PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 03 APR 2020 7:20PM by PIB Chandigarh

Coat of arms of India PNG images free download

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

Text Box: •	As of now, 2301 confirmed cases and 56 deaths have been reported. Health Minister appeals to patients & their families, not to create hurdles in the work of doctors and other health workers.•	Prime Minister urges people to light candles, Diyas on 5th April 9 p.m. for 9 minutes in a show of solidarity•	President and Vice President hold discussions with the Governors, LGs and Administrators of States/UTs on Covid-19 response•	Direct cash transfer to women PMJDY accountholders for April, 2020

 

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ ਕੋਵਿਡ-19 ਦੇ 2301 ਤਸਦੀਕਸ਼ੁਦਾ ਕੇਸ ਸਾਹਮਣੇ ਆਏ ਹਨ ਅਤੇ 56 ਮੌਤਾਂ ਹੋਈਆਂ ਹਨ। 156 ਵਿਅਕਤੀਆਂ ਨੂੰ ਠੀਕ ਹੋਣ ਉੱਤੇ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ ਅਤੇ ਹੋਰ ਸਿਹਤ ਵਰਕਰਾਂ ਦੇ ਕੰਮ ਵਿੱਚ ਰੁਕਾਵਟਾਂ ਨਾ ਪਾਉਣ। ਉਨ੍ਹਾਂ ਨੇ ਦੇਸ਼ ਭਰ ਵਿੱਚ ਫ੍ਰੰਟਲਾਈਨ ਵਰਕਰਾਂ ਨਾਲ ਕੀਤੇ ਗਏ ਮਾੜੇ ਵਤੀਰੇ ਉੱਤੇ ਚਿੰਤਾ ਪ੍ਰਗਟਾਈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਸਲਾਹ ਜਾਰੀ ਕਰਕੇ 2 ਅਪ੍ਰੈਲ, 2020 ਨੂੰ ਕੋਵਿਡ-19 ਦੇ ਇਲਾਜ ਬਾਰੇ ਉਪਲੱਬਧ ਟ੍ਰੇਨਿੰਗ ਮੈਟੀਰੀਅਲ ਬਾਰੇ ਦੱਸਿਆ ਹੈ।

https://pib.gov.in/PressReleseDetail.aspx?PRID=1610559

 

ਪ੍ਰਧਾਨ ਮੰਤਰੀ ਦਾ ਰਾਸ਼ਟਰ ਦੇ ਨਾਮ ਸੰਬੋਧਨ

ਪ੍ਰਧਾਨ ਮੰਤਰੀ ਨੇ ਅੱਜ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਰਾਸ਼ਟਰ ਵਿਆਪੀ ਲੌਕਡਾਊਨ ਵਿੱਚ ਕਿਸੇ ਨੂੰ ਵੀ ਇਕੱਲਾ ਮਹਿਸੂਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਲੌਕਡਾਊਨ ਦੌਰਾਨ ਰਾਸ਼ਟਰੀ ਪੱਧਰ 'ਤੇ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਲਈ ਦੇਸ਼ ਭਰ ਦੇ ਲੋਕਾਂ ਨੂੰ ਐਤਵਾਰ, 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਮੋਮਬੱਤੀਆਂ, ਦੀਵਿਆਂ ਅਤੇ ਮੋਬਾਈਲ ਦੀਆਂ ਫਲੈਸ਼ ਲਾਈਟਾਂ ਜਗਾਉਣ ਦੀ ਤਾਕੀਦ ਕੀਤੀ।

