ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਮਾਰਟ ਸਿਟੀ ਮਿਸ਼ਨ ਇੰਟੈਗ੍ਰੇਟਿਡ ਡਾਟਾ ਡੈਸ਼ਬੋਰਡ ਕੋਵਿਡ-19 ਦੀ ਨਿਗਰਾਨੀ ਲਈ ਕਮਾਂਡ ਅਤੇ ਕੰਟਰੋਲ ਕੇਂਦਰਾਂ ‘ਚ ਵਰਤੇ ਜਾ ਰਹੇ ਹਨ

Posted On: 06 APR 2020 2:44PM by PIB Chandigarh

ਪੁਣੇ, ਬੰਗਲੁਰੂ, ਸੂਰਤ ਅਤੇ ਤੁਮਾਕੁਰੂ ਦੇ ਸਮਾਰਟ ਸਿਟੀਜ਼  ਡਾਟਾ ਐਨਾਲਿਸਟਸ ਅਤੇ ਡਾਟਾ ਐਕਸਪਰਟਸ, ਜੋ ਕਿ ਆਈਸੀਸੀਸੀਜ਼ ਕੋਲ ਕੰਮ ਕਰ ਰਹੇ ਹਨ (ਉਹ ਬਹੁਤ ਸਾਰੇ ਸ਼ਹਿਰਾਂ ਵਿੱਚ ਕੋਵਿਡ-19 ਵਾਰ ਰੂਮਜ਼ ਵਜੋਂ ਵੀ ਕੰਮ ਕਰ ਰਹੇ ਹਨ)  ਦੁਆਰਾ  ਵਿਕਸਿਤ ਇੰਟਗਰੇਟਿਡ ਡਾਟਾ ਡੈਸ਼ਬੋਰਡਾਂ ਦੀ ਵਰਤੋਂ ਕਰ ਰਹੇ ਹਨ ਤਾਕਿ ਉਨ੍ਹਾਂ ਸ਼ਹਿਰਾਂ ਦੇ ਵੱਖ-ਵੱਖ ਪ੍ਰਸ਼ਾਸਕੀ ਜ਼ੋਨਾਂ ਵਿੱਚ ਕਰੋਨਾ ਵਾਇਰਸ ਦੇ ਦਰਜੇ ਬਾਰੇ ਅਪਟੂਡੇਟ (ਤਾਜ਼ਾ) ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ

 

ਪੁਣੇ -ਪੁਣੇ ਸਮਾਰਟ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ (ਪੀਐੱਸਸੀਡੀਸੀਐਲ) ਨੇ ਪੁਣੇ ਨਗਰ ਪਾਲਿਕਾ (ਪੀਐੱਮਸੀ) ਨਾਲ ਸਹਿਯੋਗ ਕੀਤਾ ਹੈ ਤਾਂ ਕਿ ਸ਼ਹਿਰ ਵਿੱਚ ਇੱਕ ਇੰਟੈਗਰੇਟਿਡ ਡਾਟਾ ਡੈਸ਼ਬੋਰਡ (ਹੇਠਾਂ ਦਿੱਤੀ ਤਸਵੀਰ ਦੇਖੋ) ਵਿਕਸਿਤ ਕੀਤਾ ਜਾ ਸਕੇ ਤਾਕਿ ਮਹਾਮਾਰੀ ਕੋਰੋਨਾਵਾਇਰਸ ਨਾਲ ਨਜਿੱਠਿਆ ਜਾ ਸਕੇਸ਼ਹਿਰ ਦੇ  ਹਰ ਕੇਸ ਦਾ ਮੈਪ ਭੂ-ਸਥਾਨਕ (geo-spatial) ਇਨਫਰਮੇਸ਼ਨ ਸਿਸਟਮ ਦੀ ਵਰਤੋਂ ਨਾਲ ਤਿਆਰ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਪ੍ਰਸ਼ਾਸਨ ਦੁਆਰਾ ਇਲਾਕਿਆਂ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਉੱਥੇ  ਬਫਰ ਜ਼ੋਨ ਤਿਆਰ ਕੀਤੇ ਜਾ ਰਹੇ ਹਨ ਜਿੱਥੇ ਕਿ ਮਰੀਜ਼ਾਂ ਦੀ ਪਛਾਣ ਕੋਵਿਡ-19 ਦੇ ਪਾਜ਼ਿਟਿਵ ਮਰੀਜ਼ਾਂ ਵਜੋਂ ਹੋਈ ਸੀ ਹੀਟ ਮੈਪਿੰਗ ਟੈਕਨੋਲੋਜੀ  ਅਤੇ ਪ੍ਰੀਡਿਕਟਿਵ ਐਨਾਲਿਟਿਕਸ ਦੀ ਵਰਤੋਂ ਕਰਦੇ ਹੋਏ, ਸ਼ਹਿਰ ਦੇ ਪ੍ਰਸ਼ਾਸਨ ਦੁਆਰਾ ਇੱਕ ਕੋਰੋਨਾ ਰੋਕ ਦੀ ਯੋਜਨਾ  ਅਤੇ ਇਸ ਦੀ ਰੋਕ ਵਾਲੇ ਜ਼ੋਨ ਡੈਸ਼ਬੋਰਡਾਂ ਉੱਤੇ ਨਜ਼ਰ ਆਉਣਗੇ ਸ਼ਹਿਰ ਦੇ ਸਿਹਤ ਸੰਭਾਲ਼ ਆਪਰੇਸ਼ਨ ਜੋ ਕਿ "ਨਾਇਡੂ ਇਨਫੈਕਸ਼ਿਅਸ ਡਿਜ਼ੀਜ਼ ਹਾਸਪੀਟਲ" ਵਿੱਚ ਚਲਦੇ ਹਨ ਇਸ ਸੁਵਿਧਾ ਉੱਤੇ ਟਰੈਕ ਕੀਤੇ ਜਾ ਸਕਦੇ ਹਨ ਸਮਾਰਟ ਸਿਟੀਜ਼ ਦੇ ਇੰਟੈਗਰੇਟਿਡ ਡੈਸ਼ਬੋਰਡ ਕੁਆਰੰਟੀਨ ਸੁਵਿਧਾਵਾਂ ਉੱਤੇ ਵੀ ਨਿਗਰਾਨੀ ਰੱਖਦੇ ਹਨ ਅਤੇ ਨਾਲ ਹੀ ਸ਼ੱਕੀ ਮਰੀਜ਼ਾਂ ਅਤੇ ਕੁਆਰੰਟੀਨ ਵਿੱਚ ਰੱਖੇ  ਗਏ ਉਨ੍ਹਾਂ ਦੇ ਸੰਪਰਕਾਂ ਦੀ ਸਿਹਤ ਉੱਤੇ ਵੀ ਨਜ਼ਰ ਰੱਖਦੇ ਹਨ

