ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਉਦਯੋਗ ਅਤੇ ਸਟਾਰਟ ਅੱਪਸ ਵਿੱਚ ਤੇਜ਼ੀ ਲਿਆਉਣ ਲਈ ਐਂਟੀ ਵਾਇਰਲ ਨੈਨੋ-ਕੋਟਿੰਗ ਅਤੇ ਨੈਨੋ ਅਧਾਰਿਤ ਸਮਾਨ ਵਿਕਸਿਤ ਕਰਨ ਲਈ ਥੋੜ੍ਹੇ ਸਮੇਂ ਦੇ ਪ੍ਰਸਤਾਵ ਮੰਗੇ

Posted On: 06 APR 2020 3:23PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਸਾਇੰਸ ਅਤੇ ਇੰਜੀਨੀਅਰਿੰਗ ਬੋਰਡ (ਐੱਸਈਆਰਬੀ) ਪੋਰਟਲ ਦੀ ਵਰਤੋਂ ਕਰਦੇ ਹੋਏ ਥੋੜ੍ਹੀ ਮਿਆਦ ਦੇ ਪ੍ਰਸਤਾਵ ਐਂਟੀ ਵਾਇਰਲ ਨੈਨੋ-ਕੋਟਿੰਗ ਅਤੇ ਨਵੇਂ  ਨੈਨੋ ਅਧਾਰਿਤ ਮੈਟੀਰੀਅਲ,ਜਿਸ ਨੂੰ ਕਿ ਭਾਈਵਾਲ ਉਦਯੋਗ ਜਾਂ ਸਟਾਰਟ ਅੱਪਸ ਵਿੱਚ ਉਤਪਾਦਨ ਵਿੱਚ ਵਾਧਾ ਕਰਨ ਲਈ ਵਰਤਿਆ ਜਾ ਸਕਦਾ ਹੈ, ਨੂੰ ਪਰਸਨਲ ਪ੍ਰੋਐਕਟਿਵ ਇਕੁਇਪਮੈਂਟ (ਪੀਪੀਈ) ਵਿੱਚ ਵਰਤਣ ਲਈ ਮੰਗੇ ਹਨ। ਅਜਿਹੀ ਨੈਨੋ ਕੋਟਿੰਗ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਵਿੱਚ ਸਿਹਤ ਸੰਭਾਲ਼ ਜ਼ਰੂਰਤਾਂ ਵਿੱਚ ਵੱਡਾ ਹਿੱਸਾ ਪਾ ਸਕਦੀ ਹੈ। ਇਹ ਸੱਦਾ ਅਕਾਦਮਿਕ ਗਰੁੱਪਾਂ ਅਤੇ ਸਬੰਧਿਤ ਉਦਯੋਗਿਕ ਗਰੁੱਪਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਨੈਨੋ ਮਿਸ਼ਨ ਲਈ ਇਕੱਠੇ ਮਿਲਕੇ ਪ੍ਰਸਤਾਵ ਭੇਜਣ ਲਈ ਹੈ। ਇਸ ਨਾਲ ਬਹੁ-ਪੱਖੀ ਯਤਨਾਂ ਅਤੇ ਪ੍ਰਤੀਭਾਗੀਆਂ ਅਤੇ ਉਦਯੋਗਿਕ ਪ੍ਰਤੀਭਾਗੀਆਂ ਵਿੱਚ ਇੱਕ ਸਾਲ ਵਿੱਚ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਮਿਲੇਗੀ।

 

ਇਹ ਸੱਦਾ ਐਂਟੀ-ਵਾਇਰਲ ਨੈਨੋ-ਕੋਟਿੰਗ ਵਿਕਸਿਤ ਕਰਨ ਲਈ ਹੈ ਜੋ ਕਿ ਐਂਟੀ ਕੋਵਿਡ-19 ਦੇ ਮੁਕਾਬਲੇ ਲਈ ਤਿੰਨ ਲੇਅਰਾਂ ਵਾਲੇ ਮੈਡੀਕਲ ਮਾਸਕ ਅਤੇ ਐੱਨ-95 ਰੈਸਪੀਰੇਟਰ ਜਾਂ ਵਧੀਆ ਮਾਸਕ ਵੱਡੀ ਮਾਤਰਾ ਵਿੱਚ ਅਤੇ ਪੀਪੀਈਜ਼ ਦੀ ਤਿਆਰੀ ਵਿੱਚ ਵਰਤੇ ਜਾਣੇ ਹਨ। ਇਹ ਸਿਹਤ ਸੰਭਾਲ਼ ਵਰਕਰਾਂ ਦੀ ਰਾਖੀ ਲਈ ਹੋਣਗੇ।

