ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ-19 ਉੱਤੇ ਕਾਬੂ ਪਾਉਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ (ਐੱਲਐੱਨਜੇਪੀ) ਹਸਪਤਾਲ ਦਾ ਦੌਰਾ ਕੀਤਾ

ਐੱਲਐੱਨਜੇਪੀ ਇੱਕ ਸਮਰਪਿਤ ਕੋਵਿਡ-19 ਹਸਪਤਾਲ ਵਜੋਂ ਕੰਮ ਕਰੇਗਾ

Posted On: 04 APR 2020 4:36PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਕੋਵਿਡ-19 ਉੱਤੇ ਕਾਬੂ ਪਾਉਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ (ਐੱਲਐੱਨਜੇਪੀ) ਹਸਪਤਾਲ ਦਾ ਦੌਰਾ ਕੀਤਾ

 

ਕੇਂਦਰੀ ਮੰਤਰੀ ਨੇ ਕੁਝ ਵਾਰਡਾਂ ਦਾ ਚੱਕਰ ਲਗਾਇਆ ਜਿਨ੍ਹਾਂ ਵਿੱਚ ਨਵਾਂ ਸਰਜੀਕਲ ਵਾਰਡ ਬਲਾਕ, ਡਾਇਟ੍ਰੀ ਵਿਭਾਗ, ਸਪੈਸ਼ਲ ਵਾਰਡ, ਕੋਰੋਨਾ ਸਕ੍ਰੀਨਿੰਗ ਸੈਂਟਰ, ਕੋਰੋਨਾ ਸੰਭਾਲ਼ ਅਤੇ ਆਈਸੀਯੂ ਸ਼ਾਮਲ ਹਨ ਹਸਪਤਾਲ ਦੇ ਵੱਖ-ਵੱਖ ਵਾਰਡਾਂ ਅਤੇ ਅਦਾਰਿਆਂ ਦੀ ਵਿਸਤ੍ਰਿਤ ਸਮੀਖਿਆ ਅਤੇ ਇੰਸਪੈਕਸ਼ਨ ਤੋਂ ਬਾਅਦ ਸਿਹਤ ਮੰਤਰੀ ਨੇ ਤਸੱਲੀ ਪ੍ਰਗਟਾਈ ਅਤੇ ਵਿਭਾਗਾਂ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਅਤੇ ਉੱਥੇ ਤੈਨਾਤ ਫਰੰਟਲਾਈਨ ਵਰਕਰਾਂ ਦੁਆਰਾ ਜਿਸ ਸਮਰਪਣ ਅਤੇ ਸਖਤ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ, ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ, "ਦੇਸ਼ ਅਜਿਹੇ ਸਮੇਂ ਵਿੱਚ ਤੁਹਾਡੇ ਦੁਆਰਾ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਤੁਹਾਡਾ ਰਿਣੀ ਹੈ" ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਉਹ ਢੁਕਵੇਂ ਇਨਫੈਕਸ਼ਨ ਕੰਟਰੋਲ ਪ੍ਰੋਟੋਕੋਲ ਦੀ ਪਾਲਣਾ ਕਰਨ ਆਈਸੋਲੇਸ਼ਨ ਵਾਰਡਾਂ ਦੀ ਉੱਭਰ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ ਕਿ ਐੱਲਐੱਨਜੇਪੀ ਹਸਪਤਾਲ ਸਮਰਪਿਤ ਕੋਵਿਡ-19 ਹਸਪਤਾਲ ਵਜੋਂ ਕੰਮ ਕਰੇਗਾ, ਜਿਸ ਵਿੱਚ ਆਈਸੋਲੇਸ਼ਨ ਵਾਰਡਾਂ ਅਤੇ ਬੈੱਡਾਂ ਦਾ ਉਚਿਤ ਪ੍ਰਬੰਧ ਹੋਵੇਗਾ 

 

