ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਕੋਵਿਡ–19 ’ਤੇ ਕਾਬੂ ਪਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਏਮਸ, ਝੱਜਰ ਦਾ ਦੌਰਾ ਕੀਤਾ
‘ਲੌਕਡਾਊਨ ਤੇ ਸਮਾਜਿਕ ਦੂਰੀ: ਕੋਵਿਡ–19 ਵਿਰੁੱਧ ਇੱਕ ਪ੍ਰਭਾਵਸ਼ਾਲੀ ਸਮਾਜਿਕ ਵੈਕਸੀਨ’
ਕੋਵਿਡ–19 ਲਈ ਸਮਰਪਿਤ ਹਸਪਤਾਲ ਵਜੋਂ ਕੰਮ ਕਰੇਗਾ ਏਮਸ, ਝੱਜਰ
Posted On:
05 APR 2020 6:07PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ), ਝੱਜਰ ਦਾ ਦੌਰਾ ਕੀਤਾ ਅਤੇ ਕੋਵਿਡ–19 ਉੱਤੇ ਕਾਬੂ ਪਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਏਮਸ, ਝੱਜਰ 300 ਬਿਸਤਰਿਆਂ ਵਾਲੇ ਆਈਸੋਲੇਸ਼ਨ ਵਾਰਡਾਂ ਨਾਲ ਲੈਸ ਹੈ ਤੇ ਇਹ ਕੋਵਿਡ–19 ਦੇ ਸਮਰਪਿਤ ਹਸਪਤਾਲ ਵਜੋਂ ਕੰਮ ਕਰੇਗਾ, ਜਿੱਥੇ ਅਗਾਂਹਵਧੂ ਮੈਡੀਕਲ ਸਹਾਇਤਾ ਦੀ ਜ਼ਰੂਰਤ ਵਾਲੇ ਮਰੀਜ਼ਾਂ ਲਈ ਤੁਰੰਤ ਦੇਖਭਾਲ਼ ਯਕੀਨੀ ਬਣਾਈ ਜਾਵੇਗੀ। ਆਪਣੀ ਸਮੀਖਿਆ ਯਾਤਰਾ ਦੌਰਾਨ, ਉਨ੍ਹਾਂ ਨਵੀਆਂ ਤਕਨੀਕਾਂ ਵਾਲੀ ਇਮਾਰਤ ’ਚ ਕੋਵਿਡ–19 ਰੋਗੀਆਂ ਲਈ ਆਈਸੋਲੇਸ਼ਨ ਦੀ ਸੁਵਿਧਾ ਵਾਲੀਆਂ ਸੁਵਿਧਾਵਾਂ ਦਾ ਦੌਰਾ ਕੀਤਾ, ਇਸ ਦੇ ਨਾਲ ਹੀ ਡਾਕਟਰਾਂ ਤੇ ਹੋਰ ਸਿਹਤ ਕਾਮਿਆਂ ਦੇ ਰਿਹਾਇਸ਼ੀ ਕੁਆਰਟਰ, ਵਿਸ਼ਰਾਮ ਸਦਨ ਦਾ ਵੀ ਦੌਰਾ ਕੀਤਾ। ਆਪਣੀ ਯਾਤਰਾ ਦੌਰਾਨ ਉਨ੍ਹਾਂ ਕੋਵਿਡ–19 ਤੋਂ ਪ੍ਰਭਾਵਿਤ ਕੁਝ ਮਰੀਜ਼ਾਂ ਨਾਲ ਫ਼ੋਨ ’ਤੇ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ–ਚਾਲ ਪੁੱਛਿਆ। ਮੰਤਰੀ ਨੇ ਉਨ੍ਹਾਂ ਤੋਂ ਏਮਸ, ਝੱਜਰ ’ਚ ਉਪਲੱਬਧ ਸੁਵਿਧਾਵਾਂ ਬਾਰੇ ਪ੍ਰਤੀਕਰਮ ਵੀ ਮੰਗੇ ਕਿ ਤਾਂ ਜੋ ਉਸ ਵਿੱਚ ਲੋੜੀਂਦੇ ਸੁਧਾਰ ਕੀਤੇ ਜਾ ਸਕਣ।