 

ਉਦਯੋਗ ਦੀ ਭੂਮਿਕਾ ਜਾਂ ਤਾਂ ਮਨੁੱਖੀ ਸ਼ਕਤੀ ਦੀ ਹਿਮਾਇਤ ਜਾਂ ਨੈਨੋ ਕੋਟਿੰਗ ਦੀ ਟੈਸਟਿੰਗ ਦੀ ਅੰਸ਼ਕ ਹਿਮਾਇਤ ਲਈ ਹੋਵੇਗੀ ਤਾਕਿ ਈਯੂ ਜਾਂ ਅਮਰੀਕੀ ਮਿਆਰਾਂ ਦਾ ਮੁਕਾਬਲਾ ਕੀਤਾ ਜਾ ਸਕੇ।

 

ਇਨ੍ਹਾਂ ਪ੍ਰਸਤਾਵਾਂ ਦੇ ਢੁਕਵੇਂ ਹੋਣ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਪਹਿਲਾਂ ਆਓ, ਪਹਿਲਾਂ ਮੁੱਲਾਂਕਣ ਕਰਵਾਓ ਦੇ ਅਧਾਰ ‘ਤੇ ਇਨ੍ਹਾਂ ਦਾ ਜਾਇਜ਼ਾ ਲਿਆ ਜਾਵੇਗਾ। ਵਿਕਸਿਤ ਕਰਕੇ ਉਦਯੋਗਾਂ ਨੂੰ ਭੇਜੀਆਂ ਜਾਣ ਵਾਲੀਆਂ ਵਸਤਾਂ ਅੰਤਰਰਾਸ਼ਟਰੀ ਮਿਆਰਾਂ ਉੱਤੇ ਪੂਰੀਆਂ ਉਤਰਨੀਆਂ ਚਾਹੀਦੀਆਂ ਹਨ ਅਤੇ ਇਹ ਭਾਰਤ ਦੇ  ਨੈਨੋ ਕੋਟਿੰਗ ਅਧਾਰਿਤ ਉਤਪਾਦਾਂ ਦੇ ਢੁਕਵੇਂ ਮਿਆਰਾਂ ਅਨੁਸਾਰ ਵੀ ਹੋਣੀਆਂ ਚਾਹੀਦੀਆਂ ਹਨ। ਪ੍ਰਸਤਾਵ ਭੇਜਣ ਦੀ ਆਖਰੀ ਮਿਤੀ 30 ਅਪ੍ਰੈਲ, 2020 ਹੈ।

 

(ਪ੍ਰਸਤਾਵਾਂ ਲਈ ਸੱਦੇ ਦੇ ਵੇਰਵੇ www.serbonline.in ਉੱਤੇ ਮੁਹੱਈਆ ਹਨ।

 

ਤਾਲਮੇਲ ਕਰਨ ਵਾਲੇ ਵਿਗਿਆਨੀਆਂ ਦੇ ਵੇਰਵੇ ਇਸ ਤਰ੍ਹਾਂ ਹਨ -

 

• ਡਾ, ਟੀ.ਥੰਗਾਰਾਡਜੋਊ, ਵਿਗਿਆਨੀ ਈ, ਐੱਸਈਆਰਬੀ, ਈਮੇਲ- ttradjou@serb.gov.in 

 

• ਡਾ. ਨਾਗਾਬੂਪਥੀ ਮੋਹਨ, ਵਿਗਿਆਨੀ ਸੀ, ਡੀਐੱਸਟੀ ਈਮੇਲ- boopathy.m[at]gov[dot]in

 

• ਸ਼੍ਰੀ ਰਾਜੀਵ ਖੰਨਾ ਵਿਗਿਆਨੀ ਸੀ, ਡੀਐੱਸਟੀ ਈਮੇਲ - Khanna.rk[at]nic[dot]in

 

ਹੋਰ ਵੇਰਵਿਆਂ ਲਈ ਸੰਪਰਕ ਕਰੋ -

 

ਡਾ. ਮਿਲਿੰਦ ਕੁਲਕਰਨੀ, ਵਿਗਿਆਨੀ ਜੀ ਅਤੇ ਹੈੱਡ ਨੈਨੋ ਮਿਸ਼ਨ, ਡੀਐੱਸਟੀ ਈਮੇਲ- milind[at]nic[dot]in, ਮੋਬਾਈਲ +91-9650152599, 9868899962}

 

 

******

 

ਕੇਜੀਐੱਸ(ਡੀਐੱਸਟੀ)



(Release ID: 1611785) Visitor Counter : 129