57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) 2026 ਵਿੱਚ ਸਰਵੋਤਮ ਵੈੱਬ ਸੀਰੀਜ਼ (ਓਟੀਟੀ) ਪੁਰਸਕਾਰ ਲਈ ਜਿਊਰੀ, ਜਿਸ ਵਿੱਚ ਚੇਅਰਪਰਸਨ ਜੇ.ਡੀ. ਮਜੇਠੀਆ ਅਤੇ ਮੈਂਬਰ ਕ੍ਰਿਸ਼ਨਾ ਹੇਬਾਲੇ, ਸ਼ੈਲੇਂਦਰ ਝਾਅ ਅਤੇ ਗਰਿਮਾ ਵਹਿਲ ਸ਼ਾਮਲ ਸਨ, ਨੇ ਓਟੀਟੀ ਕਹਾਣੀ ਸੁਣਾਉਣ ਦੇ ਵਿਕਾਸ, ਦਰਸ਼ਕਾਂ ਦੀ ਬਦਲਦੀ ਪਸੰਦ ਅਤੇ ਡਿਜੀਟਲ ਪਲੈਟਫਾਰਮਾਂ ਵੱਲੋਂ ਰਚਨਾਤਮਕ ਪ੍ਰਤਿਭਾ ਲਈ ਖੋਲ੍ਹੇ ਗਏ ਮੌਕਿਆਂ ‘ਤੇ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ।

ਮਨੋਰੰਜਨ ਉਦਯੋਗ ਦੇ ਵਿਕਾਸ ਬਾਰੇ ਜਿਊਰੀ ਦੇ ਚੇਅਰਪਰਸਨ ਜੇ.ਡੀ. ਮਜੇਠੀਆ ਨੇ ਕਿਹਾ ਕਿ ਇੰਟਰਨੈੱਟ ਪਹੁੰਚ ਅਤੇ ਓਟੀਟੀ ਪਲੈਟਫਾਰਮਾਂ ਦੇ ਵਿਸਤਾਰ ਨੇ ਦਰਸ਼ਕਾਂ ਨੂੰ ਭਾਰਤ ਦੇ ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਦੀ ਸਮੱਗਰੀ ਦੀ ਪੜਚੋਲ ਕਰਨ ਦੇ ਯੋਗ ਬਣਾਇਆ ਹੈ, ਜਿਸ ਨਾਲ ਕਹਾਣੀ ਸੁਣਾਉਣ ਦੇ ਨਵੇਂ ਮੌਕੇ ਮਿਲੇ ਹਨ। ਉਨ੍ਹਾਂ ਨੇ ਗੋਆ ਅਤੇ ਇੱਫੀ (IFFI) ਨੂੰ ਇੱਕ ਅਜਿਹਾ ਮੰਚ ਦੱਸਿਆ ਜੋ ਭਾਰਤ ਦੇ ਮਨੋਰੰਜਨ ਉਦਯੋਗ ਨੂੰ ਅੱਗੇ ਲਿਜਾ ਸਕਦਾ ਹੈ।
ਓਟੀਟੀ ਪੁਰਸਕਾਰ ਲਈ ਵੈੱਬ ਸੀਰੀਜ਼ ਦੇ ਮੁਲਾਂਕਣ ਦੇ ਜਿਊਰੀ ਦੇ ਅਨੁਭਵ ‘ਤੇ ਵਿਚਾਰ ਕਰਦੇ ਹੋਏ ਸ਼੍ਰੀ ਮਜੇਠੀਆ ਨੇ ਕਿਹਾ ਕਿ ਹਰੇਕ ਮੈਂਬਰ ਨੇ ਇਸ ਪ੍ਰਕਿਰਿਆ ਵਿੱਚ ਇੱਕ ਵੱਖਰਾ ਦ੍ਰਿਸ਼ਟੀਕੋਣ ਲਿਆਂਦਾ। ਮੁਲਾਂਕਣ ਵਿੱਚ ਕਹਾਣੀ ਸੁਣਾਉਣ, ਪਾਤਰਾਂ ਦੇ ਚਿਤਰਣ, ਪ੍ਰਦਰਸ਼ਨ, ਐਗਜ਼ੀਕਿਊਸ਼ਨ ਅਤੇ ਇੱਕ ਲੜੀ ਵੱਲੋਂ ਬਣਾਏ ਗਏ ਸਥਾਈ ਪ੍ਰਭਾਵ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਸਮੂਹ ਕਲਾਕਾਰਾਂ ਅਤੇ ਪਾਤਰ-ਅਧਾਰਿਤ ਕਥਾਵਾਂ ਦੀ ਵਧਦੀ ਪ੍ਰਮੁੱਖਤਾ ਨੂੰ ਨੋਟ ਕੀਤਾ ਅਤੇ ਜੋੜਿਆ ਕਿ ਵੈੱਬ ਸੀਰੀਜ਼ ਦਾ ਵਿਸਤ੍ਰਿਤ ਰੂਪ ਕਹਾਣੀਆਂ ਅਤੇ ਪਾਤਰਾਂ ਨੂੰ ਵਿਕਸਿਤ ਕਰਨ ਲਈ ਵਧੇਰੇ ਸੁਤੰਤਰਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਹ ਵੀ ਦੇਖਿਆ ਕਿ ਕੋਵਿਡ-19 ਮਹਾਮਾਰੀ ਨੇ ਇਸ ਖੇਤਰ ਨੂੰ ਹੁਲਾਰਾ ਦਿੱਤਾ ਹੈ।

