ਰੇਲ ਮੰਤਰਾਲਾ
ਭਾਰਤੀ ਰੇਲਵੇ ਦਾ ਨਵਾਂ ਸਥਾਪਿਤ ਕੰਟਰੋਲ ਦਫ਼ਤਰ ਤੇਜ਼ੀ ਨਾਲ ਕੰਮ ਕਰ ਰਿਹਾ ਹੈ
ਰੇਲਵੇ ਅਮਲੇ ਨੇ ਲੌਕਡਾਊਨ ਦੇ ਪਹਿਲੇ 10 ਦਿਨਾਂ ਵਿੱਚ ਹੈਲਪਲਾਈਨਾਂ (138 ਅਤੇ 139), ਸੋਸ਼ਲ ਮੀਡੀਆ ਅਤੇ ਈਮੇਲ ਉੱਤੇ 1,25, 000 ਸਵਾਲਾਂ ਦੇ ਜਵਾਬ ਦਿੱਤੇ
ਇਨ੍ਹਾਂ ਵਿੱਚੋਂ 87% (1,09,000 ਤੋਂ ਜ਼ਿਆਦਾ) ਦਾ ਸਿੱਧੀ ਮਨੁੱਖੀ ਗੱਲਬਾਤ ਰਾਹੀਂ ਜਵਾਬ ਦਿੱਤਾ ਗਿਆ
ਰੇਲਵੇ ਹੈਲਪਲਾਈਨਾਂ 138, 139, ਸੋਸ਼ਲ ਮੀਡੀਆ ਅਤੇ ਈਮੇਲ ਉੱਤੇ 24x7 ਰੀਅਲ ਟਾਈਮ ਰਿਸਪਾਂਸ
ਰਾਸ਼ਟਰੀ ਰੇਲਮਦਦ ਹੈਲਪਲਾਈਨ139 ਕੰਮ ਜਾਰੀ ਰੱਖ ਰਹੀ ਹੈ ਜਦਕਿ ਜੀਓ-ਫੈਂਸਡ ਡਿਸਟ੍ਰੀਬਿਊਟਡ ਹੈਲਪਲਾਈਨ 138 ਸਥਾਨਕ ਭਾਸ਼ਾਵਾਂ ਵਿੱਚ ਸਥਾਨਕ ਮੁੱਦਿਆਂ ਦੇ ਹੱਲ ਲਈ ਲੋਕਾਂ ਤੱਕ ਪਹੁੰਚਦੀ ਹੈ ਤਾਕਿ ਇਹ ਚੰਗੀ ਤਰ੍ਹਾਂ ਪ੍ਰਭਾਵੀ ਹੋ ਸਕੇ
Posted On:
06 APR 2020 2:07PM by PIB Chandigarh
ਰੇਲਵੇ ਯਾਤਰੀਆਂ, ਹੋਰ ਨਾਗਰਿਕਾਂ ਦੀ ਮਦਦ ਅਤੇ ਮਾਲ-ਢੁਆਈ ਦੇ ਮੁੱਦਿਆਂ ਨੂੰ ਹੱਲ ਕਰਨ ਲਈ, ਭਾਰਤੀ ਰੇਲਵੇ ਨੇ ਲੌਕਡਾਊਨ ਦਾ ਐਲਾਨ ਹੋਣ ਤੋਂ ਬਾਅਦ ਇੱਕ ਰੇਲਵੇ ਕੰਟਰੋਲ ਆਫਿਸ ਖੋਲ੍ਹਿਆ ਹੈ। ਕੁਝ ਦਿਨ ਪਹਿਲਾਂ ਹੋਈ ਇਸ ਦੀ ਸਥਾਪਨਾ ਤੋਂ ਬਾਅਦ ਇਸ ਸਹੂਲਤ ਨੇ ਪ੍ਰਬੰਧਨ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਕਰ ਲਈ ਹੈ ਕਿ ਪਹਿਲੇ 10 ਦਿਨਾਂ ਵਿੱਚ ਹੀ ਰੇਲਵੇ ਅਮਲੇ ਨੂੰ 1,25,000 ਪੁੱਛ-ਗਿੱਛਾਂ ਦਾ ਜਵਾਬ (ਲੌਕਡਾਊਨ ਦੇ ਸਮੇਂ ਦੌਰਾਨ ਵੀ) ਆਪਣੇ ਸੰਚਾਰ ਪਲੇਟਫਾਰਮਾਂ, 87% (1,09,000) ਵਿੱਚੋਂ ਫੋਨ ਉੱਤੇ ਸਿੱਧੀ ਗੱਲਬਾਤ ਰਾਹੀਂ ਦੇਣਾ ਪਿਆ ਹੈ।
