ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪੀਆਈਬੀ ਨੇ ਕੋਵਿਡ 19 ਫੈਕਟ ਚੈੱਕ ਯੂਨਿਟ ਬਣਾਈ ਬਿਊਰੋ ਰੋਜ਼ਾਨਾ 8 ਵਜੇ ਕੋਵਿਡ ਬੁਲੇਟਿਨ ਵੀ ਜਾਰੀ ਕਰੇਗਾ

Posted On: 01 APR 2020 10:12PM by PIB Chandigarh

ਪੱਤਰ ਸੂਚਨਾ ਦਫ਼ਤਰ (ਪੀਆਈਬੀ)  ਨੇ ਇੱਕ ਪੋਰਟਲ -  ਕੋਵਿਡ 19 ਫੈਕਟ ਚੈੱਕ ਯੂਨਿਟ ਸਥਾਪਿਤ ਕੀਤੀ ਹੈਜੋ ਈਮੇਲ ਰਾਹੀਂ ਸੰਦੇਸ਼ ਪ੍ਰਾਪਤ ਕਰੇਗਾ ਅਤੇ ਛੇਤੀ ਹੀ ਇਸ ਉੱਤੇ ਪ੍ਰਤੀਕਿਰਿਆ ਭੇਜੇਗਾ। ਕੋਵਿਡ 19ਤੇ ਸਰਕਾਰ ਦੇ ਫੈਸਲਿਆਂ ਅਤੇ ਘਟਨਾਕ੍ਰਮਾਂ ਤੇ ਪ੍ਰਗਤੀ ਨਾਲ ਸਬੰਧਿਤ ਜਾਣਕਾਰੀ ਦੇਣ ਲਈ ਪੀਆਈਬੀ ਰੋਜ਼ਾਨਾ 8 ਵਜੇ ਇੱਕ ਬੁਲੇਟਿਨ ਵੀ ਜਾਰੀ ਕਰੇਗਾ। ਪਹਿਲਾ ਬੁਲੇਟਿਨ ਅੱਜ ਸ਼ਾਮ 6.30 ਵਜੇ ਜਾਰੀ ਕੀਤਾ ਗਿਆ ਸੀ।

ਇਸ ਦੇ ਇਲਾਵਾਕੋਵਿਡ 19 ਦੇ ਕਿਸੇ ਵੀ ਤਕਨੀਕੀ ਪਹਿਲੂ ਉੱਤੇ ਆਮ ਜਨਤਾ ਦੇ ਮਨ ਵਿੱਚ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ  ਨੇ ਏਮਸ  ਦੇ ਅਤੇ ਹੋਰ ਪ੍ਰੋਫੈਸ਼ਨਲਾਂ ਨੂੰ ਨਾਲ ਲੈ ਕੇ ਇੱਕ ਟੈਕਨੀਕਲ ਗਰੁੱਪ ਦੀ ਸਥਾਪਨਾ ਕੀਤੀ ਹੈ। ਮੰਤਰਾਲੇ ਨੇ ਪ੍ਰਵਾਸੀਆਂ ਦੇ ਮਨੋਵਿਗਿਆਨਕ ਮਸਲਿਆਂ ਨਾਲ ਨਜਿੱਠਣ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।

ਕੈਬਨਿਟ ਸਕੱਤਰ ਨੇ ਅੱਜ ਸਾਰੀਆਂ ਰਾਜ ਸਰਕਾਰਾਂ ਨੂੰ ਲਿਖ ਕੇ ਸੂਚਿਤ ਕੀਤਾ ਕਿ ਕੋਵਿਡ 19 ਦੇ ਪ੍ਰਬੰਧਨ ਦੇ ਕਈ ਪਹਿਲੂਆਂ ਉੱਤੇ ਫੈਸਲਾ ਲੈਣ ਲਈ ਆਪਦਾ ਪ੍ਰਬੰਧਨ ਐਕਟ ਤਹਿਤ ਵਿਸ਼ੇਸ਼ ਅਧਿਕਾਰ ਪ੍ਰਾਪਤ 11 ਇਖ਼ਤਿਆਰ ਪ੍ਰਾਪਤ ਸਮੂਹਾਂ ਦਾ ਗਠਨ ਕੀਤਾ ਗਿਆ ਹੈ। ਰਾਜ ਪੱਧਰ ਤੇ ਵੀ ਇਸੇ ਤਰ੍ਹਾਂ ਦਾ ਤੰਤਰ ਸਥਾਪਿਤ ਕਰਨ ਦੀ ਬੇਨਤੀ ਕੀਤੀ ਗਈ ਹੈ। ਰਾਜ ਸਰਕਾਰਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਵਾਸੀਆਂ ਦੀ ਭਲਾਈ ਗਤੀਵਿਧੀਆਂ ਦੀ ਨਿਗਰਾਨੀ ਲਈ ਵਲੰਟੀਅਰਾਂ ਨੂੰ ਸ਼ਾਮਲ ਕਰਨ।

 

****

ਐੱਸਐੱਸ



(Release ID: 1610556) Visitor Counter : 78