ਜਿਊਰੀ ਮੈਂਬਰ ਕ੍ਰਿਸ਼ਨਾ ਹੇਬਾਲੇ ਨੇ ਵੈੱਬ ਸੀਰੀਜ਼ ਵਿੱਚ ਲੇਖਣੀ ਦੇ ਵਧਦੇ ਮਿਆਰਾਂ ਨੂੰ ਉਜਾਗਰ ਕੀਤਾ, ਇਹ ਕਹਿੰਦੇ ਹੋਏ ਕਿ ਜੇਕਰ ਕੋਈ ਕਹਾਣੀ ਉਨ੍ਹਾਂ ਦੀ ਦਿਲਚਸਪੀ ਬਣਾਈ ਰੱਖਣ ਵਿੱਚ ਅਸਫਲ ਰਹਿੰਦੀ ਹੈ, ਤਾਂ ਦਰਸ਼ਕ ਜਲਦੀ ਹੀ ਕਿਸੇ ਹੋਰ ਸ਼ੋਅ ਵੱਲ ਵੱਧ ਸਕਦੇ ਹਨ। ਵੈੱਬ ਸੀਰੀਜ਼ ਵਿੱਚ ਅਦਾਕਾਰੀ ਦੀ ਤੁਲਨਾ ਟੈਸਟ ਮੈਚ ਖੇਡਣ ਨਾਲ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਫਾਰਮੈਟ ਨਿਰੰਤਰ ਹੁਨਰ ਦੀ ਮੰਗ ਕਰਦਾ ਹੈ ਅਤੇ ਅਦਾਕਾਰਾਂ ਨੂੰ ਆਪਣੇ ਪਾਤਰਾਂ ਨੂੰ ਤਰਾਸ਼ਣ ਲਈ ਵਧੇਰੇ ਮੌਕੇ ਦਿੰਦਾ ਹੈ।
ਸ਼੍ਰੀ ਸ਼ੈਲੇਂਦਰ ਝਾਅ ਨੇ ਕਿਹਾ ਕਿ ਓਟੀਟੀ ਪਲੈਟਫਾਰਮਾਂ ਨੇ ਉਨ੍ਹਾਂ ਰਚਨਾਤਮਕ ਆਵਾਜ਼ਾਂ ਲਈ ਮੌਕੇ ਉਪਲਬਧ ਕਰਵਾਏ ਹਨ, ਜਿਨ੍ਹਾਂ ਨੂੰ ਰਵਾਇਤੀ ਮਨੋਰੰਜਨ ਉਦਯੋਗ ਵਿੱਚ ਮੌਕੇ ਨਹੀਂ ਮਿਲ ਸਕੇ ਸਨ। ਉਨ੍ਹਾਂ ਨੇ ਫਾਰਮੈਟ ਦੇ ਕਈ, ਵਿਕਸਿਤ ਹੁੰਦੇ ਪਾਤਰਾਂ ‘ਤੇ ਜ਼ੋਰ ਨੂੰ ਉਜਾਗਰ ਕੀਤਾ, ਜਿਸ ਵਿੱਚ ਦਰਸ਼ਕ ਉਨ੍ਹਾਂ ਦੇ ਸਫ਼ਰ ਨਾਲ ਜੁੜ ਗਏ ਅਤੇ ਅੱਗੇ ਕੀ ਹੋਵੇਗਾ, ਇਹ ਜਾਣਨ ਲਈ ਉਤਸੁਕ ਰਹਿੰਦੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਬਟਾਈਟਲ ਭਾਸ਼ਾ ਦੀਆਂ ਰੁਕਾਵਟਾਂ ਨੂੰ ਤੋੜਨ ਵਿੱਚ ਮਦਦ ਕਰ ਰਹੇ ਹਨ ਅਤੇ ਦਰਸ਼ਕਾਂ ਨੂੰ ਵੱਖ-ਵੱਖ ਭਾਸ਼ਾਈ ਪਿਛੋਕੜ ਵਾਲੀਆਂ ਕਹਾਣੀਆਂ ਖੋਜਣ ਦੇ ਯੋਗ ਬਣਾ ਰਹੇ ਹਨ।
_20261128141332_5bbc16.jpeg)
