ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਪ੍ਰੇਰਿਤ, ਦ੍ਰਿੜ੍ਹ ਸੰਕਲਪ ਅਤੇ ਸਤਰਕ ਰਹਿਣ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ

ਮੰਤਰੀਆਂ ਨੂੰ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਸੰਪਰਕ ਵਿੱਚ ਰਹਿ ਕੇ ਸੰਕਟਕਾਲੀ ਸਮੱਸਿਆਵਾਂ ਦਾ ਸਮਾਧਾਨ ਪ੍ਰਦਾਨ ਕਰਨਾ ਚਾਹੀਦਾ ਹੈ; ਜ਼ਿਲ੍ਹਾ ਪੱਧਰੀ ਸੂਖਮ ਯੋਜਨਾਵਾਂ ਤਿਆਰ ਕਰਨੀਆਂ ਚਾਹੀਦੀਆਂ ਹਨ:ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਸਬੰਧਿਤ ਮੰਤਰਾਲਿਆਂ ਨੂੰ ਨਿਰੰਤਰ ਨਿਗਰਾਨੀ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੀ ਬੇਨਤੀ ਕੀਤੀ ਕਿ ‘ਗ਼ਰੀਬ ਕਲਿਆਣ ਯੋਜਨਾ’ ਦੇ ਲਾਭ ਨਿਰਵਿਘਨ ਰੂਪ ਨਾਲ ਨਿਰਧਾਰਿਤ ਲਾਭਾਰਥੀਆਂ ਤੱਕ ਪਹੁੰਚਦੇ ਰਹਿਣ

ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਗ੍ਰਾਮੀਣ ਖੇਤਰਾਂ ਅਤੇ ਜ਼ਮੀਨੀ ਸੰਸਥਾਨਾਂ ਵਿੱਚ ‘ਆਰੋਗਯ ਸੇਤੂ’ ਐਪ ਨੂੰ ਮਕਬੂਲ ਬਣਾਉਣ ਨੂੰ ਕਿਹਾ

ਮੰਡੀਆਂ ਨਾਲ ਕਿਸਾਨਾਂ ਨੂੰ ਜੋੜਨ ਲਈ ਐਪ ਅਧਾਰਿਤ ਕੈਬ ਸੇਵਾਵਾਂ ਦੀ ਤਰਜ਼ ’ਤੇ ‘ਟਰੱਕ ਐਗ੍ਰੀਗੇਟਰਸ’ ਜਿਹੇ ਅਭਿਨਵ ਸਮਾਧਾਨਾਂ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੋ: ਪ੍ਰਧਾਨ ਮੰਤਰੀ

ਲੌਕਡਾਊਨ ਉਪਾਵਾਂ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਾਨਦੰਡਾਂ ’ਤੇ ਇੱਕਠਿਆਂ ਅਮਲ ਕਰਨ ਦੀ ਜ਼ਰੂਰਤ ਹੈ; ਲੌਕਡਾਊਨ ਸਮਾਪਤ ਹੋਣ ’ਤੇ ਹਰੇਕ ਮੰਤਰਾਲੇ ਲਈ ਦਸ ਪ੍ਰਮੁੱਖ ਫੈਸਲਿਆਂ ਅਤੇ ਫੋਕਸ ਵਾਲੇ ਦਸ ਪ੍ਰਾਥਮਿਕਤਾ ਖੇਤਰਾਂ ਦੀ ਪਹਿਚਾਣ ਕਰੋ: ਪ੍ਰਧਾਨ ਮੰਤਰੀ

