ਰੱਖਿਆ ਮੰਤਰਾਲਾ

Ex-Servicemen mobilised to fight COVID-19 pandemic ਕੋਵਿਡ 19 ਮਹਾਮਾਰੀ ਨਾਲ ਲੜਨ ਲਈ ਸਾਬਕਾ ਫੌਜੀ ਲਾਮਬੰਦ ਸਾਬਕਾ ਫੌਜੀਆਂ ਦਾ ਆਦਰਸ਼ 'ਆਪਣੇ ਤੋਂ ਪਹਿਲਾਂ ਸੇਵਾ' ('Service before Self')

Posted On: 02 APR 2020 10:25AM by PIB Chandigarh

ਰਾਸ਼ਟਰ ਇਸ ਵੇਲੇ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਨਾਲ ਲੜ ਰਿਹਾ ਹੈ। ਅਜਿਹੀ ਸਥਿਤੀ ਵਿੱਚ ਰੱਖਿਆ ਮੰਤਰਾਲੇ ਦੇ ਐਕਸ ਸਰਵਿਸਮੈਨ (ਸਾਬਕਾ ਫੌਜੀ) ਭਲਾਈ ਵਿਭਾਗ ਨੇ ਸਾਬਕਾ ਫੌਜੀਆਂ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਲਾਮਬੰਦ ਕੀਤਾ ਹੈ। ਇਸ ਨਾਲ ਜਿੱਥੇ ਵੀ ਜ਼ਰੂਰਤ ਹੋਵੇਗੀ, ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਮੁੱਲੇ ਮਾਨਵ ਸੰਸਾਧਨ ਪ੍ਰਾਪਤ ਹੋਣਗੇ

 

ਰਾਜ ਸੈਨਿਕ ਬੋਰਡ ਅਤੇ ਜ਼ਿਲ੍ਹਾ ਸੈਨਿਕ ਬੋਰਡ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਲਈ ਵੱਧ ਤੋਂ ਵੱਧ ਈਐੱਸਐੱਮ ਵਲੰਟੀਅਰਾਂ ਨੂੰ ਜੁਟਾਉਣ ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਸਾਬਕਾ ਫੌਜੀ ਸੰਪਰਕਾਂ ਦਾ ਪਤਾ ਲਗਾਉਣ, ਭਾਈਚਾਰਿਆਂ ਦੀ ਨਿਗਰਾਨੀ ਕਰਨ, ਕੁਆਰੰਟੀਨ ਸੁਵਿਧਾਵਾਂ ਦਾ ਪ੍ਰਬੰਧਨ ਕਰਨ ਜਿਹੇ ਕਾਰਜਾਂ ਚ ਸਹਾਇਤਾ ਪ੍ਰਦਾਨ ਕਰਨਗੇ।

 

ਕੋਵਿਡ 19 ਮਹਾਮਾਰੀ ਨਾਲ ਲੜਨ ਲਈ ਰਾਸ਼ਟਰ ਨੇ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ, ਇਹ ਸੁਆਗਤਯੋਗ ਹੈ ਕਿ ਸਾਬਕਾ ਫੌਜੀ ਆਪਣੇ ਆਦਰਸ਼ ਆਪਣੇ ਤੋਂ ਪਹਿਲਾਂ ਸੇਵਾ  ('Service before Self')  ਦਾ ਧਿਆਨ ਰੱਖਦੇ ਹੋਏ ਸੇਵਾ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ। ਸਾਬਕਾ ਫੌਜੀ ਅਨੁਸ਼ਾਸਨ , ਪ੍ਰੇਰਣਾ ਨਾਲ ਭਰੇ ਹੋਏ ਅਤੇ ਉਲਟ ਪਰਿਸਥਿਤੀਆਂ ਵਿੱਚ ਕਾਰਜ ਕਰਨ ਵਿੱਚ ਸਿਖਲਾਈ ਪ੍ਰਾਪਤ ਹੁੰਦੇ ਹਨ। ਸਾਬਕਾ ਫੌਜੀਆਂ ਦੀ ਮੌਜੂਦਗੀ ਪੂਰੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਅਤੇ ਪਿੰਡਾਂ ਵਿੱਚ ਹੈ

 

ਪੰਜਾਬ ਰਾਜ ਵਿੱਚ, ਗਾਰਜੀਅਨਸ ਆਵ੍ ਗਵਰਨੈਂਸ (Guardians Of Governance)  ਨਾਮੀ ਸੰਗਠਨ ਵਿੱਚ 4200 ਸਾਬਕਾ ਫੌਜੀ ਹਨ, ਜੋ ਪਿੰਡਾਂ ਵਿੱਚੋਂ ਡਾਟਾ ਇਕੱਠਾ ਕਰਨ ਚ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ। ਛੱਤੀਸਗੜ੍ਹ ਸਰਕਾਰ ਨੇ ਪੁਲਿਸ ਦੀ ਮਦਦ ਲਈ ਕੁਝ ਸਾਬਕਾ ਫੌਜੀਆਂ ਦੇ ਭਾਈਚਾਰੇ ਦੇ ਲੋਕਾਂ ਦੀਆਂ ਸੇਵਾਵਾਂ ਲਈਆਂ ਹਨ। ਇਸੇ ਤਰ੍ਹਾਂ, ਆਂਧਰ ਪ੍ਰਦੇਸ਼ ਵਿੱਚ ਵੀ ਸਾਰੇ ਜ਼ਿਲ੍ਹਾ ਕਲੈਕਟਰਾਂ ਨੇ ਸਾਬਕਾ ਫੌਜੀਆਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਸੈਨਿਕ ਭਲਾਈ ਅਧਿਕਾਰੀਆਂ ਦੁਆਰਾ ਜ਼ਿਲ੍ਹਾ ਕੰਟਰੋਲ ਰੂਮਾਂ ਅਤੇ ਰਿਟਾਇਰਡ ਆਰਮੀ ਮੈਡੀਕਲ ਕੋਰ ਦੇ ਕਰਮਚਾਰੀਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਔਖੀ ਘੜੀ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ । ਇਸੇ ਤਰ੍ਹਾਂ ਉੱਤਰਾਖੰਡ ਦੇ ਸੈਨਿਕ ਰੈਸਟ ਹਾਊਸਾਂ ਦੀ ਸ਼ਨਾਖ਼ਤ ਕਰਕੇ ਜ਼ਰੂਰਤ ਪੈਣ ਤੇ ਉਨ੍ਹਾਂ ਦੀ ਵਰਤੋਂ ਆਈਸੋਲੇਸ਼ਨ ਅਤੇ ਕੁਆਰੰਟੀਨ ਸੁਵਿਧਾਵਾਂ ਦੇ ਰੂਪ ਚ ਕੀਤੀ ਜਾਵੇਗੀ । ਗੋਆ ਚ ਅਜਿਹੇ ਹੀ ਇੱਕ ਸੈਨਿਕ ਰੈਸਟ ਹਾਊਸ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਹੈ ਅਤੇ ਸਾਬਕਾ ਫੌਜੀਆਂ ਨੂੰ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। 

 

***

 

ਏਬੀਬੀ/ਐੱਸਐੱਸ/ਨੰਪੀ/ਕੇਏ/ਡੀਕੇ/ਸਾਵੇਈ/ਏਡੀਏ



(Release ID: 1610260) Visitor Counter : 136