ਡਾ. ਹਰਸ਼ ਵਰਧਨ ਨੇ ਡਿਜੀਟਲ ਪਲੇਟਫ਼ਾਰਮ ਤੇ ਵੀਡੀਓ/ਵਾਇਸ ਕਾਲ ਤਕਨੀਕਾਂ ਦੀ ਵਰਤੋਂ ਕਰ ਕੇ ਕੋਵਿਡ–19 ਦੇ ਪੁਸ਼ਟੀ ਹੋਏ ਤੇ ਸ਼ੱਕੀ ਮਾਮਲਿਆਂ ਦੀ 24X7 ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਏਮਸ, ਝੱਜਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ: ‘ਪਿਛਲੇ ਕੁਝ ਦਿਨਾਂ ’ਚ, ਕੋਵਿਡ–19 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਮੈਂ ਵੱਖੋ–ਵੱਖਰੇ ਹਸਪਤਾਲਾਂ ਏਮਸ (ਦਿੱਲੀ), ਐੱਲਐੱਨਜੇਪੀ, ਆਰਐੱਮਐੱਲ, ਸਫ਼ਦਰਜੰਗ ਤੇ ਹੁਣ ਏਮਸ, ਝੱਜਰ ਦਾ ਦੌਰਾ ਕਰ ਰਿਹਾ ਹਾਂ। ਇਸ ਪ੍ਰੀਖਿਆ ਦੀ ਘੜੀ ’ਚ, ਸਾਡੇ ਸਿਹਤ ਜੋਧਿਆਂ ਦਾ ਉੱਚ ਮਨੋਬਲ ਵੇਖ ਕੇ ਦਿਲੋਂ ਖੁਸ਼ੀ ਮਿਲਦੀ ਹੈ।’ ਇਹ ਦੱਸਦਿਆਂ ਕਿ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟਣ ਲਈ ਇਨ੍ਹਾਂ ਹਸਪਤਾਲਾਂ ਦੁਆਰਾ ਕੀਤੀਆਂ ਗਈਆਂ ਵਿਵਸਥਾਵਾਂ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ, ਉਨ੍ਹਾਂ ਕੋਵਿਡ–19 ਨਾਲ ਨਿਪਟਣ ’ਚ ਮੋਹਰੀ ਹੋ ਕੇ ਦੇਖਭਾਲ਼ ਕਰਨ ਵਾਲਿਆਂ; ਜਿਵੇਂ ਨਰਸਾਂ, ਡਾਕਟਰਾਂ ਤੇ ਹੋਰ ਸਿਹਤ ਕਾਮਿਆਂ ਦੀ, ਉਨ੍ਹਾਂ ਦੀ ਲਚਕਤਾ, ਸਖ਼ਤ ਮਿਹਨਤ, ਸਮਰਪਣ ਤੇ ਪ੍ਰਤੀਬੱਧਤਾ ਲਈ ਸ਼ਲਾਘਾ ਕੀਤੀ।
ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਡਾਕਟਰਾਂ ਤੇ ਸਿਹਤ ਕਾਮਿਆਂ ਨਾਲ ਅਪਣਾਏ ਜਾਣ ਵਾਲੇ ਬਾਈਕਾਟ ਜਿਹੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਅਜਿਹੀਆਂ ਘਟਨਾਵਾਂ ਦਾ ਨੋਟਿਸ ਲਿਆ ਹੈ ਤੇ ਅਧਿਕਾਰੀਆਂ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਸਖ਼ਤ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ, ‘ਹੁਣ ਸਾਡੇ ਡਾਕਟਰਾਂ ਤੇ ਸਿਹਤ ਜੋਧਿਆਂ ਨੂੰ ਬਿਨਾ ਕਿਸੇ ਡਰ ਦੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨਾਲ ਸਰਕਾਰ ਪੂਰੀ ਤਾਕਤ ਨਾਲ ਖੜ੍ਹੀ ਹੈ।’ ਉਨ੍ਹਾਂ ਕਿਹਾ ਕਿ ਡਾਕਟਰ, ਨਰਸ ਤੇ ਸਿਹਤ ਕਾਮੇ ਇਹ ਜੰਗ ਜਾਰੀ ਰੱਖਣ ਲਈ ਸਾਡੇ ਸਨਮਾਨ, ਸਮਰਥਨ ਤੇ ਸਹਿਯੋਗ ਦੇ ਹੱਕਦਾਰ ਹਨ।
