ਰੌਬੀ ਗਰੇਵਾਲ ਵੱਲੋਂ ਨਿਰਦੇਸ਼ਿਤ, ਪ੍ਰਭਲੀਨ ਸੰਧੂ ਵੱਲੋਂ ਰਚਿਤ ਅਤੇ ਆਲਮਾਈਟੀ ਮੋਸ਼ਨ ਪਿਕਚਰ ਵੱਲੋਂ ਨਿਰਮਿਤ ਹਿੰਦੀ ਡਾਕਿਊਡ੍ਰਾਮਾ ਸੀਰੀਜ਼ ‘ਮੇਡ ਇਨ ਇੰਡੀਆ: ਅ ਟਾਈਟਨ ਸਟੋਰੀ’ ਨੇ ਗੋਆ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਵਿੱਚ ਬੈਸਟ ਵੈੱਬ ਸੀਰੀਜ਼ (ਓਟੀਟੀ) ਪੁਰਸਕਾਰ 2026 ਜਿੱਤ ਲਿਆ ਹੈ। ਇਹ ਪੁਰਸਕਾਰ ਅੱਜ ਰਾਤ ਮਹੋਤਸਵ ਦੇ ਸਮਾਪਤੀ ਸਮਾਰੋਹ ਵਿੱਚ ਪ੍ਰਦਾਨ ਕੀਤਾ ਗਿਆ।
ਇਸ ਸਾਲ ਪ੍ਰਾਪਤ ਹੋਈਆਂ ਕੁੱਲ 46 ਐਂਟਰੀਆਂ ਵਿੱਚੋਂ, ਭਾਰਤੀ ਭਾਸ਼ਾਵਾਂ ਦੀਆਂ ਪੰਜ ਸ਼ੌਰਟਲਿਸਟ ਕੀਤੀਆਂ ਗਈਆਂ ਸੀਰੀਜ਼ ਵਿੱਚੋਂ ਇਸ ਨੂੰ ਚੁਣਿਆ ਗਿਆ। ਹੋਰ ਸ਼ੌਰਟਲਿਸਟ ਕੀਤੀਆਂ ਗਈਆਂ ਸੀਰੀਜ਼ ਸਨ: ਚੰਦਰਕਾਂਤ ਲਤਾ ਗਾਇਕਵਾੜ ਵੱਲੋਂ ਨਿਰਦੇਸ਼ਿਤ ਦੇਵਖੇਲ (ਮਰਾਠੀ), ਰੁਚਿਰ ਅਰੁਣ ਵੱਲੋਂ ਨਿਰਦੇਸ਼ਿਤ ਮੁਸਾਫ਼ਿਰ ਕੈਫ਼ੇ (ਹਿੰਦੀ), ਦੇਵਾ ਕੱਟਾ ਵੱਲੋਂ ਨਿਰਦੇਸ਼ਿਤ ਮਾਇਆ ਸਭਾ (ਤੇਲੁਗੂ) ਅਤੇ ਹਿਮਾਂਕ ਗੌੜ ਵੱਲੋਂ ਨਿਰਦੇਸ਼ਿਤ ਆਦਰਸ਼ ਬਾਲ ਵਿਦਿਆਲਿਆ (ਹਿੰਦੀ)।
ਜਿਊਰੀ ਵੱਲੋਂ ਚੇਅਰਮੈਨ ਸ਼੍ਰੀ ਜਮਨਾਦਾਸ ਮਜੇਠੀਆ ਨੇ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਖਰੀ ਪੰਜ ਨਾਮਜ਼ਦ ਸੀਰੀਜ਼ ਦੀ ਚੋਣ ਕਰਨ ਤੋਂ ਪਹਿਲਾਂ, ਸ਼ੁਰੂਆਤ ਵਿੱਚ 12 ਐਂਟਰੀਆਂ ਨੂੰ ਸ਼ੌਰਟਲਿਸਟ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਿਊਰੀ ਨੂੰ ਅਜਿਹੀਆਂ ਕਹਾਣੀਆਂ ਦੀ ਤਲਾਸ਼ ਸੀ, ਜੋ ਭਾਰਤੀਆਂ ਦੇ ਦਿਲਾਂ ਨੂੰ ਛੂਹ ਲੈਣ, ਰਾਸ਼ਟਰ ਦੀ ਭਾਵਨਾ ਨੂੰ ਦਰਸਾਉਣ ਅਤੇ ਦਰਸ਼ਕਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਨੇ ਵੈੱਬ ਸੀਰੀਜ਼ ਦੀ ਵਧਦੀ ਲੋਕਪ੍ਰਿਅਤਾ ‘ਤੇ ਵੀ ਜ਼ੋਰ ਦਿੱਤਾ, ਜਿੱਥੇ ਅਜਿਹੀ ਸਮੱਗਰੀ ਉਪਲਬਧ ਹੋਵੇ, ਜਿਸ ਨੂੰ ਪਰਿਵਾਰ ਇਕੱਠੇ ਬੈਠ ਕੇ ਦੇਖ ਸਕਦੇ ਹਨ। ਉਨ੍ਹਾਂ ਨੇ ਨਾਮਜ਼ਦ ਸੀਰੀਜ਼ ਵਿੱਚ ਸ਼ਾਮਲ ਕਹਾਣੀਆਂ ਦੀ ਵਿਭਿੰਨਤਾ ਦੀ ਸ਼ਲਾਘਾ ਕੀਤੀ।
ਜਿਊਰੀ ਨੇ ਇਸ ਜੇਤੂ ਸੀਰੀਜ਼ ਨੂੰ ਚੁਣਿਆ, ਕਿਉਂਕਿ ਇਹ ਸਵਦੇਸ਼ੀ ਉੱਦਮਾਂ ਅਤੇ ਭਾਰਤ ਦੀਆਂ ਉਦਯੋਗਿਕ ਉਪਲਬਧੀਆਂ ਦਾ ਜਸ਼ਨ ਮਨਾਉਂਦੀ ਹੈ। ਜਿਊਰੀ ਨੇ ਕਿਹਾ: “ਸਫਲਤਾ ਦੀਆਂ ਕਹਾਣੀਆਂ ਨੂੰ ਸੁਣਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ, ਉਦਯੋਗਿਕ ਉਪਲਬਧੀਆਂ ਉੱਦਮਸ਼ੀਲਤਾ, ਦ੍ਰਿੜ੍ਹਤਾ ਅਤੇ ਦੂਰਅੰਦੇਸ਼ੀ ਬਾਰੇ ਬਿਹਤਰੀਨ ਸਿੱਖਿਆ ਦਿੰਦੀਆਂ ਹਨ। ਇਹ ਸੀਰੀਜ਼ ਉਸ ਭਾਵਨਾ ਨੂੰ ਬਹੁਤ ਖ਼ੂਬਸੂਰਤੀ ਨਾਲ ਦਿਖਾਉਂਦੀ ਹੈ ਅਤੇ ਪੂਰੇ ਭਾਰਤ ਵਿੱਚ ਸੁਪਨਿਆਂ ਦੇ ਸੱਚ ਹੋਣ ਅਤੇ ਇੱਛਾਵਾਂ ਦੇ ਪੂਰਾ ਹੋਣ ਦੀਆਂ ਅਜਿਹੀਆਂ ਹੋਰ ਵੀ ਕਹਾਣੀਆਂ ਲਈ ਰਾਹ ਖੋਲ੍ਹਦੀ ਹੈ। ਇਹ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਦੇਖਿਆ ਜਾਣਾ ਚਾਹੀਦਾ ਹੈ, ਸਾਂਝਾ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਨ੍ਹਾਂ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਹਨ।“
ਡਿਜੀਟਲ ਸਟੋਰੀਟੈਲਿੰਗ ਦੇ ਵਧਦੇ ਦਾਇਰੇ ਨੂੰ ਮਾਨਤਾ ਦੇਣ ਲਈ 2023 ਵਿੱਚ 54ਵੇਂ ਇੱਫੀ (IFFI) ਵਿੱਚ ਸ਼ੁਰੂ ਕੀਤੇ ਗਏ ਬੈਸਟ ਵੈੱਬ ਸੀਰੀਜ਼ (ਓਟੀਟੀ) ਪੁਰਸਕਾਰ ਤਹਿਤ ਇੱਕ ਸਰਟੀਫਿਕੇਟ ਅਤੇ 10 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਇਹ ਰਾਸ਼ੀ ਡਾਇਰੈਕਟਰ, ਨਿਰਮਾਤਾ ਅਤੇ ਕ੍ਰਿਏਟਰ ਦਰਮਿਆਨ ਬਰਾਬਰ-ਬਰਾਬਰ ਵੰਡੀ ਜਾਂਦੀ ਹੈ।
