57th International Film Festival of India 2026
20 – 28 Nov 2026

ਕੀ ਤੁਹਾਡਾ ਸਮਾਰਟਫੋਨ ਤੁਹਾਨੂ ਕੰਟਰੋਲ ਕਰ ਰਿਹਾ ਹੈ? ਇੱਫੀ 2026 ਵਿੱਚ ਤਮਿਲ ਥ੍ਰੀਲਰ ‘ਸਕ੍ਰੌਲ’ ਨੇ ਡਿਜੀਟਲ ਦੁਨੀਆ ਨੂੰ ਲੈ ਕੇ ਇੱਕ ਨਵੀਂ ਚੇਤਾਵਨੀ ਦਿੱਤੀ ਹੈ


ਪ੍ਰਤਿਸ਼ਠਿਤ 'ICFT-UNESCO ਗਾਂਧੀ ਮੈਡਲ' ਲਈ ਨਾਮਜ਼ਦ, ਇਹ ਅਨੋਖੀ ਫ਼ਿਲਮ ਪੂਰੀ ਤਰ੍ਹਾਂ ਇੱਕ ਸਮਾਰਟਫੋਨ ਸਕ੍ਰੀਨ ਰਾਹੀਂ ਅੱਗੇ ਵਧਦੀ ਹੈ

"ਇੱਕ ਅਜਿਹੀ ਥ੍ਰਿਲਰ (ਰੋਮਾਂਚਕ ਫ਼ਿਲਮ) ਜੋ ਤੁਹਾਨੂੰ ਸੋਚਣ 'ਤੇ ਮਜ਼ਬੂਰ ਕਰੇ, ਬਿਨਾ ਕੋਈ ਉਪਦੇਸ਼ ਦਿੱਤੇ": 'ਸਕ੍ਰੋਲ' (Scroll) ਅਤੇ ਡਿਜੀਟਲ ਐਡਿਕਸ਼ਨ (digital addiction) ਦੇ ਖ਼ਤਰਿਆਂ ਬਾਰੇ ਨਿਰਦੇਸ਼ਕ ਕੰਨਨ ਐੱਸ.

Posted On: 26 NOV 2026 7:32PMby PIB ChandigarhRelease ID: 2342578Views: 10

ਅਸੀਂ ਸਾਰੇ ਇੱਕ ਪਲ ਲਈ ਸਕ੍ਰੀਨ ਸਕ੍ਰੌਲ ਕਰਨਾ ਸ਼ੁਰੂ ਕਰਦੇ ਹਾਂ, ਫਿਰ ਘੰਟਿਆਂ ਬੱਧੀ ਉਸੇ ਵਿੱਚ ਉਲਝੇ ਰਹਿ ਜਾਂਦੇ ਹਾਂ, ਨਵੀਂ ਨੋਟੀਫਿਕੇਸ਼ਨ ਪਿੱਛੇ ਭੱਜਦੇ ਹਾਂ ਅਤੇ ਅਗਲੇ ਸਵਾਇਪ ਅੱਗੇ ਸਮਰਪਣ ਕਰ ਦਿੰਦੇ ਹਾਂ। ਪਰ ਕੀ ਹੋਵੇਗਾ, ਜੇ ਉਹ ਸਕ੍ਰੀਨ ਹੀ ਸਾਡੀ ਜ਼ਿੰਦਗੀ ਨੂੰ ਸਕ੍ਰੌਲ ਕਰਨ ਲੱਗੇ? ਇਸੇ ਪਰੇਸ਼ਾਨ ਕਰਨ ਵਾਲੀ ਸੰਭਾਵਨਾ ਨੂੰ ਟਟੋਲਦੀ ਤਮਿਲ ਫੀਚਰ ਫਿਲਮ ‘ਸਕ੍ਰੌਲ’ ਸਮਾਰਟਫੋਨ ਦੀ ਆਦਤ, ਐਲਗੋਰਿਦਮ ਰਾਹੀਂ ਹੇਰ-ਫੇਰ ਅਤੇ ਡਿਜੀਟਲ ਗੁਲਾਮੀ ਵਰਗੇ ਮੁੱਦਿਆਂ ਨੂੰ ਸਾਹਮਣੇ ਲਿਆਉਂਦੀ ਹੈ, ਜਿਸ ਨੂੰ ਗੋਆ ਵਿਖੇ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