ਇਸ ਦੇ ਨਾਲ ਹੀ, ਮੰਤਰੀ ਨੇ ਕਿਹਾ ਕਿ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਕੰਟਰੋਲ ਤੇ ਪ੍ਰਬੰਧ ਦੀ ਸਿਖ਼ਰਲੇ ਪੱਧਰ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰਾਜਾਂ ਦੇ ਸਹਿਯੋਗ ਨਾਲ ਵੱਖੋ–ਵੱਖਰੀਆਂ ਕਾਰਵਾਈਆਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸਬੰਧਿਤ ਮੰਤਰਾਲਿਆਂ/ਵਿਭਾਗਾਂ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਹਾਲਾਤ ਦੀ ਨਿਯਮਿਤ ਤੌਰ ’ਤੇ ਨਿਗਰਾਨੀ ਤੇ ਸਮੀਖਿਆ ਕੀਤੀ ਜਾ ਰਹੀ ਹੈ।
ਡਾ. ਹਰਸ਼ ਵਰਧਨ ਨੇ ਭਾਰਤ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਲੌਕਡਾਊਨ ਦੀ ਇੰਨ੍ਹ–ਬਿੰਨ੍ਹ ਪਾਲਣਾ ਕਰਨ ਤੇ ਉਸ ਨੂੰ ਕੋਵਿਡ–19 ਦੇ ਪਾਸਾਰ ’ਚ ਕਮੀ ਲਿਆਉਣ ਲਈ ਇੱਕ ਪ੍ਰਭਾਵੀ ਦਖ਼ਲ ਵਜੋਂ ਦੇਖਣ। ਉਨ੍ਹਾਂ ਕਿਹਾ,‘ਪੂਰੀ ਦੁਨੀਆ ’ਚ ਲੋਕ ਦਿਨ–ਰਾਤ ਕੰਮ ’ਚ ਲੱਗੇ ਹੋਏ ਹਨ ਕਿ ਤਾਂ ਜੋ ਇਸ ਘਾਤਕ ਵਾਇਰਸ ਵਿਰੁੱਧ ਇੱਕ ਵੈਕਸੀਨ ਤਿਆਰ ਕੀਤੀ ਜਾ ਸਕੇ ਅਤੇ ਜਦੋਂ ਤੱਕ ਇਹ ਤਿਆਰ ਨਹੀਂ ਹੋ ਜਾਂਦੀ, ਸਾਨੂੰ ਲੌਕਡਾਉਨ ਅਤੇ ਸਮਾਜਿਕ ਦੂਰੀ ਦੇ ਸੁਮੇਲ ਨੂੰ ਹੀ ਕੋਵਿਡ–19 ਵਿਰੁੱਧ ਇੱਕ ਪ੍ਰਭਾਵਸ਼ਾਲੀ ਸਮਾਜਿਕ ਵੈਕਸੀਨ ਮੰਨ ਲੈਣਾ ਚਾਹੀਦਾ ਹੈ।’
ਪੀਪੀਈ, ਐੱਨ95 ਅਤੇ ਵੈਂਟੀਲੇਟਰਾਂ ਦੀ ਉਪਲੱਬਧਤਾ ਬਾਰੇ ਸਿਹਤ ਮੰਤਰੀ ਨੇ ਕਿਹਾ,‘ਇਸ ਦੀ ਵਾਜਬ ਮਾਤਰਾ ਲਈ ਅਸੀਂ ਪਹਿਲਾਂ ਹੀ ਹੁਕਮ ਦੇ ਚੁੱਕੇ ਹਾਂ, ਜਿਸ ਨਾਲ ਕਿ ਭਵਿੱਖ ’ਚ ਇਸ ਦੇਸ਼ ਵਿੱਚ ਜ਼ਰੂਰਤ ਪੈਣ ’ਤੇ ਇਨ੍ਹਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।’
ਉਨ੍ਹਾਂ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਦੇਸ਼ ਨਾਲ ਇਕਜੁੱਟਤਾ ਦਿਖਾਉਣ ਤੇ ਦੇਸ਼ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲਿਜਾਣ ਲਈ ਦਿੱਤੇ ਸੱਦੇ ਬਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਦੇ 9 ਵਜੇ ਅੱਗੇ ਆਉਣ ਤੇ ਇੱਕ ਦੀਵਾ ਬਾਲਣ।
*****
ਐੱਮਵੀ/ਐੱਮਆਰ
(Release ID: 1611515)
Visitor Counter : 153