ਭਾਰਤ ਚੋਣ ਕਮਿਸ਼ਨ

ਚੋਣ ਪ੍ਰਬੰਧਨ ਦੇ ਕਈ ਪਹਿਲੂਆਂ ਬਾਰੇ ਚੋਣ ਕਮਿਸ਼ਨ ਦੁਆਰਾ ਗਠਿਤ ਵਰਕਿੰਗ ਗਰੁੱਪਾਂ ਦੀ ਮੁੱਖ ਸਿਫਾਰਿਸ਼ਾਂ ‘ਤੇ ਟਿੱਪਣੀਆਂ/ਸੁਝਾਅ ਭੇਜਣ ਦੀ ਅੰਤਿਮ ਮਿਤੀ ਵਧਾਈ ਗਈ

Posted On: 02 APR 2020 1:39PM by PIB Chandigarh

ਭਾਰਤੀ ਚੋਣ ਕਮਿਸ਼ਨ ਨੇ 7 ਮਾਰਚ, 2020 ( ਹਾਈਪਰ ਲਿੰਕ ਪ੍ਰਤੀ)  ਨੂੰ ਨਾਗਰਿਕਾਂ ਅਤੇ ਹਿਤਧਾਰਕਾਂ ਤੋਂ ਚੋਣ ਪ੍ਰਬੰਧਨ ਦੇ ਕਈ ਪਹਿਲੂਆਂ ਨਾਲ ਸਬੰਧਿਤ ਵਰਕਿੰਗ ਗਰੁੱਪਾਂ ਦੀਆਂ ਪ੍ਰਮੁੱਖ ਸਿਫਾਰਿਸ਼ਾਂ ਤੇ ਟਿੱਪਣੀਆਂ/ਸੁਝਾਅ ਮੰਗੇ ਸਨਜਿਨ੍ਹਾਂ ਦੇ ਭੇਜਣ ਦੀ ਅੰਤਿਮ ਮਿਤੀ 31 ਮਾਰਚ, 2020 ਸੀ।

 

ਦੇਸ਼ ਵਿੱਚ ਕੋਵਿਡ-19 ਦੀ ਰੋਕਥਾਮ ਲਈ ਲੌਕਡਾਊਨ ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਸਮਾਂ-ਸੀਮਾ ਦਾ ਵਿਸਤਾਰ ਕਰਨ ਸਬੰਧੀ ਕੁਝ ਬੇਨਤੀਆਂ ਪ੍ਰਾਪਤ ਹੋਈਆਂ ਹਨ।  ਕਮਿਸ਼ਨ ਨੇ ਇਨ੍ਹਾਂ ਤੇ ਵਿਚਾਰ ਕੀਤਾ ਹੈ ਅਤੇ ਟਿੱਪਣੀਆਂ/ਸੁਝਾਅ ਪ੍ਰਾਪਤ ਕਰਨ ਦੀ ਸਮਾਂ ਸੀਮਾ 30 ਅਪ੍ਰੈਲ,  2020 ਤੱਕ ਵਧਾਈ ਗਈ ਹੈ।  

 

Click here to see the link

ਲਿੰਕ ਦੇਖਣ ਲਈ ਇੱਥੇ ਕਲਿੱਕ ਕਰੋ

 

****

 

ਐੱਸਬੀਐੱਸ



(Release ID: 1610318) Visitor Counter : 11