ਫਿਲਮ ਮਹੋਤਸਵ ਦੌਰਾਨ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੁਆਰਾ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ, ਡਾਇਰੈਕਟਰ-ਪ੍ਰੋਡਿਊਸਰ ਕੰਨਨ ਐੱਸ. ਨੇ ਮੁੱਖ ਕਲਾਕਾਰਾਂ ਅਰਵਿੰਦ ਸੁੰਦਰ ਅਤੇ ਕਾਵਯਾ ਅਨਿਲ ਨਾਲ ਮਿਲ ਕੇ ਫਿਲਮ ਦੀ ਅਨੋਖੀ ਕਹਾਣੀ ਕਹਿਣ ਦੇ ਤਰੀਕੇ, ਪ੍ਰਯੋਗਾਤਮਕ ਫ਼ਿਲਮ-ਨਿਰਮਾਣ ਤਕਨੀਕਾਂ ਅਤੇ ਅੱਜ ਦੇ ਦੌਰ ਨਾਲ ਸਬੰਧਿਤ ਵਿਸ਼ਿਆਂ 'ਤੇ ਚਰਚਾ ਕੀਤੀ।

ਇੰਡੀਅਨ ਪੈਨੋਰਮਾ ਸੈਕਸ਼ਨ ਲਈ ਚੁਣੀ ਗਈ, 'ਸਕ੍ਰੌਲ' IFFI 2026 ਵਿੱਚ ICFT-UNESCO ਗਾਂਧੀ ਮੈਡਲ ਲਈ ਨਾਮਜ਼ਦ ਹੋਣ ਵਾਲੀ ਇਕਲੌਤੀ ਤਮਿਲ ਫਿਲਮ ਹੈ। 128 ਮਿੰਟਾਂ ਦੀ ਇਗ ਮਨੋਵਿਗਿਆਨਕ ਥ੍ਰਿਲਰ ਇੱਕ ਨਵੇਂ 'ਸਕ੍ਰੀਨ-ਲਾਈਫ' ਫਾਰਮੈੱਟ ਦੀ ਵਰਤੋਂ ਕਰਦੀ ਹੈ, ਜਿਸ ਵਿੱਚ ਪੂਰੀ ਕਹਾਣੀ ਇੱਕ ਮੋਬਾਈਲ ਫੋਨ ਦੇ ਇੰਟਰਫੇਸ ਰਾਹੀਂ ਸਾਹਮਣੇ ਆਉਂਦੀ ਹੈ।

ਫਿਲਮ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਸਮਾਰਟਫੋਨ ਦੀ ਆਦਤ ਨਾਲ ਜੂਝ ਰਿਹਾ ਹੈ ਅਤੇ ਆਪਣੀ ਜ਼ਿੰਦਗੀ 'ਤੇ ਮੁੜ ਤੋਂ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਇੱਕ ਐਪ ਡਾਊਨਲੋਡ ਕਰਦਾ ਹੈ। ਗੇਮ ਵਰਗੇ ਟਾਸਕ ਅਤੇ ਇਨਾਮਾਂ ਰਾਹੀਂ ਡਿਜੀਟਲ ਆਜ਼ਾਦੀ ਦਾ ਵਾਅਦਾ ਕਰਨ ਵਾਲੀ ਇਹ ਐਪ, ਜਲਦੀ ਹੀ ਪਰੇਸ਼ਾਨ ਕਰਨ ਵਾਲੀਆਂ ਚੁਣੌਤੀਆਂ ਅਤੇ ਤੀਬਰ ਮਾਨਸਿਕ ਦਬਾਅ ਦੇ ਇੱਕ ਦੁਸ਼ਟ ਚੱਕਰ ਵਿੱਚ ਬਦਲ ਜਾਂਦਾ ਹੈ।

