ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਕੋਵਿਡ - 19’ ਨਾਲ ਨਜਿੱਠਣ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ

ਇਹ ਅਸਲ ਵਿੱਚ ਪ੍ਰਸ਼ੰਸਾਯੋਗ ਹੈ ਕਿ ਕਿਵੇਂ ਸਾਰੇ ਰਾਜਾਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ ਟੀਮ ਦੇ ਰੂਪ ਵਿੱਚ ਨਾਲ ਮਿਲ ਕੇ ਕੰਮ ਕੀਤਾ ਹੈ : ਪ੍ਰਧਾਨ ਮੰਤਰੀ

ਰਾਜਾਂ ਅਤੇ ਕੇਂਦਰ ਨੂੰ ‘ਲੌਕਡਾਊਨ ਸਮਾਪਤ ਹੋਣ’ ਤੋਂ ਬਾਅਦ ਫਿਰ ਤੋਂ ਸੜਕਾਂ ਉੱਤੇ ਲੋਕਾਂ ਦੀ ਆਵਾਜਾਈ ਸੁਨਿਸ਼ਚਿਤ ਕਰਨ ਬਾਰੇ ਸਾਂਝੀ ਰਣਨੀਤੀ ਜ਼ਰੂਰ ਤਿਆਰ ਕਰਨੀ ਚਾਹੀਦੀ ਹੈ : ਪ੍ਰਧਾਨ ਮੰਤਰੀ

ਸਾਡਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਘੱਟ-ਤੋਂ-ਘੱਟ ਜਾਨੀ ਨੁਕਸਾਨ ਹੋਵੇ: ਪ੍ਰਧਾਨ ਮੰਤਰੀ

ਮੁੱਖ ਮੰਤਰੀਆਂ ਨੇ ਅਨੇਕ ਸੁਝਾਅ ਦਿੱਤੇ, ਸੰਕਟ ਦੇ ਸਮੇਂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ; ਨਿਜ਼ਾਮੂਦੀਨ ਮਰਕਜ਼ ਨਾਲ ਵਧੇ ਮਰੀਜ਼ਾਂ ਦੀ ਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਉਠਾਏ ਗਏ ਕਦਮਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਕਮਿਊਨਿਟੀ ਲੀਡਰਾਂ ਅਤੇ ਸਮਾਜ ਭਲਾਈ ਸੰਗਠਨਾਂ ਨਾਲ ਸੰਪਰਕ ਕਰਨ ਅਤੇ ਇਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਕਮਿਊਨਿਟੀ ਪਹੁੰਚ ਅਪਣਾਉਣ ਲਈ ਕਿਹਾ

Posted On: 02 APR 2020 2:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19’ ਨਾਲ ਨਜਿੱਠਣ ਦੇ ਉਪਾਵਾਂ (ਕਦਮਾਂ) ਬਾਰੇ ਚਰਚਾ ਕਰਨ ਲਈ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਲੌਕਡਾਊਨ ਦੇ ਫ਼ੈਸਲਾ ਦਾ ਸਮਰਥਨ ਕਰਨ ਲਈ ਰਾਜਾਂ ਦਾ ਧੰਨਵਾਦ ਕੀਤਾਜਿਸ ਦੀ ਬਦੌਲਤ ਭਾਰਤ ਨੇ ਕੋਵਿਡ-19 ਦੇ ਫੈਲਾਅ ਨੂੰ ਸੀਮਿਤ ਕਰਨ ਵਿੱਚ ਕੁਝ ਹੱਦ ਤੱਕ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਿਵੇਂ ਸਾਰੇ ਰਾਜਾਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਮਿਲ ਕੇ ਕੰਮ ਕੀਤਾ ਹੈ। ਹਾਲਾਂਕਿਉਨ੍ਹਾਂ ਨੇ ਤਾਕੀਦ ਕਰਦੇ ਹੋਏ ਕਿਹਾ ਕਿ ਆਲਮੀ ਪੱਧਰ ਉੱਤੇ ਸਥਿਤੀ ਹੁਣ ਵੀ ਤਸੱਲੀਬਖਸ਼ ਨਹੀਂ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਦੇਸ਼ਾਂ ਵਿੱਚ ਵਾਇਰਸ ਦੇ ਫੈਲਣ ਦਾ ਇੱਕ ਹੋਰ ਸੰਭਾਵਿਤ ਕਸ਼‍ਟਦਾਇਕ ਦੌਰ ਸ਼ੁਰੂ ਹੋਣ ਦੀਆਂ ਅਟਕਲਾਂ ਬਾਰੇ ਦੱਸਿਆ ।

ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਸਾਡਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਘੱਟ-ਤੋਂ-ਘੱਟ ਜਾਨੀ ਨੁਕਸਾਨ ਹੋਵੇ। ਅਗਲੇ ਕੁਝ ਹਫਤਿਆਂ ਦੌਰਾਨ ਵੀ ਟੈਸਟਿੰਗ, ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ, ਆਈਸੋਲੇਸ਼ਨ ਅਤੇ ਕੁਆਰੰਟੀਨ ਉੱਤੇ ਲਗਾਤਾਰ ਫੋਕਸ ਹੋਣਾ ਚਾਹੀਦਾ ਹੈ।  ਉਨ੍ਹਾਂ ਨੇ ਜ਼ਰੂਰੀ ਮੈਡੀਕਲ ਉਤਪਾਦਾਂ ਦੀ ਸਪਲਾਈ ਬਣਾਈ ਰੱਖਣ ਅਤੇ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੇ ਨਿਰਮਾਣ ਲਈ ਕੱਚੇ ਮਾਲ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਉੱਤੇ ਪ੍ਰਕਾਸ਼ ਪਾਇਆ।  ਉਨ੍ਹਾਂ ਨੇ ਕਿਹਾ ਕਿ ਕੋਵਿਡ - 19 ਰੋਗੀਆਂ ਲਈ ਅਲੱਗ ਅਤੇ ਵਿਸ਼ੇਸ਼ ਹਸਪਤਾਲ ਸੁਵਿਧਾਵਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਡਾਕਟਰਾਂ ਦੀ ਉਪਲੱਬਧਤਾ ਵਧਾਉਣ ਲਈ ਰਾਜਾਂ ਨੂੰ ਆਯੁਸ਼ ਡਾਕਟਰਾਂ ਦੇ ਸੰਸਾਧਨ ਪੂਲ ਦਾ ਇਸਤੇੀਮਾਲ ਕਰਨ, ਔਨਲਾਈਨ ਟ੍ਰੇਨਿੰਗ ਆਯੋਜਿਤ ਕਰਨ ਅਤੇ ਪੈਰਾ-ਮੈਡੀਕਲ ਸਟਾਫਐੱਨਸੀਸੀ ਅਤੇ ਐੱਨਐੱਸਐੱਸ  ਦੇ ਵਲੰਟੀਅਰਾਂ ਦੀਆਂ ਸੇਵਾਵਾਂ ਲੈਣ ਨੂੰ ਕਿਹਾ।

 

ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਮਹੱਤਵ ਅਤੇ ਹਿਤਧਾਰਕਾਂ ਦੇ ਯਤਨਾਂ ਵਿੱਚ ਓਵਰਲੈਪ (ਇੱਕ ਹੀ ਕੰਮ ਕਈ ਲੋਕਾਂ ਦੁਆਰਾ ਕਰਨਾ) ਤੋਂ ਬਚਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਪੱਧਰ ਤੇ ਸੰਕਟ ਪ੍ਰਬੰਧਨ ਸਮੂਹਾਂਦਾ ਗਠਨ ਕਰਨ ਅਤੇ ਜ਼ਿਲ੍ਹਾ ਨਿਗਰਾਨੀ ਅਧਿਕਾਰਿਆਂਦੀ ਨਿਯੁਕਤੀ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਟੈਸਟਿੰਗ ਲਈ ਮੁੱਖ ਤੌਰ ਤੇ  ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਤੋਂ ਹੀ ਡੇਟਾ ਲਿਆ ਜਾਣਾ ਚਾਹੀਦਾ ਹੈ।  ਇਸ ਨਾਲ ਜ਼ਿਲ੍ਹਾ, ਰਾਜ ਅਤੇ ਕੇਂਦਰ ਦੇ ਡੇਟਾ ਵਿੱਚ ਇਕਰੂਪਤਾ ਸੁਨਿਸ਼ਚਿਤ ਹੋਵੇਗੀ।  ਉਨ੍ਹਾਂ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਬੈਂਕਾਂ ਵਿੱਚ ਭੀੜ ਤੋਂ ਬਚਣ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਲਾਭਾਰਥੀਆਂ ਨੂੰ ਰਕਮ ਕ੍ਰਮਿਕ ਰੂਪ ਹੀ ਨਾਲ (staggered release) ਜਾਰੀ ਕੀਤੀ ਜਾਵੇ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਫ਼ਸਲਾਂ ਦੀ ਕਟਾਈ ਦਾ ਸਮਾਂ ਹੈ, ਇਸ ਲਈ  ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਲੌਕਡਾਊਨ ਤੋਂ ਕੁਝ ਛੂਟ ਦਿੱਤੀ ਹੈਲੇਕਿਨ ਨਿਰੰਤਰ ਨਿਗਰਾਨੀ ਅਤੇ ਯਥਾਸੰਭਵ ਸਮਾਜਿਕ ਦੂਰੀ ਸੁਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਨੇ ਅਨਾਜ ਖਰੀਦਣ ਲਈ ਰਾਜਾਂ ਨੂੰ ਏਪੀਐੱਮਸੀ ਦੇ ਇਲਾਵਾ ਹੋਰ ਪਲੇਟਫਾਰਮਾਂ  ਬਾਰੇ ਵੀ ਵਿਚਾਰ ਕਰਨ ਅਤੇ ਗ੍ਰਾਮੀਣ ਖੇਤਰਾਂ ਲਈ ਰਾਈਡ ਸ਼ੇਅਰਿੰਗ ਐਪ ਜਿਹੇ ਪੂਲਿੰਗ ਪਲੇਟਫਾਰਮ ਬਣਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਨੂੰ ਕਿਹਾਜਿਸ ਦੀ ਵਰਤੋਂ ਇਸ ਉਦੇਸ਼ ਲਈ ਕੀਤੀ ਜਾ ਸਕਦੀ ਹੈ।

