ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਜਰਮਨੀ ਦੀ ਚਾਂਸਲਰ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

Posted On: 02 APR 2020 8:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ ਦੀ ਚਾਂਸਲਰ ਡਾ. ਅੰਜੇਲਾ ਮਰਕਲ ਨਾਲ ਅੱਜ ਟੈਲੀਫੋਨ ਤੇ ਗੱਲਬਾਤ ਕੀਤੀ।

ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀਆਪਣੇ-ਆਪਣੇ ਦੇਸ਼ਾਂ ਦੀ ਸਥਿਤੀ ਅਤੇ ਸਿਹਤ ਸੰਕਟ ਨਾਲ ਲੜਨ ਲਈ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਤੇ ਚਰਚਾ ਕੀਤੀ ।

ਉਨ੍ਹਾਂ ਨੇ ਮਹਾਮਾਰੀ ਦੌਰਾਨ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੀ ਨਾਕਾਫੀ ਉਪਲੱਬਧਤਾ ਬਾਰੇ ਵਿਚਾਰ ਸਾਂਝੇ ਕੀਤੇਅਤੇ ਇਸ ਸਬੰਧ ਵਿੱਚ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਉਣ ਤੇ ਸਹਿਮਤੀ ਪ੍ਰਗਟਾਈ।

ਜਰਮਨ ਚਾਂਸਲਰ ਨੇ ਪ੍ਰਧਾਨ ਮੰਤਰੀ ਨਾਲ ਸਹਿਮਤੀ ਪ੍ਰਗਟਾਈ ਕਿ ਕੋਵਿਡ - 19 ਮਹਾਮਾਰੀ ਆਧੁਨਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਇਤਿਹਾਸਿਕ ਪਰਿਵਰਤਨ ਦੀ ਘਟਨਾ ਹੈਅਤੇ ਇਹ ਪੂਰੀ ਮਾਨਵਤਾ ਦੇ ਸਾਂਝੇ ਹਿਤਾਂ ਤੇ ਕੇਂਦਰਿਤ ਵਿਸ਼ਵੀਕਰਨ ਦਾ ਇੱਕ ਨਵਾਂ ਵਿਜ਼ਨ ਤਿਆਰ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ ।

ਪ੍ਰਧਾਨ ਮੰਤਰੀ ਨੇ ਜਰਮਨੀ ਦੀ ਚਾਂਸਲਰ ਨੂੰ ਸਰਲ ਯੋਗ ਅਭਿਆਸ ਅਤੇ ਪ੍ਰਤੀਰੱਖਿਆ ਵਧਾਉਣ ਵਾਲੇ ਆਯੁਰਵੇਦਿਕ ਉਪਚਾਰਾਂ ਦੇ ਪ੍ਰਸਾਰ ਲਈ ਹਾਲ ਵਿੱਚ ਕੀਤੀਆਂ ਗਈਆਂ ਭਾਰਤੀ ਪਹਿਲਾਂ ਦੀ ਜਾਣਕਾਰੀ ਦਿੱਤੀ।  ਚਾਂਸਲਰ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਵਰਤਮਾਨ ਲੌਕਡਾਊਨ ਸਥਿਤੀਆਂ ਵਿੱਚ ਮਨੋਵੈਗਿਆਨਿਕ ਅਤੇ ਸਰੀਰਕ ਤੰਦਰੁਸਤੀ ਵਧਾਉਣ ਲਈ ਇਸ ਤਰ੍ਹਾਂ ਦੇ ਅਭਿਆਸ ਬਹੁਤ ਲਾਭਦਾਇਕ ਹੋ ਸਕਦੇ ਹਨ ।

 

***

ਵੀਆਰਆਰਕੇ/ਕੇਪੀ


(Release ID: 1610571) Visitor Counter : 175