ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਦੇਸ਼ ਦੇ 410 ਜ਼ਿਲ੍ਹਿਆਂ ਵਿੱਚ ਹੋਇਆ ਨੈਸ਼ਨਲ ਕਰੋਨਾ ਸਰਵੇ ਜਾਰੀ ਕੀਤਾ

Posted On: 02 APR 2020 3:17PM by PIB Chandigarh

ਪਰਸੋਨਲ, ਜਨ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਡਾ.ਜਿਤੇਂਦਰ ਸਿੰਘ ਨੇ ਅੱਜ ਕੋਵਿਡ-19 ਬਾਰੇ ਰਾਸ਼ਟਰੀ ਤਿਆਰੀਆਂ ਦਾ ਸਰਵੇ - ਜ਼ਿਲ੍ਹਾ ਕਲੈਕਟਰਾਂ ਅਤੇ ਆਈਏਐੱਸ ਅਫਸਰਾਂ (2014-2018 ਬੈਚ) ਦਾ ਪ੍ਰਤੀਕਰਮ ਜਾਰੀ ਕੀਤਾ ਇਸ ਰਿਪੋਰਟ ਦੀ ਇੱਕ ਕਾਪੀ https://darpg.gov.in ਉੱਤੇ ਉਪਲੱਬਧ ਹੈ

 

ਕੋਵਿਡ-19 ਰਾਸ਼ਟਰੀ ਤਿਆਰੀ ਸਰਵੇ 2020 ਦੇਸ਼ ਦੇ 410 ਜ਼ਿਲ੍ਹਿਆਂ ਵਿੱਚ ਤਿੰਨ ਕੰਮਕਾਜੀ ਦਿਨਾਂ ਵਿੱਚ ਕੀਤਾ ਗਿਆ ਇਸ ਦਾ ਉਦੇਸ਼ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਪੇਸ਼ ਸਭ ਤੋਂ ਵੱਡੇ ਸਿਹਤ ਸੰਕਟ ਕਾਰਨ ਪੈਦਾ ਹੋਈਆਂ ਸਿਹਤ ਚੁਣੌਤੀਆਂ ਉੱਤੇ ਪੰਛੀ ਝਾਤ ਮਾਰਨਾ ਸੀ

ਇਸ ਤਿਆਰੀ ਸਰਵੇ ਦੇ ਉਦੇਸ਼ ਹੇਠ ਲਿਖੇ ਅਨੁਸਾਰ ਹਨ -

 

•       ਰਾਜਾਂ ਵਿੱਚ ਕੋਵਿਡ-19 ਖ਼ਿਲਾਫ਼ ਤਿਆਰੀਆਂ ਬਾਰੇ ਇੱਕ ਤੁਲਨਾਤਮਕ ਵਿਸ਼ਲੇਸ਼ਣ ਕਰਨਾ;

 

•       ਕੋਵਿਡ-19 ਖ਼ਿਲਾਫ਼ ਤਿਆਰੀਆਂ ਸਬੰਧੀ ਫੀਲਡ ਵਿੱਚ ਕੰਮ ਕਰ ਰਹੇ ਸਰਕਾਰੀ ਅਫਸਰਾਂ ਦੁਆਰਾ ਮਹਿਸੂਸ ਕੀਤੀਆਂ ਜਾ ਰਹੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਅਤੇ ਰੁਕਾਵਟਾਂ ਨੂੰ ਉਜਾਗਰ ਕਰਨਾ;

 

•       ਸੰਸਥਾਗਤ /ਲੌਜਿਸਟਿਕਸ /ਹਸਪਤਾਲਾਂ ਦੀ ਤਿਆਰੀ ਦੇ ਯੋਗ ਕਾਰਕਾਂ ਤੱਕ ਪਹੁੰਚ ਕਰਨਾ;

 

•       ਭਾਰਤ ਦੇ ਜ਼ਿਲ੍ਹਿਆਂ ਵਿੱਚ ਕੋਵਿਡ-19 ਨਾਲ ਮੁਕਾਬਲਾ ਕਰਨ ਵਿੱਚ ਸਾਹਮਣੇ ਆ ਰਹੀਆਂ ਸਿਸਟਮ ਅਤੇ ਪ੍ਰਕਿਰਿਆ ਸਬੰਧੀ ਕਮੀਆਂ ਦੇ ਰੁਝਾਨਾਂ ਦੀ ਪਹਿਚਾਣ ਕਰਨੀ

 

ਕੋਵਿਡ-19 ਤਿਆਰੀ ਸਰਵੇ ਭਾਰਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੀਤਾ ਗਿਆ ਅਤੇ ਇਸ ਵਿੱਚ ਉਨ੍ਹਾਂ 410 ਸਰਕਾਰੀ ਅਫਸਰਾਂ ਦਾ ਪ੍ਰਤੀਕਰਮ ਹਾਸਲ ਹੋਇਆ ਜੋ ਕਿ ਫੀਲਡ ਪੱਧਰ ਦੀ ਲੀਡਰਸ਼ਿਪ ਪ੍ਰਦਾਨ ਕਰ ਰਹੇ ਹਨ (2014-18) ਦੇ ਜ਼ਿਲ੍ਹਾ ਕਲੈਕਟਰ ਅਤੇ ਆਈਏਐੱਸ ਅਫਸਰਾਂ ਦੇ ਬੈਚਾਂ, ਜਿਨ੍ਹਾਂ ਨੇ ਕਿ ਭਾਰਤ ਸਰਕਾਰ ਵਿੱਚ ਅਸਿਸਟੈਂਟ ਸੈਕਟਰੀਆਂ ਵਜੋਂ ਕੰਮ ਕੀਤਾ ਹੈ, ਨੇ ਇਸ ਸਰਵੇ ਵਿੱਚ ਹਿੱਸਾ ਲਿਆ ਇਹ ਸਰਵੇ 25 ਮਾਰਚ, 2020 ਤੋਂ ਸ਼ੁਰੂ ਹੋਏ ਤਿੰਨ ਵਰਕਿੰਗ ਦਿਨਾਂ ਵਿੱਚ ਕੀਤਾ ਗਿਆ

 

ਇਸ ਅਵਸਰ ‘ਤੇ ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 19 ਮਾਰਚ, 2020 ਅਤੇ 24 ਮਾਰਚ, 2020 ਨੂੰ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਮੁਹੱਈਆ ਸੰਸਾਧਨ ਨਾਲ ਇਸ ਵਾਇਰਸ ਨੂੰ ਰੋਕਣ ਲਈ ਜੰਗ ਲੜਨ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਆਲਮੀ ਮਹਾਮਾਰੀ ਨਾਲ ਲੜਨ ਦੇ ਇਸ ਸੱਦੇ ਪ੍ਰਤੀ ਭਰਵਾਂ ਹੁੰਗਾਰਾ ਦਿੱਤਾ ਅਤੇ ਉਪ-ਮਹਾਦੀਪ ਵਿੱਚ ਲੱਖਾਂ ਦੀ ਗਿਣਤੀ ਵਿੱਚ  ਸਰਕਾਰੀ ਅਫਸਰਾਂ, ਡਾਕਟਰਾਂ, ਨਰਸਾਂ, ਹੈਲਥ ਵਰਕਰਾਂ, ਪੁਲਿਸ ਅਧਿਕਾਰੀ ਅਤੇ ਆਮ ਜਨਤਾ 22 ਮਾਰਚ, 2020 ਤੋਂ ਹੁਣ ਤੱਕ ਯਤਨਸ਼ੀਲ ਹਨ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ-19 ਬਾਰੇ ਰਾਸ਼ਟਰੀ ਤਿਆਰੀ ਸਰਵੇ ਪ੍ਰਤੀ ਭਾਰਤ ਦਾ ਹੁੰਗਾਰਾ ਢੁਕਵਾਂ, ਉਦੇਸ਼ ਪੂਰਨ ਅਤੇ ਪੱਕਾ ਹੈ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਉੱਤੇ  ਤਾਲਮੇਲ ਹੈ ਜੋ ਕਿ ਇਸ ਮਹਾਂਮਾਰੀ ਨਾਲ ਜੂਝਣ ਲਈ ਪ੍ਰਭਾਵੀ ਸਿੱਧ ਹੋ ਰਿਹਾ ਹੈ ਉਨ੍ਹਾਂ ਹੋਰ ਕਿਹਾ ਕਿ ਸਰਵੇ ਅਨੁਸਾਰ ਸਰਕਾਰ ਦੀਆਂ ਨੀਤੀ ਸਬੰਧੀ ਕਾਰਵਾਈਆਂ - ਜਨਤਾ ਕਰਫਿਊ, ਰਾਸ਼ਟਰੀ ਲੌਕਡਾਊਨ, 1.7 ਬਿਲੀਅਨ ਰੁਪਏ ਦਾ ਆਰਥਿਕ ਪੈਕੇਜ,ਭਾਰਤੀ ਰਿਜ਼ਰਵ ਬੈਂਕ ਦੇ ਐਲਾਨ ਉਹ ਕਦਮ ਹਨ ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ

 

ਡਾ. ਜਿਤੇਂਦਰ ਸਿੰਘ ਨੇ ਸਰਕਾਰੀ ਅਫਸਰਾਂ, ਡਾਕਟਰਾਂ, ਨਰਸਾਂ, ਹੈਲਥ ਸੈਕਟਰ ਦੇ ਮਾਹਿਰਾਂ ਅਤੇ ਪੁਲਿਸ ਅਧਿਕਾਰੀਆਂ ਦੇ ਰਾਸ਼ਟਰੀ ਲੌਕਡਾਊਨ ਨੂੰ ਲਾਗੂ ਕਰਨ ਵਿੱਚ ਯਤਨਾਂ ਨੂੰ ਮਾਨਤਾ ਦਿੱਤੀ ਉਨ੍ਹਾਂ ਕਿਹਾ ਕਿ ਭਾਰਤ ਦੇ ਨਾਗਰਿਕ ਜ਼ਿੰਮੇਵਾਰ ਅਤੇ ਸਹਿਯੋਗੀ ਹਨ ਅਤੇ ਉਨ੍ਹਾਂ ਨੇ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਇੱਕ ਯੋਜਨਾਬੱਧ (ਸਿਸਟੇਮੈਟਿਕ) ਢੰਗ ਨਾਲ ਅਪਣਾਇਆ ਹੈ

ਉਨ੍ਹਾਂ ਮਹਿਸੂਸ ਕੀਤਾ ਕਿ ਇਹ ਸਰਵੇ ਰਾਸ਼ਟਰੀ ਅਤੇ ਰਾਜ ਪੱਧਰ ਉੱਤੇ ਨੀਤੀ ਘੜਨ ਵਾਲਿਆਂ ਲਈ ਇੱਕ ਬੈਂਚ ਮਾਰਕ ਵਜੋਂ ਕੰਮ ਕਰੇਗਾ ਡਾ. ਜਿਤੇਂਦਰ ਸਿੰਘ ਨੇ ਸੰਕਟ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਦਾ ਲੀਡਰਸ਼ਿਪ ਵਾਲੀ ਭੂਮਿਕਾ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਜੋ ਸੰਕਟ ਇਸ ਵੇਲੇ ਸਾਡਾ ਦੇਸ਼ ਝੱਲ ਰਿਹਾ ਹੈ ਉਹ ਭਾਰਤ ਦੇ ਨਾਗਰਿਕਾਂ ਅਤੇ ਸਰਕਾਰ ਦੇ ਯਤਨਾਂ ਨਾਲ ਦੂਰ ਹੋ ਜਾਵੇਗਾ

 

ਸਕੱਤਰ ਡੀਏਆਰਪੀਜੀ, ਡਾ. ਕਸ਼ਤ੍ਰਪਤੀ ਸ਼ਿਵਾਜੀ, ਐਡੀਸ਼ਨਲ ਸਕੱਤਰ ਡੀਏਆਰਪੀਜੀ ਵੀ ਸ੍ਰੀਨਿਵਾਸ, ਸੰਯੁਕਤ ਸਕੱਤਰ ਸ਼੍ਰੀਮਤੀ ਜਯਾ ਦੁਬੇ ਅਤੇ ਐੱਨ ਬੀ ਐੱਸ ਰਾਜਪੂਤ ਨੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ ਇਸ ਸਰਵੇ ਦੇ ਲਾਂਚ ਕਰਨ ਦੇ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਸੁਵਿਧਾ ਜ਼ਰੀਏ ਹਿੱਸਾ ਲਿਆ

 

<><><><><>

 

ਵੀਜੀ /ਐੱਸਐੱਨਸੀ


(Release ID: 1610369)