ਮੰਤਰਾਲਿਆਂ ਨੂੰ ਇੱਕ ‘ਕਾਰੋਬਾਰ ਨਿਰੰਤਰਤਾ ਯੋਜਨਾ’ ਤਿਆਰ ਕਰਨ

Posted On: 06 APR 2020 3:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਮੰਤਰੀਆਂ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਨਿਰੰਤਰ ਦਿੱਤੇ ਗਏ ਸੁਝਾਅ ਕੋਵਿਡ-19 ਨਾਲ ਨਜਿੱਠਣ ਦੀ ਰਣਨੀਤੀ ਬਣਾਉਣ ਵਿੱਚ ਕਾਫ਼ੀ ਪ੍ਰਭਾਵਕਾਰੀ ਸਾਬਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਨੇਤਾ ਰਾਜ ਅਤੇ ਖਾਸ ਤੌਰ 'ਤੇ ਉਨ੍ਹਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵਿਸਤਾਵਰਪੂਰਵਕ ਸੰਵਾਦ ਕਰਨ, ਜੋ ਮਹਾਮਾਰੀ ਦੇ ਹੌਟਸਪੌਟ ਹਨ ਅਤੇ ਇਸ ਦੇ ਨਾਲ ਹੀ ਉਹ ਜ਼ਮੀਨੀ ਸਥਿਤੀ ਤੋਂ ਜਾਣੂ ਹੋਣ ਅਤੇ ਉੱਭਰ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਪ੍ਰਦਾਨ ਕਰੋ। ਉਨ੍ਹਾਂ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਵੀ ਅਤਿਅੰਤ ਮਹੱਤਵਪੂਰਨ ਹੈ ਕਿ ਪੀਡੀਐੱਸ ਕੇਂਦਰਾਂ ’ਤੇ ਭੀੜ ਨਾ ਹੋਵੇ, ਪ੍ਰਭਾਵਕਾਰੀ ਨਿਗਰਾਨੀ ਬਣੀ ਰਹੇ, ਸ਼ਿਕਾਇਤਾਂ’ਤੇ ਠੋਸ ਕਾਰਵਾਈ ਹੋਵੇ ਅਤੇ ਜ਼ਰੂਰੀ ਵਸਤਾਂ ਦੀ ਕਾਲਾਬਜ਼ਾਰੀ ਅਤੇ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਿਆ ਜਾ ਸਕੇ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਅਤਿਅੰਤ ਮਹੱਤਵਪੂਰਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਫਸਲ ਕਟਾਈ  ਦੇ ਸੀਜ਼ਨ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇਸ ਸਬੰਧ ਵਿੱਚ ਉਨ੍ਹਾਂ ਟੈਕਨੋਲੋਜੀ ਦੀ ਵਰਤੋਂ ਕਰਨ ਅਤੇ ਮੰਡੀਆਂ ਨਾਲ ਕਿਸਾਨਾਂ ਨੂੰ ਜੋੜਨ ਲਈ ਐਪ ਅਧਾਰਿਤ ਕੈਬ ਸੇਵਾਵਾਂ ਦੀ ਤਰਜ਼’ਤੇ ‘ਟਰੱਕ ਐਗਰੀਗੇਟਰਸ’ ਜਿਹੇ ਅਭਿਨਵ ਸਮਾਧਾਨਾਂ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਆਦਿਵਾਸੀ ਉਤਪਾਦਾਂ ਦੀ ਖਰੀਦ ਸੁਨਿਸ਼ਚਿਤ ਕਰਨ ਲਈ ਇੱਕ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ ,  ਤਾਕਿ ਸਵਰਦੇਸ਼ੀ ਆਦਿਵਾਸੀ ਆਬਾਦੀ ਦੀ ਆਮਦਨ ਦਾ ਸਰੋਤ ਬਰਕਰਾਰ ਰਹਿ ਸਕੇ ।
