ਬਿਜਲੀ ਮੰਤਰਾਲਾ

ਲਾਈਟ ਆਊਟ ਦੌਰਾਨ ਪਾਵਰ ਗ੍ਰਿੱਡ ਅਪ੍ਰੇਸ਼ਨਾਂ ਬਾਰੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ ਗ੍ਰਿੱਡ ਅਸਥਿਰਤਾ ਬਾਰੇ ਸਾਰੇ ਸ਼ੰਕੇ ਦੂਰ ਕੀਤੇ

Posted On: 05 APR 2020 5:21PM by PIB Chandigarh

ਪ੍ਰਸ਼ਨ 1. - ਕੀ ਸਿਰਫ ਘਰਾਂ ਦੀਆਂ ਲਾਈਟਾਂ ਹੀ ਬੰਦ ਹੋਣੀਆਂ ਹਨ ਜਾਂ ਸਾਰੀਆਂ ਸਟ੍ਰੀਟ ਲਾਈਟਾਂ, ਸਾਂਝੇ ਇਲਾਕੇ ਦੀਆਂ ਲਾਈਟਾਂ, ਜ਼ਰੂਰੀ ਸੇਵਾਵਾਂ ਆਦਿ ਦੀਆਂ ਲਾਈਟਾਂ ਨੂੰ ਰਾਤ 9 ਵਜੇ ਤੋਂ 9 ਮਿੰਟ ਤੱਕ ਬੰਦ ਰੱਖਣਾ ਹੈ?

 

ਉੱਤਰ - ਸਿਰਫ ਘਰਾਂ ਦੀਆਂ ਘਰੇਲੂ ਲਾਈਟਾਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੀ ਅਪੀਲ ਅਨੁਸਾਰ ਬੰਦ ਕਰਨਾ ਹੈ ਇੱਥੇ ਇਹ ਦੁਹਰਾਇਆ ਜਾਂਦਾ ਹੈ ਕਿ ਕੋਈ ਸਟ੍ਰੀਟ ਲਾਈਟ, ਸਾਂਝੇ ਖੇਤਰਾਂ ਦੀਆਂ, ਹਸਪਤਾਲਾਂ ਦੀਆਂ ਜਾਂ ਹੋਰ ਜ਼ਰੂਰੀ ਸੇਵਾਵਾਂ ਦੀਆਂ ਲਾਈਟਾਂ ਨੂੰ ਬੰਦ ਨਹੀਂ ਕਰਨਾ

 

ਪ੍ਰਸ਼ਨ 2. - ਕੀ ਘਰਾਂ ਦੀਆਂ ਲਾਈਟਾਂ ਨੂੰ ਬੰਦ ਕਰਨ ਨਾਲ ਮੇਰੇ ਘਰੇਲੂ ਉਪਕਰਣ ਸੁਰੱਖਿਅਤ ਰਹਿਣਗੇ ?

 

ਉੱਤਰ - ਤੁਹਾਡੇ ਸਾਰੇ ਘਰੇਲੂ ਉਪਕਰਣ ਸੁਰੱਖਿਅਤ ਰਹਿਣਗੇ ਪੱਖਿਆਂ, ਏਸੀਜ਼, ਫਰਿਜਾਂ ਆਦਿ ਨੂੰ ਬੰਦ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਭਾਰਤੀ ਬਿਜਲੀ ਗ੍ਰਿੱਡ ਇਸ ਹਿਸਾਬ ਨਾਲ ਡਿਜ਼ਾਈਨ ਕੀਤੇ ਗਏ ਹਨ ਕਿ ਉਹ ਲੋਡ ਦੇ ਵਧਣ-ਘਟਣ ਨੂੰ ਸੰਭਾਲ਼ ਸਕਦੇ ਹਨ ਅਤੇ ਇਨ੍ਹਾਂ ਵਿੱਚ ਕੰਟਰੋਲ ਲਈ ਕਈ ਇਨਬਿਲਟ ਲੈਵਲ ਅਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹੁੰਦੇ ਹਨ ਜੋ ਕਿ ਲੋਡ ਦੇ ਅਜਿਹੇ ਵਧਣ-ਘਟਣ ਕਾਰਨ ਫ੍ਰੀਕੁਐਂਸੀ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਸੰਭਾਲ਼ ਸਕਦੇ ਹਨ ਇਸ ਤਰ੍ਹਾਂ ਸਾਰੇ ਘਰੇਲੂ ਉਪਕਰਣ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਆਮ ਕੰਮਕਾਜ ਵਾਲੇ ਮੋਡ ਉੱਤੇ ਰੱਖਿਆ ਜਾਣਾ ਚਾਹੀਦਾ ਹੈ