https://pib.gov.in/PressReleseDetail.aspx?PRID=1610559

ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਲੋਕਾਂ ਨੂੰ ਦਿੱਤੇ ਜਾਣ ਵਾਲੇ ਆਪਣੇ ਸੰਦੇਸ਼ ਵਿੱਚ ਇਨ੍ਹਾਂ ਪੰਜ ਬਿੰਦੂਆਂ ਨੂੰ ਸ਼ਾਮਲ  ਕਰਨ ਨੂੰ ਕਿਹਾ ਹੈ:  ਮਹਾਮਾਰੀ ਨਾਲ ਲੜਨ ਲਈ ਸੰਕਲਪ’, ਸਮਾਜਿਕ ਦੂਰੀ ਬਣਾਈ ਰੱਖਣ ਦਾ ਪਾਲਣ ਕਰਨ ਲਈ ਸੰਜਮ’,  ਸਕਾਰਾਤਮਕ ਮਾਹੌਲ ਨਿਰੰਤਰ ਬਣਾਈ ਰੱਖਣ ਲਈ ਸਕਾਰਾਤਮਕਤਾ’,  ਇਸ ਲੜਾਈ ਵਿੱਚ ਸਭ ਤੋਂ ਅੱਗੇ ਰਹਿਣ ਵਾਲੀ ਮੈਡੀਕਲ ਬਿਰਾਦਰੀ ਅਤੇ ਪੁਲਿਸ ਕਰਮੀਆਂ ਜਿਹੇ ਯੋਧਿਆਂ ਦਾ ਆਦਰ ਕਰਨ ਲਈ ਸਨਮਾਨ’  ਅਤੇ ਪੀਐੱਮ-ਕੇਅਰਸ ਫੰਡਵਿੱਚ ਯੋਗਦਾਨ ਦੇ ਜ਼ਰੀਏ ਨਿਜੀ ਪੱਧਰ  ਦੇ ਨਾਲ - ਨਾਲ ਰਾਸ਼ਟਰੀ ਪੱਧਰ ਉੱਤੇ ਵੀ ਸਹਿਯੋਗ

https://pib.gov.in/PressReleseDetail.aspx?PRID=1610612

 

ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਕੋਵਿਡ–19 ਹੁੰਗਾਰੇ ਬਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ, ਲੈਫ਼ਟੀਨੈਂਟ ਗਵਰਨਰਾਂ ਤੇ ਪ੍ਰਸ਼ਾਸਕਾਂ ਨਾਲ ਚਰਚਾ ਕੀਤੀ

ਕੋਵਿਡ–19 ਮਹਾਮਾਰੀ ਨਾਲ ਜੰਗ ਦੌਰਾਨ ਦੇਸ਼ ਦੀ ਜਨਤਾ ਦੁਆਰਾ ਦਿਖਾਏ ਬੇਮਿਸਾਲ ਹੌਸਲੇ, ਅਨੁਸ਼ਾਸਨ ਤੇ ਇੱਕਸੁਰਤਾ ਦੇ ਪ੍ਰਗਟਾਵੇ ਨੂੰ ਦ੍ਰਿੜ੍ਹ ਕਰਦਿਆਂ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਦਿੱਲੀ ਦੇ ਆਨੰਦ ਵਿਹਾਰ ਚ ਪ੍ਰਵਾਸੀ ਕਾਮਿਆਂ ਦੇ ਇਕੱਠੇ ਹੋਣ ਤੇ ਨਿਜ਼ਾਮੂਦੀਨ ਚ ਤਬਲੀਗ਼ੀ ਜਮਾਤ ਦੇ ਇਕੱਠੇ ਹੋਣ ਦੀਆਂ ਦੋ ਘਟਨਾਵਾਂ ਤੇ ਚਿੰਤਾ ਪ੍ਰਗਟਾਈ ਹੈ ਕਿਉਂਕਿ ਇਸ ਨਾਲ ਚੁੱਕੇ ਜਾ ਰਹੇ ਕਦਮਾਂ ਨੂੰ ਢਾਹ ਵੱਜੀ ਹੈ।

https://pib.gov.in/PressReleseDetail.aspx?PRID=1610707

 

ਉਪ ਰਾਸ਼ਟਰਪਤੀ ਨੇ ਰਾਜਪਾਲਾਂ/ ਉਪ ਰਾਜਪਾਲਾਂ ਨੂੰ ਕਿਹਾ ਕਿ ਉਹ ਧਾਰਮਿਕ ਲੀਡਰਾਂ ਨੂੰ ਭੀੜ ਵਾਲੇ ਧਾਰਮਿਕ ਆਯੋਜਨ ਨਾ ਕਰਨ ਦੀ ਸਲਾਹ ਦੇਣ

