ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਆਰੋਗਯ ਸੇਤੂ : ਬਹੁ-ਅਯਾਮੀ ਪੁਲ਼

Posted On: 02 APR 2020 4:21PM by PIB Chandigarh

ਸਰਕਾਰ ਨੇ ਕੋਵਿਡ-19 ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਨ ਲਈ ਭਾਰਤ ਦੇ ਲੋਕਾਂ ਨੂੰ ਇਕਜੁੱਟ ਕਰਨ ਦੇ ਉਦੇਸ਼ ਨਾਲ ਪਬਲਿਕ-ਪ੍ਰਾਈਵੇਟ ਸਾਂਝੇਦਾਰੀ ਨਾਲ ਵਿਕਸਿਤ ਇੱਕ ਮੋਬਾਈਲ ਐਪ ਲਾਂਚ ਕੀਤੀ ਹੈ। 

ਆਰੋਗਯਸੇਤੂਨਾਮ ਦੀ ਇਹ ਐਪ ਹਰੇਕ ਭਾਰਤੀ ਦੀ ਸਿਹਤ ਅਤੇ ਭਲਾਈ ਲਈ ਡਿਜੀਟਲ ਇੰਡੀਆ ਨਾਲ ਜੁੜੀ ਹੋਈ ਹੈ। ਇਹ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਖ਼ਤਰੇ ਦਾ ਮੁੱਲਾਂਕਣ ਕਰਨ ਦੇ ਸਮਰੱਥ ਕਰੇਗੀ। ਇਹ ਅਤਿਆਧੁਨਿਕ ਬਲੂਟੁਥ ਟੈਕਨੋਲੋਜੀ, ਗਣਿਤ ਦੇ ਸਵਾਲਾਂ ਨੂੰ ਹੱਲ ਕਰਨ ਦੇ ਨਿਯਮਾਂ ਦੀ ਪ੍ਰਣਾਲੀ (ਅਲਗੋਰਿਥਮ) ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏਦੂਸਰਿਆਂ ਨਾਲ ਉਨ੍ਹਾਂ ਦੀ ਗੱਲਬਾਤ  ਦੇ ਅਧਾਰ ਉੱਤੇ ਇਸ ਦੀ ਗਣਨਾ ਕਰੇਗੀ।

ਇੱਕ ਵਾਰ ਸਰਲ ਅਤੇ ਯੂਜ਼ਰ ਫ੍ਰੈਂਡਲੀ ਪ੍ਰਕਿਰਿਆ ਰਾਹੀਂ ਸਮਾਰਟਫੋਨ ਵਿੱਚ ਇੰਸਟਾਲ ਹੋਣ ਤੋਂ ਬਾਅਦਐਪ ਆਰੋਗਯਸੇਤੂ ਨਾਲ ਲੈਸ ਹੋਰ ਉਪਕਰਣਾਂ ਦਾ ਪਤਾ ਲਗਾਵੇਗੀ ਜੋ ਉਸ ਫੋਨ ਦੇ ਦਾਇਰੇ ਵਿੱਚ ਆਉਂਦੇ ਹਨ।  ਐਪਲੀਕੇਸ਼ਨ ਤਦ ਸੂਖਮ ਮਾਪਦੰਡਾਂ  ਦੇ ਅਧਾਰ ਉੱਤੇ ਸੰਕ੍ਰਮਣ ਦੇ ਖ਼ਤਰੇ ਦੀ ਗਣਨਾ ਕਰ ਸਕਦੀ ਹੈ ਜੇਕਰ ਇਨ੍ਹਾਂ ਵਿੱਚੋਂ ਕਿਸੇ ਵੀ ਸੰਪਰਕ ਦਾ ਟੈਸਟ ਪੌਜ਼ੀਟਿਵ ਆਉਂਦਾ ਹੈ।

