ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਦੀ ਵਿੱਤੀ–ਸਹਾਇਤਾ ਪ੍ਰਾਪਤ ਸਟਾਰਟਅੱਪ ਨੇ ਕੋਵਿਡ–19 ਮਹਾਮਾਰੀ ਨਾਲ ਲੜਨ ਲਈ ਰਸਾਇਣ ਮੁਕਤ ਚਾਂਦੀ ਅਧਾਰਿਤ ਕੀਟਾਣੂਨਾਸ਼ਕ ਵਿਕਸਿਤ ਕੀਤਾ

ਕੋਲਾਈਡਲ ਚਾਂਦੀ ਬਣਾਉਣ ਦੀ ਪ੍ਰਕਿਰਿਆ ਲਈ ਇੱਕ ਭਾਰਤੀ ਪੇਟੈਂਟ ਦਾਇਰ ਕੀਤਾ ਗਿਆ ਤੇ ਹੈਂਡ ਸੈਨੇਟਾਈਜ਼ਰ ਤੇ ਕੀਟਾਣੂਨਾਸ਼ਕ ਬਣਾਉਣ ਲਈ ਇੱਕ ਟੈਸਟ ਲਾਇਸੈਂਸ ਪ੍ਰਦਾਨ ਕੀਤਾ ਗਿਆ

Posted On: 04 APR 2020 5:11PM by PIB Chandigarh

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਵੱਲੋਂ ਸਾਂਝੇ ਤੌਰ ਤੇ ਸਮਰਥਿਤ ਪੁਣੇ ਦੇ ਇੱਕ ਸਟਾਰਟਅੱਪ  ਵੇਈਨੋਵੇਟ ਬਾਇਓਸਾਲਿਊਸ਼ਨਜ਼ (Weinnovate Biosolutions) ਨੇ ਅਲਕੋਹਲ ਦੇ ਬਿਨਾ ਪਾਣੀਅਧਾਰਿਤ ਕੋਲਾਈਡਲ ਚਾਂਦੀ ਸਾਲਿਊਸ਼ਨ ਤਿਆਰ ਕੀਤਾ ਹੈ, ਜਿਸ ਨੂੰ ਹੱਥਾਂ ਤੇ ਵਾਤਾਵਰਣਕ ਤੈਹਾਂ ਨੂੰ ਕੀਟਾਣੂਮੁਕਤ ਕਰਨ ਲਈ ਨੈਨੋਐਗਸਾਈਡ ਟੈਕਨਾਲੋਜੀ ਨਾਲ ਬਣਾਇਆ ਗਿਆ ਹੈ।

ਇਹ ਤਰਲ ਗ਼ੈਰਬਲਣਸ਼ੀਲ ਤੇ ਖ਼ਤਰਨਾਕ ਰਸਾਇਣਾਂ ਤੋਂ ਮੁਕਤ ਹੈ ਤੇ ਮਹਾਮਾਰੀ ਦੇ ਫੈਲਾਅ ਦੀ ਪ੍ਰਮੁੱਖ ਵਿਧੀਸੰਪਰਕ ਨਾਲ ਲੱਗਣ ਵਾਲੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇੱਕ ਪ੍ਰਭਾਵਾ ਸੈਨੇਟਾਈਜ਼ਰ ਤਿਆਰ ਹੋ ਸਕਦਾ ਹੈ, ਜਿਸ ਨਾਲ ਤੰਦਰੁਸਤ ਪੇਸ਼ੇਵਰਾਂ ਤੇ ਹੋਰ ਛੂਤਗ੍ਰਸਤ ਲੋਕਾਂ ਦੀ ਰਾਖੀ ਹੋ ਸਕਦੀ ਹੈ।

ਵਾਈਨੋਵੇਟ ਬਾਇਓਸਾਲਿਊਸ਼ਨਜ਼ ਦਾ ਕੋਲਾਈਡਲ ਸਿਲਵਰ ਸਾਲਿਊਸ਼ਨ, ਜੋ ਵਾਇਰਲ ਨੈਗੇਟਿਵਸਟ੍ਰੈਂਡ ਆਰਐੱਨਏ ਤੇ ਵਾਇਰਲ ਬਡਿੰਗ ਦੇ ਸੰਸਲੇਸ਼ਣ ਨੂੰ ਰੋਕਣ ਲਈ ਸਿਲਵ ਨੈਨੋਪਾਰਟੀਕਲਸ ਦੀ ਸਮਰੱਥਾ ਤੇ ਅਧਾਰਿਤ ਹੈ, ਖ਼ਤਰਨਾਕ ਰਸਾਇਣਾਂ ਤੋਂ ਮੁਕਤ ਹੈ ਅਤੇ ਇਸ ਵਿੱਚ ਅਲਕੋਹਲਅਧਾਰਿਤ ਕੀਟਾਣੂਨਾਸ਼ਕਾਂ ਦੀ ਤੁਲਨਾ ਵਿੱਚ ਬਲਣਸ਼ੀਲਤਾ ਦਾ ਕੋਈ ਖ਼ਤਰਾ ਨਹੀਂ ਹੈ।