ਮੁੱਖ ਮੰਤਰੀਆਂ ਨੇ ਸੰਕਟ ਦੇ ਇਸ ਸਮੇਂ ਵਿੱਚ ਅਗਵਾਈ ਕਰਨਨਿਰੰਤਰ ਮਾਰਗਦਰਸ਼ਨ ਅਤੇ ਜ਼ਰੂਰੀ ਸਹਿਯੋਗ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਚਿਤ ਸਮੇਂ ਤੇ ਲੌਕਡਾਊਨ ਦਾ ਸਾਹਸਿਕ ਫ਼ੈਸਲਾ ਲੈਣ ਲਈ ਪ੍ਰਧਾਨ ਮੰਤਰੀ  ਦੀ ਪ੍ਰਸ਼ੰਸਾ ਕੀਤੀ ਜਿਸ ਦੇ ਨਾਲ ਦੇਸ਼ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਕਾਫ਼ੀ ਮਦਦ ਮਿਲੀ ਹੈ। ਮੁੱਖ ਮੰਤਰੀਆਂ ਨੇ ਸਮਾਜਿਕ ਦੂਰੀ ਬਣਾਈ ਰੱਖਣਸ਼ੱਕੀ ਮਾਮਲਿਆਂ ਦਾ ਪਤਾ ਲਗਾਉਣਨਿਜ਼ਾਮੂਦੀਨ ਮਰਕਜ਼ ਨਾਲ ਜੁੜੇ ਸ਼ੱਕੀ ਮਾਮਲਿਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਕੁਆਰੰਟੀਨ ਵਿੱਚ ਰੱਖਣ, ਭਾਈਚਾਰੇ ਵਿੱਚ ਸੰਕ੍ਰਮਣ ਨੂੰ ਫੈਲਣ ਤੋਂ ਰੋਕਣਚਿਕਿਤਸਾ ਸਬੰਧੀ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਨੂੰ ਵਧਾਉਣ, ਚਿਕਿਤਸਾ ਕਾਰਜਬਲ ਨੂੰ ਮਜ਼ਬੂਤ ਕਰਨਟੈਲੀ - ਮੈਡੀਸਿਨ ਦੀ ਵਿਵਸਥਾ ਕਰਨ, ਮਾਨਸਿਕ ਸਿਹਤ ਸਲਾਹ-ਮਸ਼ਵਰੇ ਦੀ ਵਿਵਸਥਾ ਕਰਨਜ਼ਰੂਰਤਮੰਦ ਲੋਕਾਂ ਵਿੱਚ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ  ਦੀ ਵੰਡ ਕਰਨ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਦੇਖਭਾਲ਼ ਕਰਨ ਨਾਲ ਸਬੰਧਿਤ ਆਪਣੇ ਯਤਨਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਰਾਜਾਂ ਨੇ ਸੰਕਟ ਨੂੰ ਘੱਟ ਕਰਨ ਲਈ ਵਿੱਤੀ ਦੇ ਨਾਲ - ਨਾਲ ਮੈਡੀਕਲ ਸੰਸਾਧਨਾਂ ਨੂੰ ਵੀ ਜੁਟਾਉਣ ਦੇ ਮਹੱਤਵ ਬਾਰੇ ਚਰਚਾ ਕੀਤੀ ।

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਦੇ ਸੁਝਾਵਾਂ  ਦੇ ਨਾਲ - ਨਾਲ ਜ਼ਮੀਨੀ ਸਥਿਤੀ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜੰਗੀ ਪੱਧਰ ਤੇ ਕੰਮ ਕਰਨਾ, ਵਾਇਰਸ ਦੇ ਹੌਟ ਸਪੌਟ (ਜ਼ਿਆਦਾ ਸੰਕ੍ਰਮਣ ਵਾਲੇ ਖੇਤਰ) ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਨੂੰ ਘੇਰਨਾ ਜਾਂ ਨਿਰਦਿਸ਼ਟੋ ਕਰਨਾ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣਾ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਬਿਲਕੁੋਲ ਉਚਿਤ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ - 19 ਨੇ ਸਾਡੇ ਵਿਸ਼ਵਾਸ ਅਤੇ ਧਾਰਨਾਵਾਂ ਤੇ ਹਮਲਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਸਾਡੇ ਜੀਵਨ ਜੀਣ ਦੇ ਤਰੀਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀਆਂ  ਨੂੰ ਰਾਜ ਜ਼ਿਲ੍ਹਾਸ਼ਹਿਰ ਅਤੇ ਬਲਾਕ ਪੱਧਰਾਂ ਉੱਤੇ ਕਮਿਊਨਿਟੀ ਲੀਡਰਾਂ ਅਤੇ ਸਮਾਜ ਭਲਾਈ ਸੰਗਠਨਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ, ਤਾਕਿ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਕਮਿਊਨਿਟੀ-ਪਹੁੰਚ ਦੇ ਅਧਾਰ ਉੱਤੇ ਇਕਜੁੱਟ ਮੋਰਚਾ (united front) ਬਣਾਇਆ ਜਾ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾਂ ਅਤੇ ਕੇਂਦਰ ਨੂੰ ਲੌਕਡਾਊਨ ਸਮਾਪਤ ਹੋਣਤੋਂ ਬਾਅਦ ਫਿਰ ਤੋਂ ਸੜਕਾਂ ਉੱਤੇ ਲੋਕਾਂ ਦੀ ਆਵਾਜਾਈ ਕ੍ਰਮਬੱਧ ਢੰਗ ਨਾਲ ਸੁਨਿਸ਼ਚਿਤ ਕਰਨ ਬਾਰੇ ਸਾਂਝੀ ਰਣਨੀਤੀ ਜ਼ਰੂਰ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਰਾਜਾਂ ਨੂੰ ਵਿਚਾਰ - ਮੰਥਨ ਕਰਨ ਅਤੇ ਇਸ ਰਣਨੀਤੀ ਬਾਰੇ ਸੁਝਾਅ ਭੇਜਣ ਨੂੰ ਕਿਹਾ।  ਉਨ੍ਹਾਂ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਹੱਤਵ ਨੂੰ ਦੁਹਰਾਇਆ।