ਪ੍ਰਧਾਨ ਮੰਤਰੀ ਨੇ ਨਿਰੰਤਰ ਨਿਗਰਾਨੀ ਕਰਨ ਦੇ ਮਹੱਤ‍ਵ  ਅਤੇ ਇਹ ਸੁਨਿਸ਼ਚਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ‘ਪੀਐੱਮ ਗ਼ਰੀਬ ਕਲਿਆਣ ਯੋਜਨਾ’ ਦੇ ਲਾਭ ਨਿਰਵਿਘਨ ਰੂਪ ਤੋਂ ਨਿਰਧਾਰਿਤ ਲਾਭਾਰਥੀਆਂ ਤੱਕ ਪਹੁੰਚਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਫਿ‍ਰ ਤੋਂ ਫੈਲਣ ਦੀ ਸੰਭਾਵਨਾ ਨੂੰ ਨਿਯੋਜਨ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜ਼ਰੂਰੀ ਦਵਾਈਆਂ ਅਤੇ ਸੁਰੱਖਿਆ ਉਪਕਰਣਾਂ ਦੇ ਉਤਪਾਦਨ ਦੀ ਸਮਾਂ-ਸੀਮਾ ਬਣਾਈ ਰੱਖਣ ਲਈ ਨਿਰੰਤਰ ਨਿਗਰਾਨੀ ਹੋਣੀ ਚਾਹੀਦੀ ਹੈ। ਸਪਲਾਈ ਪੱਧਰ ਅਤੇ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਬਣਾਈ ਰੱਖਣ ਲਈ ਸੂਖਮ ਪੱਧਰ ’ਤੇ ਯੋਜਨਾ ਬਣਾਉਣਾ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਉਪਾਵਾਂ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਾਨਦੰਡਾਂ ’ਤੇ ਇਕੱਠਿਆਂ ਅਮਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੌਕਡਾਊਨ ਸਮਾਪਤ ਹੋਣ ’ਤੇ ਉੱਭਰ ਕੇ ਸਾਹਮਣੇ ਆਉਣ ਵਾਲੀ ਪਰਿਸਥਿਤੀਆਂ ਲਈ ਰਣਨੀਤੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਮੰਤਰੀਆਂ ਨੂੰ ਲੌਕਡਾਊਨ ਸਮਾਪਤ ਹੋਣ ’ਤੇ ਦਸ ਪ੍ਰਮੁੱਖ ਫੈਸਲਿਆਂ ਅਤੇ ਫੋਕਸ ਵਾਲੇ ਦਸ ਪ੍ਰਾਥਮਿਕਤਾ ਖੇਤਰਾਂ ਦੀ ਪਹਿਚਾਣ ਕਰਨ ਨੂੰ ਕਿਹਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ-ਆਪਣੇ ਮੰਤਰਾਲਿਆਂ ਵਿੱਚ ਲੰਬਿਤ ਸੁਧਾਰਾਂ ਦੀ ਪਹਿਚਾਣ ਕਰਨ ਅਤੇ ਫਿ‍ਰ ਉਨ੍ਹਾਂ ਨੂੰ ਲਾਗੂ ਕਰਨ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਇਹ ਜ਼ਿਕਰ ਕੀਤਾ ਕਿ ਉੱਭਰਦੀਆਂ ਚੁਣੌਤੀਆਂ ਦੇ ਕਾਰਨ ਭਾਰਤ ਨੂੰ ਹੋਰ ਦੇਸ਼ਾਂ ’ਤੇ ਆਪਣੀ ਨਿਰਭਰਤਾ ਘੱਟ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਤੋਂ ਇਸ ਇਰਾਦੇ ਦੇ ਇੱਕ ਉਦੇਸ਼ ਸੂਚਕ ਅੰਕ (objective index) ਨੂੰ ਬਣਾਈ ਰੱਖਣ ਨੂੰ ਕਿਹਾ ਅਤੇ ਇਸਦੇ ਨਾਲ ਹੀ ਇਸ ਗੱਲ ’ਤੇ ਗੌਰ ਕਰਨ ਨੂੰ ਕਿਹਾ ਕਿ ਉਨ੍ਹਾਂ ਦਾ ਕੰਮ ‘ਮੇਕ ਇਨ ਇੰਡੀਆ’ ਨੂੰ ਕਿਵੇਂ ਹੁਲਾਰਾ ਦੇਵੇਗਾ ।
ਅਰਥਵਿਵਸਥਾ ’ਤੇ ਕੋਵਿਡ-19 ਦੇ ਪ੍ਰਭਾਵ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਇਸ ਪ੍ਰਭਾਵ ਨੂੰ ਘੱਟ ਕਰਨ ਲਈ ਜੰਗੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਤਰਾਲਿਆਂ ਨੂੰ ਇੱਕ ‘ਕਾਰੋਬਾਰ ਨਿਰੰਤਰਤਾ ਯੋਜਨਾ’ ਤਿਆਰ ਕਰਨੀ ਚਾਹੀਦੀ ਹੈ।  