ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਮਸਲੇ ਹੱਲ ਕਰਨ ਲਈ ਸਬੰਧਿਤ ਵਿਭਾਗਾਂ ਦੀ ਸਹਾਇਤਾ ਲੈਂਦਾ ਰਹੇਗਾ-ਹਰਸਿਮਰਤ ਕੌਰ ਬਾਦਲ
ਕੋਵਿਡ-19 ਲੌਕਡਾਊਨ ਦੌਰਾਨ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਉਦਯੋਗ ਦੇ ਨੁਮਾਇੰਦਿਆਂ ਨਾਲ ਦੂਜੀ ਵੀਡੀਓ ਕਾਨਫਰੰਸ ਕੀਤੀ
प्रविष्टि तिथि:
05 APR 2020 2:07PM by PIB Chandigarh
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਉਦਯੋਗ ਨਾਲ ਸਬੰਧਿਤ ਮਸਲੇ ਹੱਲ ਕਰਨ ਲਈ ਸਬੰਧਿਤ ਵਿਭਾਗਾਂ ਦੀ ਲਗਾਤਾਰ ਸਹਾਇਤਾ ਲੈਂਦਾ ਰਹੇਗਾ, ਇਹ ਸ਼ਬਦ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇੱਥੇ ਕਹੇ। ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ, ਜਿਨ੍ਹਾਂ ਵਿੱਚ ਫਿੱਕੀ, ਸੀਆਈਆਈ, ਐਸੋਚੈਮ, ਪੀਐੱਚਡੀਸੀਸੀਆਈ (FICCI, CII, ASSOCHAM, PHDCCI) ਅਤੇ ਹੋਰ ਸ਼ਾਮਲ ਸਨ, ਦੇ ਨੁਮਾਇੰਦਿਆਂ ਨਾਲ 4 ਅਪ੍ਰੈਲ, 2020 ਨੂੰ ਦੂਜੀ ਵੀਡੀਓ ਕਾਨਫਰੰਸ ਕੀਤੀ ਤਾਕਿ ਫੂਡ ਪ੍ਰੋਸੈੱਸਿੰਗ ਦੇ ਖੇਤਰ ਦੇ ਵਿਕਾਸ ਲਈ ਜੋ ਸੁਝਾਅ ਸਰਕਾਰ ਨੂੰ ਮਿਲ ਰਹੇ ਹਨ, ਲੌਕਡਾਊਨ ਤੋਂ ਬਾਅਦ ਉਨ੍ਹਾਂ ਉੱਤੇ ਪੂਰੇ ਜ਼ੋਰ-ਸ਼ੋਰ ਨਾਲ ਅਮਲ ਕੀਤਾ ਜਾ ਸਕੇ। ਇਸ ਵੀਡੀਓ ਕਾਨਫਰੰਸ ਦੌਰਾਨ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਹਿਲੀ ਵੀਡੀਓ ਕਾਨਫਰੰਸ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਵਪਾਰਕ ਮਾਹੌਲ ਨੂੰ ਸੁਖਾਲਾ ਬਣਾਉਣ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਉਠਾਏ ਕਦਮਾਂ ਬਾਰੇ ਜਾਣਕਾਰੀ ਦਿੱਤੀ।
ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਉਦਯੋਗ ਦੁਆਰਾ ਸਾਹਮਣੇ ਲਿਆਂਦੇ ਗਏ ਮਾਈਕਰੋ ਸੂਖਮ ਮੁੱਦਿਆਂ ਦੇ ਹੱਲ ਲਈ ਇੱਕ ਸ਼ਿਕਾਇਤ ਸੈੱਲ ਕਾਇਮ ਕੀਤਾ ਗਿਆ ਸੀ ਤਾਕਿ ਸਪਲਾਈ ਚੇਨ ਅਸਾਨੀ ਨਾਲ ਜਾਰੀ ਰਹਿ ਸਕੇ ਅਤੇ ਖੁਰਾਕ ਅਤੇ ਦਵਾਈਆਂ ਦਾ ਲੌਜਿਸਟਿਕ ਪ੍ਰਬੰਧਨ ਹੋ ਸਕੇ। ਉਸ ਸੈੱਲ ਨੇ ਫੈਸਲਾ ਕੀਤਾ ਹੈ ਕਿ ਜੋ 348 ਸਵਾਲ ਪੁੱਛੇ ਗਏ ਸਨ ਉਨ੍ਹਾਂ ਵਿੱਚੋਂ 50 % ਹੱਲ ਹੋ ਚੁੱਕੇ ਹਨ ਅਤੇ ਬਾਕੀਆਂ ਉੱਤੇ ਵਿਚਾਰ ਜਾਰੀ ਹੈ। ਉਦਯੋਗ ਦੇ ਮੈਂਬਰਾਂ ਨੇ ਕਿਹਾ ਕਿ ਸਥਿਤੀਆਂ ਸਹੀ ਢੰਗ ਨਾਲ ਸੁਧਰ ਰਹੀਆਂ ਹਨ ਅਤੇ ਮੰਤਰਾਲੇ ਦੀ ਭਾਰੀ ਹਿਮਾਇਤ ਮਿਲ ਰਹੀ ਹੈ।
ਕੇਂਦਰੀ ਮੰਤਰੀ ਨੇ ਲੌਕਡਾਊਨ ਸਮਾਪਤ ਹੋਣ ਤੋਂ ਬਾਅਦ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਸਹੀ ਢੰਗ ਨਾਲ ਕੰਮਕਾਜ ਲਈ ਉਦਯੋਗ ਜਗਤ ਦੇ ਆਗੂਆਂ ਤੋਂ ਸੁਝਾਅ ਮੰਗੇ। ਉਦਯੋਗ ਨੇ ਕਈ ਚਿੰਤਾਵਾਂ ਪ੍ਰਗਟਾਈਆਂ ਜਿਨ੍ਹਾਂ ਵਿੱਚ ਮਜ਼ਦੂਰਾਂ ਦੀ ਵਾਪਸੀ, ਇਸ ਵਾਪਸੀ ਲਈ ਵਿਸ਼ੇਸ਼ ਗੱਡੀਆਂ ਚਲਾਉਣ ਦੀ ਜ਼ਰੂਰਤ ਦੀ ਚਿੰਤਾ ਤੋਂ ਇਲਾਵਾ ਤੁਰੰਤ ਪੇਸ਼ ਆਉਣ ਵਾਲੀ ਪੈਸੇ ਦੀ ਕਮੀ ਅਤੇ ਖੇਤੀ ਉਤਪਾਦ ਖਰੀਦਣ ਲਈ ਕੰਮਕਾਜੀ ਪੂੰਜੀ ਦੀ ਲੋੜ ਅਤੇ ਉੱਤਰ ਪੂਰਬੀ ਖੇਤਰ ਵਿੱਚ ਕੰਮਕਾਜ ਚਲਾਉਣ ਪ੍ਰਤੀ ਚਿੰਤਾ ਸ਼ਾਮਲ ਸਨ।
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਉਦਯੋਗ ਦੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਵੱਖ-ਵੱਖ ਫੋਰਮਾਂ ਉੱਤੇ ਇਨ੍ਹਾਂ ਸਰੋਕਾਰਾਂ ਨੂੰ ਰੱਖਿਆ ਜਾਵੇਗਾ। ਉਨ੍ਹਾਂ ਨੇ ਸਾਰਿਆਂ ਦੇ ਤੰਦਰੁਸਤ ਅਤੇ ਸੁਰੱਖਿਅਤ ਰਹਿਣ ਦੀ ਇੱਛਾ ਪ੍ਰਗਟਾਉਂਦੇ ਹੋਏ ਬੈਠਕ ਦੀ ਸਮਾਪਤੀ ਕੀਤੀ।
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ ਨੇ ਉਦਯੋਗ ਦੁਆਰਾ ਉਠਾਏ ਗਏ ਨੁਕਤਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਵੱਖ-ਵੱਖ ਉੱਤਰ ਪੂਰਬੀ ਰਾਜਾਂ ਪਾਸ ਇਹ ਮੁੱਦੇ ਉਠਾਉਣਗੇ।
*****
ਆਰਜੇ/ਐੱਨਜੀ
(रिलीज़ आईडी: 1611364)
आगंतुक पटल : 162
इस विज्ञप्ति को इन भाषाओं में पढ़ें:
English
,
Marathi
,
हिन्दी
,
Bengali
,
Assamese
,
Gujarati
,
Odia
,
Tamil
,
Tamil
,
Telugu
,
Kannada