ਕੇਂਦਰੀ ਗ੍ਰਹਿ ਮੰਤਰੀ ਨੇ ਕੁਝ ਰਾਜਾਂ ਵਿੱਚ ਲੌਕਡਾਊਨ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਅਤੇ ਕੇਂਦਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਜ਼ਿਲ੍ਹਾ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮਹੱਤਵ ਬਾਰੇ ਚਰਚਾ ਕੀਤੀ।

 

ਕੇਂਦਰੀ ਸਿਹਤ ਸਕੱਤਰ ਨੇ ਇਸ ਅਵਸਰ ਉੱਤੇ ਮੌਜੂਦ ਪਤਵੰਤਿਆਂ ਨੂੰ ਭਾਰਤ ਵਿੱਚ ਕੋਵਿਡ 19 ਦੇ ਮਰੀਜ਼ਾਂ ਦੀ ਸੰਖਿਆ ਵਿੱਚ ਵਾਧੇ, ਨਿਜ਼ਾਮੂਦੀਨ ਮਰਕਜ਼ ਤੋਂ ਵਧੇ ਮਰੀਜ਼ਾਂ ਦੀ ਸੰਖਿਆ, ਵਾਇਰਸ ਦੇ ਹੋਰ ਅਧਿਕ ਫੈਲਣ ਤੋਂ ਉਤਪੰਨ ਹੋਣ ਵਾਲੇ ਸੰਕ੍ਰਮਿਤ ਮਾਮਲਿਆਂ ਨਾਲ ਨਜਿੱਠਣ ਦੀ ਤਿਆਰੀ ਅਤੇ ਸੰਕ੍ਰਮਿਤ ਮਾਮਲਿਆਂ ਦੀ ਜ਼ਿਆਦਾ ਸੰਖਿਆ ਵਾਲੇ ਜ਼ਿਲ੍ਹਿਆਂ ਵਿੱਚ ਟ੍ਰਾਂਸਮਿਸ਼ਨ ਚੇਨ ਨੂੰ ਤੋੜਨ ਦੀ ਜ਼ਰੂਰਤ ਤੋਂ ਜਾਣੂ ਕਰਵਾਇਆ।

 

ਕੇਂਦਰੀ ਰੱਖਿਆ ਮੰਤਰੀ, ਸਿਹਤ ਮੰਤਰੀ, ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ ਅਤੇ ਡਾਇਰੈਕਟਰ ਜਨਰਲ ਆਈਸੀਐੱਮਆਰ ਨੇ ਗੱਲਬਾਤ ਵਿੱਚ ਹਿੱਸਾ ਲਿਆ।  ਮੁੱਖ ਮੰਤਰੀਆਂ ਦੇ ਨਾਲ ਸਬੰਧਿਤ ਰਾਜਾਂ ਦੇ ਗ੍ਰਹਿ ਮੰਤਰੀ, ਸਿਹਤ ਮੰਤਰੀ, ਮੁੱਖ ਸਕੱਤਰ, ਗ੍ਰਹਿ ਸਕੱਤਰ ਅਤੇ ਸਿਹਤ ਸਕੱਤਰ ਨੇ ਵੀ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ। 

 

*****

ਵੀਆਰਆਰਕੇ/ਕੇਪੀ


(Release ID: 1610464) Visitor Counter : 197