ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਸਮਰਥਿਤ ਸਿਹਤ ਸਟਾਰਟ ਅੱਪਸ ਵਲੋਂ ਕੋਵਿਡ-19 ਦਾ ਪਤਾ ਲਗਾਉਣ ਲਈ ਰੈਪਿਡ ਕਿੱਟ ਦਾ ਨਿਰਮਾਣ

Posted On: 06 APR 2020 3:21PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਕੋਵਿਡ-19 ਬਿਮਾਰੀ ਦਾ ਤੇਜ਼ੀ ਨਾਲ ਪਤਾ ਲਗਾਉਣ ਲਈ ਆਪਣੇ ਪਲੇਟਫਾਰਮ ਟੈਕਨੋਲੋਜੀ ਨੂੰ ਵਧਾਉਣ ਲਈ ਪੁਆਇੰਟ ਆਵ੍ ਕੇਅਰ ਡਾਇਗਨੌਸਟਿਕ  ਉੱਤੇ ਕੰਮ ਕਰ ਰਹੇ ਪੁਣੇ ਸਥਿਤ ਇੱਕ ਸਿਹਤ ਸਟਾਰਟ ਅੱਪ ਮਾਡਿਊਲ ਇਨੋਵੇਸ਼ਨਜ਼ ਨੂੰ ਮਾਲੀ ਮਦਦ ਪ੍ਰਦਾਨ ਕੀਤੀ ਹੈ ਜਿਸ ਨਾਲ ਕਿ 10 ਤੋਂ 15 ਮਿੰਟ ਦੀ ਜਾਂਚ ਨਾਲ ਕੋਵਿਡ-19 ਦਾ ਪਤਾ ਲਗਾਉਣ ਲਈ ਇੱਕ ਉਤਪਾਦ ਦਾ ਵਿਕਾਸ ਕੀਤਾ ਜਾ ਸਕੇ।

ਆਪਣੇ ਪ੍ਰਮੁੱਖ ਉਤਪਾਦ ਯੂਸੈਂਸ ਦੀ ਸਿੱਧ ਧਾਰਨਾ ਦੀ ਵਰਤੋਂ ਕਰਦੇ ਹੋਏ ਮਾਡਿਊਲ ਹੁਣ ਐਨਕੋਵਸੈਂਸਿਜ਼(ਟੀਐੱਮ) ਦਾ ਵਿਕਾਸ ਕਰ ਰਿਹਾ ਹੈ ਜੋ ਐਂਟੀਬਾਡੀਜ਼, ਜਿਨ੍ਹਾਂ ਨੂੰ ਮਨੁੱਖੀ ਸਰੀਰ ਵਿੱਚ ਕੋਵਿਡ-19 ਵਿਰੁੱਧ ਸਿਰਜਿਤ ਕੀਤਾ ਗਿਆ ਹੈ, ਦਾ ਪਤਾ ਲਗਾਉਣ ਲਈ ਇੱਕ ਰੈਪਿਡ ਟੈਸਟ ਡਿਵਾਈਸ ਹੈ।

ਇਸ ਵੇਲੇ ਭਾਰਤ ਜਿਸ ਪੜਾਅ ਵਿੱਚੋਂ ਲੰਘ ਰਿਹਾ ਹੈ ਉਸ ਵਿੱਚ ਵਿਆਪਕ ਤੌਰ ` ਤੇ ਸਕ੍ਰੀਨਿੰਗ ਬੇਹੱਦ ਜ਼ਰੂਰੀ ਹੈ। ਰੈਪਿਡ ਟੈਸਟ ਡਿਵਾਈਸ ਨਾਲ ਮਰੀਜ਼ਾਂ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਕਰਨਾ ਅਤੇ ਇਹ ਨਿਰਧਾਰਤ ਕਰਨਾ ਕਿ ਕੀ ਇਨਫੈਸ਼ਨ ਪ੍ਰਭਾਵਤ ਵਿਅਕਤੀ ਠੀਕ ਹੋ ਚੁੱਕਾ ਹੈ ਅਤੇ ਇਹ ਪਤਾ ਲਗਾਉਣਾ ਵੀ ਕਿ ਮਰੀਜ਼ਾਂ ਵਿੱਚ ਇਨਫੈਕਸ਼ਨ ਦਾ ਕਿਹੜਾ ਪੜਾਅ ਹੈ, ਸੰਭਵ ਹੋ ਜਾਵੇਗਾ।

