ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ -19 ਦਾ ਮੁਕਾਬਲਾ ਕਰਨ ਲਈ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਆਈਆਈਟੀ ਬੰਬਈ ਦੇ ਸੋਸਾਇਟੀ ਫਾਰ ਇਨੋਵੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ (ਸਾਈਨ) ਵਿਖੇ ਰੈਪਿਡ ਰਿਸਪਾਂਸ ਸੈਂਟਰ ਸਥਾਪਿਤ ਕੀਤਾ
Posted On:
03 APR 2020 5:35PM by PIB Chandigarh
ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਵਿਸ਼ਵ ਪੱਧਰ ‘ਤੇ ਫੈਲੀ ਕੋਵਿਡ -19 ਦੀ ਮਹਾਮਾਰੀ ਨਾਲ ਤੇਜ਼ੀ ਨਾਲ ਨਜਿੱਠਣ ਦੇ ਉਦੇਸ਼ ਨਾਲ 56 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਬਣਾਏ ਜਾਣ ਵਾਲੇ ਸੈਂਟਰ ਫਾਰ ਆਗਮੇਂਟਿੰਗ ਵਾਰ ਵਿਦ ਕੋਵਿਡ -19 ਹੈਲਥ ਕ੍ਰਾਈਸਿਸ (ਕਵਚ-CAWACH) ਨੂੰ ਪ੍ਰਵਾਨਗੀ ਦੇ ਦਿਤੀ ਹੈ ਤਾਕਿ ਕੋਵਿਡ-19 ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਇਸ ਦੀ ਰੋਕਥਾਮ, ਮੁੱਲਾਂਕਣ ਅਤੇ ਇਨੋਵੇਸ਼ਨ ਤੇ ਸਟਾਰਟ-ਅੱਪ ਨੂੰ ਹੁਲਾਰਾ ਦਿਤਾ ਜਾ ਸਕੇ। ਸੋਸਾਇਟੀ ਫਾਰ ਇਨੋਵੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ (ਸਾਈਨ) ਜੋ ਆਈਆਈਟੀ ਬੰਬਈ ਵਿਖੇ ਇੱਕ ਟੈਕਨੋਲੋਜੀ ਬਿਜ਼ਨਸ ਇੰਕੁਬੇਟਰ ਹੈ, ਨੂੰ ਡੀਐੱਸਟੀ ਦੇ ਸਮਰਥਨ ਤੇ ਸਹਿਯੋਗ ਨਾਲ ਕਵਚ ਦੀ ਲਾਗੂ ਕਰਨ ਵਾਲੀ ਏਜੰਸੀ ਦੇ ਰੂਪ ਵਿੱਚ ਪਹਿਚਾਣ ਕੀਤੀ ਹੈ।
ਕੋਵਿਡ -19 ਦੇ ਆਲਮੀ ਪ੍ਰਭਾਵ ਨੇ ਵਿਸ਼ਵ ਭਰ ਦੇ ਦੇਸ਼ਾਂ ਨੂੰ ਵੱਡਾ ਝਟਕਾ ਦਿਤਾ ਹੈ। ਜਿਸ ਨਾਲ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਲਈ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਫੌਰੀ ਤੌਰ ‘ਤੇ ਕਾਰਵਾਈ ਕਰਨ ਅਤੇ ਇਸ ਦਾ ਪਤਾ ਲਗਾਉਣ, ਇਸ ਦਾ ਇਲਾਜ ਕਰਨ ਤੇ ਇਸ ਦੀ ਟਰਾਂਸਮਿਸ਼ਨ ਨੂੰ ਘੱਟ ਕਰਨ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਡੀਐੱਸਟੀ ਭਾਰਤ ਵਿੱਚ ਇਸ ਸੰਕਟ ਨਾਲ ਨਜਿੱਠਣ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਅ ਰਿਹਾ ਹੈ।