 

 

ਸੂਰਤ - ਸੂਰਤ ਨਗਰ ਨਿਗਮ ਨੇ ਆਪਣੀ ਨਗਰ ਨਿਗਮ ਦੀ ਵੈੱਬਸਾਈਟ ਉੱਤੇ ਇੱਕ ਔਨਲਾਈਨ ਡੈਸ਼ਬੋਰਡ ਪ੍ਰਕਾਸ਼ਿਤ ਕੀਤਾ ਹੈ ਤਾਕਿ ਨਾਗਰਿਕਾਂ ਨੂੰ ਰੈਗੂਲਰ ਅੱਪਡੇਟ ਹਾਸਲ ਹੋ ਸਕਣ ਇਸ ਤੋਂ ਇਲਾਵਾ ਟੈਸਟਿੰਗ, ਪੁਸ਼ਟੀ ਹੋਏ, ਸਰਗਰਮ, ਠੀਕ ਹੋਏ ਅਤੇ ਮੌਤਾਂ ਦੇ ਅੰਕੜੇ ਪ੍ਰਦਾਨ ਕਰਨ ਤੋਂ ਇਲਾਵਾ ਇਹ ਡੈਸ਼ਬੋਰਡ ਕੋਵਿਡ-19 ਦੇ ਸ਼ਹਿਰ ਵਿੱਚ ਤਸਦੀਕਸ਼ੁਦਾ ਨਵੇਂ ਮਾਮਲਿਆਂ ਦੀ ਗਿਣਤੀ, ਮਾਮਲਿਆਂ ਦੀ ਉਮਰਵਾਰ, ਜ਼ੋਨਵਾਰ ਅਤੇ ਲਿੰਗਵਾਰ ਵੰਡ ਦੇ ਰੁਝਾਨ ਅਤੇ ਤਰੀਕਿਆਂ ਦੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਪ੍ਰਭਾਵਿਤ ਖੇਤਰਾਂ ਦਾ ਸਥਾਨਕ ਨਕਸ਼ਾ ਨਾਗਰਿਕਾਂ ਨੂੰ ਇਸ ਪੰਨੇ ਉੱਤੇ ਮੁਹੱਈਆ ਕਰਵਾਇਆ ਗਿਆ ਹੈ

https://www.suratmunicipal.gov.in/others/CoronaRelated.