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ/ਉਪ ਰਾਜਪਾਲਾਂ ਨੂੰ ਕਿਹਾ ਕਿ ਉਹ ਅਧਿਆਤਮਿਕ ਅਤੇ ਧਾਰਮਿਕ ਲੀਡਰਾਂ ਨੂੰ ਤਾਕੀਦ ਕਰਨ ਕਿ ਉਹ ਆਪਣੇ ਪੈਰੋਕਾਰਾਂ ਨੂੰ ਭੀੜ ਵਾਲੇ ਭਾਈਚਾਰਕ ਧਾਰਮਿਕ ਆਯੋਜਨ ਕਰਨ ਤੋਂ ਰੋਕਣ ਅਤੇ ਕੋਵਿਡ-19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਭਾਈਚਾਰਕ ਵਿਵਹਾਰ ਵਿੱਚ ਆਪਸੀ ਦੂਰੀ ਬਣਾਈ ਰੱਖਣ।

https://pib.gov.in/PressReleseDetail.aspx?PRID=1610629

ਪੀਐੱਮ ਗ਼ਰੀਬ ਕਲਿਆਣ ਯੋਜਨਾ ਤਹਿਤ ਮਹਿਲਾ ਪੀਐੱਮਜੇਡੀਵਾਈ ਖਾਤਾਧਾਰਕਾਂ ਲਈ ਡਾਇਰੈਕਟ ਕੈਸ਼ ਟ੍ਰਾਂਸਫਰ

ਗ੍ਰਾਮੀਣ ਵਿਕਾਸ ਮੰਤਰਾਲਾ ਅਪ੍ਰੈਲ 2020 ਲਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਖਾਤਾਧਾਰਕਾਂ ਨੂੰ (ਬੈਂਕਾਂ ਦੁਆਰਾ ਅਜਿਹੇ ਖਾਤਿਆਂ ਦੀ ਸੰਖਿਆ ਦੀ ਦਿੱਤੀ ਜਾਣਕਾਰੀ ਅਨੁਸਾਰ) ਪ੍ਰਤੀ ਮਹਿਲਾ 500 ਰੁਪਏ ਦੀ ਦਰ ਨਾਲ ਇਕਮੁਸ਼ਤ ਰਕਮ ਜਾਰੀ ਕਰ ਰਿਹਾ ਹੈ ਅਤੇ ਇਹ ਰਕਮ 2 ਅਪ੍ਰੈਲ, 2020 ਨੂੰ ਅਲੱਗ-ਅਲੱਗ ਬੈਂਕਾਂ ਵਿੱਚ ਨਿਰਧਾਰਿਤ ਖਾਤਿਆਂ ਵਿੱਚ ਕ੍ਰੈਡਿਟ (ਜਮ੍ਹਾਂ) ਕਰ ਦਿੱਤੀ ਗਈ ਹੈ। ਲਾਭਾਰਥੀਆਂ ਦੁਆਰਾ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਅਤੇ ਧਨ ਦੀ ਵਿਵਸਥਿਤ ਨਿਕਾਸੀ ਸੁਨਿਸ਼ਚਿਤ ਕਰਨ ਲਈ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਨੇ ਬੈਂਕਾਂ ਨੂੰ ਧਨ ਦੀ ਨਿਕਾਸੀ ਲਈ ਬੈਂਕ ਸ਼ਾਖਾਵਾਂ, ਬੀਸੀ ਅਤੇ ਏਟੀਐੱਮ  ਤੇ ਖਾਤਾਧਾਰਕਾਂ ਦੇ ਆਗਮਨ ਨੂੰ ਕ੍ਰਮਬੱਧ ਕਰਨ ਦਾ ਨਿਰਦੇਸ਼ ਦਿੱਤਾ ਹੈ।