ਜਦੋਂ ਦੇਸ਼ ਨੂੰ ਇਸ ਮਹਾਮਾਰੀ ਕਾਰਨ ਸਿਹਤ ਸਬੰਧੀ ਮੁਸੀਬਤਾਂ ਦਾ ਟਾਕਰਾ ਕਰਨਾ ਪੈ ਰਿਹਾ ਹੈ ਤੇ ਦੇਸ਼ ਇਕ ਕਿਸਮ ਨਾਲ ਹੈਲਥ ਐਮਰਜੈਂਸੀ ਹੇਠ ਹੈ, ਦੇਸ਼ ਦੀਆਂ ਕਈ ਖੋਜ ਸੰਸਥਾਵਾਂ ਅਤੇ ਲੈਬਾਰਟਰੀਆਂ ਇਸ ਦਾ ਹਲ ਕੱਢਣ ਵਿੱਚ ਰੀ ਰੁਝੀਆਂ ਹੋਇਆ ਹਨ। ਦੋਹਾਂ ਹੀ ਕੇਂਦਰ ਅਤੇ ਰਾਜ ਪੱਧਰ ਦੀਆਂ ਸਰਕਾਰਾਂ ਦੁਆਰਾ ਕੋਵਿਡ -19 ਨੂੰ ਦੇ ਹੋਰ ਵਧੇਰੇ ਵਿਨਾਸ਼ਕਾਰੀ ਹੋਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ ਤੇ ਕਈ ਤਰ੍ਹਾਂ ਦੇ ਸਾਧਨਾਂ ਦਾ ਇਸਤੇਮਾਲ ਕਰਦਿਆਂ ਯਤਨਾਂ ਨੂੰ ਹੋਰ ਤੇਜ਼ ਕੀਤਾ ਗਿਆ ਹੈ।
ਮੁਸੀਬਤ ਦੀ ਇਸ ਘੜੀ ਵਿੱਚ ਡੀਐੱਸਟੀ ਦਾ ਇਹ ਯਤਨ ਹੈ ਕਿ ਇਹ ਖੋਜ ਤੇ ਵਿਕਾਸ ਦੇ ਖੇਤਰ ਵਿੱਚ ਚੁੱਕੇ ਜਾ ਰਹੇ ਕਦਮਾਂ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਿਆਂ ਇਸ ਦੇ ਸਮਾਧਾਨ ਵਜੋਂ ਵੈਂਟੀਲੇਟਰ, ਡਾਇਗਨੌਸਟਿਕਸ, ਥੇਰਾਪਿਊਸਟਿਕਸ, ਇੰਫਰਮੈਟਿਕਸ ਅਤੇ ਹੋਰ ਖੋਜਾਂ ਦੀ ਪੇਸ਼ਕਸ਼ ਕਰੇ ਤਾਕਿ ਕੋਵਿਡ -19 ਨੂੰ ਕੰਟਰੋਲ ਕੀਤਾ ਹੇਠਾਂ ਲਿਆਂਦਾ ਜਾ ਸਕੇ ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕੇ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਇਹ ਸਹਿਯੋਗ ਵੱਖ-ਵੱਖ ਪੜਾਵਾਂ ‘ਤੇ ਸਟਾਰਟਸ-ਅੱਪ ਨੂੰ ਵਪਾਰੀਕਰਨ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਇਸ ਨੂੰ ਭੂਗੋਲਿਕ ਪੱਧਰ ‘ਤੇ ਵਧਾਉਣ ਲਈ ਉਪਲੱਬਧ ਕਰਵਾਇਆ ਜਾਵੇਗਾ। ਜਿਸ ਦਾ ਲੰਬੀ ਅਵਧੀ ਤੱਕ ਪ੍ਰਭਾਵ ਰਹੇਗਾ।
ਕਵਚ ਦਾ ਜ਼ਰੂਰੀ ਕੰਮ ਜਾਂ ਸਮਰਪਣ ਅਗਲੇ ਛੇ ਮਹੀਨਿਆਂ ਵਿੱਚ ਮਹੱਤਵਪੂਰਨ ਸਟਾਰਟ-ਅਪਸ ਨੂੰ ਵਿੱਤੀ ਸਹਾਇਤਾ ਅਤੇ ਫ਼ੰਡ ਦੀ ਵਿਵਸਥਾ ਕਰਕੇ ਉਨਾਂ ਨੂੰ ਸਮੇਂ ਸਿਰ ਸਹਿਯੋਗ ਦੇਣਾ ਹੈ ਤਾਂ ਜੋ ਇਸ ਮਹਾਮਾਰੀ ਨਾਲ ਚੰਗੇ ਤਰੀਕੇ ਨਾਲ ਨਜਿੱਠਿਆ ਜਾ ਸਕੇ।
ਕਵਚ 50 ਇਨੋਵੇਸ਼ਨਾਂ ਤੇ ਸਟਾਰਟ -ਅੱਪਸ ਦੀ ਪਹਿਚਾਣ ਕਰੇਗਾ ਜੋ ਵਿਲੱਖਣ , ਘੱਟ ਕੀਮਤ, ਸੁਰਖਿਅਤ, ਅਤੇ ਪ੍ਰਭਾਵਸ਼ਾਲੀ ਵੈਂਟੀਲੇਟਰਾਂ, ਰੈਸਪੀਰੇਟਰੀ ਸਹਾਇਤਾ ਉਪਕਰਣਾਂ, ਸੁਰਖਿਅਤ ਕੱਪੜਿਆਂ, ਸੇਨੇਟਾਈਜ਼ਰਾਂ ਲਈ ਵਿਲੱਖਣ ਘੋਲਾਂ , ਡਿਸਇੰਫ਼ੇਕਟੇਂਟਾ, ਡਾਇਗਨੌਸਟਿਕਸ , ਥੇਰਾਪਿਊਟਿਕਸ, ਇੰਫਰਮੈਟਿਕਸ ਅਤੇ ਹੋਰ ਪ੍ਰਭਾਵਸ਼ਾਲੀ ਇੰਟਰਵੈਂਸ਼ਨਾਂ ਦੇ ਖੇਤਰ ਵਿੱਚ ਹਨ ਤਾਂ ਜੋ ਕੋਵਿਡ -19 ਨੂੰ ਕੰਟਰੋਲ ਕੀਤਾ ਜਾ ਸਕੇ।