ਡਾ. ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਨੇ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ (ਐੱਲਐੱਨਜੇਪੀ)  ਹਸਪਤਾਲ ਵਿੱਚ 1500 ਬੈੱਡਾਂ, ਜੀਬੀ ਪੰਤ ਹਸਪਤਾਲ ਵਿੱਚ 500 ਬੈੱਡਾਂ ਦੀ ਪਹਿਚਾਣ ਕੋਵਿਡ-19 ਮਰੀਜ਼ਾਂ ਲਈ ਕੀਤੀ ਹੈ ਇਨ੍ਹਾਂ ਵਾਰਡਾਂ ਨੂੰ ਚਲਾਉਣ ਵਾਲੇ ਡਾਕਟਰਾਂ ਅਤੇ ਹੋਰ ਸਟਾਫ ਨੂੰ ਹਸਪਤਾਲ ਵਿੱਚ ਹੀ ਸਥਿਤ ਨਰਸਾਂ ਦੇ ਹੋਸਟਲ ਅਤੇ ਨੇੜੇ ਦੇ ਇੱਕ ਹੋਟਲ ਵਿੱਚ ਰਹਿਣ ਅਤੇ ਖਾਣਪੀਣ ਦੀਆਂ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਤਾਕਿ ਆਉਣ ਜਾਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਹਸਪਤਾਲ ਤੋਂ ਸੇਵਾਵਾਂ ਹਾਸਲ ਕਰ ਰਹੇ ਮਰੀਜ਼ਾਂ ਲਈ ਹਸਪਤਾਲ ਵਿੱਚ ਟੈਲੀ ਮੈਡੀਸਿਨ ਅਤੇ ਟੈਲੀ ਸਲਾਹ ਸਿਸਟਮ ਸਥਾਪਿਤ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਾ ਸਿਸਟਮ ਏਮਸ, ਨਵੀਂ ਦਿੱਲੀ  ਵਿੱਚ ਪਹਿਲਾਂ ਹੀ ਸਥਾਪਿਤ ਕੀਤਾ ਹੋਇਆ ਹੈ ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰ ਦੁਆਰਾ ਡਿਜੀਟਲ ਪਰਚੀ ਅਤੇ  ਦਵਾਈਆਂ ਦੀ ਹੋਮ ਡਿਲਿਵਰੀ ਦੇ ਸਿਸਟਮ ਨੂੰ ਨੋਟੀਫਾਈ ਕੀਤਾ ਜਾ ਚੁੱਕਿਆ ਹੈ

 

ਪੀਪੀਈਜ਼, ਐੱਨ-95 ਮਾਸਕ ਅਤੇ ਵੈਂਟੀਲੇਟਰਾਂ ਦੀ ਉਪਲੱਬਧਤਾ ਦੇ ਮੁੱਦੇ ਉੱਤੇ ਸਿਹਤ ਮੰਤਰੀ ਨੇ ਕਿਹਾ "ਅਸੀਂ ਪਹਿਲਾਂ ਹੀ ਦੇਸ਼ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਾਨ ਦਾ ਆਰਡਰ ਦਿੱਤਾ ਹੋਇਆ ਹੈ" ਵੱਖ-ਵੱਖ ਰਾਜ ਸਰਕਾਰਾਂ ਕੋਲ ਕਾਫੀ ਗਿਣਤੀ ਵਿੱਚ ਪੀਪੀਈਜ਼- 466057 ਅਤੇ ਐੱਨ-95 ਮਾਸਕ- 2,528,966 ਹਨ ਉਨ੍ਹਾਂ ਨੂੰ ਹੋਰ ਪੀਪੀਈਜ਼ 154250 ਅਤੇ ਐੱਨ95 153300 ਅਗਲੇ ਕੁਝ ਦਿਨਾਂ ਵਿੱਚ ਸਪਲਾਈ ਕੀਤੇ ਜਾ ਰਹੇ ਹਨ

 

ਡਾਕਟਰਾਂ ਅਤੇ ਫਰੰਟਲਾਈਨ ਹੈਲਥ ਵਰਕਰਾਂ ਉੱਤੇ ਹੋ ਰਹੇ ਹਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਅਜਿਹੀਆਂ ਘਟਨਾਵਾਂ ਦਾ ਨੋਟਿਸ ਲਿਆ ਹੈ ਅਤੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਹੈ ਕਿ ਅਜਿਹੇ ਕਾਰੇ ਕਰਨ ਵਾਲਿਆਂ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ ਹੇਠ ਕਾਰਵਾਈ ਕੀਤੀ ਜਾਵੇ ਉਨ੍ਹਾਂ ਨੇ ਆਮ ਜਨਤਾ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਡਾਕਟਰਾਂ ਅਤੇ ਸਿਹਤ ਸੰਭਾਲ਼ ਵਰਕਰਾਂ ਉੱਤੇ ਹਮਲੇ ਨਾ ਕਰਨ, ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਅਤੇ ਸਮਾਂ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਸਮਰਪਿਤ ਕੀਤਾ ਹੋਇਆ ਹੈ

 

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਸਬੰਧੀ ਦਿਸ਼ਾ- ਨਿਰਦੇਸ਼ਾਂ ਅਤੇ ਕੀ ਕਰੀਏ ਅਤੇ ਕੀ ਨਾ ਕਰੀਏ ਸਬੰਧੀ ਹਿਦਾਇਤਾਂ ਦੀ ਪਾਲਣਾ ਕਰਨ

 

****

 

ਐੱਮਵੀ/ਐੱਮਆਰ



(Release ID: 1611131) Visitor Counter : 107