ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 04 APR 2020 7:11PM by PIB Chandigarh

ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਨੂੰ ਫੈਲਣ ਤੋਂ ਰੋਕਣ ਤੇ ਉਸ ਦੇ ਪ੍ਰਬੰਧ ਲਈ ਭਾਰਤ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵੱਖੋਵੱਖਰੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤੇ ਉੱਚਤਮ ਪੱਧਰ ਤੇ ਨਿਯਮਿਤ ਤੌਰ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਦੇਸ਼ ਚ ਕੋਵਿਡ–19 ਨੂੰ ਫੈਲਣ ਤੋਂ ਰੋਕਣ ਤੇ ਉਸ ਦੇ ਪ੍ਰਬੰਧ ਦੀਆਂ ਜ਼ਰੂਰਤਾਂ ਦੇ ਹੱਲ ਲਈ ਡਾਕਟਰਾਂ, ਨਰਸਿੰਗ ਪ੍ਰੋਫ਼ੈਸ਼ਨਲਾਂ, ਸਬੰਧਿਤ ਹੈਲਥਕੇਅਰ ਪ੍ਰੋਫ਼ੈਸ਼ਨਲਾਂ ਤੇ ਹੋਰਨਾਂ ਸਮੇਤ ਹੈਲਥ ਪ੍ਰੋਫ਼ੈਸ਼ਨਲਾਂ ਦੇ ਵਿਭਿੰਨ ਪੱਧਰ ਉਪਲੱਬਧ ਹਨ। 9.70 ਲੱਖ ਆਸ਼ਾ ਵਰਕਰਾਂ, ਇੱਕ ਲੱਖ ਆਯੁਸ਼ ਪ੍ਰੋਫ਼ੈਸ਼ਨਲਾਂ, ਐੱਨਸੀਸੀ ਕੈਡਿਟਾਂ, ਸਾਬਕਾ ਫ਼ੌਜੀ, ਰੈੱਡ ਕ੍ਰੌਸ/ਐੱਨਐੱਸਐੱਸ/ਐੱਨਵਾਈਕੇ ਵਲੰਟੀਅਰਾਂ, ਗ੍ਰਾਮ ਪੰਚਾਇਤਾਂ ਦੇ ਕਰਮਚਾਰੀ ਤੇ ਸ਼ਹਿਰੀ ਸਥਾਨਕ ਇਕਾਈ ਦੇ ਕਰਮਚਾਰੀ, ਸਿਵਲ ਸੁਸਾਇਟੀ ਸੰਗਠਨ ਜ਼ਰੂਰਤ ਅਨੁਸਾਰ ਸ਼ਾਮਲ ਹੋ ਸਕਦੇ ਹਨ। ਹਸਪਤਾਲ ਪ੍ਰਬੰਧ ਦੇ ਹਿੱਸੇ ਵਜੋਂ ਰੈਜ਼ੀਡੈਂਟਸ/ਪੋਸਟਗ੍ਰੈਜੂਏਟ ਵਿਦਿਆਰਥੀਆਂ ਤੇ ਨਰਸਿੰਗ ਵਿਦਿਆਰਥਣਾਂ ਦੀ ਮੁੜਨਿਯੁਕਤੀ ਲਈ ਇੱਕ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਰਕਾਰ, ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਨਿਜੀ ਡਾਕਟਰਾਂ ਸਮੇਤ 31,000 ਤੋਂ ਵੱਧ ਡਾਕਟਰਾਂ ਨੇ ਕੋਵਿਡ–19 ਨਾਲ ਲੜਨ ਦੀ ਜੰਗ ਵਿੱਚ ਖੁਦ ਸ਼ਾਮਲ ਹੋਣ ਦੀ ਪ੍ਰਤੀਬੱਧਤਾ ਪ੍ਰਗਟਾਈ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਚਿਹਰੇ ਤੇ ਮੂੰਹ ਲਈ ਘਰ ਚ ਬਣਾਏ ਸੁਰੱਖਿਆ ਕਵਰ ਬਾਰੇ ਅਡਵਾਈਜ਼ਰੀ ਜਾਰੀ ਕੀਤੀ ਸੀ, ਜੋ ਇੱਥੇ ਉਪਲੱਬਧ ਹੈ:

ਕੋਵਿਡ-19 ਨੂੰ ਰੋਕਣ ਲਈ ਹੋਮ ਮੇਡ ਮਾਸਕ ਸਬੰਧੀ ਨਿਯਮਾਵਲੀ (ਮੈਨੂਅਲ) ਦੀ ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ

(https://www.mohfw.gov.in/pdf/Advisory&ManualonuseofHomemadeProtectiveCoverforFace&Mouth.pdf)

ਕਲੀਨਿਕਲ ਪ੍ਰਬੰਧ, ਵੈਂਟੀਲੇਟਰ ਮਦਦ, ਛੂਤ ਤੋਂ ਰੋਕਥਾਮ, ਕੰਟਰੋਲ, ਕੁਆਰੰਟੀਨ ਪ੍ਰਬੰਧ ਆਦਿ ਜਿਹੇ ਵੱਖੋਵੱਖਰੇ ਵਿਸ਼ਿਆਂ ਤੇ 30 ਟ੍ਰੇਨਿੰਗ ਮਾਡਿਊਲ ਹੁਣ ਤੱਕ ਤਿਆਰ ਤੇ ਸੰਕਲਿਤ ਕੀਤੇ ਗਏ ਹਨ, ਜੋ ਸਿਹਤ ਮੰਤਰਾਲੇ ਦੀ ਵੈੱਬਸਾਈਟ https://www.mohfw.gov.in/ ਉੱਤੇ ਔਨਲਾਈਨ ਉਪਲੱਬਧ ਹਨ।

ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਮੌਤਾਂ ਬਜ਼ੁਰਗਾਂ ਦੀਆਂ ਜਾਂ ਉਨ੍ਹਾਂ ਲੋਕਾਂ ਦੀਆਂ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਤੋਂ ਡਾਇਬਟੀਜ਼ (ਸ਼ੱਕਰ ਜਾਂ ਸ਼ੂਗਰ ਰੋਗ), ਹਾਈਪਰਟੈਂਸ਼ਨ, ਗੁਰਦੇ/ਦਿਲ ਦੇ ਹੋਰ ਵੀ ਕਈ ਰੋਗ ਆਦਿ ਹਨ। ਇਸ ਦੇ ਨਾਲ ਹੀ, ਜਿਹੜੇ ਲੋਕ ਵਧੇਰੇ ਖ਼ਤਰੇ ਦੇ ਵਰਗ ਚ ਆਉਂਦੇ ਹਨ, ਉਨ੍ਹਾਂ ਨੂੰ ਸਾਰੀਆਂ ਸਾਵਧਾਨੀਆਂ ਦਾ ਧਿਆਨ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ, ਹੁਣ ਤੱਕ ਸਾਹਮਣੇ ਆਏ ਸਾਰੇ ਪਾਜ਼ਿਟਿਵ ਮਾਮਲਿਆਂ ਦਾ ਉਮਰ ਦੇ ਹਿਸਾਬ ਨਾਲ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ:

○          8.61% ਮਾਮਲੇ 0–20 ਸਾਲ ਦੀ ਉਮਰ ਵਿਚਕਾਰ ਦੇ ਹਨ

○          41.88% ਮਾਮਲੇ 21 ਤੋਂ 40 ਸਾਲ ਦੀ ਉਮਰ ਵਿਚਕਾਰ ਦੇ ਹਨ

○          32.82% ਮਾਮਲੇ 41 ਤੋਂ 60 ਸਾਲ ਦੀ ਉਮਰ ਵਿਚਕਾਰ ਦੇ ਹਨ

○          16.69% ਮਾਮਲੇ 60 ਸਾਲ ਤੋਂ ਵੱਧ ਉਮਰ ਦੇ ਹਨ

ਲਾਈਫ਼ਲਾਈਨ ਉਡਾਨ, ਮਾਲਵਾਹਕ ਹਵਾਈ ਜਹਾਜ਼ ਕੈਰੀਅਰਸ ਨੇ ਹੁਣ ਤੱਕ ਲਗਭਗ 119 ਟਨ ਮਾਲ ਦੀ ਆਵਾਜਾਈ ਸਾਰੇ ਰਾਜਾਂ ਚ ਕੀਤੀ ਹੈ ਤੇ ਇਸ ਦੌਰਾਨ ਉੱਤਰਪੂਰਬੀ ਖੇਤਰਾਂ ਅਤੇ ਪਹਾੜੀ ਇਲਾਕਿਆਂ ਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ; ਪਹੁੰਚਾਈ ਗਏ ਮਾਲ ਚ ਕੋਵਿਡ–19 ਨਾਲ ਸਬੰਧਿਤ ਰੀਜੈਂਟਸ, ਐਂਜ਼ਾਈਮਸ, ਮੈਡੀਕਲ ਉਪਕਰਣ, ਟੈਸਟਿੰਗ ਕਿੱਟਾਂ, ਨਿਜੀ ਪ੍ਰੋਟੈਕਟਿਵ ਇਕੁਇਪਮੈਂਟ, ਮਾਸਕਸ, ਦਸਤਾਨੇ ਆਦਿ ਸ਼ਾਮਲ ਹਨ।

ਹੁਣ ਤੱਕ,  2902 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 68 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ।  183 ਵਿਅਕਤੀਆਂ ਦਾ ਇਲਾਜ ਹੋਇਆ ਹੈ ਅਤੇ ਠੀਕ ਹੋਣ ਪਿੱਛੋਂ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤਮਿਲ ਨਾਡੂ, ਦਿੱਲੀ, ਆਂਧਰ ਪ੍ਰਦੇਸ਼, ਅਸਾਮ, ਜੰਮੂ ਤੇ ਕਸ਼ਮੀਰ, ਰਾਜਸਥਾਨ, ਤੇਲੰਗਾਨਾ, ਅੰਡੇਮਾਨ ਤੇ ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ, ਕੇਰਲ, ਮਹਾਰਾਸ਼ਟਰ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਜਿਹੇ ਕੁੱਲ 17 ਰਾਜਾਂ ਚ ਕੁੱਲ 2902 ਮਾਮਲਿਆਂ ਵਿੱਚੋਂ 1023 ਮਾਮਲੇ ਤਬਲੀਗ਼ੀ ਜਮਾਤ ਨਾਲ ਸਬੰਧਿਤ ਹਨ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰ ਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲੱਬਧ ਹੈ https://www.mohfw.gov.in/pdf/coronvavirushelplinenumber.pdf .

 

*****

ਐੱਮਵੀ


(Release ID: 1611203) Visitor Counter : 165