘ਚੌਬੀ ਘੰਟੇ’ ਰਿਪੋਰਟਿੰਗ ਵਾਲਾ ਤੰਤਰ ਬਣਾਓ।
6.  ਜ਼ਰੂਰਤ ਪੈਣ ‘ਤੇ, ਪਸ਼ੂਆਂ ਦਾ ਐਮਰਜੈਂਸੀ ਇਲਾਜ ਕਰਨ ਅਤੇ ਉਨ੍ਹਾਂ ਦੇ ਕੁਦਰਤੀ ਆਵਾਸ ਵਿੱਚ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਸੇਵਾਵਾਂ ਦੀ ਸਥਾਪਨਾ ਕਰੋ। 
7. ਕਈ ਵਿਭਾਗਾਂ ਦੇ ਤਾਲਮੇਲੀ ਯਤਨਾਂ ਦੁਆਰਾ, ਰੋਗ ਨਿਗਰਾਨੀ,  ਮੈਪਿੰਗ ਅਤੇ ਮੌਨੀਟਰਿੰਗ ਨੂੰ ਹੁਲਾਰਾ ਦਿਓ।
8. ਰਾਸ਼ਟਰੀ ਪਾਰਕਾਂ/ਰੱਖਾਂ/ਟਾਈਗਰ ਰਿਜ਼ਰਵਾਂ ਦੇ ਆਸ-ਪਾਸ ਸਟਾਫ/ਟੂਰਿਸਟਾਂ/ ਗ੍ਰਾਮੀਣਾਂ ਆਦਿ ਦੇ ਆਉਣ-ਜਾਣ ਦੌਰਾਨ ਸਿਹਤ ਮੰਤਰਾਲਾ ਦੁਆਰਾ ਜਾਰੀ ਸਾਰੀਆਂ ਸ਼ਰਤਾਂ ਦੀ ਪਾਲਣਾ ਕਰੋ। 
9 .  ਵਾਇਰਸ ਦੇ ਫੈਲਾਅ ਨੂੰ ਕੰਟਰੋਲ ਕਰਨ ਲਈ ਹੋਰ ਸੰਭਵ ਕਦਮ ਉਠਾਓ।
10 . ਉਠਾਏ ਗਏ ਕਦਮਾਂ ਦੀ ਜਾਣਕਾਰੀ ਇਸ ਮੰਤਰਾਲੇ ਨੂੰ ਦਿਓ ।
 
***
ਜੀਕੇ

 



(Release ID: 1611840) Visitor Counter : 191