ਕੋਲਾ ਮੰਤਰਾਲਾ
ਕੋਲ ਇੰਡੀਆ ਦੀ ਸਹਾਇਕ ਇਕਾਈ ਐੱਮਸੀਐੱਲ ਭੁਵਨੇਸ਼ਵਰ ਵਿੱਚ ਕੋਵਿਡ-19 ਹਸਪਤਾਲ ਦਾ ਵਿੱਤ ਪੋਸ਼ਣ ਕਰੇਗੀ: ਪ੍ਰਹਲਾਦ ਜੋਸ਼ੀ
Posted On:
06 APR 2020 2:31PM by PIB Chandigarh
ਕੇਂਦਰੀ ਕੋਲਾ ਅਤੇ ਖਾਣ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਹਸਪਤਾਲ ਦੇ ਉਦਘਾਟਨ ਪ੍ਰੋਗਰਾਮ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਸ਼ਾਮਲ ਹੋਏ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ‘‘ਮਹਾਨਦੀ ਕੋਲਫੀਲਡਸ ਲਿਮਿਟਿਡ (ਐੱਮਸੀਐੱਲ) ਭੁਵਨੇਸ਼ਵਰ ਸਥਿਤ ਕੋਵਿਡ-19 ਹਸਪਤਾਲ ਦਾ ਸਾਰਾ ਖਰਚ ਚੁੱਕੇਗੀ। ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕੋਵਿਡ-19 ਹਸਪਤਾਲ ਹੋਵੇਗਾ। ਇਨ੍ਹਾਂ ਖਰਚਿਆਂ ਵਿੱਚ ਮਰੀਜ਼ਾਂ ਦੇ ਇਲਾਜ ’ਤੇ ਹੋਣ ਵਾਲਾ ਖਰਚ ਵੀ ਸ਼ਾਮਲ ਹੈ ਜਿਸ ਦੇ ਲਈ ਐੱਮਐੱਲਸੀ ਨੇ 7.31 ਕਰੋੜ ਰੁਪਏ ਦੀ ਰਕਮ ਅਡਵਾਂਸ ਵਿੱਚ ਜਾਰੀ ਕੀਤੀ ਹੈ। ਇਹ ਹਸਪਤਾਲ ਓਡੀਸ਼ਾ ਦੇ ਲੋਕਾਂ ਲਈ ਇੱਕ ਵੱਡੀ ਚਿਕਿਤਸਾ ਅਸਾਸਾ (asset) ਹੈ।’’
ਮਹਾਨਦੀ ਕੋਲਫੀਲਡਸ ਲਿਮਿਟਿਡ (ਐੱਮਸੀਐੱਲ) ਕੋਲ ਇੰਡੀਆ ਦੀ ਸਹਾਇਕ ਇਕਾਈ ਹੈ। ਇਸ ਹਸਪਤਾਲ ਵਿੱਚ 500 ਬਿਸਤਰੇ ਅਤੇ ਵੈਂਟੀਲੇਟਰਾਂ ਦੀ ਸੁਵਿਧਾ ਸਮੇਤ ਆਈਸੀਯੂ ਦੇ 25 ਬਿਸਤਰਿਆਂ ਦੀ ਸੁਵਿਧਾ ਉਪਲੱਬਧ ਹੈ। ਓਡੀਸ਼ਾ ਦੇ ਮੁੱਖ ਮੰਤਰੀ, ਸ਼੍ਰੀ ਨਵੀਨ ਪਟਨਾਇਕ ਨੇ ਹਸਪਤਾਲ ਦਾ ਉਦਘਾਟਨ ਕੀਤਾ। ਓਡੀਸ਼ਾ ਸਰਕਾਰ ਨੇ ਅੱਜ ਤੋਂ ਇਹ ਹਸਪਤਾਲ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ।
ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਮਿਨਰਲ ਫੰਡ (ਡੀਐੱਮਐੱਫ) ਵਿੱਚ ਉਪਲੱਬਧ ਬਾਕੀ ਰਾਸ਼ੀ ਦਾ 30% ਤੱਕ ਵਰਤਣ ਦੀ ਆਗਿਆ ਦੇਣ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਓਡੀਸ਼ਾ ਜਿਹੇ ਖਣਿਜ ਭਰਪੂਰ ਰਾਜ ਨੂੰ ਮਹਾਮਾਰੀ ਨਾਲ ਲੜਨ ਵਿੱਚ ਮਦਦ ਮਿਲੇਗੀ।
ਕੇਂਦਰੀ ਕੋਲਾ ਅਤੇ ਖਾਣ ਮੰਤਰੀ ਨੇ ਕਿਹਾ, ‘‘ਮੈਂ ਕੋਲਾ ਅਤੇ ਖਾਣ ਮੰਤਰਾਲੇ ਦੇ ਪਬਲਿਕ ਸੈਕਟਰ ਉੱਦਮਾਂ ਨੂੰ ਵਿਅਕਤੀਗਤ ਤੌਰ ‘ਤੇ ਨਿਰਦੇਸ਼ ਦਿੱਤਾ ਹੈ ਕਿ ਉਹ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਸਬੰਧਿਤ ਰਾਜ ਸਰਕਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ। ਇਹ ਮਹਾਮਾਰੀ ਦੁਨੀਆ ਦੇ ਅਧਿਕਤਮ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਮੈਨੂੰ ਖੁਸ਼ੀ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਇਨ੍ਹਾਂ ਪਬਲਿਕ ਸੈਕਟਰ ਉੱਦਮਾਂ ਦੇ ਪ੍ਰਯਤਨ ਸ਼ਲਾਘਾਯੋਗ ਰਹੇ ਹਨ।’’
ਕੋਲ ਇੰਡੀਆ ਦੀਆਂ ਸਹਾਇਕ ਇਕਾਈਆਂ ਨੇ 8 ਰਾਜਾਂ ਵਿੱਚ 1500 ਕੁਆਰੰਟੀਨ/ਆਈਸੋਲੇਸ਼ਨ ਬਿਸਤਰੇ ਉਪਲੱਬਧ ਕਰਵਾਏ ਹਨ। ਇਸ ਤਰ੍ਹਾਂ ਨਾਲਕੋ (ਐੱਨਏਐੱਲਸੀਓ) ਦੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਰਕਮ 2.5 ਕਰੋੜ ਰੁਪਏ ਹੈ। ਨਾਲਕੋ ਦਾ ਹੈੱਡਕੁਆਰਟਰ ਭੁਵਨੇਸ਼ਵਰ ਹੈ। ਕੋਰਾਪੁਟ ਜ਼ਿਲ੍ਹੇ ਵਿੱਚ ਓਡੀਸ਼ਾ ਸਰਕਾਰ ਦੁਆਰਾ ਸਥਾਪਿਤ ਕੀਤੇ ਜਾਣ ਵਾਲੇ ਇੱਕ ਸਮਰਪਿਤ ਕੋਵਿਡ-19 ਹਸਪਤਾਲ ਦੇ ਵਿੱਤ ਪੋਸ਼ਣ ਲਈ ਵੀ ਨਾਲਕੋ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।
****
ਆਰਜੇ/ਐੱਨਜੀ
(Release ID: 1611806)
Visitor Counter : 133