'ICFT-UNESCO ਗਾਂਧੀ ਮੈਡਲ' ਲਈ ਫ਼ਿਲਮ ਦੇ ਨਾਮਜ਼ਦ ਹੋਣ ਬਾਰੇ ਗੱਲ ਕਰਦੇ ਹੋਏ, ਨਿਰਦੇਸ਼ਕ ਕੰਨਨ ਐੱਸ. ਨੇ ਅੱਜ ਦੇ ਤਕਨਾਲੋਜੀ-ਅਧਾਰਿਤ ਦੁਨੀਆ ਵਿੱਚ ਗਾਂਧੀਵਾਦੀ ਕਦਰਾਂ-ਕੀਮਤਾਂ—ਸੱਚ, ਅਹਿੰਸਾ ਅਤੇ ਆਤਮ-ਸੰਜਮ—ਦੀ ਅਹਿਮੀਅਤ 'ਤੇ ਜ਼ੋਰ ਦਿੱਤਾ। 'ਬਲੂ ਵ੍ਹੇਲ ਚੈਲੇਂਜ' ਵਰਗੀਆਂ ਅਸਲ ਜ਼ਿੰਦਗੀ ਦੀਆਂ ਡਿਜੀਟਲ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਕਿਹਾ ਕਿ ਇਹ ਫ਼ਿਲਮ ਨੌਜਵਾਨਾਂ ਨੂੰ ਬਿਨਾ ਕਿਸੇ ਉਪਦੇਸ਼ ਦੇ, ਆਪਣੀ ਡਿਜੀਟਲ ਨਿਰਭਰਤਾ ਬਾਰੇ ਸੋਚਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ, "ਅਸੀਂ ਕੋਈ ਭਾਸ਼ਣ ਦੇਣ ਦੀ ਬਜਾਏ ਇੱਕ ਦਿਲਚਸਪ ਥ੍ਰਿਲਰ (ਰੋਮਾਂਚਕ ਫ਼ਿਲਮ) ਰਾਹੀਂ ਇੱਕ ਸਸ਼ਕਤ ਸਮਾਜਿਕ ਸੰਦੇਸ਼ ਪਹੁੰਚਾਉਣਾ ਚਾਹੁੰਦੇ ਸੀ।"

ਕੰਨਨ ਨੇ ਪੂਰੀ ਤਰ੍ਹਾਂ ਮੋਬਾਈਲ ਫੋਨ ਇੰਟਰਫੇਸ ਦੇ ਅੰਦਰ ਰਹਿ ਕੇ ਫ਼ਿਲਮ ਬਣਾਉਣ ਦੀਆਂ ਚੁਣੌਤੀਆਂ ਬਾਰੇ ਵੀ ਗੱਲ ਕੀਤੀ। ਜ਼ਿਆਦਾਤਰ ਅਦਾਕਾਰਾਂ ਨੇ ਆਪਣੇ ਹਿੱਸੇ ਵੱਖ-ਵੱਖ ਥਾਵਾਂ ਤੋਂ ਸ਼ੂਟ ਕੀਤੇ ਸਨ ਅਤੇ ਕਈ ਕਲਾਕਾਰ ਤਾਂ ਪਹਿਲੀ ਵਾਰ ਮਹੋਤਸਵ ਵਿੱਚ ਹੀ ਇੱਕ-ਦੂਜੇ ਨੂੰ ਆਹਮੋ-ਸਾਹਮਣੇ ਮਿਲੇ। ਉਨ੍ਹਾਂ ਦੱਸਿਆ, "ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੋਬਾਈਲ ਸਕ੍ਰੀਨ ਦੇ ਸੀਮਤ ਫ੍ਰੇਮ ਵਿੱਚ ਸਿਨੇਮੈਟਿਕ ਟੈਂਸ਼ਨ (cinematic tension) ਨੂੰ ਬਰਕਰਾਰ ਰੱਖਿਆ ਜਾਵੇ ਅਤੇ ਨਾਲ ਹੀ ਕਹਾਣੀ ਨੂੰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ।"