 

ਪ੍ਰਸ਼ਨ 3. - ਕੀ 5 ਅਪ੍ਰੈਲ, 2020 ਨੂੰ ਰਾਤ 9 ਵਜੇ ਤੋਂ 9 ਮਿੰਟ ਦੇ ਲਾਈਟ ਆਊਟ ਦੌਰਾਨ ਗ੍ਰਿੱਡ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਢੁਕਵੇਂ ਪ੍ਰਬੰਧਾਂ ਅਤੇ ਪ੍ਰੋਟੋਕੋਲਾਂ ਦੀ ਪਾਲਣਾ ਕੀਤੀ ਗਈ ਹੈ ?

 

ਉੱਤਰ - ਹਾਂ, ਗ੍ਰਿੱਡ ਦੀ ਸਥਿਰਤਾ ਕਾਇਮ ਰੱਖਣ ਲਈ ਸਾਰੇ ਢੁਕਵੇਂ ਪ੍ਰਬੰਧ ਅਤੇ ਪ੍ਰੋਟੋਕੋਲਾਂ ਦੀ ਪਾਲਣਾ ਕੀਤੀ ਗਈ ਹੈ

 

ਪ੍ਰਸ਼ਨ 4. - ਕੀ ਲਾਈਟਾਂ ਨੂੰ ਬੰਦ ਕਰਨਾ ਜ਼ਰੂਰੀ ਹੈ ਜਾਂ ਸਵੈ-ਇਛੁੱਕ ?

 

ਉੱਤਰ - ਸਵੈ-ਇਛੁੱਕ ਜਿਵੇਂ ਕਿ ਪਹਿਲਾਂ ਹੀ ਕਿਹਾ ਗਿਆ ਹੈ ਕਿ ਸਿਰਫ ਘਰਾਂ ਦੀਆਂ ਲਾਈਟਾਂ ਨੂੰ ਹੀ ਬੰਦ ਕੀਤਾ ਜਾਣਾ ਹੈ

 

ਪ੍ਰਸ਼ਨ 5. - ਕੁਝ ਸ਼ੰਕੇ ਪ੍ਰਗਟਾਏ ਗਏ ਹਨ ਕਿ ਇਸ ਨਾਲ ਗ੍ਰਿੱਡ ਵਿੱਚ ਅਸਥਿਰਤਾ ਅਤੇ ਵੋਲਟੇਜ ਵਿੱਚ ਵਾਧ-ਘਾਟ ਪੈਦਾ ਹੋ ਸਕਦੀ ਹੈ ਜੋ ਕਿ ਬਿਜਲੀ ਦੇ ਉਪਕਰਣਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ?

 

ਉੱਤਰ - ਇਹ ਸ਼ੰਕੇ ਪੂਰੀ ਤਰ੍ਹਾਂ ਬੇਬੁਨਿਆਦ ਹਨ ਇਹ ਸਾਧਾਰਨ ਕਾਰਵਾਈ ਹੈ ਅਤੇ ਭਾਰਤੀ ਬਿਜਲੀ ਗ੍ਰਿੱਡ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਲੋਡ ਦੇ ਅਜਿਹੇ ਵਾਧੇ-ਘਾਟੇ ਜਾਂ ਫ੍ਰੀਕੁਐਂਸੀ ਤਬਦੀਲੀਆਂ ਨੂੰ ਸਟੈਂਡਰਡ ਅਪ੍ਰੇਟਿੰਗ ਪ੍ਰੋਟੋਕੋਲਜ਼ ਬਰਦਾਸ਼ਤ ਕਰ ਸਕਦਾ ਹੈ

