ਰਸਾਇਣ ਤੇ ਖਾਦ ਮੰਤਰਾਲਾ

ਸਮੁੱਚੇ ਦੇਸ਼ ’ਚ ਕੋਵਿਡ–19 ਨਾਲ ਲੜਨ ਲਈ ਮੈਡੀਕਲ ਸਪਲਾਈਜ਼ ਦੀ ਕੋਈ ਘਾਟ ਨਹੀਂ – ਗੌੜਾ

Posted On: 03 APR 2020 4:22PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਮੰਤਰੀ, ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਹੈ ਕਿ ਕੋਵਿਡ19 ਮਹਾਮਾਰੀ ਨਾਲ ਲੜਨ ਲਈ ਦੇਸ਼ ਚ ਮੈਡੀਕਲ ਸਪਲਾਈਜ਼ ਦੀ ਕੋਈ ਘਾਟ ਨਹੀਂ ਹੈ।

ਇੱਕ ਟਵੀਟ ਚ ਸ਼੍ਰੀ ਗੌੜਾ ਨੇ ਕਿਹਾ ਕਿ ਭਾਰਤ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਕੋਵਿਡ19 ਨਾਲ ਲੜਨ ਲਈ ਹਰ ਤਰ੍ਹਾਂ ਦੀਆਂ ਜ਼ਰੂਰੀ ਮੈਡੀਕਲ ਸਪਲਾਈਜ਼ ਨਿਰੰਤਰ ਜਾਰੀ ਰਹਿਣ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਪੰਜ ਦਿਨਾਂ ਦੌਰਾਨ 15.4 ਟਨ ਤੋਂ ਵੱਧ ਜ਼ਰੂਰੀ ਮੈਡੀਕਲ ਸਪਲਾਈਜ਼ ਨੂੰ 62 ਲਾਈਫ਼ਲਾਈਨ ਉਡਾਨ ਫ਼ਲਾਈਟਾਂ ਰਾਹੀਂ ਭੇਜਿਆ ਗਿਆ ਹੈ। ਸ਼੍ਰੀ ਗੌੜਾ ਨੇ ਕਿਹਾ,‘ਮਾਲਵਾਹਕ ਉਡਾਨਾਂ ਰਾਹੀਂ ਪਿਛਲੇ ਚਾਰ ਦਿਨਾਂ ਚ ਸਮੁੱਚੇ ਦੇਸ਼ ਵਿੱਚ 10 ਟਨ ਮੈਡੀਕਲ ਉਪਕਰਣ ਸਪਲਾਈ ਕੀਤੇ ਗਏ ਹਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਵਾਈਆਂ ਤੇ ਹਸਪਤਾਲ ਚ ਵਰਤੇ ਜਾਂਦੇ ਉਪਕਰਣਾਂ ਜਿਹੀਆਂ ਜ਼ਰੂਰੀ ਵਸਤਾਂ ਦੀਆਂ ਨਿਰਮਾਣ ਗਤੀਵਿਧੀਆਂ ਵੱਲ ਪੂਰਾ ਧਿਆਨ ਦੇ ਰਹੀ ਹੈ। ਇਸ ਲਈ ਵਿਸ਼ੇਸ਼ ਆਰਥਿਕ ਜ਼ੋਨਾਂ (SEZs) ਵਿੱਚ 200 ਤੋਂ ਵੱਧ ਇਕਾਈਆਂ ਚਲ ਰਹੀਆਂ ਹਨ।

ਸ਼੍ਰੀ ਗੌੜਾ ਨੇ ਸੂਚਿਤ ਕੀਤਾ ਕਿ ਜ਼ਰੂਰੀ ਮੈਡੀਕਲ ਵਸਤਾਂ ਦੀ ਵੰਡ ਅਤੇ ਲੌਜਿਸਟਿਕ ਨਾਲ ਸਬੰਧਿਤਲ ਮਾਮਲਿਆਂ ਦੀ ਨੇੜਿਓਂ ਨਿਗਰਾਨੀ ਲਈ ਇੱਕ ਕੇਂਦਰੀ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ।

https://twitter.com/DVSadanandGowda/status/1245590827792924673?ref_src=twsrc%5Etfw%7Ctwcamp%5Etweetembed%7Ctwterm%5E1245590827792924673&ref_url=https%3A%2F%2Fpib.gov.in%2FPressReleasePage.aspx%3FPRID%3D1610688

 

****

ਆਰਸੀਜੇ/ਆਰਕੇਐੱਮ(Release ID: 1610792) Visitor Counter : 115