ਰੱਖਿਆ ਮੰਤਰਾਲਾ

ਡੀਆਰਡੀਓ ਨੇ ਮੁੱਖ ਤੌਰ ‘ਤੇ ਹੈਲਥ ਕੇਅਰ ਪ੍ਰੋਫੈਸ਼ਨਲਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਸੈਨੇਟਾਈਜ਼ੇਸ਼ਨ ਐਨਕਲੋਜ਼ਰ ਅਤੇ ਫੇਸ ਸ਼ੀਲਡਾਂ ਵਿਕਸਿਤ ਕੀਤੀਆਂ

Posted On: 04 APR 2020 6:29PM by PIB Chandigarh

ਕੋਵਿਡ-19 ਮਹਾਮਾਰੀ ਖ਼ਿਲਾਫ਼ ਚਲ ਰਹੀਆਂ ਕੋਸ਼ਿਸ਼ਾਂ ਤਹਿਤ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਉਤਪਾਦ ਤੇਜ਼ੀ ਨਾਲ ਵਿਕਸਿਤ ਕਰਨ ਲਈ ਵਿਗਿਆਨਕ ਯਤਨ ਕਰ ਰਿਹਾ ਹੈ ਡੀਆਰਡੀਓ ਲੈਬਾਰਟਰੀਆਂ ਉਦਯੋਗਿਕ ਭਾਈਵਾਲਾਂ ਨਾਲ ਮਿਲ ਕੇ ਵੱਡੀ ਗਿਣਤੀ ਵਿੱਚ ਉਤਪਾਦ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ

 

ਪਰਸੋਨਲ ਸੈਨੇਟਾਈਜ਼ੇਸ਼ਨ ਐਨਕਲੋਜ਼ਰ (ਪੀਐੱਸਈ)

 

ਵਹੀਕਲ ਰਿਸਰਚ ਡਿਵੈਲਪਮੈਂਟ ਇਸਟੈਬਲਿਸ਼ਮੈਂਟ (ਵੀਆਰਡੀਈ), ਅਹਿਮਦਨਗਰ, ਜੋ ਕਿ ਡੀਆਰਡੀਓ ਦੀ ਇੱਕ ਲੈਬਾਰਟਰੀ ਹੈ, ਨੇ ਪੂਰੇ ਸਰੀਰ ਲਈ ਇੱਕ ਡਿਸਇਨਫੈਕਸ਼ਨ ਚੈਂਬਰ ਤਿਆਰ ਕੀਤਾ ਹੈ ਜਿਸ ਨੂੰ ਪੀਐੱਸਈ ਕਿਹਾ ਜਾਂਦਾ ਹੈ ਇਹ ਐਨਕਲੋਜ਼ਰ ਵਿਅਕਤੀਆਂ ਨੂੰ ਕੀਟਾਣੂਰਹਿਤ ਕਰਨ ਲਈ ਕੰਮ ਆਉਂਦਾ ਹੈ ਅਤੇ ਇੱਕ ਸਮੇਂ ਤੇ ਇੱਕ ਵਿਅਕਤੀ ਦੇ ਕੰਮ ਆ ਸਕਦਾ ਹੈ ਇਹ ਇੱਕ ਪੋਰਟੇਬਲ ਸਿਸਟਮ ਹੈ ਜੋ ਕਿ ਸੈਨੇਟਾਈਜ਼ਰ ਅਤੇ ਸੋਪ ਡਿਸਪੈਂਸਰ ਨਾਲ ਲੈਸ ਹੁੰਦਾ ਹੈ ਕੀਟਾਣੂ ਰਹਿਤ ਕਰਨ ਦਾ ਕੰਮ ਦਾਖਲੇ ਸਮੇਂ ਫੁੱਟ ਪੈਡਲ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ ਫੁੱਟ ਚੈਂਬਰ ਵਿੱਚ ਦਾਖਲ ਹੋਣ ਵੇਲੇ ਇੱਕ ਬਿਜਲੀ ਨਾਲ ਚਲਣ ਵਾਲਾ ਪੰਪ ਹਾਈਪੋ-ਸੋਡੀਅਮ-ਕਲੋਰਾਈਡ ਦਾ ਕੀਟਾਣੂ ਰਹਿਤ ਕਰਨ ਵਾਲਾ ਧੂੰਆਂ ਛੱਡਦਾ ਹੈ ਇਹ ਧੂੰਏਂ ਵਾਲਾ ਸਪਰੇਅ 25 ਸੈਕੰਡ ਲਈ ਕੰਮ ਕਰਦਾ ਹੈ ਅਤੇ ਕੰਮ ਮੁਕੰਮਲ ਹੋਣ ਉੱਤੇ ਆਪਣੇ ਆਪ ਬੰਦ ਹੋ ਜਾਂਦਾ ਹੈ ਮਿੱਥੇ ਢੰਗ ਅਨੁਸਾਰ ਕੀਟਾਣੂ ਰਹਿਤ ਹੋਣ ਵਾਲੇ ਵਿਅਕਤੀ ਨੂੰ ਚੈਂਬਰ ਦੇ ਅੰਦਰ ਆਪਣੀਆਂ ਅੱਖਾਂ ਬੰਦ ਰੱਖਣੀਆਂ ਪੈਂਦੀਆਂ ਹਨ 