 

 

ਬੰਗਲੁਰੂ ਅਤੇ ਤੁਮਾਕੁਰੂ - ਬੀਬੀਐੱਮਪੀ ਨੇ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਤਸਦੀਕਸ਼ੁਦਾ ਮਰੀਜ਼ ਦੇ ਦਾਇਰੇ ਦੇ 8 ਕਿਲੋਮੀਟਰ ਦੇ ਅੰਦਰ ਲੋਕਾਂ ਦੀ ਨਿਗਰਾਨੀ ਕਰਨ ਲਈ ਟੈਕਨੋਲੋਜੀ  ਦੀ ਵਰਤੋਂ ਕਰਨ ਲਈ ਇੱਕ ਵਾਰ ਰੂਮ ਦਾ ਗਠਨ ਕੀਤਾ ਹੈ

 

ਕੋਵਿਡ-19 ਡੈਸ਼ਬੋਰਡ ਦਾ ਲਾਭ ਉਠਾਉਣ ਲਈ ਬੰਗਲੁਰੂ ਦੇ ਮਿਊਂਸਪਲ ਕਾਰਪੋਰੇਸ਼ਨ ਵਿਸ਼ਾਲ ਬੰਗਲੁਰੂ ਮਹਾਨਗਰਪਾਲਿਕਾ (ਬੀਬੀਐੱਮਪੀ) ਦਾ ਵਾਰ ਰੂਮ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਰੁਝਾਨਾਂ ਉੱਤੇ ਇੱਕ ਰੋਜ਼ਾਨਾ ਬੁਲੇਟਿਨ ਪ੍ਰਕਾਸ਼ਿਤ ਕਰਦਾ ਹੈ ਵਾਰ-ਰੂਮ ਵਿੱਚ ਤਰੀਕ-ਵਾਰ, ਉਮਰ-ਵਾਰ, ਜ਼ੋਨ-ਵਾਰ, ਹਸਪਤਾਲ-ਵਾਰ ਅਤੇ ਲਿੰਗ-ਵਾਰ ਵੇਰਵਿਆਂ ਦੀ ਸੰਭਾਲ਼ ਕੀਤੀ ਜਾਂਦੀ ਹੈ  ਅਤੇ ਰੋਜ਼ਾਨਾ ਅਧਾਰ ‘ਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ

 

ਕੋਵਿਡ-19 ਵਾਰ ਰੂਮ ਦੇ ਰੂਪ ਵਿੱਚ ਇੰਟੈਗ੍ਰੇ਼ਟਿਡ ਕਮਾਂਡ ਅਤੇ ਕੰਟਰੋਲ ਕੇਂਦਰ (ਆਈਸੀਸੀਸੀ)

 

ਕੋਵਿਡ-19 ਵਾਰ ਰੂਮ ਦੇ ਰੂਪ ਵਿੱਚ ਇੰਟੈਗ੍ਰੇਟਿਡ ਕਮਾਂਡ ਅਤੇ ਕੰਟਰੋਲ ਕੇਂਦਰ ਜਨਤਕ ਥਾਵਾਂ ਦੀ ਸੀਸੀਟੀਵੀ ਨਿਗਰਾਨੀ, ਕੋਵਿਡ ਪਾਜ਼ਿਟਿਵ ਮਾਮਲਿਆਂ ਦੀ ਵੀਆਈਐੱਸ ਮੈਪਿੰਗ, ਸਿਹਤ ਵਰਕਰਾਂ ਦੀ ਜੀਪੀਐੱਸ ਟ੍ਰੈਕਿੰਗ ਸ਼ਹਿਰ ਦੇ ਵੱਖਵੱਖ ਜ਼ੋਨਾਂ ਵਿੱਚ ਵਾਇਰਸ ਕੰਟਰੋਲ ਲਈ ਪ੍ਰੈਡਿਕਟਿਵ ਐਨਾਲੈਟਿਕਸ (ਹੀਟ ਮੈਪਸ), ਡਾਕਟਰਾਂ ਅਤੇ ਹੈਲਥ ਪ੍ਰੋਫੈਸ਼ਨਲਾਂ ਨੂੰ ਵਰਚੁਅਲ ਟ੍ਰੇਨਿੰਗ, ਐਂਬੂਲੈਂਸ ਅਤੇ ਡਿਸਇਨਫੈਕਸ਼ਨ ਸੇਵਾਵਾਂ ਦੀ ਰੀਅਲ ਟਾਈਮ ਟ੍ਰੈਕਿੰਗ, ਵੀਡੀਓ ਕਾਨਫਰੰਸਿੰਗ ਅਤੇ ਟੈਲੀ ਕਾਊਂਸਲਿੰਗ ਅਤੇ ਟੈਲੀ ਮੈਡੀਸਨ ਰਾਹੀਂ ਮੈਡੀਕਲ ਸੇਵਾਵਾਂ ਜਿਹੀਆਂ ਪਹਿਲਾਂ ਨੂੰ ਲਾਗੂ ਕਰ ਰਿਹਾ ਹੈ

 

*****

 

ਆਰਜੇ/ਆਰਪੀ


(Release ID: 1611730) Visitor Counter : 193