ਰੇਲਵੇ ਕੰਟਰੋਲ ਦਫ਼ਤਰ 24x7 ਆਪਣੇ ਸੰਚਾਰ ਅਤੇ ਫੀਡਬੈਕ ਪਲੇਟਫਾਰਮਾਂ - ਹੈਲਪਲਾਈਨ - 139, 138, ਸੋਸ਼ਲ ਮੀਡੀਆ (ਵਿਸ਼ੇਸ਼ ਤੌਰ ‘ਤੇ ਟਵਿਟਰ) ਅਤੇ ਈਮੇਲ (railmadad@rb.railnet.gov.in) ਰਾਹੀਂ ਨਿਗਰਾਨੀ ਰੱਖ ਰਿਹਾ ਹੈ। ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਰੇਲਵੇ ਪ੍ਰਸ਼ਾਸਨ ਅਤੇ ਆਮ ਜਨਤਾ ਦਰਮਿਆਨ ਲੌਕਡਾਊਨ ਦੌਰਾਨ ਸੂਚਨਾ ਦਾ ਨਿਰੰਤਰ ਵਹਾਅ ਯਕੀਨੀ ਬਣ ਸਕੇ।
ਕੰਟਰੋਲ ਆਫਿਸ ਨੂੰ 24 ਘੰਟੇ ਡਾਇਰੈਕਟਰ ਪੱਧਰ ਦੇ ਅਧਿਕਾਰੀ ਸੰਭਾਲ਼ ਰਹੇ ਹਨ। ਇਹ ਅਧਿਕਾਰੀ ਨਾਗਰਿਕਾਂ ਦੇ ਫੀਡਬੈਕ ਨੂੰ ਮਾਨੀਟਰ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਲੌਕਡਾਊਨ ਦੇ ਸਮੇਂ ਦੌਰਾਨ ਰੇਲਵੇ ਗਾਹਕਾਂ ਨੂੰ (ਵਿਸ਼ੇਸ਼ ਤੌਰ ‘ਤੇ ਸਮਾਨ ਦੀ ਢੁਆਈ ਵਿੱਚ) ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ। ਏਡੀਆਰਐੱਮ ਪੱਧਰ ਦੇ ਅਧਿਕਾਰੀ ਡਿਵੀਜ਼ਨਲ ਪੱਧਰ ਉੱਤੇ ਫੀਲਡ ਅਫਸਰ ਵਜੋਂ ਨਿਗਰਾਨੀ ਰੱਖਦੇ ਹਨ।
ਰੇਲਮਦਦ ਹੈਲਪਲਾਈਨ 139 ਦੁਆਰਾ 80,000 ਪੁੱਛ-ਗਿੱਛਾਂ ਦਾ ਜਵਾਬ ਲੌਕਡਾਊਨ ਦੇ ਪਹਿਲੇ 10 ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਦੇ ਅਧਾਰ ਉੱਤੇ ਦਿੱਤਾ ਗਿਆ। ਇਸ ਤੋਂ ਇਲਾਵਾ ਆਈਵੀਆਰਐੱਸ ਸਹੂਲਤ ਰਾਹੀਂ ਵੀ
ਪੁੱਛ-ਗਿੱਛਾਂ ਦੇ ਜਵਾਬ ਦਿੱਤੇ ਗਏ। ਇਹ ਪੁੱਛ-ਗਿੱਛਾਂ ਆਮ ਤੌਰ ‘ਤੇ ਰੇਲ ਸੇਵਾਵਾਂ ਦੇ ਚਲਣ ਅਤੇ ਰਿਫੰਡ ਨਿਯਮਾਂ (ਇਹ ਕੰਮ ਜਨਤਾ ਤੋਂ ਮਿਲੀ ਫੀਡਬੈਕ ਦੇ ਆਧਾਰ ਤੇ ਕੀਤਾ ਗਿਆ) ਵਿੱਚ ਛੋਟ ਨਾਲ ਸਬੰਧਿਤ ਸਨ। ਸੋਸ਼ਲ ਮੀਡੀਆ ਦੁਆਰਾ ਇਸ ਮੁਸ਼ਕਿਲ ਦੀ ਘੜੀ ਵਿੱਚ ਰੇਲਵੇ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ ਗਈ। ਜਿਨ੍ਹਾਂ ਕੁਝ ਯਤਨਾਂ ਦੀ ਪ੍ਰਸ਼ੰਸਾ ਹੋਈ ਉਨ੍ਹਾਂ ਵਿੱਚ ਜ਼ਰੂਰੀ ਸਮਾਨ ਲਿਜਾ ਰਹੀਆਂ ਮਾਲ ਗੱਡੀਆਂ ਦਾ ਚਲਣਾ, ਵੈਗਨਾਂ ਦੇ ਦੇਰ ਨਾਲ ਰਿਲੀਜ਼ ਹੋਣ ਉੱਤੇ ਲੱਗੇ ਜ਼ੁਰਮਾਨੇ ਨੂੰ ਮੁਆਫ ਕਰਨ, ਡੱਬਿਆਂ ਨੂੰ ਹਸਪਤਾਲ ਵਾਰਡਾਂ ਵਿੱਚ ਬਦਲਣ, ਖੁਰਾਕ ਪੈਕਟਾਂ ਦੀ ਵੰਡ, ਪੀਪੀਈਜ਼, ਸੈਨੇਟਾਈਜ਼ਰਜ਼ ਅਤੇ ਹੋਰ ਉਪਕਰਣ ਤਿਆਰ ਕਰਨ ਸਬੰਧੀ ਪੁੱਛ-ਗਿੱਛਾਂ ਸ਼ਾਮਲ ਹਨ।
ਹੈਲਪਲਾਈਨ 138 ਉੱਤੇ ਜੋ ਕਾਲਾਂ ਮਿਲੀਆਂ ਉਹ ਜੀਓ-ਫੈਂਸਡ (Geo-Fenced) ਸਨ ਜਿਵੇਂ ਕਿ ਨੇੜੇ ਦੇ ਰੇਲਵੇ ਡਿਵੀਜ਼ਨਲ ਕੰਟਰੋਲ ਦਫ਼ਤਰ ਵਿਖੇ ਪੁੱਜੀਆਂ ਕਾਲਾਂ (ਉਨ੍ਹਾਂ ਰੇਲਵੇ ਮੁਲਾਜ਼ਮਾਂ ਦੁਆਰਾ 24 ਘੰਟੇ ਚਲਾਏ ਜਾਂਦੇ ਹਨ ਜੋ ਕਿ ਭਾਸ਼ਾ ਵਿੱਚ ਮਾਹਿਰ ਹੁੰਦੇ ਹਨ ਅਤੇ ਸਥਾਨਕ ਮੁੱਦਿਆਂ ਤੋਂ ਜਾਣੂ ਹੁੰਦੇ ਹਨ)। ਇਸ ਨਾਲ ਇਹ ਯਕੀਨੀ ਬਣਦਾ ਹੈ ਕਿ ਕਾਲ ਕਰਨ ਵਾਲੇ ਨੂੰ ਉਸ ਭਾਸ਼ਾ ਵਿੱਚ ਸੂਚਨਾ ਅਤੇ ਜਾਣਕਾਰੀ ਮਿਲ ਜਾਂਦੀ ਹੈ, ਜਿਸ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ। ਇਸ ਨਵੀਂ ਵਿਸ਼ੇਸ਼ਤਾ ਨੇ ਭਾਸ਼ਾ ਦੀ ਰੁਕਾਵਟ ਨੂੰ ਖਤਮ ਕੀਤਾ ਹੈ ਅਤੇ ਰੇਲਵੇ ਗਾਹਕਾਂ ਨੂੰ ਉਹ ਸੂਚਨਾ ਅਤੇ ਹੋਰ ਜਾਣਕਾਰੀ ਪਹਿਲਾਂ ਤੋ ਵੱਧ ਤੇਜ਼ੀ ਨਾਲ ਮਿਲਦੀ ਹੈ, ਜੋ ਕਿ ਡਿਵੀਜ਼ਨ ਕੋਲ ਮੁਹੱਈਆ ਹੁੰਦੀ ਹੈ।
ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਰੇਲਵੇ ਨੇ ਇਹ ਯਕੀਨੀ ਬਣਾਉਣ ਲਈ ਭਾਰੀ ਯਤਨ ਕੀਤੇ ਹਨ ਕਿ ਯਾਤਰੀਆਂ ਅਤੇ ਸਾਰੇ ਵਪਾਰਕ ਗਾਹਕਾਂ ਦੇ ਹਿਤਾਂ ਦੀ ਰਾਖੀ ਹੋ ਸਕੇ ਅਤੇ ਰਾਸ਼ਟਰੀ ਸਪਲਾਈ ਚੇਨ ਹਰ ਸਮੇਂ ਚਲਦੀ ਰਹੇ।
*****
ਐੱਸਜੀ/ਐੱਮਕੇਵੀ
(Release ID: 1611681)
Visitor Counter : 155