ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੁਪਰੀਮ ‍ਕੋਰਟ ਦਾ ਮੀਡੀਆ ਨੂੰ ਨਿਰਦੇਸ਼ : ਅਜਿਹੀਆਂ ਅਪ੍ਰਮਾਣਿਤ ਖ਼ਬਰਾਂ ਦਾ ਪ੍ਰਸਾਰ ਨਾ ਕਰਨ ਜਿਨ੍ਹਾਂ ਨਾਲ ਦਹਿਸ਼ਤ (ਘਬਰਾਹਟ) ਫੈਲ ਸਕਦੀ ਹੋਵੇ

Posted On: 01 APR 2020 3:34PM by PIB Chandigarh

ਸੁਪਰੀਮ ‍ਕੋਰਟ ਨੇ ਪ੍ਰਿੰਟਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਸਹਿਤ ਮੀਡੀਆ ਨੂੰ ਜ਼ਿੰਮੇਵਾਰੀ ਦੀ ਪ੍ਰਬਲ ਭਾਵਨਾ  ਬਰਕਰਾਰ ਰੱਖਣ ਅਤੇ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਅਜਿਹੀਆਂ ਅਪ੍ਰਮਾਣਿਤ ਖ਼ਬਰਾਂ ਦਾ ਪ੍ਰਸਾਰ ਨਾ ਹੋਵੇਜਿਨ੍ਹਾਂ ਨਾਲ ਦਹਿਸ਼ਤ (ਘਬਰਾਹਟ) ਫੈਲ ਸਕਦੀ ਹੋਵੇ।

 

ਸੁਪਰੀਮ ‍ਕੋਰਟ ਨੇ ਇਸ ਗੱਲ ਉੱਤੇ ਧਿਆਨ ਦਿੱਤਾ ਹੈ ਕਿ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਵੱਡੀ ਸੰਖਿਆ ਵਿੱਚ ਮਾਈਗ੍ਰੇਸ਼ਨ ਦਾ ਕਾਰਨ ਇਸ ਫੇਕ ਨਿਊਜ਼ (ਝੂਠੀ ਖ਼ਬਰ) ਕਾਰਨ ਫੈਲੀ ਦਹਿਸ਼ਤ (ਘਬਰਾਹਟ) ਸੀ ਕਿ ਲੌਕਡਾਊਨ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਚਲਣ ਵਾਲਾ ਹੈ। ‍ਕੋਰਟ ਨੇ ਗੌਰ ਕੀਤਾ ਹੈ ਕਿ ਇਲੈਕਟ੍ਰੌਨਿਕਪ੍ਰਿੰਟ ਅਤੇ ਸੋਸ਼ਲ ਮੀਡੀਆ ਦੁਆਰਾ ਪ੍ਰਸਾਰਿਤ ਕੀਤੀਆਂ ਜਾਣ ਵਾਲੀਆਂ ਫੇਕ ਨਿਊਜ਼ ਦੀ ਅਣਦੇਖੀ ਕਰ ਸਕਣਾ ਉਸ ਦੇ ਲਈ ਸੰਭਵ ਨਹੀਂ ਹੈਕਿਉਂਕਿ ਇਨ੍ਹਾਂ ਤੋਂ ਫੈਲੀ ਦਹਿਸ਼ਤ (ਘਬਰਾਹਟ) ਕਾਰਨ ਹੋਈ ਮਾਈਗ੍ਰੇਸ਼ਨ ਨੇ ਉਨ੍ਹਾਂ ਅਜਿਹੀਆਂ ਖ਼ਬਰਾਂ ਦਾ ਪਾਲਣ ਕਰਨ ਵਾਲੇ ਲੋਕਾਂ ਦੀਆਂ ਤਕਲੀਫਾਂ ਬੇਤਹਾਸ਼ਾ ਵਧਾ ਦਿੱਤੀਆਂ ਇਸ ਕਾਰਨ ਕੁਝ ਲੋਕਾਂ ਨੂੰ ਜਾਨ ਤੱਕ ਗਵਾਉਣੀ ਪਈ ।

 

‍ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਉਹ ਮਹਾਮਾਰੀ ਬਾਰੇ ਨਿਰਪੱਖ ਚਰਚਾ ਤੇ ਦਖਲ ਨਹੀਂ ਦੇਣਾ ਚਾਹੁੰਦਾ, ਲੇਕਿਨ ਨਾਲ ਹੀ ਕੋਰਟ ਨੇ ਮੀਡੀਆ ਨੂੰ ਘਟਨਾਕ੍ਰਮਾਂ ਬਾਰੇ ਸਰਕਾਰੀ ਪੱਖ ਦਾ ਸੰਦਰਭ ਲੈਣ ਅਤੇ ਇਸ ਨੂੰ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਹੈ।

 

ਇਸ ਆਦੇਸ਼ ਦਾ ਪੂਰਨ ਮੂਲ-ਪਾਠ ਇਸ ਯੂਆਰਐੱਲ ਤੇ ਪੜ੍ਹਿਆ ਜਾ ਸਕਦਾ ਹੈ:

 

https://mib.gov.in/sites/default/files/OM%20dt.1.4.2020%20along%20with%20Supreme%20Court%20Judgement%20copy.pdf

 

******

ਐੱਸਐੱਸ
 



(Release ID: 1610008) Visitor Counter : 116