ਇਸ ਸਾਲਿਊਸ਼ਨ ਦਾ ਪ੍ਰਯੋਗਸ਼ਾਲਾ ਵਿੱਚ ਪਰੀਖਣ ਹੋਇਆ ਅਤੇ ਨਿਰਮਾਤਾਵਾਂ ਨੇ ਪਰੀਖਣ ਲਾਇਸੈਂਸ ਪ੍ਰਾਪਤ ਕਰ ਲਿਆ ਹੈ। ਛੋਟੇ ਪੱਧਰ ਤੇ ਕੋਲਾਈਡਲ ਸਿਲਵਰ ਨੂੰ ਸੰਸਲੇਸ਼ਿਤ ਕਰਨ ਤੇ 5 ਲਿਟਰ ਤੱਕ ਦੇ ਸਕੇਲਅੱਪ ਬੈਚ ਉੱਤੇ ਮੁਢਲੇ ਕੰਮ ਦੋਬਾਰਾ ਤਿਆਰ ਕਰਨ ਲਈ ਕੀਤਾ ਜਾ ਰਿਹਾ ਹੈ।

ਵਾਈਨੋਵੇਟ ਬਾਇਓਸਾਲਿਊਸ਼ਨਜ਼ ਦੇ ਬਾਨੀਆਂ ਚੋਂ ਇੱਕ ਡਾ. ਮਿਲਿੰਦ ਚੌਧਰੀ ਨੇ ਕਿਹਾ,‘ਅਸੀਂ ਹੈਂਡ ਸੈਨੇਟਾਈਜ਼ੇਸ਼ਨ ਤੇ ਕੀਟਾਣੂਸ਼ੋਧਨ ਦੀ ਮੰਗ ਪੂਰੀ ਕਰਨ ਲਈ ਸਾਡੀ ਨਿਰਮਾਣ ਵਿਵਸਥਾ ਨਾਲ ਪ੍ਰਤੀ ਦਿਨ ਮੁੱਖ ਤੌਰ ਤੇ 200 ਲਿਟਰ ਕੋਲਾਈਡਲ ਚਾਂਦੀ ਦੇ ਘੋਲ ਦਾ ਨਿਰਮਾਣ ਕਰਨ ਦਾ ਟੀਚਾ ਬਣਾ ਰਹੇ ਹਾਂ। ਸਾਡੇ ਸਾਲਿਊਸ਼ਨ ਨਾਲ, ਅਸੀਂ ਛੂਤ ਫੈਲਣ ਦੀ ਗਿਣਤੀ ਨੂੰ ਘਟਾਉਣ ਤੇ ਭਾਰਤ ਨੂੰ ਛੂਤ ਤੋਂ ਮੁਕਤ ਬਣਾਉਣ ਚ ਮਦਦ ਕਰ ਸਕਦੇ ਹਾਂ।

IMG-20180820-WA0044

 