https://pib.gov.in/PressReleseDetail.aspx?PRID=1610606

ਗ੍ਰਹਿ ਮੰਤਰਾਲੇ ਨੇ ਟੂਰਿਸਟ ਵੀਜ਼ੇ 'ਤੇ ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ 960 ਵਿਦੇਸ਼ੀ ਨੂੰ ਬਲੈਕ ਲਿਸਟ ਕੀਤਾ; ਜ਼ਰੂਰੀ ਕਾਨੂੰਨੀ ਕਾਰਵਾਈ ਹੋਵੇਗੀ

https://pib.gov.in/PressReleseDetail.aspx?PRID=1610456

ਗ੍ਰਹਿ ਮੰਤਰਾਲੇ ਨੇ ਭਾਰਤ ਵਿੱਚ ਫਸੇ ਵਿਦੇਸ਼ੀਆਂ ਦੇ ਟਰਾਂਜ਼ਿਟ ਅਤੇ ਕੁਆਰੰਟੀਨ ਕੀਤੇ ਵਿਅਕਤੀਆਂ ਦੇ ਕੋਵਿਡ-19 ਦੇ ਨੈਗਿਟਿਵ ਟੈਸਟ ਆਉਣ ਤੋਂ ਬਾਅਦ ਰਿਹਾਈ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀਜ਼) ਨਿਰਧਾਰਿਤ ਕਰਨ ਵਾਸਤੇ ਇੱਕ ਜ਼ਮੀਮਾ (AN ADDENDUM) ਜਾਰੀ ਕੀਤਾ

https://pib.gov.in/PressReleseDetail.aspx?PRID=1610509

ਡਾ. ਹਰਸ਼ ਵਰਧਨ ਨੇ ਕੋਵਿਡ-19 ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਾ. ਰਾਮ ਮਨੋਹਰ ਲੋਹੀਆ ਅਤੇ ਸਫਦਰਜੰਗ ਹਸਪਤਾਲਾਂ ਦਾ ਦੌਰਾ ਕੀਤਾ, ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ

https://pib.gov.in/PressReleseDetail.aspx?PRID=1610703

 

ਸਮੁੱਚੇ ਦੇਸ਼ ਚ ਕੋਵਿਡ–19 ਨਾਲ ਲੜਨ ਲਈ ਮੈਡੀਕਲ ਸਪਲਾਈਜ਼ ਦੀ ਕੋਈ ਘਾਟ ਨਹੀਂ ਗੌੜਾ

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੇ ਕਿਹਾ ਹੈ ਕਿ ਕੋਵਿਡ–19 ਮਹਾਮਾਰੀ ਨਾਲ ਲੜਨ ਲਈ ਦੇਸ਼ ਚ ਮੈਡੀਕਲ ਸਪਲਾਈਜ਼ ਦੀ ਕੋਈ ਘਾਟ ਨਹੀਂ ਹੈ।

https://pib.gov.in/PressReleseDetail.aspx?PRID=1610688

 

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਹੱਥਿਆਰਬੰਦ ਬਲ ਸਿਵਲ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ

ਹੱਥਿਆਰਬੰਦ ਬਲ ਮੁੰਬਈ, ਜੈਸਲਮੇਰ, ਜੋਧਪੁਰ, ਹਿੰਡਨ, ਮਾਨੇਸਰ ਅਤੇ ਚੇਨਈ ਵਿੱਚ 6 ਕੁਆਰੰਟੀਨ ਸੁਵਿਧਾਵਾਂ ਚਲਾ ਰਹੇ ਹਨ। ਇਨ੍ਹਾਂ ਸੈਂਟਰਾਂ ਤੇ 1737 ਲੋਕਾਂ ਨੂੰ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚੋਂ 403  ਨੂੰ ਲਾਜ਼ਮੀ ਪ੍ਰਕਿਰਿਆਵਾਂ ਦੇ ਬਾਅਦ ਵਾਪਸ ਭੇਜ ਦਿੱਤਾ ਗਿਆ ਹੈ।

https://pib.gov.in/PressReleseDetail.aspx?PRID=1610577

ਐੱਫਸੀਆਈ ਨੇ 'ਕੋਵਿਡ -19 ਲੌਕਡਾਊਨ' ਦੌਰਾਨ ਦੇਸ਼ ਭਰ ਵਿੱਚ ਅਨਾਜ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕੀਤੀ

13.36 ਐੱਲਐੱਮਟੀ ਅਨਾਜ ਭੇਜਿਆ ਗਿਆ ਹੈ।

https://pib.gov.in/PressReleseDetail.aspx?PRID=1610732

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਲਪੀਜੀ ਸਿਲੰਡਰਾਂ ਦੀ ਵੰਡ ਅਤੇ ਪੀਐੱਮਯੂਵਾਈ ਲਾਭਾਰਥੀਆਂ ਨੂੰ ਮੁਫਤ ਸਿਲੰਡਰਾਂ ਦੀ ਸਪਲਾਈ ਸਬੰਧੀ ਸੈਂਕੜੇ ਡੀਐੱਨਓਜ਼ ਨਾਲ ਗੱਲਬਾਤ ਕੀਤੀ

https://pib.gov.in/PressReleseDetail.aspx?PRID=1610740

ਖੇਤੀਬਾੜੀ ਮੰਤਰੀ ਨੇ ਨੈਸ਼ਨਲ ਐਗਰੀਕਲਚਰ ਮਾਰਕਿਟ (ਈ-ਨਾਮ) ਪਲੇਟਫਾਰਮ ਦੇ ਨਵੇਂ ਫੀਚਰ ਲਾਂਚ ਕੀਤੇ
 

https://pib.gov.in/PressReleseDetail.aspx?PRID=1610454

ਡੀਆਰਡੀਓ ਨੇ ਜਨਤਕ ਖੇਤਰਾਂ ਵਿੱਚ ਪ੍ਰਭਾਵੀ ਸਵੱਛਤਾ ਲਈ ਉਪਕਰਣ ਵਿਕਸਿਤ ਕੀਤੇ

https://pib.gov.in/PressReleseDetail.aspx?PRID=1610736

ਸ਼੍ਰੀ ਪੀਯੂਸ਼ ਗੋਇਲ ਨੇ ਸਟਾਰਟ-ਅੱਪ ਹਿਤਧਾਰਕਾਂ ਨਾਲ ਵੀਡੀਓ ਕਾਨਫਰੰਸ ਕੀਤੀ

ਵਣਜ ਤੇ ਉਦਯੋਗ ਮੰਤਰੀ ਨੇ ਕੋਵਿਡ -19 ਅਤੇ ਲੌਕਡਾਊਨ ਦੇ ਪ੍ਰਭਾਵ ਦਾ ਜਾਇਜ਼ਾ ਲੈਣ ਲਈ ਸਟਾਰਟ-ਅੱਪ ਈਕੋਸਿਸਟਮ ਨਾਲ ਜੁੜੇ ਹਿਤਧਾਰਕਾਂ ਨਾਲ ਇੱਕ ਬੈਠਕ ਕੀਤੀ। ਇਸ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਉੱਤੇ ਚਰਚਾ ਹੋਈ

https://pib.gov.in/PressReleseDetail.aspx?PRID=1610453

ਡੀਆਰਡੀਓ ਨੇ ਕੋਵਿਡ -19 ਖ਼ਿਲਾਫ਼ ਲੜਾਈ ਵਿੱਚ ਹੈਲਥ ਪ੍ਰੋਫੈਸ਼ਨਲਾਂ ਨੂੰ ਸੁਰੱਖਿਅਤ ਰੱਖਣ ਬਾਇਓ ਸੂਟ ਵਿਕਸਿਤ ਕੀਤਾ

https://pib.gov.in/PressReleseDetail.aspx?PRID=1610429

ਲੌਕਡਾਊਨ ਦੀਆਂ ਪਾਬੰਦੀਆਂ ਤੋਂ ਵਿਸ਼ੇਸ਼ ਸੇਵਾਵਾਂ ਨੂੰ ਛੂਟ

https://pib.gov.in/PressReleseDetail.aspx?PRID=1610513

ਰੇਲਵੇ ਨੇ ਭਾਰਤ ਸਰਕਾਰ ਦੇ ਸਿਹਤਸੰਭਾਲ਼ ਯਤਨਾਂ ਦੀ ਪੂਰਤੀ ਲਈ ਖ਼ੁਦ ਸ਼ੁਰੂ ਕੀਤਾ ਮਾਸਕਾਂ ਤੇ ਸੈਨੀਟਾਈਜ਼ਰਾਂ ਦਾ ਉਤਪਾਦਨ