 

ਪ੍ਰਸ਼ਨ 6. - ਕੀ ਸਾਡਾ ਗ੍ਰਿੱਡ ਪ੍ਰਬੰਧਨ ਅਤੇ ਟੈਕਨੋਲੋਜੀ ਲਾਈਟ ਆਊਟ ਦੌਰਾਨ ਆਉਣ ਵਾਲੀ ਫਲਕਚੁਏਸ਼ਨ ਨੂੰ ਬਰਦਾਸ਼ਤ ਕਰਨ ਦੇ ਯੋਗ ਹੈ?

 

ਉੱਤਰ - ਭਾਰਤੀ ਬਿਜਲੀ ਗ੍ਰਿੱਡ ਮਜ਼ਬੂਤ ਅਤੇ ਸਥਿਰ ਹੈ ਅਤੇ ਇਸ ਵਿੱਚ ਅਤਿ ਆਧੁਨਿਕ ਟੈਕਨੋਲੋਜੀ ਨੂੰ ਅਪਣਾਇਆ ਗਿਆ ਹੈ ਇਸ ਵਿੱਚ ਲੋੜੀਂਦੇ ਕੰਟਰੋਲ ਅਤੇ ਸੁਰੱਖਿਆ ਪ੍ਰਬੰਧਨ ਹਨ ਜੋ ਕਿ ਮੌਕੇ ਉੱਤੇ ਇਸ ਤਰ੍ਹਾਂ ਦੇ ਵਾਧੇ-ਘਾਟੇ ਨੂੰ ਸੰਭਾਲ਼ਣ ਦੇ ਯੋਗ ਹਨ

 

ਪ੍ਰਸ਼ਨ 7. - ਕੀ ਪੱਖੇ, ਰੈਫਰੀਜਰੇਟਰ, ਏਸੀ ਆਦਿ ਵਰਗੇ ਸਾਰੇ ਉਪਕਰਣ ਬੰਦ ਕਰ ਦੇਣੇ ਚਾਹੀਦੇ ਹਨ ਜਾਂ ਚਲਦੇ ਮੋਡ ਵਿੱਚ ਰੱਖਣੇ ਚਾਹੀਦੇ ਹਨ ?

 

ਉੱਤਰ - ਤੁਹਾਡੇ ਸਾਰੇ ਉਪਕਰਣ ਸੁਰੱਖਿਅਤ ਰਹਿਣਗੇ ਇਨ੍ਹਾਂ ਉਪਕਰਣਾਂ ਨੂੰ ਖਪਤਕਾਰ ਦੁਆਰਾ ਆਪਣੀ ਜ਼ਰੂਰਤ ਅਨੁਸਾਰ ਨਾਰਮਲ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਹੈ ਇਨ੍ਹਾਂ ਨੂੰ ਰਾਤ 9 ਵਜੇ ਵਿਸ਼ੇਸ਼ ਤੌਰ ਤੇ ਬੰਦ ਕਰਨ ਦੀ ਕੋਈ ਜ਼ਰੂਰਤ ਨਹੀਂ

 

ਪ੍ਰਸ਼ਨ 8. - ਕੀ ਸਟ੍ਰੀਟ ਲਾਈਟਾਂ ਬੰਦ ਹੋ ਜਾਣਗੀਆਂ?