ਰੀਅਲ ਟਾਈਮ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮਰਜ਼ ਚੇਨ ਰੀਐਕਸ਼ਨ (ਆਈਟੀ-ਪੀਸੀਆਰ) ਦੀ ਗੋਲਡ ਮਿਆਰ ਦੀ ਮੌਜੂਦਾ ਪੁਸ਼ਟੀ ਪ੍ਰਣਾਲੀ ਮਹਿੰਗੀ ਹੈ, ਜ਼ਿਆਦਾ ਸਮਾਂ ਲੈਂਦੀ ਹੈ ਅਤੇ ਟ੍ਰੇਂਡ ਵਿਅਕਤੀਆਂ ਦੀ ਲੋੜ ਹੁੰਦੀ ਹੈ। ਇਹ ਨਵਾਂ ਰੈਪਿਡ ਟੈਸਟ ਘੱਟ ਲਾਗਤ ਉੱਤੇ ਵਧੇਰੇ ਪ੍ਰਭਾਵੀ ਢੰਗ ਨਾਲ ਸਮੱਸਿਆ ਉੱਤੇ ਰੋਕ ਲਗਾ ਸਕਦਾ ਹੈ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ "ਹਾਲਾਂਕਿ ਇਹ ਪੀਸੀਆਰ ਅਧਾਰਿਤ  ਪੁਸ਼ਟੀ ਤਕਨੀਕ ਦਾ ਬਦਲ ਨਹੀਂ ਹੈ ਪਰ ਐਂਟੀਬਾਡੀਜ਼ ਦਾ ਪਤਾ ਲਗਾਉਣ ਉੱਤੇ ਅਧਾਰਿਤ  ਤਜਰਬਿਆਂ ਦੀ ਵਰਤੋਂ ਵਿਸ਼ਵ ਤੌਰ `ਤੇ ਤੁਰੰਤ ਵਿਆਪਕ ਜਾਂਚਾਂ ਲਈ ਕੀਤੀ ਜਾ ਰਹੀ ਹੈ, ਜੋ ਪੀਸੀਆਰ ਮਸ਼ੀਨਾਂ ਦੀ ਸੀਮਿਤ ਗਿਣਤੀ ਨਾਲ ਬੋਝ ਨੂੰ ਕੁਝ ਘੱਟ ਕਰੇਗੀ ਅਤੇ ਹੋਰ ਗੱਲਾਂ ਤੋਂ ਇਲਾਵਾ ਕਾਰਜ ਨੀਤੀਆਂ ਨੂੰ ਬਣਾਉਣ ਅਤੇ ਫੈਸਲਾ ਲੈਣ ਵਿੱਚ ਸਹਾਈ ਹੋਵੇਗੀ।"

 

ਐਨਕੋਵਸੈਂਸਿਜ਼ ਤਜਰਬੇ ਦਾ ਟੀਚਾ ਵਾਇਰਲ ਇਨਫੈਕਸ਼ਨ ਦੇ ਉਭਾਰ ਉੱਤੇ ਮਨੁੱਖੀ ਸਰੀਰ ਵਿੱਚ ਸਿਰਜਿਤ IgG ਅਤੇ IgM ਐਂਟੀਬਾਡੀਜ਼ ਦਾ ਪਤਾ ਲਗਾਉਣਾ ਹੈ ਅਤੇ ਇਸ ਨੂੰ ਕੋਵਿਡ-19 ਲਈ ਵਿਸ਼ੇਸ਼ ਬਣਾਉਂਦੇ ਹੋਏ ਸਪਾਈਕ ਪ੍ਰੋਟੀਨ ਵਿਰੁੱਧ ਟਾਰਗੈੱਟ ਕੀਤਾ ਗਿਆ ਹੈ।

ਸਟਾਰਟ ਅੱਪ ਦੀ ਯੋਜਨਾ ਰਾਸ਼ਟਰੀ ਏਜੰਸੀਆਂ ਤੋਂ ਮਿੱਥੀ ਤਸਦੀਕ ਪ੍ਰਾਪਤ ਕਰਨ ਤੋਂ ਬਾਅਦ 2-3 ਮਹੀਨਿਆਂ ਵਿੱਚ ਤਜਰਬੇ ਲਈ ਤਿਆਰ ਕਰਨ ਦੀ ਹੈ। ਭਵਿੱਖ ਵਿੱਚ ਇਹ ਉਨ੍ਹਾਂ ਮਰੀਜ਼ਾਂ ਦਾ ਪਤਾ ਲਗਾਉਣ ਵਿੱਚ ਵੀ ਸਹਾਇਤਾ ਕਰੇਗੀ ਜੋ ਰਿਕਵਰ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਫਰੰਟਲਾਈਨ ਜਾਬ ਨਿਰੂਪਤ ਕਰੇਗੀ। ਇਸ ਟੈਸਟ ਦੀ ਵਰਤੋਂ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਅਜਿਹੇ ਸਥਾਨਾਂ ਉੱਤੇ ਜਾਂਚ ਕਰਨ ਵਿੱਚ ਕੀਤੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਭਵਿੱਖ ਵਿੱਚ ਕਿਸੇ ਖਤਰੇ ਤੋਂ ਵੀ ਬਚਾ ਸਕਦਾ ਹੈ।

ਹਾਲਾਂਕਿ ਟੈਕਨੋਲੋਜੀ ਦੀ ਵਿਹਾਰਕਤਾ ਸਿੱਧ ਹੋ ਚੁੱਕੀ ਹੈ, ਧਾਰਨਾ ਦਾ ਸਬੂਤ (ਪੀਓਸੀ) ਅਤੇ ਉਤਪਾਦ ਦੀ ਕਾਰਜ ਸਮਰੱਥਾ ਪ੍ਰਦਰਸ਼ਿਤ ਕਰਦੇ ਹੋਏ ਪ੍ਰੋਟੋਟਾਈਪ ਦਾ ਪ੍ਰਦਰਸ਼ਨ ਕੀਤਾ ਜਾਣਾ ਅਜੇ ਬਾਕੀ ਹੈ।

ਵਧੇਰੇ ਵੇਰਵੇ ਲਈ ਸੰਪਰਕ ਕਰੋ
ਸਚਿਨ ਦੂਬੇ
sachin@moduleinnovations.com
7350840295

****

ਕੇਜੀਐੱਸ/(ਡੀਐੱਸਟੀ) 



(Release ID: 1611829) Visitor Counter : 107