ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੀਆਂ ਉਦਯੋਗਿਕ ਐਸੋਸੀਏਸ਼ਨਾਂ ਨਾਲ ਵਰਚੁਅਲ ਕਾਨਫਰੰਸ ਕੀਤੀ

Posted On: 04 APR 2020 5:07PM by PIB Chandigarh

ਟੂਰਿਜ਼ਮ  ਮੰਤਰਾਲੇ ਨੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੀਆਂ  ਉਦਯੋਗਿਕ ਐਸੋਸੀਏਸ਼ਨਾਂ ਨਾਲ ਸ਼ੁੱਕਰਵਾਰ ਨੂੰ ਇੱਥੇ ਵਰਚੁਅਲ ਕਾਨਫਰੰਸ ਕੀਤੀ।  ਵਰਚੁਅਲ ਕਾਨਫਰੰਸ ਟੂਰਿਜ਼ਮ ਦੇ ਸਕੱਤਰ ਸ਼੍ਰੀ ਯੋਗੇਂਦਰ ਤ੍ਰਿਪਾਠੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਫਸਰਾਂ ਦੁਆਰਾ ਕੀਤੀ ਗਈ। ਐਸਸੋਈਸ਼ਨਾਂ ਦੀ ਨੁਮਾਇੰਦਗੀ ਰਿਮੋਟ ਕਾਨਫਰੰਸਿੰਗ ਰਾਹੀਂ ਫੇਥ (FAITH) ਨੇ ਕੀਤੀ, ਜੋ ਕਿ 9 ਸੰਸਥਾਵਾਂ ਜਿਵੇਂ ਕਿ ਸੀਆਈਆਈ, ਪੀਐੱਚਡੀਸੀਸੀਆਈ ਅਤੇ ਆਈਐੱਮਏਆਈ ਜਿਹੀਆਂ ਸੰਸਥਾਵਾਂ ਦੀ ਨੁਮਾਇੰਦਾ ਸੰਸਥਾ ਹੈ।

ਉਦਯੋਗ ਨੇ ਕੋਵਿਡ-19 ਦੁਆਰਾ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਲਈ ਪੈਦਾ ਕੀਤੇ ਸੰਕਟ ਨਾਲ ਨਜਿੱਠਣ ਲਈ ਬਹੁਤ ਸਾਰੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ। ਮੰਤਰਾਲੇ ਨੇ ਆਪਣੇ ਦੁਆਰਾ ਇਹ ਚਿੰਤਾਵਾਂ ਸਾਂਝੀਆਂ ਕੀਤੀਆਂ ਅਤੇ ਐਸੋਸੀਏਸ਼ਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹੈ ਅਤੇ ਮੰਤਰਾਲਾ ਉਨ੍ਹਾਂ ਦੁਆਰਾ ਰੱਖੇ ਸੁਝਾਵਾਂ ਤੇ ਕੰਮ ਕਰੇਗਾ। ਦੋਹਾਂ ਧਿਰਾਂ ਨੇ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ 'ਤੇ ਬਹੁਤ ਜ਼ਿਆਦਾ ਜ਼ੋਰ  ਦਿੱਤਾ।

ਮੰਤਰਾਲਾ ਲੌਕਡਾਊਨ ਦੇ ਸਮੇਂ ਵਿੱਚ ਘਰ ਵਿੱਚ ਸੁਰੱਖਿਅਤ ਰਹਿਣ ਅਤੇ ਦੁਨੀਆ ਖੁੱਲ੍ਹਣ ਤੋਂ ਬਾਅਦ ਯਾਤਰਾ ਦੀ ਯੋਜਨਾ ਬਣਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਸੋਸ਼ਲ ਹੈਂਡਲਾਂ ਦੀ ਵਰਤੋਂ ਕਰ ਰਿਹਾ ਹੈ।

ਇਸ ਦੌਰਾਨ ਇੰਸਟੀਟਿਊਟਸ ਆਵ੍ ਹੋਟਲ ਮੈਨੇਜਮੈਂਟ ਦੇ ਕੋਰਸ  ਮਾਡਿਊਲਸ ਔਨਲਾਈਨ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਸਟਾਫ  ਅਤੇ ਵਿਦਿਆਰਥੀ ਆਪਣੇ ਕੋਰਸ ਦੇ ਸਿਲੇਬਸ ਨਾਲ ਜੁੜੇ ਰਹਿਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਨ।

******

 

ਐੱਨਬੀ/ਏਕੇਜੇ/ਓਏ



(Release ID: 1611146) Visitor Counter : 90