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਚ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਨੈਨੋਕਣ ਥੇਰਾਨੋਸਟਿਕਸ (ਥੈਰਾਪੀ ਤੇ ਡਾਇਓਗਨੌਸਟਿਕਸ)ਨਾਲ ਕੀਟਾਣੂਸ਼ੋਧਨ ਤੋਂ ਲੈ ਕੇ ਇਮੇਜਿੰਗ ਤੱਕ ਕੋਵਿਡ–19 ਨਾਲ ਸਬੰਧਤ ਵੱਖੋਵੱਖਰੇ ਮੁੱਦਿਆਂ ਦੇ ਪ੍ਰਭਾਵੀ ਹੱਲ ਦੇ ਰੂਪ ਚ ਤੇਜ਼ੀ ਨਾਲ ਉੱਭਰ ਰਹੇ ਹਨ। ਨੈਨੋਕਣਾਂ ਦੀ ਪ੍ਰਾਸੰਗਿਕਤਾ  ਉਨ੍ਹਾਂ ਦੇ ਆਕਾਰ (100 ਐੱਨਐੱਮ ਤੋਂ ਘੱਟ) ਦੇ ਕਾਰਨ ਹੈ, ਜੋ ਕੋਵਿਡ–19 ਵਾਇਰਸ ਨਾਲ ਤੁਲਨਾਯੋਗ ਹੈ ਤੇ ਕਾਰਜਸ਼ੀਲਤਾ ਦੀ ਜ਼ਿਆਦਤੀ ਜਿਹੇ ਟੀਚੇ ਬਣਾਉਣਾ ਤੇ ਦਵਾ ਵੰਡ ਜ਼ਰੂਰਤ ਅਨੁਸਾਰ ਕੀਤੀ ਜਾ ਸਕਦੀ ਹੈ। ਸਿਲਵਰ ਨੈਨੋਕਣ ਨੂੰ ਇੱਕ ਪ੍ਰਭਾਵੀ ਐਂਟੀਵਾਇਰਲ ਪਾਇਆ ਗਿਆ ਹੈ, ਜੋ ਐੱਚਆਈਵੀ, ਹੈਪੇਟਾਇਟਿਸ ਬੀ, ਹਰਪੀਜ਼ ਸਿੰਪਲੈਕਸ ਵਾਇਰਸ, ਇਨਫ਼ਲੂਐਂਜ਼ਾ ਵਾਇਰਸ ਜਿਹੇ ਘਾਤਕ ਵਾਇਰਸਾਂ ਵਿਰੁੱਧ ਕੰਮ ਕਰਦਾ ਹੈ। ਹਾਲੀਆ ਰਿਪੋਰਟਾਂ ਚ ਵਾਇਰਲ ਨੈਗੇਟਿਵਸਟ੍ਰੈਂਡ ਆਰਐੱਨਏ ਤੇ ਵਾਇਰਲ ਬਡਿੰਗ ਦੇ ਸੰਸਲੇਸ਼ਣ ਨੂੰ ਰੋਕ ਕੇ ਕੋਰੋਨਾ ਵਾਇਰਸ ਦੇ ਪਾਸਾਰ ਨੂੰ ਰੋਕਣ ਚ ਗਲੂਟਾਥੀਓਨ ਕੈਪਡਏਜੀ2ਐੱਸ ਐੱਨਸੀ (ਸਿਲਵਰ ਨੈਨੋਕਲੱਸਟਰਜ਼) ਦੀ ਭੂਮਿਕਾ ਦਾ ਸੁਝਾਅ ਦਿੱਤਾ ਗਿਆ ਹੈ। ਨੈਸ਼ਨਲ ਡਿਫ਼ੈਂਸ ਮੈਡੀਕਲ ਕਾਲਜ ਰੀਸਰਚ ਇੰਸਟੀਚਿਊਟ, ਸਾਇਤਾਮਾ, ਜਪਾਨ ਦੇ ਸ਼ਿੰਗੋ ਨਾਕਾਮੁਰਾ ਜਿਹੇ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਏਜੀ ਐੱਨਪੀਅਧਾਰਿਤ ਸਮੱਗਰੀ ਰੋਗੀ ਦੀ ਛੂਤ ਨੂੰ ਰੋਕਣ ਤੋਂ ਇਲਾਵਾ ਸਿਹਤ ਦੇਖਭਾਲ ਕਰਮਚਾਰੀਆਂ (ਐੱਚਸੀਡਬਲਿਊ) ਦੇ ਸੰਪਰਕ ਲਾਗ ਨੂੰ ਰੋਕਣ ਵਿੱਚ ਸਮਰੱਥ ਹੋਵੇਗੀ। ਇਸ ਪ੍ਰਕਾਰ ਕੋਲਾਈਡਲ ਸਿਲਵਰ ਜਿਸ ਉੱਤੇ ਵੇਈਨੋਵੇਟ ਬਾਇਓਸਾਲਿਊਸ਼ਨ ਦੇ ਸੈਨੇਟਾਈਜ਼ਰ ਦੀ ਤਕਨੀਕ ਅਧਾਰਿਤ ਹੈ, ਉਹ ਸਤ੍ਹਾ ਗਲਾਈਕੋਪ੍ਰੋਟੀਨ ਨੂੰ ਰੋਕ ਕੇ ਆਰਐੱਨਏ ਪ੍ਰਤੀਕ੍ਰਿਤੀ ਤੇ ਛੂਤ ਦੀ ਲਾਗ ਨੂੰ ਰੋਕ ਕੇ ਕੋਵਿਡ–19 ਨੂੰ ਫੈਲਣ ਤੋਂ ਰੋਕ ਸਕਦਾ ਹੈ। ਕੋਲਾਈਡਲ ਸਿਲਵਰ ਬਣਾਉਣ ਦੀ ਪ੍ਰਕਿਰਿਆ ਲਈ ਇੱਕ ਭਾਰਤੀ ਪੇਟੈਂਟ ਦਾਇਰ ਕੀਤਾ ਗਿਆ ਹੈ ਤੇ ਹੈਂਡ ਸੈਨੇਟਾਈਜ਼ਰ ਅਤੇ ਕੀਟਾਣੂਨਾਸ਼ਕ ਬਣਾਉਣ ਲਈ ਇੱਕ ਟੈਸਟ ਲਾਇਸੈਂਸ ਪ੍ਰਦਾਨ ਕੀਤਾ ਗਿਆ ਹੈ।

(ਵਧੇਰੇ ਜਾਣਕਾਰੀ ਲਈ ਸੰਪਰਕ ਕਰੋ

ਡਾ. ਮਿਲਿੰਦ ਚੌਧਰੀ, ਸਹਿ–ਬਾਨੀ ਵਾਈਨੋਵੇਟ ਬਾਇਓਸਾਲਿਊਸ਼ਨ

ਈਮੇਲ : milind.bio[at]gmail[dot]com,

ਮੋਬਾ : 9867468149)

*****

 

ਕੇਜੀਐੱਸ/(ਡੀਐੱਸਟੀ)



(Release ID: 1611247) Visitor Counter : 159