 

ਇਸ ਸਿਸਟਮ ਵਿੱਚ ਛੱਤ ਉੱਪਰ ਅਤੇ ਹੇਠਾਂ ਟੈਂਕ ਹੁੰਦੇ ਹਨ ਜਿਨ੍ਹਾਂ ਦੀ ਸਮਰੱਥਾ 700 ਲਿਟਰ ਹੁੰਦੀ ਹੈ ਤਕਰੀਬਨ 650 ਵਿਅਕਤੀ ਇੱਕ ਵਾਰ ਵਿੱਚ ਇਸ ਚੈਂਬਰ ਦੇ ਅੰਦਰੋਂ ਕੀਟਾਣੂ ਰਹਿਤ ਹੋ ਸਕਦੇ ਹਨ ਅਤੇ ਫਿਰ ਉਸ ਨੂੰ ਰੀਫਿਲ ਕਰਨ ਦੀ ਜ਼ਰੂਰਤ ਹੁੰਦੀ ਹੈ

 

ਇਸ ਸਿਸਟਮ ਦੇ ਆਲ਼ੇ-ਦੁਆਲ਼ੇ ਗਲਾਸ ਪੈਨਲ ਲੱਗੇ ਹੁੰਦੇ ਹਨ ਜਿੱਥੋਂ ਨਿਗਰਾਨੀ ਰੱਖੀ ਜਾਂਦੀ ਹੈ ਅਤੇ ਇਸ ਦੇ ਅੰਦਰ ਰਾਤ ਵੇਲੇ ਅਪ੍ਰੇਸ਼ਨ ਲਈ ਲਾਈਟਾਂ ਵੀ ਲੱਗੀਆਂ ਹੋਈਆਂ ਹਨ ਸਮੁੱਚੇ ਅਪ੍ਰੇਸ਼ਨ ਦੀ ਨਿਗਰਾਨੀ ਰੱਖਣ ਲਈ ਇੱਕ ਵੱਖਰਾ ਅਪ੍ਰੇਟਰ ਕੈਬਿਨ ਮੁਹੱਈਆ ਕਰਵਾਇਆ ਜਾਂਦਾ ਹੈ

 

ਇਸ ਸਿਸਟਮ ਦਾ ਨਿਰਮਾਣ ਮੈਸਰਜ਼ ਡੀ ਐੱਚ ਲਿਮਟਿਡ, ਗ਼ਾਜ਼ੀਆਬਾਦ ਦੀ ਮਦਦ ਨਾਲ 4 ਸਾਲਾਂ ਦੇ ਸਮੇਂ ਵਿੱਚ ਕੀਤਾ ਗਿਆ ਇਹ ਸਿਸਟਮ ਕੰਟਰੋਲਡ ਇਨਗ੍ਰੈੱਸ ਅਤੇ ਈ-ਗ੍ਰੈੱਸ ਵਾਲੇ ਖੇਤਰਾਂ ਵਿੱਚ ਵਿਅਕਤੀਆਂ ਨੂੰ ਕੀਟਾਣੂ ਰਹਿਤ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਸ ਨੂੰ ਹਸਪਤਾਲਾਂ, ਮਾਲਜ਼ (Malls), ਸਰਕਾਰੀ ਇਮਾਰਤਾਂ ਅਤੇ ਹੋਰ ਨਾਜ਼ੁਕ ਟਿਕਾਣਿਆਂ ਉੱਤੇ ਲਗਾਇਆ ਜਾਂਦਾ ਹੈ

 

ਫੁੱਲ ਫੇਸ ਮਾਸਕ (ਐੱਫਐੱਫਐੱਮ)

 