 

ਉੱਤਰ - ਨਹੀਂ ਅਸਲ ਵਿੱਚ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ /ਸਥਾਨਕ ਸੰਸਥਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਨਤਕ ਸੁਰੱਖਿਆ ਲਈ ਸਟ੍ਰੀਟ ਲਾਈਟਾਂ ਨੂੰ ਚਲਦੀਆਂ ਰੱਖਣ

 

ਸਵਾਲ 9. - ਕੀ ਹਸਪਤਾਲਾਂ ਜਾਂ ਦੂਜੀਆਂ ਐਮਰਜੈਂਸੀ ਸੇਵਾਵਾਂ ਵਿੱਚ ਵੀ ਲਾਈਟ ਆਊਟ ਕਰਨੀ ਪਵੇਗੀ ?

 

ਉੱਤਰ - ਨਹੀਂ ਹਸਪਤਾਲ ਅਤੇ ਹੋਰ ਸਾਰੀਆਂ ਜ਼ਰੂਰੀ ਸੇਵਾਵਾਂ, ਜਿਵੇਂ ਕਿ ਪਬਲਿਕ ਯੂਟਿਲਿਟੀ, ਮਿਊਂਸਪਲ ਸੇਵਾਵਾਂ, ਦਫ਼ਤਰਾਂ, ਪੁਲਿਸ ਸਟੇਸ਼ਨਾਂ, ਨਿਰਮਾਣ ਸੁਵਿਧਾਵਾਂ ਆਦਿ ਵਿੱਚ ਲਾਈਟਾਂ ਜਗਦੀਆਂ ਰਹਿਣਗੀਆਂ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਜੋ ਸੱਦਾ ਦਿੱਤਾ ਗਿਆ ਹੈ ਉਹ ਸਿਰਫ ਘਰਾਂ ਦੀਆਂ ਲਾਈਟਾਂ ਬੰਦ ਕਰਨ ਦਾ ਹੈ

 

ਪ੍ਰਸ਼ਨ 10. - ਸਿਰਫ ਘਰਾਂ ਦੀਆਂ ਲਾਈਟਾਂ ਦਾ ਲੋਡ ਕੁੱਲ ਲੋਡ ਦਾ ਤਕਰੀਬਨ  20% ਹੈ ਕੀ ਅਚਾਨਕ  20% ਲੋਡ ਬੰਦ ਹੋਣ ਨਾਲ ਗ੍ਰਿੱਡ ਅਸਥਿਰ ਨਹੀਂ ਹੋ ਜਾਵੇਗਾ ਮੰਤਰਾਲੇ ਦੁਆਰਾ ਇਸ ਲਈ ਕੀ ਕਦਮ ਚੁੱਕੇ ਜਾਣਗੇ ?

 

ਉੱਤਰ - ਘਰੇਲੂ ਬਿਜਲੀ ਦਾ ਲੋਡ  20% ਤੋਂ ਬਹੁਤ ਘੱਟ ਹੈ ਮੰਗ ਵਿੱਚ ਇਸ ਤਰ੍ਹਾਂ ਦੀ ਕਮੀ ਦਾ ਅਸਾਨੀ ਨਾਲ ਪ੍ਰਬੰਧਨ ਹੋ ਸਕਦਾ ਹੈ ਜਿਸ ਲਈ ਸਟੈਂਡਰਡ ਟੈਕਨੀਕਲ ਅਪ੍ਰੇਟਿੰਗ ਪ੍ਰੋਟੋਕੋਲਜ਼ ਕੰਮ ਕਰ ਰਹੇ ਹਨ

 

ਪ੍ਰਸ਼ਨ 11. - ਕੀ ਉਸ ਵੇਲੇ ਲੋਡ ਸ਼ੈਡਿੰਗ (shedding ) ਹੋਵੇਗੀ? ਜੇ ਹਾਂ, ਤਾਂ ਉਸ ਦਾ ਕੀ ਪ੍ਰਭਾਵ ਪਵੇਗਾ?

 

ਉੱਤਰ - ਨਹੀਂ, ਲੋਡ ਸ਼ੈਡਿੰਗ ਦੀ ਕੋਈ ਯੋਜਨਾ ਨਹੀਂ ਹੈ

 

*****

 

ਆਰਸੀਜੇ ਐੱਮ



(Release ID: 1611442) Visitor Counter : 132