ਉਨ੍ਹਾਂ ਨੇ ਕਿਹਾ ਕਿ ਵਿਭਾਗਾਂ ਨੂੰ ਉਨ੍ਹਾਂ ਸਥਾੂਨਾਂ ’ਤੇ ਹੌਲ਼ੀ-ਹੌਲ਼ੀ ਖੋਲ੍ਹਣ ਲਈ ਇੱਕ ਸ਼੍ਰੇਣੀਬੱਧ ਯੋਜਨਾ ਬਣਾਈ ਜਾਣੀ ਚਾਹੀਦੀ ਜਿੱਥੇ ਹੌਟਸਪੌਟ ਮੌਜੂਦ ਨਹੀਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਕਟ ਚਿਕਿਤਸਾ ਖੇਤਰ ਵਿੱਚ ਆਤਮਨਿਰਭਰ ਬਣਨ ਦਾ ਇੱਕ ਅਵਸਰ ਪ੍ਰਦਾਨ ਕਰਦਾ ਹੈ। ਭਾਰਤ  ਦੇ ਨਿਰਯਾਤ ’ਤੇ ਪੈ ਰਹੇ ਪ੍ਰਭਾਵ ’ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਨਿਰਮਾਣ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਉਚਿਤ ਸੁਝਾਅ ਪੇਸ਼ ਕਰਨ ਅਤੇ ਇਸ ਦੇ ਨਾਲ ਹੀ ਇਹ ਸੁਨਿਸ਼ਚਿਤ ਕਰਨ ਕਿ ਨਵੇਂ ਖੇਤਰ ਅਤੇ ਦੇਸ਼ ਭਾਰਤ ਦੇ ਨਿਰਯਾਤ ਦਾਇਰੇ ਵਿੱਚ ਜ਼ਰੂਰ ਸ਼ਾਮਲ ਹੋਣ। ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਗ੍ਰਾਮੀਣ ਖੇਤਰਾਂ ਅਤੇ ਜ਼ਮੀਨੀ ਸੰਸਥਾਨਾਂ ਵਿੱਚ ਆਰੋਗਯ ਸੇਤੂ ਐਪ ਮਕਬੂਲ ਬਣਾਉਣ ਨੂੰ ਕਿਹਾ, ਤਾਕਿ ਮਹਾਮਾਰੀ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਵਧਾਈ ਜਾ ਸਕੇ।
ਮੰਤਰੀਆਂ ਨੇ  #9pm9minute ਦੀ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸਾਰੇ ਕੋਨਿਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਸ ਤਰ੍ਹਾਂ ਨਾਲ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਪੂਰੀ ਆਬਾਦੀ ਨੂੰ ਇੱਕਜੁੱਟ ਕੀਤਾ। ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਹੋਣ ਵਾਲੀਆਂ ਕਠਿਨਾਈਆਂ ਨਾਲ ਨਜਿੱਠਣ, ਘਬਰਾਹਟ ਦਾ ਮਾਹੌਲ ਬਣਾਉਣ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਰੋਕ ਲਗਾਉਣ, ਜ਼ਰੂਰੀ ਸਪਲਾਈ ਪੱਧਰ ਨੂੰ ਬਣਾਈ ਰੱਖਣ ਅਤੇ ਇਸ ਲੜਾਈ ਵਿੱਚ ਫਰੰਟ ਲਾਈਨ ਵਰਕਰਾਂ ਦੁਆਰਾ ਸਾਹਮਣਾ ਕੀਤੇ ਜਾ ਰਹੇ ਮੁੱਦਿਆਂ ਨੂੰ ਸੁਲਝਾਉਣ ਲਈ ਕੀਤੇ ਗਏ ਪ੍ਰਯਤਨਾਂ ਤੋਂ ਜਾਣੂ ਕਰਵਾਇਆ।
ਭਾਰਤ ਸਰਕਾਰ ਦੇ ਸਿਖਰਲੇ ਅਧਿਕਾਰੀਆਂ ਨੇ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਉਠਾਏ ਜਾ ਰਹੇ ਕਦਮਾਂ ’ਤੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ।
ਭਾਰਤ ਸਰਕਾਰ ਦੇ ਕੇਂਦਰੀ ਮੰਤਰੀਆਂ, ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ ਅਤੇ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਗੱਲਬਾਤ ਵਿੱਚ ਹਿੱਸਾ ਲਿਆ।

*****
ਵੀਆਰਆਰਕੇ/ਕੇਪੀ


(Release ID: 1611793) Visitor Counter : 224