1 ਅਪ੍ਰੈਲ, 2020 ਤੱਕ ਭਾਰਤੀ ਰੇਲਵੇ ਨੇ ਆਪਣੇ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਤੇ ਪਬਲਿਕ ਸੈਕਟਰ ਅਦਾਰਿਆਂ ਚ ਕੁੱਲ 287704 ਮਾਸਕ ਤੇ 25806 ਲਿਟਰ ਸੈਨੇਟਾਈਜ਼ਰ ਦਾ ਉਤਪਾਦਨ ਕੀਤਾ ਹੈ।

https://pib.gov.in/PressReleseDetail.aspx?PRID=1610695

ਕੋਵਿਡ -19 ਦਾ ਮੁਕਾਬਲਾ ਕਰਨ ਲਈ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਆਈਆਈਟੀ ਬੰਬਈ ਦੇ ਸੋਸਾਇਟੀ ਫਾਰ ਇਨੋਵੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ (ਸਾਈਨ) ਵਿਖੇ ਰੈਪਿਡ ਰਿਸਪਾਂਸ ਸੈਂਟਰ ਸਥਾਪਿਤ ਕੀਤਾ

https://pib.gov.in/PressReleseDetail.aspx?PRID=1610716

ਭਾਰਤ ਨੇ ਦੇਖਿਆ ਦੂਰਦਰਸ਼ਨ

ਲੌਕਡਾਊਨ ਦੌਰਾਨ ਡੀਡੀ ਨੈਸ਼ਨਲ ਅਤੇ ਡੀਡੀ ਭਾਰਤੀ 'ਤੇ ਪੁਰਾਣੇ ਇਤਿਹਾਸਿਕ ਸੀਰੀਅਲਾਂ ਦੇ ਪੁਨਰ ਪ੍ਰਸਾਰਣ ਨਾਲ ਦੂਰਦਰਸ਼ਨ ਨੇ ਇੱਕ ਵਾਰ ਫਿਰ ਭਾਰਤੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਹੈ।

https://pib.gov.in/PressReleseDetail.aspx?PRID=1610446

ਪ੍ਰਧਾਨ ਮੰਤਰੀ ਅਤੇ ਮਹਾਮਹਿਮ ਪ੍ਰਿੰਸ ਆਵ੍ ਵੇਲਸ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਮਹਿਮ ਪ੍ਰਿੰਸ ਆਵ੍ ਵੇਲਸਆ ਪ੍ਰਿੰਸ ਚਾਰਲਸ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਵਰਤਮਾਨ ਕੋਵਿਡ-19 ਮਹਾਮਾਰੀ ਬਾਰੇ ਚਰਚਾ ਕੀਤੀ

https://pib.gov.in/PressReleseDetail.aspx?PRID=1610479

ਪ੍ਰਧਾਨ ਮੰਤਰੀ ਅਤੇ ਜਰਮਨੀ ਦੀ ਚਾਂਸਲਰ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ ਦੀ ਚਾਂਸਲਰ ਡਾ. ਅੰਜੇਲਾ ਮਰਕਲ ਨਾਲ ਅੱਜ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀਆਪਣੇ-ਆਪਣੇ ਦੇਸ਼ਾਂ ਦੀ ਸਥਿਤੀ ਅਤੇ ਸਿਹਤ ਸੰਕਟ ਨਾਲ ਲੜਨ ਲਈ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਤੇ ਚਰਚਾ ਕੀਤੀ ।

