ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦਾ ਜੰਗੀ ਜਹਾਜ਼ ਸਮੁੰਦਰ ਵਿੱਚ ਫਸੇ ਮਛੇਰਿਆਂ ਦੀ ਮਦਦ ਕਰ ਰਿਹਾ ਹੈ

Posted On: 02 APR 2020 6:32PM by PIB Chandigarh

ਕੋਚੀ ਸਥਿਤ ਦੱਖਣੀ ਜਲ ਸੈਨਾ ਕਮਾਂਡ ਦਾ ਇੱਕ ਡਾਈਵਿੰਗ ਸਪੋਰਟ ਵੈੱਸਲ ਆਈਐੱਨਐੱਸ ਨਿਰੀਕਸ਼ਕ ਨੇ 1 ਅਪ੍ਰੈਲ, 2020 ਨੂੰ ਕੇਰਲ ਦੇ ਕੰਢੇ ਉੱਤੇ ਆਪਣੇ ਗਸ਼ਤ ਮਿਸ਼ਨ ਦੌਰਾਨ ਸੇਂਟ ਨਿਕੋਲਸ ਵਿਖੇ ਕਿਸ਼ਤੀ ਵਿੱਚ ਫਸੇ ਤਮਿਲ ਨਾਡੂ ਮੂਲ ਦੇ 10 ਮਛੇਰਿਆਂ ਦੀ ਮਦਦ ਕੀਤੀ

 

ਉਹ ਕਿਸ਼ਤੀ ਜਿਸ ਵਿੱਚ ਅਮਲੇ ਦੇ 10 ਮੈਂਬਰ ਸਵਾਰ ਸਨ, ਵਿੱਚ ਕਾਫੀ ਈਂਧਣ, ਪਾਣੀ ਅਤੇ ਤਮਿਲ ਨਾਡੂ ਵਿੱਚ ਕੋਲੇਚਲ ਦੀ ਬੰਦਰਗਾਹ ਉੱਤੇ ਪਹੁੰਚਣ ਲਈ ਹੋਰ ਜ਼ਰੂਰੀ ਸਮਾਨ ਨਹੀਂ ਸੀ ਅਤੇ ਉਹ ਕੋਚੀ ਵਿੱਚ ਫਸੀ ਹੋਈ ਸੀ ਸਥਿਤੀ ਨੂੰ ਦੇਖਦੇ ਹੋਏ ਕਿ ਇਹ ਕਿਸ਼ਤੀ ਮੁਸੀਬਤ ਵਿੱਚ ਹੈ, ਆਈਐੱਨਐੱਸ ਨਿਰੀਕਸ਼ਕ ਨੇ 300 ਲਿਟਰ ਈਂਧਣ, ਪਾਣੀ ਅਤੇ ਆਪਣੀ ਘਰੇਲੂ ਬੰਦਰਗਾਹ ਤੱਕ ਪਹੁੰਚਣ ਲਈ ਹੋਰ ਸਹਾਇਤਾ ਪ੍ਰਦਾਨ ਕੀਤੀ ਕੋਵਿਡ-19 ਦੇ ਸਬੰਧ ਵਿੱਚ ਮੌਜੂਦਾ ਸਿਹਤ ਸਲਾਹਾਂ ਨੂੰ ਦੇਖਦੇ ਹੋਏ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਇਹ ਸਾਰਾ ਸਮਾਨ ਬਿਨਾ ਕਿਸੇ ਸਰੀਰਕ ਸੰਪਰਕ ਦੇ ਕਿਸ਼ਤੀ ਜਾਂ ਉਸ ਦੇ ਅਮਲੇ ਤੱਕ ਪਹੁੰਚੇ ਈਂਧਣ, ਪਾਣੀ ਅਤੇ ਹੋਰ ਜ਼ਰੂਰੀ ਸਮਾਨ ਜਹਾਜ਼ ਦੀ ਕਰੇਨ ਦੀ ਮਦਦ ਨਾਲ ਪਹੁੰਚਾਇਆ ਗਿਆ

 

ਇਹ ਕਿਸ਼ਤੀ 12 ਮਾਰਚ ਨੂੰ ਕੋਚੀ ਤੋਂ ਮੱਛੀਆਂ ਫੜਨ ਲਈ ਅਰਬ ਸਾਗਰ ਲਈ ਰਵਾਨਾ ਹੋਈ ਸੀ ਅਤੇ ਉਸ ਨੇ ਤਦ ਤੋਂ ਲੈ ਕੇ ਕਿਸੇ ਬੰਦਰਗਾਹ ਨੂੰ ਨਹੀਂ ਛੂਹਿਆ ਸੀ ਉਸ ਨੇ ਈਂਧਣ ਭਰਵਾਉਣ ਅਤੇ ਰਾਸ਼ਨ ਲੈਣ ਲਈ ਕੋਚੀ ਵਿੱਚ ਦਾਖਲ ਹੋਣਾ ਸੀ ਪਰ ਕੋਰੋਨਾ ਕਾਰਨ ਜਾਰੀ ਲੌਕਡਾਊਨ ਕਰਕੇ ਉਹ ਅਜਿਹਾ ਨਹੀਂ ਕਰ ਸਕੀ ਸੀ

 

ਕੋਵਿਡ-19 ਸੰਕਟ ਦੌਰਾਨ, ਜਲ ਸੈਨਾ ਦੇ ਜਹਾਜ਼ ਮਿਸ਼ਨ ਉੱਤੇ ਤੈਨਾਤ ਹਨ ਅਤੇ ਉਨ੍ਹਾਂ ਦੀ ਤੈਨਾਤੀ ਕਿਸੇ ਵੀ ਬੰਦਰਗਾਹ ਦੀ ਯਾਤਰਾ ਦੇ ਬਿਨਾ ਸੰਭਵ ਹੋ ਰਹੀ ਹੈ ਜਾਂ ਫਿਰ ਪਿਛਲੀ ਬੰਦਰਗਾਹ ਦੀ ਯਾਤਰਾ ਦੇ ਬਾਅਦ ਵਾਪਸੀ ਕਰਨ ਤੋਂ ਪਹਿਲਾਂ ਉਹ ਸਮੁੰਦਰ ਵਿੱਚ ਘੱਟੋ-ਘੱਟ 14 ਦਿਨ ਰਹਿੰਦੇ ਹਨ

 

*****

 

ਐੱਸਡਬਲਿਊ/ਵੀਐੱਮ/ਐੱਮਐੱਸ


(Release ID: 1610553) ਵਿਜ਼ੀਟਰ ਕਾਊਂਟਰ : 98