ਜਿਊਰੀ ਮੈਂਬਰ ਗਰਿਮਾ ਵਹਿਲ ਨੇ ਦੇਖਿਆ ਕਿ ਵੈੱਬ ਸੀਰੀਜ਼ ਨੇ ਕਹਾਣੀਆਂ, ਭਾਵਨਾਵਾਂ ਅਤੇ ਰਚਨਾਤਮਕ ਪ੍ਰਤਿਭਾ ਦੀ ਵਿਸ਼ਾਲ ਲੜੀ ਰਾਹੀਂ ਦਰਸ਼ਕਾਂ ਨੂੰ ਭਾਰਤ ਦੀ ਵਿਭਿੰਨਤਾ ਦੀ ਝਲਕ ਦਿੱਤੀ। ਇਸ ਅਨੁਭਵ ਦੀ ਤੁਲਨਾ ਕਿਤਾਬ ਪੜ੍ਹਨ ਨਾਲ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਫਾਰਮੈਟ ਨੇ ਦਰਸ਼ਕਾਂ ਨਾਲ ਵਧੇਰੇ ਗੂੜ੍ਹਾ ਸਬੰਧ ਕਾਇਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸ਼ੈਲੀਆਂ ਦੀ ਵਧਦੀ ਲੋਕਪ੍ਰਿਯਤਾ ਅਤੇ ਬਿੰਜ-ਵਾਚਿੰਗ ਰਾਹੀਂ ਪੂਰੀਆਂ ਕਹਾਣੀਆਂ ਨੂੰ ਦੇਖਣ ਦੀ ਸਹੂਲਤ ਮਨੋਰੰਜਨ ਦੇ ਦਾਇਰੇ ਨੂੰ ਵਧਾਉਂਦੀ ਹੈ ਅਤੇ ਉਭਰਦੀਆਂ ਪ੍ਰਤਿਭਾਵਾਂ ਲਈ ਮੌਕੇ ਪੈਦਾ ਕਰਦੀ ਹੈ।
_20261128141425_44ff96.jpeg)
ਜਿਊਰੀ ਮੈਂਬਰਾਂ ਨੇ ਪ੍ਰਯੋਗਸ਼ੀਲਤਾ ਨੂੰ ਉਤਸ਼ਾਹਿਤ ਕਰਨ, ਰਚਨਾਤਮਕ ਮੌਕਿਆਂ ਦਾ ਵਿਸਤਾਰ ਕਰਨ ਅਤੇ ਦੇਸ਼ ਭਰ ਦੇ ਦਰਸ਼ਕਾਂ ਤੱਕ ਵਿਭਿੰਨ ਕਹਾਣੀਆਂ ਅਤੇ ਆਵਾਜ਼ਾਂ ਨੂੰ ਪਹੁੰਚਾਉਣ ਵਿੱਚ ਓਟੀਟੀ ਪਲੈਟਫਾਰਮਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ।
57ਵੇਂ ਇੱਫੀ (IFFI) ਵਿੱਚ ਹੋਈ ਚਰਚਾ ਮਹੋਤਸਵ ਦੀ ਕਹਾਣੀ ਸੁਣਾਉਣ ਦੇ ਵਿਭਿੰਨ ਰੂਪਾਂ ਦਾ ਉਤਸਵ ਮਨਾਉਣ ਅਤੇ ਸਿਨੇਮਾ ਅਤੇ ਮਨੋਰੰਜਨ ਦੇ ਬਦਲਦੇ ਦ੍ਰਿਸ਼ ਨੂੰ ਪਛਾਣਨ ਦੀ ਵਿਆਪਕ ਦ੍ਰਿਸ਼ਟੀ ਨੂੰ ਦਰਸਾਉਂਦੀ ਹੈ। ਉਦਯੋਗ ਭਰ ਦੀਆਂ ਆਵਾਜ਼ਾਂ ਨੂੰ ਇੱਕਠਿਆਂ ਲਿਆ ਕੇ, ਇੱਫੀ ਉੱਰਦੇ ਫਾਰਮੈਟਾਂ, ਵਿਕਸਿਤ ਹੋ ਰਹੀਆਂ ਰਚਨਾਤਮਕ ਪ੍ਰਥਾਵਾਂ ਅਤੇ ਭਾਰਤ ਦੇ ਆਡੀਓ-ਵਿਜ਼ੂਅਲ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਮੌਕਿਆਂ ‘ਤੇ ਗੱਲਬਾਤ ਲਈ ਇੱਕ ਮੰਚ ਪ੍ਰਦਾਨ ਕਰਦਾ ਰਹਿੰਦਾ ਹੈ।
ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸ਼੍ਰੀ ਮਹੇਸ਼ ਕੁਮਾਰ ਨੇ ਕੀਤਾ।
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:
ਇੱਫੀਲੌਇਡ ਇੱਥੇ ਪੜ੍ਹੋ :
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ਰਜਿਤ/ਸੁਪ੍ਰਿਆ/ਗੋਪਿਕਾ/ਦਰਸ਼ਨਾ/ਏਕੇ| IFFI 57 – 125