https://pib.gov.in/PressReleseDetail.aspx?PRID=1610467

ਡੀਐੱਸਟੀ ਨੇ ਕੋਵਿਡ -19 ਅਤੇ ਉਸ ਨਾਲ ਸਬੰਧਿਤ ਸਾਹ ਦੀਆਂ ਇਨਫੈਕਸ਼ਨਾਂ ਦਾ ਮੁਕਾਬਲਾ ਕਰਨ ਲਈ ਪ੍ਰਵਾਨਿਤ ਪ੍ਰੋਜੈਕਟਾਂ ਦਾ ਐਲਾਨ ਕੀਤਾ

https://pib.gov.in/PressReleseDetail.aspx?PRID=1610399

ਨਵਾਂ ਲਾਂਚ ਕੀਤਾ ਸਟਰੈਂਡਡ ਇਨ ਇੰਡੀਆਪੋਰਟਲ ਦੇਸ਼ ਦੇ ਕਈ ਹਿੱਸਿਆਂ ਵਿੱਚ ਫਸੇ ਵਿਦੇਸ਼ੀ ਟੂਰਿਸਟਾਂ ਦੀ ਸਹਾਇਤਾ ਕਰ ਰਿਹਾ ਹੈ

https://pib.gov.in/PressReleseDetail.aspx?PRID=1610611

ਬਿਜਲੀ ਅਤੇ ਅਖੁੱਟ ਊਰਜਾ ਖੇਤਰ ਦੇ ਪਬਲਿਕ ਸੈਕਟਰ ਅਦਾਰਿਆਂ ਨੇ ਪ੍ਰਧਾਨ ਮੰਤਰੀ ਕੇਅਰਸ ਫੰਡ ਵਿੱਚ 925 ਕਰੋੜ ਰੁਪਏ ਦਾ ਯੋਗਦਾਨ ਪਾਇਆ

https://pib.gov.in/PressReleseDetail.aspx?PRID=1610671

ਭਾਰਤੀ ਰੇਲਵੇ ਨੇ ਆਪਣੀ ਪੂਰੀ ਮਸ਼ੀਨਰੀ ਨੂੰ ਕੋਵਿਡ-19 ਵਾਇਰਸ ਇਨਫੈਕਸ਼ਨ ਤੋਂ ਬਚਾਅ ਲਈ ਵਿਸਤ੍ਰਿਤ ਕਦਮ ਚੁੱਕਣ ਲਈ ਤਿਆਰ ਕੀਤਾ

https://pib.gov.in/PressReleseDetail.aspx?PRID=1610692

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਵਿਡ-19 ਦੇ ਖ਼ਤਰੇ ਦੌਰਾਨ ਕਿਵੇਂ ਸੁਰੱਖਿਅਤ ਰਹੀਏ ਦੀ ਜਾਣਕਾਰੀ ਦਿੰਦੇ ਹੋਏ ਯੂਜੀਸੀ, ਏਆਈਸੀਟੀਈ, ਐੱਨਸੀਟੀਈ, ਐੱਨਆਈਓਐੱਸ, ਐੱਨਸੀਈਆਰਟੀ ਅਤੇ ਕੇਵੀਐੱਸ ਨੂੰ ਪੱਤਰ ਲਿਖਿਆ

https://pib.gov.in/PressReleseDetail.aspx?PRID=1610657

ਲੌਕਡਾਊਨ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਉੱਤਰ ਪੂਰਬੀ ਖੇਤਰ ਦੀ ਅੰਤਰਰਾਸ਼ਟਰੀ ਸੀਮਾ (ਕਰੀਬ 5500 ਕਿਲੋਮੀਟਰ) ਨੂੰ ਬੰਦ ਕੀਤਾ ਗਿਆ : ਡਾ. ਜਿਤੇਂਦਰ ਸਿੰਘ

https://pib.gov.in/PressReleseDetail.aspx?PRID=1610672

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ

https://pbs.twimg.com/profile_banners/231033118/1584354869/1500x500

******

ਵਾਈਕੇਬੀ
 (Release ID: 1610903) Visitor Counter : 23