ਕੋਵਿਡ-19 ਸੰਕ੍ਰਮਣ ਦੇ ਪ੍ਰਸਾਰ ਦੇ ਖ਼ਤਰੇ ਦਾ ਮੁੱਲਾਂਕਣ ਕਰਨ ਅਤੇ ਜ਼ਰੂਰੀ ਹੋਣ ਤੇ ਏਕਾਂਤਵਾਸ ਸੁਨਿਸ਼ਚਿਤ ਕਰਨ ਲਈ ਇਹ ਐਪ ਸਰਕਾਰ ਦੀ ਸਮੇਂ ਤੇ ਕਦਮ ਉਠਾਉਣ ਵਿੱਚ ਮਦਦ ਕਰੇਗੀ।

ਐਪ ਦਾ ਡਿਜ਼ਈਨ ਸਭ ਤੋਂ ਪਹਿਲਾਂ ਪ੍ਰਾਈਵੇਸੀ ਸੁਨਿਸ਼ਚਿਤ ਕਰਦਾ ਹੈ। ਐਪ ਦੁਆਰਾ ਇਕੱਠੇ ਕੀਤੇ ਗਏ ਨਿਜੀ ਡੇਟਾ ਨੂੰ ਅਤਿਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਇਨਕ੍ਰਿਪਟ ਕੀਤਾ ਗਿਆ ਹੈ ਅਤੇ ਡੇਟਾ ਮੈਡੀਕਲ ਸੁਵਿਧਾ ਦੀ ਜ਼ਰੂਰਤ ਪੈਣ ਤੱਕ ਫੋਨ ਉੱਤੇ ਸੁਰੱਖਿਅਤ ਰਹਿੰਦਾ ਹੈ।

11 ਭਾਸ਼ਾਵਾਂ ਵਿੱਚ ਉਪਲੱਬਧਐਪ ਸੰਪੂਰਨ ਭਾਰਤੀ ਪੱਧਰ ਉੱਤੇ ਪਹਿਲੇ ਦਿਨ ਤੋਂ ਵਰਤੋਂ ਲਈ ਤਿਆਰ ਹੈ ਅਤੇ ਇਸ ਦੀ ਬਣਾਵਟ ਅਜਿਹੀ ਹੈ ਜੋ ਅਧਿਕ ਕੰਮ ਦਾ ਭਾਰ ਵੀ ਲੈ ਸਕਦੀ ਹੈ।

ਇਹ ਐਪ ਰਾਸ਼ਟਰ ਦੀ ਯੁਵਾ ਪ੍ਰਤਿਭਾ ਦੇ ਇਕਜੁੱਟ ਹੋਣ ਅਤੇ ਸੰਸਾਧਨਾਂ ਦੀ ਪੂਲਿੰਗ ਅਤੇ ਆਲਮੀ ਸੰਕਟ ਦਾ ਜਵਾਬ ਦੇਣ  ਦੇ ਯਤਨਾਂ ਦਾ ਇੱਕ ਅਨੂਠਾ ਉਦਾਹਰਣ ਹੈ। ਇਹ ਇੱਕ ਹੀ ਸਮਾਂ ਵਿੱਚ ਪਬਲਿਕ ਅਤੇ ਪ੍ਰਾਈਵੇਟ ਸੈਕਟਰਾਂਡਿਜੀਟਲ ਟੈਕਨੋਲੋਜੀ ਅਤੇ ਸਿਹਤ ਸੇਵਾਵਾਂ ਦੇਣ ਅਤੇ ਯੁਵਾ ਭਾਰਤ ਦੀ ਸਮਰੱਥਾ ਅਤੇ ਦੇਸ਼ ਦੇ ਰੋਗ ਮੁਕਤ ਅਤੇ ਤੰਦਰੁਸਤ ਭਵਿੱਖ ਦਰਮਿਆਨ ਇੱਕ ਸੰ‍ਪਰਕ ਹੈ।

ਮੈਂ ਸੁਰੱਖਿਅਤ। ਅਸੀਂ ਸੁਰੱਖਿਅਤ। ਭਾਰਤ ਸੁਰੱਖਿਅਤ।

(मैंसुरक्षित।हमसुरक्षित।भारतसुरक्षित।)

 

********

ਆਰਜੇ/ਆਰਪੀ(Release ID: 1610474) Visitor Counter : 169