ਮੁੱਖ ਕਲਾਕਾਰ ਅਰਵਿੰਦ ਸੁੰਦਰ, ਜੋ ਫਿਲਮ ਦੇ ਮੁੱਖ ਪਾਤਰ ਦੀ ਭੂਮਿਕਾ ਨਿਭਾ ਰਹੇ ਹਨ, ਨੇ ਇਸ ਵਿਅੰਗ ਬਾਰੇ ਚਰਚਾ ਕੀਤੀ ਕਿ ਕਿਵੇਂ ਇੱਕ ਸਮਾਰਟਫੋਨ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਕਿਸੇ ਦੂਜੀ ਐਪਲੀਕੇਸ਼ਨ ਦੀ ਵਰਤੋਂ ਕਰਨ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਹੀ ਇਸ ਭੂਮਿਕਾ ਲਈ ਤਿਆਰੀ ਦਾ ਕੰਮ ਕਰ ਗਈ; ਉਨ੍ਹਾਂ ਕਿਹਾ, "ਅਸੀਂ ਹਰ ਰੋਜ਼ ਲਗਾਤਾਰ ਇਸੇ ਹਕੀਕਤ ਦਾ ਅਭਿਆਸ ਕਰ ਰਹੇ ਹਾਂ।" ਉਨ੍ਹਾਂ ਅੱਗੇ ਕਿਹਾ ਕਿ ਫਿਲਮ ਦਾ ਵਿਲੱਖਣ ਢੰਗ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਨਾਲ ਮੁੱਖ ਪਾਤਰ ਦੀ ਦਮਘੋਟੂ ਡਿਜੀਟਲ ਦੁਨੀਆ ਵਿੱਚ ਪੂਰੀ ਤਰ੍ਹਾਂ ਲੀਨ ਕਰ ਦਿੰਦਾ ਹੈ।

ਕਾਵਯਾ ਅਨਿਲ ਨੇ ਫਿਲਮ ਦੀ ਪਟਕਥਾ ਦੇ ਅਸਧਾਰਨ ਬਿਰਤਾਂਤਾਂ ਨੂੰ ਉਜਾਗਰ ਕੀਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਪ੍ਰਾਸੰਗਿਕਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਫਿਲਮ ਨਾ ਤਾਂ ਹਾਨੀਕਾਰਕ ਡਿਜੀਟਲ ਚੁਣੌਤੀਆਂ ਦਾ ਗੁੰਨਗਾਨ ਕਰਦੀ ਹੈ ਅਤੇ ਨਾ ਹੀ ਉਸ ਦੇ ਨਤੀਜਿਆਂ ਨੂੰ ਸਨਸਨੀਖੇਜ ਬਣਾਉਂਦੀ ਹੈ; ਸਗੋਂ ਇਹ ਤਕਨੀਕ ਦੀ ਉਸ ਸਮਰੱਥਾ ਦਾ ਇੱਕ ਸੋਚ-ਉਕਸਾਉਣ ਵਾਲਾ ਵਿਸ਼ਲੇਸ਼ਣ ਪੇਸ਼ ਕਰਦੀ ਹੈ, ਜੋ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਨਾਲ-ਨਾਲ ਉਨ੍ਹਾਂ ‘ਤੇ ਕਾਬੂ ਵੀ ਰੱਖ ਸਕਦੀ ਹੈ। 

ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸ਼੍ਰੀ ਸੁਰੇਸ਼ ਕੁਮਾਰ ਐੱਮ. ਨੇ ਕੀਤਾ।

ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:

Read IFFILOID here: https://www.pib.gov.in/iffi/57/iffiLoid.aspx?yr=2026&lang=1&reg=48

 

* * *

 

ਪੀਆਈਬੀ ਇੱਫੀ ਟੀਮ| ਰਬੀਹਾਸ਼ਮੀ/ ਸੁਪ੍ਰਿਆ/ ਸਵਾਧੀਨ/ ਦਰਸ਼ਨਾ/ | ਇੱਫੀ / ਬਲਜੀਤ ਸਿੰਘ | IFFI 57 - 109


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2342578
•
Media Centre: Goa
•
Festival Dates: Nov 20 – 28, 2026