ਜੂਨ 2026 ਵਿੱਚ ਐਮਾਜ਼ੌਨ ਐੱਮਐਕਸ. ਪਲੇਅਰ (Amazon MX Player) ‘ਤੇ ਰਿਲੀਜ਼ ਹੋਈ ‘ਮੇਡ ਇਨ ਇੰਡੀਆ: ਅ ਟਾਈਟਨ ਸਟੋਰੀ’ ਛੇ ਐਪੀਸੋਡਾਂ ਦੀ ਇੱਕ ਹਿੰਦੀ ਡਾਕਿਊਡ੍ਰਾਮਾ ਹੈ, ਜੋ ਭਾਰਤ ਦੇ ਪ੍ਰਮੁੱਖ ਖਪਤਕਾਰ ਬ੍ਰਾਂਡਾਂ ਵਿੱਚੋਂ ਇੱਕ ਦੇ ਅੱਗੇ ਵਧਣ ਦੀ ਕਹਾਣੀ ਦੱਸਦੀ ਹੈ। ਵਿਨੈ ਕਾਮਥ ਦੀ ਕਿਤਾਬ ‘ਟਾਈਟਨ: ਇਨਸਾਈਡ ਇੰਡੀਆਜ਼ ਮੋਸਟ ਸਕਸੈੱਸਫੁੱਲ ਕੰਜ਼ਿਊਮਰ ਬ੍ਰਾਂਡ’ ‘ਤੇ ਅਧਾਰਿਤ ਇਸ ਸੀਰੀਜ਼ ਵਿੱਚ ਜਿਮ ਸਰਭ ਨੇ ਜ਼ੇਰਕਸਿਸ ਦੇਸਾਈ ਦੀ ਅਤੇ ਨਸੀਰੂਦੀਨ ਸ਼ਾਹ ਨੇ ਜੇਆਰਡੀ ਟਾਟਾ ਦੀ ਭੂਮਿਕਾ ਨਿਭਾਈ ਹੈ।
ਇਹ ਪੁਰਸਕਾਰ 57ਵੇਂ ਇੱਫੀ ਦੇ ਸਮਾਪਤੀ ਸਮਾਰੋਹ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਸੀ। ਇਸ ਸਮਾਰੋਹ ਦੇ ਨਾਲ ਹੀ ਅੰਤਰਰਾਸ਼ਟਰੀ ਸਿਨੇਮਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦਾ ਨੌਂ ਦਿਨਾਂ ਦਾ ਆਯੋਜਨ ਸੰਪੰਨ ਹੋਇਆ।
ਇਸ ਪੁਰਸਕਾਰ ਲਈ ਜਿਊਰੀ ਵੱਲੋਂ ਆਯੋਜਿਤ ਪ੍ਰੈੱਸ ਕਾਨਫਰੰਸ ਇੱਥੇ ਦੇਖੋ:
https://www.youtube.com/watch?v=sW-Iw25eOGs
ਇੱਫੀਲੌਇਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
https://x.com/PIB_India/status/2126676387428008414
************
ਪੀਆਈਬੀ ਇੱਫੀ ਟੀਮ/ਰਜਿਤ/ਸੁਪ੍ਰਿਆ/ਸਮਿਤਾ/ਦਰਸ਼ਨਾ/ ਏਕੇ| IFFI 57 – 128