ਕਵਚ ਇਨਾਂ ਉਤਪਾਦਾਂ ਤੇ ਘੋਲਾਂ ਦੀ ਟੈਸਟਿੰਗ, ਟਰਾਇਲ ਅਤੇ ਮੰਡੀਕਰਨ ਲਈ ਸ਼ਿਨਾਖਤ ਕੀਤੇ ਗਏ ਕੋਵਿਡ -19 ਦੇ ਹਲ ਲਈ ਤਰਜੀਹੀ ਖੇਤਰਾਂ ਨੂੰ ਪੈਨ -ਇੰਡੀਆ ਨੈੱਟਵਰਕ ਉਪਲੱਬਧ ਕਰਾਵੇਗਾ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਹਿਣਾ ਹੈ ਕਿ ਡੀਐੱਸਟੀ ਦੇ ਕਵਚ ਪ੍ਰੋਗਰਾਮ ਦਾ ਮੁਖ ਉੱਦੇਸ਼ ਆਪਣੇ ਤਕਨੀਕੀ ਇੰਕੁਬੇਟਰਾਂ ਅਤੇ ਸਟਾਰਟ ਅਪਸ ਦੀ ਯੁਵਾ ਸ਼ਕਤੀ ਦਾ ਰੇਸਪੀਰੇਟਰੀ ਸਹਾਇਤਾ ਉਪਕਰਣਾਂ, ਡਿਸਇਨਫੈਕਸ਼ਨ ਸਿਸਟਮ, ਪ੍ਰੋਟੈਕਟਿਵ ਗੀਯਰ ਅਤੇ ਕੋਟਿੰਗਸ, ਇਨਫਰਮੇਸ਼ਨ ਅਤੇ ਮਾਨੀਟਰਿੰਗ ਸਹਾਇਤਾ , ਡਾਇਗਨੌਸਟਿਕਸ ਅਤੇ ਹੋਰ ਕਈ ਤਰ੍ਹਾਂ ਦੇ ਸਾਜ਼ੋ-ਸਮਾਨ, ਡਿਵਾਇਸਾਂ ਅਤੇ ਘੋਲਾਂ ਦੇ ਖੇਤਰ ਵਿੱਚ ਉਸ ਦੀ ਸਿਆਣਪ, ਵਿਲੱਖਣ ਇਨੋਵੇਟਿਵ ਯੋਗਤਾ ਦੇ ਇਸਤੇਮਾਲ ‘ਤੇ ਧਿਆਨ ਦੇਣਾ ਤੇ ਉਸ ਨੂੰ ਕੋਵਿਡ-19 ਦੀਆਂ ਬਹੁਮੁਖੀ ਚੁਣੌਤੀਆਂ ਦਾ ਤੇਜ਼ ਰਫਤਾਰ ਨਾਲ ਹੱਲ ਕਰਨ ਲਈ ਅਧਿਕਾਰਿਤ ਕਰਨਾ ਹੈ।
ਡੀਐੱਸਟੀ ਇਸ ਮਾਮਲੇ ਵਿੱਚ ਆਪਣੀਆਂ ਸੰਸਥਾਵਾਂ, ਖੋਜਾਰਥੀਆਂ, ਮਾਹਿਰਾਂ, ਇੰਕੁਬੇਟਰਾਂ, ਇਨੋਵੇਟਰਾਂ ਅਤੇ ਸਟਾਰਟ-ਅੱਪਸ ਦੇ ਵਿਸਤ੍ਰਿਤ ਸੰਸਾਧਨਾਂ ਦੇ ਨੈੱਟਵਰਕ ਨਾਲ ਮੋਹਰੀ ਹੋ ਕੇ ਆਪਣੇ ਯਤਨਾਂ ਨੂੰ ਰਫ਼ਤਾਰ ਦੇ ਰਿਹਾ ਹੈ ਤਾਕਿ ਸੰਕਟ ਦੀ ਇਸ ਘੜੀ ਵਿੱਚ ਦੇਸ਼ ਅਤੇ ਸਿਹਤ ਦੇ ਖੇਤਰ ਵਿੱਚ ਪੈਦਾ ਹੋਈ ਆਪਦਾ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕੇ।
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ:
{For further details, please contact :
TBI Contact: MsPoyniBhatt ,Chief Executive Officer,
Society for Innovation & Entrepreneurship (SINE),
Indian Institute of Technology Bombay (IIT Bombay)
www.sineiitb.org
DST’s contact;Dr Anita Gupta, Scientist-G
Department of Science & Technology
Mob: +91-9811828996
Email; anigupta[at]nic[dot]in}
*****
ਕੇਜੀਐੱਸ/(ਡੀਐੱਸਟੀ)
(Release ID: 1610896)
Visitor Counter : 222