ਰਿਸਰਚ ਸੈਂਟਰ ਇਮਾਰਤ (ਆਰਸੀਆਈ) (Research Centre Imarat (RCI)), ਹੈਦਰਾਬਾਦ ਅਤੇ ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ (ਟੀਬੀਆਰਐੱਲ), ਚੰਡੀਗੜ੍ਹ ਨੇ ਕੋਵਿਡ-19 ਮਰੀਜ਼ਾਂ ਦੀ ਦੇਖਭਾਲ਼ ਕਰ ਰਹੇ ਹੈਲਥ ਕੇਅਰ ਪ੍ਰੋਫੈਸ਼ਨਲਾਂ ਲਈ ਫੁੱਲ ਫੇਸ ਮਾਸਕ ਵਿਕਸਿਤ ਕੀਤੇ ਹਨ ਇਹ ਬਹੁਤ ਹਲਕੇ ਹਨ ਅਤੇ ਇਸ ਕਾਰਨ ਇਹ ਲੰਬੀ ਮਿਆਦ ਤੱਕ ਵਰਤੋਂ ਵਿੱਚ ਆ ਸਕਦੇ ਹਨ ਇਹ ਡਿਜ਼ਾਈਨ ਆਮ ਤੌਰ ‘ਤੇ ਏ-4 ਸਾਈਜ਼ ਵਿੱਚ ਓਵਰ-ਹੈੱਡ ਪ੍ਰੋਜੈਕਸ਼ਨ (ਓਐੱਚਪੀ) ਫਿਲਮ ਵਿੱਚ ਚਿਹਰੇ ਦੀ ਸੁਰੱਖਿਆ ਲਈ ਮੁਹੱਈਆ ਹੁੰਦਾ ਹੈ

 

ਇਸ ਦਾ ਫਰੇਮ ਫਿਊਜ਼ਡ ਡਿਪੋਜ਼ੀਸ਼ਨ ਮੌਡਲਿੰਗ (3ਡੀ ਪ੍ਰਿੰਟਿੰਗ) ਦੀ ਵਰਤੋਂ ਨਾਲ ਬਣਿਆ ਹੁੰਦਾ ਹੈ ਪੋਲੀਲੈਕਟਿਕ ਐਸਿਡ ਫਿਲਾਮੈਂਟ ਦੀ ਵਰਤੋਂ ਫਰੇਮ ਦੀ 3ਡੀ ਪ੍ਰਿੰਟਿੰਗ ਲਈ ਕੀਤੀ ਜਾਂਦੀ ਹੈ ਇਹ ਥਰਮੋਪਲਾਸਟਿਕ ਅਖੁੱਟ ਸੰਸਾਧਨ, ਜਿਵੇਂ ਕਿ ਮੱਕੀ ਦੀ ਸਟਾਰਚ ਜਾਂ ਗੰਨੇ ਤੋਂ ਹਾਸਲ ਕੀਤਾ ਜਾਂਦਾ ਹੈ ਅਤੇ ਬਾਇਓਡਿਗ੍ਰੇਡੇਬਲ ਹੁੰਦਾ ਹੈ ਇਸ ਫੇਸ ਮਾਸਕ ਦਾ ਸਮੂਹਿਕ ਉਤਪਾਦਨ ਇੰਜੈਕਸ਼ਨ ਮੋਲਡਿੰਗ ਤਕਨੀਕ ਦੀ ਮਦਦ ਨਾਲ ਕੀਤਾ ਜਾਂਦਾ ਹੈ

 

ਇੱਕ ਹਜ਼ਾਰ ਫੇਸ ਸ਼ੀਲਡਾਂ ਟੀਬੀਆਰਐੱਲ ਵਿੱਚ ਰੋਜ਼ਾਨਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਹ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ), ਚੰਡੀਗੜ੍ਹ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਸੇ ਤਰ੍ਹਾਂ 100 ਸ਼ੀਲਡਾਂ ਆਰਸੀਆਈ ਵਿਖੇ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਹ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈ), ਹੈਦਰਾਬਾਦ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪੀਜੀਆਈਐੱਮਈਆਰ ਅਤੇ ਈਐੱਸਆਈਸੀ ਹਸਪਤਾਲਾਂ ਨੇ ਇਨ੍ਹਾਂ ਦੇ ਤਜਰਬੇ ਸਫਲ ਰਹਿਣ ਤੋਂ ਬਾਅਦ 10,000 ਸ਼ੀਲਡਾਂ ਦੀ ਮੰਗ ਰੱਖੀ ਹੈ

 

****

 

ਏਬੀਬੀ /ਐੱਸਐੱਸ /ਨੈਂਪੀ /ਕੇਏ /ਡੀਕੇ /ਸਾਵੀ /ਏਡੀਏ



(Release ID: 1611177) Visitor Counter : 109